image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਨ ਤੂੰ ਜੋਤ ਸਰੂਪ ਹੈ

ਪਰ ਕਾਬੂ ਕਰਨਾ ਤੇ ਪਾਉਣਾ ਅਸੰਭਵ, ਪ੍ਰਮੇਸ਼ਰ ਨੇ ਮਨੁੱਖਤਾ ਦੀ ਰਚਨਾ ਵੇਲੇ ਦੇਵਤੇ ਤੇ ਦੈਂਤ ਭੀ ਸਾਜੇ, ਅੱਜ ਮਨੁੱਖਤਾ ਨਾਲੋਂ ਵੱਧ ਉਨ੍ਹਾਂ ਦੀ ਗਿਣਤੀ ਹੈ, ਕਦੀਮ ਤੋਂ ਹੀ ਸੀ, ਪਰ ਉਹਨੂੰ ਤਾਂ ਅਣਸੋਝੀ ਕਾਲ ਗਰਦਾਨਿਆ ਜਾਂਦਾ ਸੀ, ਹੁਣ ਡਮਾਕ ਨੇ ਕਿੰਨੇ ਅਦਭੁੱਤ ਕਾਰਨਾਮੇ ਕਰ ਦਿਖਾਏ ਨੇ, ਨਾਲ ਹੀ ਭੈਰਮੀ, ਭੜਥੂ ਤੇ ਭੜਦੋਹਲ ਭੀ ਪਾਏ ਹਨ, ਅੱਜ ਗਲੋਬਲ ਸਾਂਝ ਨੇ ਜੀਵਨ ਦੁੱਭਰ ਕਰਤਾ, ਦੇਖੋ ਕੈਨੇਡਾ ਦੀ ਧਰਤੀ ਤੇ ਇਕ ਨਿੱਝਰ ਕਤਲ ਨੇ ਕਿਵੇਂ ਤੇ ਕਿਥੋਂ ਤੱਕ ਪਿੱਟ ਸਿਆਪਾ ਪਾਇਆ ਹੈ, ਮੰਨਣਾ ਪਊ ਕਿ ਇਹ ਡੂੰਘੀ ਸਾਜਿਸ਼ ਹੈ, ਨਿਰਣਾ ਕਰੋ ਕਿ ਇਸ ਦੁਖਾਂਤ ਨਾਲ ਲਾਹਾ ਲਾਭ ਕੀ ਹਨ, ਭਾਰਤ ਦੋਸ਼ੀ, ਅਰੋਪੀ ਤੇ ਮੰਨੋ ਕਰਤਾ ਭੀ ਸਿੱਧ ਹੋਊ ਪਰ ਕਿਵੇਂ, ਕਦੋਂ ਤੇ ਕੌਣ ? ਅਮਰੀਕਾ ਤਾਂ ਸਾਊ ਹੈ, ਕੈਨੇਡਾ ਸਿੱਖ ਹਿਤੈਸ਼ੀ ਤੇ ਭਾਰਤ ਨੂੰ ਕੀ ਲਾਭ ਹੋਇਆ, ਇਹ ਦੁਸ਼ਟਤਾ ਦਾ ਇਹ ਨਿਰੀਖਣ ? ਖਾਲਿਸਤਾਨੀ ਧਿਰਾਂ ਨੂੰ ਤਾਂ ਦੁਸਾਂਦਾ ਲੱਗਦਾ ਹੈ, ਦੋ ਤਿੰਨ ਚੈਨਲ ਪਰ ਇਕ ਤਾਂ ਹਰ ਵੇਲੇ ਇਹੀ ਗੌਗਾ ਹੋਰ ਤਾਂ ਕੋਈ ਖ਼ਬਰ ਨੀ ਬੁਲਾਰੇ ਟਰੇਂਡ ਬੱਸ ਉਹੀ ਬੋਲਦੇ ਹਨ ਹੋਰ ਕੋਈ ਸਾਧਾਰਨ ਸਿੱਖ ਤਾਂ ਕਦੀ ਸੁਣੇ ਨਹੀਂ, ਠੀਕ ਹੈ ਉਨ੍ਹਾਂ ਦੀ ਤਾਂ ਡਿਊਟੀ ਹੈ ਪਰ ਅਵਾਮ ਨੂੰ ਸਾਰਾ ਸਮਾਂ ਤਣਾਅ ਦੇਣਾ ਕੌਮੀ ਤੇ ਭਾਈਚਾਰਕ ਸੇਵਾ ਹੈ ਜਾਂ ਕੁਸੇਵਾ, ਕੀ ਕਿਰਤ ਕਮਾਈ ਨਾਲ ਢਿੱਡ ਨੀ ਭਰਿਆ, ਵਿਦੇਸ਼ੀ ਆ ਕੇ ਭੀ, ਏਜੰਸੀਆਂ ਦਾ ਜਾਲ ਹੈ, ਹੋਰ ਦੇਖੋ ਆਖਦੇ ਕੀ ਹਨ, ਹਰ ਸਿੱਖ ਦਾ ਫਰਜ਼ ਹੈ ਹਮਾਇਤ, ਦਸਵੰਧ ਤੇ ਮੁਜ਼ਾਹਰਿਆਂ ਵਿੱਚ ਜਾਣਾ, ਭਾਈ ਹਰ ਸਿੱਖ ਕੀ ਤੁਹਾਨੂੰ ਆਖਦਾ ਹੈ ਕਿ ਤੁਸੀਂ ਇਹ ਕੁਝ ਕਰੋ, ਅਸੀਂ ਬਰਤਾਨਵੀ ਵਸਨੀਕ ਹਾਂ ਪੰਜਾਬ ਕੇਵਲ ਮਾਤ-ਭੂਮੀ, ਤੁਸੀਂ ਭਾਰਤ ਨੂੰ ਨਿੰਦੋ, ਭੰਡੋ ਤੇ ਆਡਾ ਲਵੋ, ਸਾਨੂੰ ਕੋਈ ਆਪੱਤੀ ਨਹੀਂ ਪਰ ਬਰਤਾਨੀਆ ਸਾਡਾ ਹੁਣ ਦੇਸ਼ ਹੈ ਅਸੀਂ ਇਸ ਦੇ ਵਫ਼ਾਦਾਰ ਹਾਂ, ਸਾਡੀ ਪਨੀਰੀ, ਕੌਮ ਇਸ ਦੇ ਤਰੱਕੀ, ਉੱਨਤੀ ਵਸੀਲਿਆਂ ਨਾਲ ਹੀ ਪ੍ਰਫੁੱਲਤ ਹੋਵੇਗੀ, ਰਹੀ ਗੱਲ ਇਕ ਲੇਬਰ ਪਾਰਟੀ ਦਾ ਪ੍ਰਸਿੱਧ ਕਾਰਕੁੰਨ ਚੈਨਲ &lsquoਤੇ ਜਥੇਦਾਰਾਂ ਨੂੰ ਵੰਗਾਰੇ ਕਿ ਇਥੇ ਆਏ ਪਰ ਇਸ ਵਿਸ਼ੇ ਤੇ ਨਹੀਂ ਬੋਲੇ, ਭਾਈ ਕੀ ਤੁਸੀਂ ਟੋਰੀ ਪਾਰਟੀ ਦੀ ਨੀਤੀ &lsquoਤੇ ਫੁੱਲ ਚੜ੍ਹਾ ਦਿੰਦੇ ਹੋ ? ਖੇਤਰੀ ਪਾਰਟੀਆਂ ਜਾਂ ਜਥੇਦਾਰਾਂ ਦੀ ਮੰਗ ਖਾਲਿਸਤਾਨ ਨਹੀਂ ਹੈ, ਤੁਸੀਂ ਕਿਉਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਦਲ ਬਣਾ ਕੇ ਕੌਮ ਨੂੰ ਵੰਡਤਾ, ਕੀ ਬਰਮਿੰਘਮ ਸਿਟੀ ਕੌਂਸਲ ਤੇ ਦਿਵਾਲੇ ਲਈ ਇੰਨਾ ਗਮ, ਰੌਲਾ ਪਾਇਆ, ਆਹ ਗਿਣਤੀ ਦੇ ਬੰਦੇ ਕਿੰਨੀਆਂ ਜਥੇਬੰਦੀਆਂ, ਫੇਰ ਇਕ ਹੋ ਕੇ ਬਣਾ ਲਈ ਮੁਜ਼ਾਹਰੇ ਕੱਢਣ ਤੇ ਨੇ ਤੇ ਆਖਦੇ ਨੇ ਭਾਈ ਸਭ ਦਾ ਫਰਜ਼ ਹੈ ਲੰਡਨ ਪਹੁੰਚੋ, ਕਿਉਂ ਤੇ ਕੀ ਖੱਟੀ, ਤੁਸੀਂ ਤਾਂ ਹੋ ਕਿਸੇ ਨੀਤੀ ਅਧੀਨ, ਕੌਮ ਤਾਂ ਕਿਰਤੀ ਤੇ ਅਮਨ-ਸ਼ਾਂਤੀ ਦੀ ਸੁੱਖ ਭਾਲਦੀ ਹੈ, ਤੁਸੀਂ ਖਹਿਬੜੀ ਜਾਵੋ ਗੁਰਦੁਆਰੇ ਹਨ, ਤੁਹਾਡੇ ਹੱਥਾਂ ਲਈ ਚਲੋ ਫਾਇਦੇ ਪਰ ਮੈਂ ਦੱਸਾਂ ਇਹ ਮੀਰੀ ਪੀਰੀ ਕੇਵਲ ਸਿੱਖ ਧਰਮ ਤੇ ਕੋਈ ਆਫਤ ਲਈ ਸੀ, ਨਾ ਕਿ ਸੰਸਾਰ ਤੇ ਵਿਸਰ ਕੇ ਤੇ ਜਾਨਾਂ ਦੀ ਆਹੁਤੀ ਲਈ, ਕਾਤਲ ਤੇ ਕਤਲ ਦੋਨੋਂ ਹੀ ਦੁਸ਼ਟ ਹਨ, ਇਹ ਆਖੀ ਜਾਣ ਨਾਲ ਕਿ ਸਿੱਖ ਹੋ ਹੀ ਨਹੀਂ ਸਕਦੇ ਅਤਿਵਾਦੀ, ਸੱਚ ਨਹੀਂ ਕੀ ਸਿੱਖਾਂ ਨੇ ਕਤਲ ਨਹੀਂ ਕੀਤੇ ? ਹਾਂ ਕੁਝ ਕੁ ਅੰਸਰ ਹੈ ਪੂਰੀ ਕੌਮ ਨਹੀਂ, ਵਿਦੇਸ਼ਾਂ ਵਿੱਚ ਜੀਵਨ ਦੁੱਭਰ ਕਰਨਾ ਕੇਵਲ ਆਪਣੇ ਵਸੇਬਿਆਂ ਤੇ ਲਾਹੇ ਲਈ ਕੌਮੀ ਨਹੀਂ, ਜੇਕਰ ਕੈਨੇਡਾ ਖਾਲਿਸਤਾਨ ਲੈ ਕੇ ਦਿੰਦਾ ਹੈ ਭਾਈ ਮੁਬਾਰਕ ਤੇ ਉਹ ਦੇਸ਼ ਤੇ ਟਰੂਡੋ ਵਧੀਆ ਹੈ, ਤਾਂ ਉਥੇ ਚਲੋ ਕੌਣ ਰੋਕਦਾ ਹੈ, ਪਰ ਜਿਸ ਹਿਸਾਬ ਅੱਜ ਕੱਲ੍ਹ ਚੈਨਲਾਂ &lsquoਤੇ ਆਪਣੀਆਂ ਕਮਾਈਆਂ ਲਈ ਧੂ ਮਚਾਈ ਹੈ ਇਹ ਲੋਕ ਹਿੱਤ ਨਹੀਂ, ਜਿਹੜੀ ਥਾਲੀ ਖਾਈਏ ਉਸੇ ਵਿੱਚ ਛੇਕ ਸੁਹਿਰਦਤਾ ਨਹੀਂ, ਕਦੀ ਚੁਰਾਸੀ ਵਿੱਚ ਥੈਚਰ ਭਾਈਵਾਲ, ਕਦੀ ਹੁਣ ਇੰਗਲੈਂਡ ਹਿਤੈਸ਼ੀ ਨਹੀਂ, ਇਹ ਦਹਿਸ਼ਤਗਰਦੀ ਦੀਆਂ ਨਿਸ਼ਾਨੀਆਂ ਹਨ, ਕਮਜ਼ੋਰ ਮਨ ਸਿੱਖ ਇਸਦੇ ਨਾਲ ਕਸ਼ਟੀ ਹੋ ਜਾਂਦੇ ਹਨ, ਮਾਨਸਿਕਤਾ &lsquoਤੇ ਅਸਰ ਪੈ ਰਿਹਾ ਹੈ, ਅੰਤ ਨੂੰ ਬਖ਼ਸ਼ੇ ਤੁਸੀਂ ਭੀ ਨਹੀਂ ਜਾਵੋਗੇ, ਕੂੜ ਨਿਖੁਟੇ ਨਾਨਕਾ, ਮਨ ਵਿੱਚ ਵਸਾਵੋ, ਨਾ ਕਿ ਗੁਰੂ ਨਾਨਕ ਦੇਵ ਜੀ ਦਾ ਜਾਪ ਕਰਕੇ ਕੰਮ ਉਹ ਕਰੋ ਜੋ ਉਹ ਵਰਜ ਕੇ ਗਏ, ਪ੍ਰਚਾਰਕਾਂ ਨੇ ਤਾਂ ਤਾਂਤਾ ਲਾਇਆ ਹੈ ਮਨਘੜਤ ਕਹਾਣੀਆਂ ਦਾ, ਇਕ ਦੁਖਾਂਤ ਸੁਣੋ ਚੈਨਲ &lsquoਤੇ ਇਕ ਪੰਜਾਬੋਂ ਆਈ ਪੜ੍ਹਾਈ ਲਈ ਇਥੇ ਖੋਜ ਕਰਕੇ ਤੇ ਨਾਲ ਨਵਾਂ ਇਤਿਹਾਸਕਾਰ ਤੱਥ ਤੇ ਸੱਚ :- ਬੀਬੀ : ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਗੱਦੀ ਤਾਂ ਨਾ ਦਿੱਤੀ, ਤੁਸੀਂ ਸਿੱਖ ਨਹੀਂ ਬੀਬੀ ਜੀ ਉਸ ਵੇਲੇ ਤਾਂ ਸਿੱਖ ਧਰਮ ਪ੍ਰਚੱਲਤ ਹੋ ਗਿਆ ਸੀ ? ਇਤਿਹਾਸਕਾਰ, ਗੁਰੂ ਨਾਨਕ ਦੇਵ ਜੀ ਨੇ ਮਰਦਾਂ ਨੂੰ ਕੇਸ ਰੱਖਣ ਲਈ ਆਖਿਆ ਸੀ ਤੇ ਤਾਂ ਅੱਜ ਉਹਦੀ ਵੰਸ਼ ਸਿੱਖ ਹੈ ਤੇ ਕੀਰਤਨ ਕਰਦੀ ਹੈ, ਸਾਬਤ ਕਰੋ, ਮਰਦਾਨਾ ਕੀਰਤਨੀਏ ਜਥੇ ਕੇਸਾਧਾਰੀ ਸਿੱਖ ਹਨ ? ਗੱਲ ਕੀ ਦੁਨੀਆਂ ਲਈਏ ਮਕਰ ਸੇ, ਅੱਜ ਕੱਲ੍ਹ ਇਕ ਕੋਈ ਪ੍ਰਚਾਰਕ ਗੁਰਸ਼ਰਨ ਸਿੰਘ ਲੁਧਿਆਣੇ ਦਾ ਕਥਾ ਵਿੱਚ ਕਹਿੰਦਾ 3 ਤੋਂ 6 ਵਜੇ ਦਾ ਤੜਕੇ ਦਾ ਸਮਾਂ ਗੁਰੂ ਨਾਨਕ ਦਾ ਹੈ, ਉਦੋਂ ਇਸ਼ਨਾਨ ਕਰਕੇ ਜਾਂ ਰਾਤ ਨੂੰ ਕਰਕੇ ਸੌ ਜੋ ਤੇ ਉਸ ਵੇਲੇ ਉੱਠ ਕੇ ਨਾਮ ਜਪੋ, ਗੁਰੂ ਘਰ ਵਿੱਚ ਹੱਥ ਖੜ੍ਹੇ ਕਰਾ ਕੇ ਪ੍ਰਣ ਲੈਂਦਾ ਹੈ, ਅਫ਼ਗਾਨੀ ਸਿੱਖ ਬੰਦੇ, ਬੀਬੀਆਂ ਸਭ ਨੇ ਦੋਨੋਂ ਹੱਥ ਭਲੇਮਾਣਸ ਨੂੰ ਪੁੱਛੋ ਕਿ ਅੱਜ ਕੰਮਕਾਰ ਸਮੇਂ ਦੇ ਹਾਣੀ ਨਹੀਂ, ਅਡੋ ਅੱਡ ਹਨ, ਕੀ ਤੂੰ ਲੋਕੀ ਭਰਮ ਭੁਲੇਖਿਆਂ ਵਿੱਚ ਪਾ ਕੇ ਵਿਹਲੜ ਕਰਨੇ ਹਨ, ਤੁਸੀਂ ਤਾਂ ਇਹ ਨਿਯਮ ਪੂਰੇ ਪਤਾ ਨਹੀਂ ਕਰਦੇ ਹੋ ਜਾ ਨਾਂ ਹਰ ਸਮੇਂ ਵਿਦੇਸ਼ੀ ਹੀ ਤੁਰੇ ਰਹਿੰਦੇ ਹੋ ਪਰ ਲੋਕਾਂ ਨੂੰ ਭੰਬਲ ਭੂਸੇ ਪਾ ਕੇ ਫੇਰ ਪੁੱਛਿਆ ਤਵੀਤਾਂ ਵਿੱਚ ਪੈ ਜਾਣਗੇ, ਜੀ ਮੇਰਾ ਜੀਵਨ ਦੁਖੀ ਹੋ ਗਿਆ, ਇਨ੍ਹਾਂ ਪ੍ਰਚਾਰਕਾਂ ਨੂੰ ਗੁਰੂ ਘਰ ਪ੍ਰਬੰਧਕ ਜਰੂਰ ਆਖਣ ਕਿ ਧਰਮ ਦੇ ਮੁੱਢਲੇ ਆਦੇਸ਼ ਹੀ ਪ੍ਰਚਾਰੋ, ਕਿਰਤ ਕਰੋ, ਵੰਡ ਛਕੋ ਤੇ ਦਸਵੰਧ ਕੱਢੋ, ਪੁਰਾਣੇ ਸਮੇਂ ਹੱਲ ਵਾਹੁੰਦੇ ਹੀ ਵਾਖਰੂ ਵਾਖਰੂ ਕਰਦੇ ਸੀ, ਕਿਵੇਂ ਬਰਕਤਾਂ ਸਨ, ਹੁਣ ਚੌਵੀ ਘੰਟੇ ਪਾਠ ਪੂਜਾ ਤੇ ਹਾਲਤ ਦੇਖ ਲਵੋ, ਕਦੀ ਕਿਸੇ ਨੇ ਬੇੇਅਦਬੀ ਦਾ ਨਉਂ ਨਹੀਂ ਸੀ ਸੁਣਿਆ ਹੋਣਾ, ਕਈ ਸੁੰਘਦੇ ਹੀ ਫਿਰੀ ਜਾਂਦੇ ਨੇ ਕਿਥੋਂ ਅਸੀਂ ਬੇਅਦਬੀ ਲਿਆਈਏ ਜਾਂ ਗੁਰੂ ਗ੍ਰੰਥ ਚੁੱਕ ਕੇ ਲਿਆ ਕੇ ਉੱਚੇ ਸੁੱਚੇ ਬਈਏ, ਅਕਾਲ ਤਖ਼ਤ ਦੇ ਭੀ ਜਥੇਦਾਰ ਹੁਕਮਨਾਮਾਂ ਨੀ ਜਾਰੀ ਕਰਦੇ ਕਿ ਤੁਸੀਂ ਨਹੀਂ ਚੁਕਣੇ, ਆ ਕੇ ਸਾਨੂੰ ਦੱਸੋ, ਇਹ ਕੋਈ ਧਰਮ ਕਰਮ ਨਹੀਂ ਹਨ ਸਗੋਂ ਧਰਮ ਦੀ ਅਧੋਗਤੀ ਕਰਦੇ ਫਿਰਦੇ ਨੇ, ਇਹ ਅਸਲ ਵਿੱਚ ਸਿੱਖ ਨਹੀਂ ਫਿਰਕੇ ਹਨ ।
ਪੰਜਾਬ ਝਾਤ :- ਸੁਖਪਾਲ ਸਿੰਘ ਖਹਿਰਾ ਬਦਲੇ ਅਧੀਨ ਗ੍ਰਿਫਤਾਰ, ਨਿੰਦਣਯੋਗ ਹੀ ਨਹੀਂ ਸਗੋਂ ਘਟੀਆ ਸੋਚ ਤੇ ਨੀਤੀ ਹੈ, ਭਗਵੰਤ ਮਾਨ ਦੀ ਕਾਮਰੇਡ ਨੀਤੀ ਕਿ ਹਫ਼ੜਾ ਦਫੜੀ ਮਚਾਈ ਰੱਖੋ ਆਪੇ ਲੋਕੀ ਉਲਝੇ ਰਹਿਣ, ਇਹ ਆਪਣੀਆਂ ਮਨ-ਆਈਆਂ ਕਰੀ ਜਾਣ, ਕਸੂਰ ਇਹ ਭੀ ਹੈ ਕਿ ਪੰਜਾਬ ਵਿੱਚ ਹੁਣ ਭਾਂਤ-ਭਾਂਤ ਦੀ ਲਕੜੀ ਹੈ ਕੋਈ ਭੀ ਪਾਰਟੀ ਇਕ ਸੁਰ ਨਹੀਂ, ਜੇਕਰ ਆਪਸ ਵਿੱਚ ਅਲਾਇੰਸ ਕਰਨ ਕਿ ਸਰਕਾਰ ਨੂੰ ਘੇਰਨ ਵਿੱਚ ਇਕ ਜੁੱਟ ਹਾਂ ਤਾਂ ਭਾਵੇਂ ਕੁਝ ਸੁਧਾਰ ਆ ਸਕੇ, ਨਹੀਂ ਤਾਂ ਇਹੀ ਭੰਗ ਭੁੱਜੂਗੀ, ਹਾਲੇ ਭੀ ਚਲੋ ਉਥੇ ਦੀ ਤਾਂ ਗੱਲ ਛੱਡੋ ਇਥੇ ਭੀ ਇਹ ਪੰਜਾਬ ਦੀ ਤਰ੍ਹਾਂ ਹੀ ਹੱਲ ਚੱਲ ਪਾਈ ਜਾਂਦੇ ਨੇ, ਇਕ ਚੈਨਲ ਤੇ ਤਾਂ ਇਕ ਪ੍ਰਚਾਰਕ ਆਪਣੀ ਯੂ-ਟਿਊਬ ਲਈ ਦੋ ਵਾਰੀ ਬੈਠ ਕੇ ਬੱਸ ਸ਼੍ਰੋਮਣੀ ਕਮੇਟੀ ਨੀ ਚੰਗੀ, ਅਕਾਲੀਆਂ ਨੇ ਕਦੇ ਕੁਝ ਨਹੀਂ ਸੁਆਰਿਆ, ਨਾਲੇ ਆਖੂ ਜਦੋਂ ਮੈਂ ਸ਼੍ਰੋਮਣੀ ਕਮੇਟੀ ਦਾ ਕਰਮਚਾਰੀ ਸੀ, ਯਾਨੀ ਕਿ ਅਕਿਰਤਘਣ ਹੈ, ਦੂਜਾ ਬੱਸ ਮੁੱਢ ਦਾ ਕਾਂਗਰਸੀ ਬਾਦਲਾਂ ਦੀਆਂ ਬਦਖੋਹੀਆਂ ਤੇ ਆਪ ਹੁਣ ਸਿਕਲੀਗਰ ਵਣਜਾਰੇ ਸਿੱਖਾਂ ਨੂੰ ਸਾਂਝੀ ਬਣਾ ਕੇ ਗੁਰਦੁਆਰੇ ਖੋਲ੍ਹਕੇ ਫੇਰ ਉਥੇ ਆਪਣੇ ਕਾਰੋਬਾਰ ਚਲਾਉਣਗੇ, ਚੇਤੇ ਰੱਖੋ ਸਿਕਲੀਗਰ ਬੜੇ ਯੋਗਤਾ ਵਾਲੇ ਹਨ, ਚਾਕੂ ਕੈਂਚੀਆਂ ਤੇ ਦੇਸੀ ਹਥਿਆਰ ਬਨਾਉਂਦੇ ਸਨ ਤੇ ਹੁਣ ਪਤਾ ਨਹੀਂ ਹੋਰ ਕਿਹੜੇ ਹੁਨਰ ਹੋਣ, ਪਰ ਹੈਰਾਨੀ ਹੋਈ ਦੂਜਾ ਚੈਨਲ ਬਨਕਾਟਵਾ ਆਖ ਆਖ ਹੀ ਭੌਂਦੂ ਬਣਾਈ ਗਿਆ ਗੁਰਦੁਆਰਾ ਬਣਾ ਕੇ ਗ੍ਰੰਥੀ, ਪ੍ਰਚਾਰਕ, ਪਾਠੀ ਲਿਜਾ ਕੇ ਪਾਠ ਕਰਵਾਇਆ (ਬਨਕਾਟਵਾ) ਦਾ ਹੁਣ ਸਮਝ ਲੱਗੀ ਕਿ ਕਿਉਂ ਬਣ ਕਰਵਾ ਕੇ ਯਾਨੀ ਉਥੋਂ ਦੀ ਸਰਕਾਰ ਨੇ ਬਣ ਕੱਟਕੇ ਜਾਕੇ ਪੱਧਰੀ ਕਰ ਲਵੋ, ਆਪਣਾ ਧਰਮ ਪਾਲਣ ਲੱਗੋ, ਇਹ ਮੌਕਾ ਪ੍ਰਸਤ ਜਾ ਵੜੇ ਅੱਗੋਂ ਦੇਖਿਉ । 
ਰੱਬਾ ਰਿਜਕ ਨਾ ਦੇਈ ਮਾਂ ਲੱਕੜੀਆਂ ਨੂੰ ਭੇਜੂ, ਪੰਜਾਬ ਦੀ ਇਹ ਦਸ਼ਾ ਹਿਤੈਸ਼ੀ ਬਣਾ ਰਹੇ ਹਨ । ਜੀ ਇਥੇ ਅਡਾਨੀ ਅਵਾਨੀ ਸਨਅਤਕਾਰ ਨੀ ਵੜਨ ਦੇਣੇ ਕੋਈ ਪੂੰਜੀ ਨਿਵੇਸ਼ ਦੀ ਲੋੜ ਨੀ ਬੱਸ ਧਰਨਿਆਂ ਤੇ ਬੈਠੋ ਤੇ ਲੰਗਰ ਛਕੋ, ਆਪੇ ਯੂਨੀਅਨ ਜਾਨਣ ਸਰਕਾਰ ਦੇ ਦੋਨੋ ਹੱਥ ਲੱਡੂ, ਤਾਜ਼ਾ ਖ਼ਬਰ ਬਹਿਬਲ ਕਲਾਂ ਦੀ ਗੋਲੀ ਜੋ ਮੈਂ ਮੁੱਢ ਵਿੱਚ ਹੀ ਸ਼ੱਕੀ ਸੀ ਕਿ ਗੋਲੀਆਂ ਕਿਧਰੋਂ, ਕੀਹਦੇ ਕੇਵਲ ਦੋ ਦੇ ਹੀ ਤੇ ਉਹ ਭੀ ਸੰਬੰਧਿਤ ਪੁਲਸ ਤੋਂ ਖੋਹ ਕੇ ਜਾਂ ਭੁਗਤ ਨਾਲ ਇਹ ਕਾਰਾ ਕੀਤਾ ਤਾਂ ਜੋ ਅਕਾਲੀ ਸਰਕਾਰ ਦਾ ਭੁੱਗਾ ਕੁੱਟ ਹੋ ਜਾਵੇ, ਹੁਣ ਤੱਕ ਸਪੁੱਤਰ ਤੇ ਪਿਤਾ ਜੋ (ਸ਼ਹੀਦ ਕਰਾਰੇ ਗਏ ਸਨ) ਮਿਆਮੀ ਵਾਲਾ ਧਰਨੇ ਤੇ ਅਡੰਬਰ ਭਲਾ ਪੈਸਾ ਕਿਥੋਂ ? ਪੈਸਾ ਭਾਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰੂ ਤਾਂ ਮਿਲ ਗਿਆ ਸੀ, ਪਰ ਸੁਖਪਾਲ ਸਿੰਘ ਖਹਿਰਾ ਚਾਹੁੰਦਾ ਸੀ ਇਹ ਸਾਰੀ ਕਾਂਗਰਸੀ ਧਾੜ ਮੋਰਚੇ ਤੇ ਸੀ ਕੀ ਫੇਰ ਕਦੀ ਬੇਅਦਬੀਆਂ ਨੀ ਹੋਈਆਂ, ਪ੍ਰਮਾਤਮਾਂ ਨੂੰ ਕੂੜ ਨਹੀਂ ਭਉਂਦਾ ਤਾਂ ਹੀ ਅਸੀਂ ਕਸ਼ਟੀ ਅੰਤ ਨਕਾਬ ਲਹਿੰਦੇ ਨੇ, ਭੜਥੂ ਖਾਲਿਸਤਾਨੀ ਧਿਰਾਂ ਦਾ ਟਰੂਡੋ ਨੇ ਤਾਂ ਪਹਿਲਾਂ ਹੀ ਇਨ੍ਹਾਂ ਨਾਲ ਪ੍ਰੇਮ ਪਾਲਿਆ ਸੀ ਹੁਣ ਤਾਂ ਕਿੰਨੇ ਦੇਸ਼ਾਂ ਵਿੱਚ ਭੋਲੇ ਲੋਕ ਔਖੇ ਕਰਤੇ, ਆਪ ਹੁਣ ਕਹਿੰਦਾ ਭਾਰਤ ਤਾਂ ਬੜਾ ਉੱਨਤ ਹੈ ਅਸੀਂ ਨਹੀਂ ਸਬੰਧ ਤੋੜਨੇ, ਅਖੇ ਮਾਰ ਬਿਸ਼ਨੀਏ ਗੇੜਾ, ਮੈਂ ਉਦਰ ਗਿਆ ਯਾਨੀ ਢੀਚਕ ਢੀਚਕ ਕਰਕੇ ਰੌਲ੍ਹੇ ਦੀ ਗੱਡੀ ਰੇੜ੍ਹੀ ਚੱਲੋ ਪਰ ਯੂ।ਕੇ। ਨਿਵਾਸੀ ਤਾਂ ਐਮੇ ਹੀ ਪੀਸੇ ਜਾ ਰਹੇ ਹਨ, ਇਥੇ ਇੰਨੀ ਮੰਗ ਨਹੀਂ ਹੈ ਸਿੱਖਾਂ ਦੀ, ਕਾਮਰੇਡਾਂ ਲਹਿਰ ਦੇ ਆਏ ਪਨਾਹ ਵਾਲੇ, ਗੁਰੂ ਘਰਾਂ &lsquoਤੇ ਕਬਜ਼ੇ ਫੇਰ ਡਰਾ ਕੇ, ਕੋਚਾਂ ਭਰਕੇ ਅਗਲੇ ਚੱਲ ਲੰਡਨ ਗੇੜੀਆਂ ਮਾਰ ਜਾਂਦੇ ਨੇ, ਹੁਣ ਜਾਇਦਾਦਾਂ ਦੀ ਜ਼ਬਤੀ ਇਨ੍ਹਾਂ ਨੇ ਪਹਿਲਾਂ ਹੀ ਬੰਦੋਬਸਤ ਕੀਤੇ ਹੋਏ ਹਨ ਜੋ ਕੋਈ ਦੋ ਕਨਾਲ ਜਾਂ ਘਰ ਹੈ ਭੀ ਤਾਂ ਇਨ੍ਹਾਂ ਨੂੰ ਉਸ ਤੋਂ ਕਿਤੇ ਵੱਧ ਲਾਭ ਹੋਈ ਜਾਂਦੇ ਨੇ ਬੱਸ ਦਰੜੇ ਜਾਣਗੇ ਸੁਹਿਰਦ, ਹੁਣ ਦੇਖੋ ਦੋ ਅਕਤੂਬਰ ਨੂੰ ਮੁਜ਼ਾਹਰੇ ਵੰਗਾਰ ਰਹੇ ਹਨ, ਫੈਡਰੇਸ਼ੀਣੇ ਕਿ ਜੀ ਹਰ ਸਿੱਖ ਦਾ ਫਰਜ਼ ਹੈ ਪਹੁੰਚਣ ਦਾ ਤੇ ਕਹਿੰਦੇ ਜੀ ਗੁਰੂ ਘਰ ਦੇ ਪ੍ਰਬੰਧਕ ਇਹ ਤਾਂ ਆਖਣ ਜੀ ਕੋਚਾਂ ਬੁੱਕ ਕਰ ਦੇਈਏ ਜੇ ਜਾਣਾ ਹੈ, ਸਗੋਂ ਆਖਣ ਬੁੱਕ ਹੈ ਤੇ ਲੈ ਕੇ ਪਹੁੰਚਣ ਯਾਨੀ ਜਬਰੀ ਹਾਲੇ ਇਹ ਇਨਸਾਫੀ ਤੇ ਖਾਲਿਸਤਾਨ ਵਿੱਚ ਆਹ ਹੁਕਮ ਇਕ ਗੱਲ ਸਾਫ ਕਰਦੀ ਹੈ ਕਿ ਸਿੱਖ ਹੱਕ ਦੇਣੇ ਨਹੀਂ ਜਾਣਦੇ, ਸੁਣੋ ਅੰਮ੍ਰਿਤਸਰ ਦਲ ਦਾ ਬਲਜਿੰਦਰ ਸਿੰਘ (ਹੱਥ ਸ਼ਾਇਦ ਸੱਜਾ) ਕੁਝ ਘੱਟ ਕਹਿੰਦਾ ਚੈਨਲ &lsquoਤੇ ਮਨੀਪੁਰ ਕਾਂਡ ਵਿੱਚ ਸਿੱਖ ਹੁੰਦੇ ਤਾਂ ਮੁਲਜ਼ਮ ਉਪਰ ਨੂੰ ਤੋਰੇ ਹੁੰਦੇ ਤੇ ਬੀਬੀ ਚਾਦਰ ਦੇ ਕੇ ਘਰ ਪਹੁੰਚਾਉਂਦੇ । ਸਿੱਖ ਸਿਧਾਂਤ ਗੱਡੀ ਚਾੜ੍ਹਨਾ ਤੇ ਸੋਧਣਾ ਹੈ, ਪਤਾ ਨਹੀਂ ਇਹ ਕਿਹੜੇ ਅੰਕ ਵਿੱਚ ਹੈ ਪ੍ਰਚਾਰਕ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਹ ਢਾਡੀ ਕੀ ਉਕਸਾਉਂਦੇ ਨੇ, ਪ੍ਰਚਾਰਕ ਇਕ ਹਿੰਦੂ ਕਥਾ ਦੀ ਰੀਸ, ਅੱਖਾਂ ਮੀਚ ਮੀਚ ਤੇ ਜੀ ਗੁਰੂ ਨਾਨਕ ਦਾ ਸਮਾਂ ਤੜਕਾ ਹੱਥ ਖੜੇ ਕਰੋ ਸੰਭਾਲੋਗੇ ਗਿਣਤੀ ਤੀਮੀਆਂ ਦੀ ਵੱਧ ਦੋਨੋਂ ਹੱਥ ਖੜੇ, ਅਫ਼ਗਾਨ ਸਿੱਖ ਭਾਈ ਧਰਮ ਸਰਲ ਸੀ ਕੇਵਲ ਰੱਬ ਨੂੰ ਯਾਦ ਰੱਖਣਾ ਤੇ ਨੇਕ ਕਮਾਈ ਨਾ ਕਿ ਪਖੰਡ ਧਰਮ ਜੋ ਦੀਸੇ, ਰਹੀ ਗੱਲ ਸਾਡੀਆਂ ਸੰਸਥਾਵਾਂ ਦੀ ਲੀਹਾਂ ਤਾਂ ਉਹ ਭੀ ਨਹੀਂ ਪੱਕੀਆਂ ਕਰ ਰਹੀਆਂ, ਨਿੱਤ ਗੁਰੂ ਪੁਰਬ ਫੇਰ ਤਰੀਕਾਂ &lsquoਤੇ ਵਿਵਾਦ, ਵਈ ਜਦੋਂ ਹਰ ਦਿਨ ਹੀ ਕੋਈ ਨਾ ਕੋਈ ਨਗਰ-ਕੀਰਤਨ ਕੱਢਣਾ ਹੀ ਹੈ ਤਾਂ ਤਰੀਕਾਂ ਨਾਲ ਕੀ ਧਰਮ ਪੁਰਾਤਨ ਅਦੇਸ਼ਾਂ &lsquoਤੇ ਚੱਲ ਪਊ ਨਾ ਹੁਣ ਬੁੱਧੀਜੀਵੀ ਹਨ ਤੇ ਨਾ ਹੀ ਇਤਿਹਾਸਕਾਰ, ਅੰਨੇ ਨੂੰ ਬੋਲਾ ਘੜੀਸਦੇ ਨੇ, ਲੋਕਾਂ ਨੂੰ ਗੁੰਮਰਾਹ ਤੇ ਭੈਪੀਤ, ਨਾ ਹੀ ਤਾਂ ਹੁਣ ਦੇ ਜਵਾਨ ਪ੍ਰਚਾਰਕਾਂ ਦੀ ਧਾਰਮਿਕ ਪੜ੍ਹਾਈ ਹੈ ਬੱਸ ਟਕਸਾਲ ਦੀ ਸਿੱਖਲਾਈ ਅਕਾਲ ਤਖ਼ਤ ਦੇ ਜਥੇਦਾਰ ਦੀ ਯੋਗਤਾ ਭੀ ਗਿਆਨੀ ਤੇ ਗ੍ਰੰਥੀ, ਭਾਈ ਜੱਜ ਨੂੰ ਕਾਨੂੰਨ ਤੇ ਪੜਚੋਲ ਦੇ ਫੈਸਲੇ ਲੈਣ ਦੀ ਵਿਧੀ ਪਰਪੱਕ ਹੋਣੀ ਲਾਜ਼ਮੀ ਹੈ, ਪਰ ਸਾਡੇ ਤਾਂ ਜੀ ਗੁਰੂ ਜੀ ਨੇ ਇਹ ਪ੍ਰਥਾ ਚਲਾਈ ਸੀ, ਉਦੋਂ ਅੱਜ ਦਾ ਯੁੱਗ ਨਹੀਂ ਸੀ, ਸਮੇਂ ਬਦਲੇ ਮਨੁੱਖਤਾ ਬਦਲੀ, ਵਸੀਲੇ ਬਦਲੇ ਤੇ ਤੁਸੀਂ ਆਪਣੀ ਲਾਹੇਬੰਦੀ ਖ਼ਾਤਰ ਲੱਗਦੀ ਲਗੋਚਰ ਲਾ ਕੇ ਆਪਣਾ ਉੱਲੂ ਸਿੱਧ, ਸਾਬਕਾ ਜਥੇਦਾਰ ਪੜ੍ਹਿਆ ਤਾਂ ਸੀ ਪਰ ਮਾਨਸਿਕਤਾ ਇਸ ਸਿਧਾਂਤ &lsquoਤੇ ਪੂਰੀ ਨਾ ਉੱਤਰੀ ਹੁਣ ਆਪਣੀ ਪਦਵੀ ਦੀ ਵਿਦਾਇਗੀ ਤੇ ਭੜਾਸ ਲਈ ਵਿਰੋਧੀਆਂ ਦੀ ਗੋਦੀ ਵਿੱਚ ਨਿੱਘ ਯਾਨੀ ਕੋਈ ਵਫ਼ਾਦਾਰੀ ਤੇ ਸਦਾਚਾਰੀ ਨਹੀਂ । ਪਰ ਵਿਗੜੀ ਸਥਿਤੀ ਵਿੱਚ ਅਸੀਂ ਸਭ ਮੀਡੀਆ ਚੈਨਲ ਪ੍ਰਚਾਰਕ ਗੁਰੂ ਅਸਥਾਨ ਅਤੇ ਲੇਖਕ ਭਾਗੀ, ਹਾਂ ਕੋਈ ਬਰੀ ਨਹੀਂ ਹੋ ਸਕਦੇ, ਇਥੋਂ ਤੱਕ ਕਿ ਆਈ।ਏ।ਐੱਸ। ਜਾਂ ਪੀ।ਸੀ।ਐੱਸ। ਅਫ਼ਸਰ, ਜੱਜ ਭੀ ਹਿੱਸੇਦਾਰ ਹਨ, ਸਾਹਮਣੇ ਦੇਖੋ ਸੇਵਾ ਮੁਕਤ ਅਫ਼ਸਰ ਸਿਆਸਤ ਵਿੱਚ (ਗੁਰਤੇਜ ਸਿੰਘ) ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਹੁਣ ਸਿੱਖ ਹਿਤੈਸ਼ੀ, ਕੀ ਅਫ਼ਸਰੀ ਵੇਲੇ ਸਿੱਖਾਂ ਨਾਲ ਇਨਸਾਫ ਕੀਤਾ ? ਜੱਜ ਆਪ ਵਿੱਚ ਕੋਈ ਹੋਰ ਪਾਰਟੀਆਂ ਵਿੱਚ ਕਿਵੇਂ ਢਾਂਚਾ ਸੁਧਰ ਸਕਦਾ ਹੈ, ਅੱਜ ਦੀ ਦਸ਼ਾ ਲਈ ਇਹ ਸੁਹਿਰਦ ਜ਼ਿੰਮੇਵਾਰ ਹਨ । 
ਉਹ ਫਿਰੇ ਨੱਥ ਘੜਾਉਣ ਨੂੰ ਵਾਲੀ ਵਾਰਤਾ ਹੈ । ਖਾਲਿਸਤਾਨ ਦੀ ਚਿੰਤਾ ਕਰਨ ਦੀ ਸੈਂਟਰ ਨੂੰ ਲੋੜ ਹੀ ਨਹੀਂ, ਕਿਸਾਨਾਂ ਤੇ ਧਰਨਿਆਂ ਨੇ ਪੰਜਾਬ ਪਾਕਿਸਤਾਨ ਦੀ ਬਾਰ ਤੇ ਬੀਕਾਨੇਰ ਬਣਾ ਦੇਣਾ ਹੈ, ਲਾਲਚ ਨੇ ਝੋਨੇ ਦੀ ਖੇਤੀ ਤੇ ਉਧਰ ਮੋਰਚੇ ਧਰਨੇ ਬੰਜਰ ਬਣਾ ਕੇ ਹਟਣਗੇ, ਯਾਦ ਰੱਖੋ ਬਾਰ ਵਿੱਚ ਤੇ ਬੀਕਾਨੇਰ ਮੁਫ਼ਤ ਵਿੱਚ ਹੀ ਵਸੇਬੇ ਲਈ ਪੰਜਾਬੀ ਗਏ ਤੇ ਜਾ ਕੇ ਹੱਡ ਭੰਨਾ ਕੇ ਮਿਹਨਤਾਂ ਕੀਤੀਆਂ, ਬੰਜਰ-ਅਬਾਦ, ਹੁਣ ਵਿਦੇਸ਼ੀ ਤਾਂ ਮੁੜਨੇ ਨੀ ਦੂਜੇ ਹੀ ਆ ਕੇ ਉਹੀ ਕੰਮ ਕਰਨਗੇ, 15 ਸਾਲ ਤਾਂ ਮੈਨੂੰ ਚਿੰਤਾ ਕਰਦੀ ਨੂੰ ਹੋ ਗਏ ਕਿ ਭਾਈ ਝੋਨਾ ਨਾ ਬੀਜੋ, ਭਾਵੇਂ ਜਮੀਨ ਤਾਂ ਸਾਡੀ ਤਬਾਹ ਹੋ ਗਈ ਪਰ ਕੋਈ ਮਾਮਲਾ ਵੱਧ ਨਹੀਂ, ਪਰ ਕੋਈ ਅਸਰ ਨਹੀਂ, ਹਾਲੇ ਅਸੀਂ ਵਿਦੇਸ਼ੀ ਹਿਤੈਸ਼ੀ ਹਾਂ ਪੰਜਾਬ ਦੇ ਤੇ ਮੰਗਦੇ ਹਾਂ ਦੇਸ਼, ਰੋਹ ਚੜ੍ਹਦਾ ਹੈ ਕਿ ਸਥਿਤੀ ਇੰਨੀ ਮਾੜੀ ਕਰ ਧਰੀ ਕਿ ਕਈ ਜ਼ਰੂਰੀ ਕੰਮਾਂ ਲਈ ਭੀ ਜਾਣ ਲਈ ਹੀਆ ਨਹੀਂ, ਕਈ ਸਹੇਲੀਆਂ ਨੇ ਜਾਣਾ ਸੀ ਪਰ ਕਹਿੰਦੀਆਂ ਪਤਾ ਨਹੀਂ ਕਦੋਂ ਆਵਾਜਾਈ ਬੰਦ, ਧਰਨੇ ਤੇ ਝਗੜੇ ਆਦਿ ਭਗਵੰਤ ਮਾਨ ਨੂੰ ਤਾਂ ਹੁਣ ਖੁਸ਼ੀ ਹੈ ਕਿ ਪੰਧੇਰ ਮੋਦੀ ਵਿਰੁੱਧ ਧਰਨੇ ਕਿਵੇਂ ਤੀਮੀਆਂ ਨਿਆਣੇ, ਬੁੜੇ ਫੇਰੇ ਲੈ ਕੇ ਬੈਠ ਜਾਂਦਾ ਹੈ, ਦੱਸੋ ਜੇਕਰ ਮੰਗਾਂ ਮੰਨੀਆਂ ਨਹੀਂ ਸਨ ਤਾਂ ਉਥੋਂ ਉਦੋਂ ਆਏ ਕਿਉਂ ? ਫਤਿਹ, ਭੰਗੜੇ ਤੇ ਮਾਰ ਸੜਕਾਂ ਨੀਮੀਆਂ ਕਰ ਤੀਆਂ ਸੀ ਜੀ ਧੌਣ &lsquoਤੇ ਗੋਡੇ ਰੱਖ ਤੇ, ਹੁਣ ਫੇਰ ਉਹੀ ਕਹੀ ਕੁਹਾੜੀ ਡਰ-ਸਹਿਮ ਦਾ ਮਾਹੌਲ ਬਣਾ ਧਰਿਆ ਹੈ, ਆਪਸੀ ਫੁੱਟ ਖੱਟੀ ਕੋਈ ਨੀ ਹੋਣੀ, ਬਸ ਇਹ ਟੌਹਰਾਂ ਹੀ ਨਾਲ ਰੱਖਣ ਕੇਵਲ ਸਰਕਾਰਾਂ ਦੇ ਕਸੂਰ ਨਹੀਂ ਲੋਕ ਭੀ ਘੱਟ ਨਹੀਂ, ਚੋਹਲਾ ਹਲ੍ਹ ਪੰਜ੍ਹਾਲੀ ਦਾ ਰਲ ਮਿਲ ਝੁੱਗਾ ਗਾ੍ਹਲੀ ਦਾ, ਐਮੇ ਨੀ ਕਹਾਵਤਾਂ ਬਣੀਆਂ ਸਨ, ਸਿੱਖ ਕਪਾ੍ਹਲ ਵਿੱਚ ਪਈ ਤੇ ਸੋਚੂ ਚਲੋ ਲਿਖਤਾਂ ਫਰਜ਼ ਸਮਝ ਸਾਂਝੀ ਕਰ ਰਹੀ ਹਾਂ, ਚੰਗੀ ਸਾਂਭ ਲੈਣਾ ਮਾੜੀ ਸਿੱਟ ਦਿਉ, ਬਿਨੇ, ਬੇਨਤੀ, ਅਰਦਾਸ ਕਰਨੀ ਤਾਂ ਆਪਣਾ ਇਸ਼ਟ ਹੈ, ਭਲਾ ਸਰਬੱਤ ਮੰਗਣਾ ਭੀ ਇਕ ਕਹਿਣਾ ਹੀ ਹੈ, ਅੰਤਰੀਵ ਵਿੱਚ ਵਸਾਈਏ, ਜੇ ਉਹ ਬਖ਼ਸ਼ੇ ।
ਬਲਵਿੰਦਰ ਕੌਰ ਚਾਹਲ ਸਾਊਥਾਲ