image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੀਜਾ ਕੰਨ ਨੂੰ ਖੁਰਕਦਾ ਆਵੇ, ਮੇਰੇ ਭਾਣੇ ਲਾਹਵੇ ਨੱਤੀਆਂ

ਸਿੱਖ ਖੁਸ਼ ਟਰੂਡੋ ਚਾਭੜਾ, ਅਮਰੀਕਾ ਅੱਗੇ ਲਾ ਕੇ ਕੰਧ ਤੇ ਹੁਣ ਟਰੂਡੋ ਕਹਿੰਦਾ ਨਾ ਬਈ ਬਾਈ ਭਾਰਤ ਤੇ ਅਸੀਂ ਤਾਂ ਆੜ੍ਹੀ ਹਾਂ, ਤੋੜਨੀ ਨੀ, ਵਿਚਾਰੋ ਉਹ ਕਹਿੰਦਾ ਹੈ ਕਿ ਭਾਰਤ ਜੀ ਸਾਡਾ ਸਾਥ ਦਿਉ ਆਪਾਂ ਨਿੱਝਰ ਕਤਲ ਦੀ ਗੁੱਥੀ ਨੂੰ ਕੱਠੇ ਤੋਰੀ ਚੱਲੀਏ ਤੇ ਕਾਹਨੂੰ ਲੜਨਾ ਤੇ ਐਮੇ ਹੀ ਸੱਚ ਸਾਹਮਣੇ ਲਿਆ ਕੇ ਪੁਆੜੇ ਪਉਣੇ ਹਨ, ਵੈਸੇ ਭੀ ਸਿੱਖ ਸਫਾਂ ਭੀ ਇਹੀ ਚਾਹੁੰਦੀਆਂ ਹਨ, ਭਾਰਤ ਖਫ਼ਾ ਹੈ ਕਿ ਸਾਡੀ ਭੰਡੀ ਕਰਤੀ ਸੰਸਾਰ ਵਿੱਚ ਹੁਣ ਨੇੜੇ ਨੇੜ ਵੱਛੇ ਬੰਨਦਾ ਹੈ, ਮੋਦੀ ਸਰਕਾਰ ਤੜਪ ਵਿੱਚ ਹੈ ਕਿ ਇਹਨੂੰ ਹੁਣ ਕਿਸੇ ਰੱਸਾ ਬੰਨ ਕੇ ਹੀ ਬਦਲਾ ਹੈ, ਇਹ ਭੀ ਤੱਥ ਹਨ ਕਿ ਸਿੱਖ ਮਾਨਸਿਕਤਾ ਕੁਝ ਬੀਮਾਰ ਹੀ ਰਹਿੰਦੀ ਹੈ ਹਰ ਦੇਸ਼ ਨਾਲ ਹੀ ਝਗੜੇ ਕਰਨ ਦੀ ਆਦੀ ਹੈ, ਸਾਡਾ ਤਾਂ ਹਰ ਵੇਲੇ ਯੂ।ਕੇ। ਸਰਕਾਰ ਨਾਲ ਭੀ ਆਢਾ ਹੈ, ਇਹ ਕੋਈ ਵਿਸ਼ੇ ਕਰਕੇ ਨਹੀਂ ਸਗੋਂ ਲਾਹੇ ਤੇ ਲੇਬਰ ਪਾਰਟੀ ਨਾਲ ਜੁੜੇ ਵਿਅਕਤੀ ਤੇ ਜਥੇਬੰਦੀਆਂ ਦੇ ਉਥੋਂ ਰੁੱਤਵੇ ਹਾਸਲੀ ਹੈ, ਬਹੁਗਿਣਤੀ ਇਨ੍ਹਾਂ ਦੀ ਪ੍ਰਸ਼ੰਸਕ ਨਹੀਂ ਹੁਣ ਦੇ ਜਵਾਨ ਬਦ ਜਨ ਹਨ, ਲੰਡਨ ਰੋਜ਼ ਮੁਜ਼ਾਹਰਾ ਸਿੱਧ ਕਰਦਾ ਹੈ ਕਿ ਕੇਵਲ ਉਹੀ ਜਥੇਬੰਦੀਆਂ ਹਨ ਜੋ ਆਪਣੀ ਹੋਂਦ ਲਈ ਤੱਤਪਰ, ਪੰਜਾਬੀ ਤਾਂ ਹਿੰਦੂ ਭੀ ਹਨ, ਭਾਰਤ ਦੀ ਭਾਜਪਾ ਦੇ ਵਿਰੋਧੀ ਕਾਂਗਰਸੀ ਤੇ ਆਮ ਪਰ ਉਹ ਇਨ੍ਹਾਂ ਨਾਲ ਤੁਰਦੇ ਤਾਜ਼ਾ ਮਿਸਾਲ ਕਿ ਗਲਾਸਗੋ ਦੇ ਗੁਰੂ ਘਰ ਪ੍ਰਬੰਧਕਾਂ ਕੈਨੇਡਾ ਵੀਜ਼ਾ ਰੁਕਾਵਟਾਂ ਕਰਕੇ ਭਾਰਤੀ ਦੂਤਾਵਾਸ ਸੱਦਿਆ (ਮੰਗ ਕਰ ਰਹੇ ਹਨ) ਤਾਂ ਗਲਾਸਗੋ ਤੋਂ ਸਿੱਖ ਵਿਰੋਧ ਲਈ ਮਿਡਲੈਂਡ ਤੋਂ ਪਹੁੰਚੇ, ਉਥੋਂ ਸਿੱਖ ਨਹੀਂ ਲੱਭੇ, ਕਿਵੇਂ ਅਸੀਂ ਕਲੇਮ ਕਰ ਸਕਦੇ ਹਾਂ ਅਸੀਂ ਤਾਂ ਜੀ ਸ਼ਾਂਤੀ ਪੁੰਜ ਹਾਂ ਸਾਹਮਣੇ ਮੂਰਤਾਂ ਹੋਣ ਤਾਂ ਸਭ ਰੰਡੀ ਰੋਣਾ ਆਹ ਜਥੇਬੰਦੀ ਤੇ ਫੇਰ ਰਲ੍ਹਕੇ ਇਕ ਬਣਾ ਲਈ ਬੰਦੇ ਉਹੀ ਗੁਰੂ ਘਰ ਕੋਚਾਂ ਦਸਵੰਧ ਵਿੱਚੋਂ ਪੱਲਿਉ ਕੀ ਧੇਲਾ ਬੱਸ ਆਪਸੀ ਭਾਈਵਾਲੀਆਂ, ਇਕ ਗੁਰੂ-ਘਰ ਦੇ ਸਾਬਕਾ ਪ੍ਰਬੰਧਕ ਨੇ ਮੇਰੇ ਨਾਲ ਗੱਲਬਾਤ ਸਾਂਝੀ ਕੀਤੀ ਕਿ ਹੁਣ ਦਾ ਪ੍ਰਬੰਧ ਹੱਲਾ ਬੋਲ ਕੇ ਕਾਬਜ ਹੈ ਤੇ ਅੱਗੋਂ ਕਹਿੰਦੇ ਨੇ ਜੀ ਪੁਰਾਣੇ ਜੋ ਕਿ ਚੁਰਾਸੀ ਦੇ ਸੰਕਲਪ ਤੋਂ ਖਾਲਿਸਤਾਨੀ ਸਨ ਨੂੰ ਭੰਡ ਰਹੇ ਹਨ ਜੀ ਉਹ ਤਾਂ ਭਾਰਤੀ, ਸਫਾਰਤਖਾਨੇ ਨਾਲ ਚਾਹਾਂ ਪੀਂਦੇ ਸਨ ਤਾਂ ਲਾਹੇ ਆਪ ਸਿੱਖੀ ਦਾ ਲੱਲਾ ਭੱਬਾ, ਗੱਲ ਕੀ ਗੁਰਦੁਆਰਿਆਂ ਦੀ ਮਾਇਆ &lsquoਤੇ ਪਸਰਨ ਲਈ ਲੰਡਨ ਰੋਸ ਮੁਜ਼ਾਹਰੇ ਤੇ ਹੱਲਾ ਗੁੱਲਾ ਭੀ ਕੀਤਾ ਪਰ ਲਕੋ ਕੇ ਰੱਖਣਾ ਹੈ, ਸਿੱਖਾਂ ਨੂੰ ਕੂੜ ਮਾਰ ਰਿਹਾ ਹੈ, ਪ੍ਰਭੂ ਦੀ ਛਤਰ ਛਾਇਆ ਤਾਂ ਨਹੀਂ ਹੈ, ਮੈਂ ਨਾ ਕਰੂ ਇਨ ਕੀ ਪ੍ਰਤੀਤ, ਯਾਦ ਨਹੀਂ ਰੱਖਦੇ ਇਹ ਸਭ ਸਿੱਖਾਂ ਦੀ ਛਵੀ ਖਰਾਬ ਕਰ ਰਹੇ ਹਨ ਏਜੰਸੀਆਂ ਦੇ ਹੱਥਠੋਕੇ । ਇਕ ਵਿਸ਼ਾ ਬੜਾ ਗੰਭੀਰ ਹੈ ਕਿ ਹਰ ਕੋਝੀ ਹਕਰਤ ਤੇ ਹਰ ਕਤਲ ਖਾਲਿਸਤਾਨੀ ਧਿਰਾਂ ਵਿੱਚ ਕੇਵਲ ਪੰਜਾਬ ਦੇ ਵਸ਼ਿੰਦੇ ਭਾਵੇਂ ਦੇਸ਼ ਕਨੇਡਾ, ਅਮਰੀਕਾ ਹੋਵੇ ਤੇ ਜੱਟ ਹੀ ਹਨ ਇਕੇ ਦੁੱਕੇ ਭਾਵੇਂ ਹੋਰ ਬਰਾਦਰੀ ਪੜਚੋਲ ਮੰਗਦੀ ਹੈ ਫੇਰ ਸਭ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ, ਹੁਣ ਭੀ ਦੇਖੋ ਕਿ ਪੰਜਾਬ ਵਿੱਚ ਸੱਤਾ ਰਹਿਤ ਹਨ ਪਰ ਜਦੋਂ ਭੀ ਕੋਈ ਪੱਤਰਕਾਰ ਬੁਲਾਰਾ ਤੇ ਜਥੇਬੰਦੀ ਦਾ ਕਾਰਕੁੰਨ ਬਸ ਜੀ ਅਕਾਲੀ ਆਹ ਕਰਨ, ਭਲਿਉ ਤੁਸੀਂ ਆਪਣੇ ਸਹਿਯੋਗੀਆਂ ਤੋਂ ਮੰਗ ਕਰੋ, ਨਾਲੇ ਉਨ੍ਹਾਂ ਨੂੰ ਭ ੰਡੋ ਨਾਲੇ ਆਖੋ ਕੰਮ ਕਰੋ ਤੇ ਸੱਤਾ ਫੇਰ ਕਾਗਰਸ ਜਾਂ ਆਪ ਨੂੰ ਬਖ਼ਸ਼ੋ ਇਹ ਦਿਆਨਤਦਾਰੀ ਨਹੀਂ ਮੱਕਾਰੀ ਹੈ ਬਖ਼ਸ਼ੇ ਨਹੀਂ ਜਾਣਾ ਵਿਦਵਾਨ ਪ੍ਰਚਾਰਕ ਲੇਖਕ ਲਿਖਦੇ ਹਨ ਜੀ ਰਵਿਦਾਸੀਆਂ ਨੂੰ ਨਾਲ ਮਿਲਾਇਆ ਅੰਮ੍ਰਿਤ ਛਕਾਇਆ, ਦੱਸੋ ਜੀ ਕਿਥੇ ਪਹੁੰਚੇ ਫੇਰ ਹਾਲੇ ਭੀ ਸਿੱਖ ਕੌਮ ਤਾਂ ਭੜਕਦੀ ਫਿਰਦੀ ਹੈ ਤੇ ਉਨ੍ਹਾਂ ਨੇ ਧਰਮ ਭੀ ਵੱਖਰਾ ਕਰ ਲਿਆ ਬਸ ਕਲਮਾਂ ਨਾਲ ਹੀ ਸੁਲਤਾਨ ਸਭ ਲਾਹੇ ਖੱਟਣ ਲਈ ਜਿਥੇ ਦਾਅ ਲੱਗਦਾ ਲਾਈ ਜਾਂਦੇ ਹਨ ਅਧੋਗਤੀ ਇਨ੍ਹਾਂ ਮਖੌਟੀ ਲੇਖਕਾਂ, ਪ੍ਰਚਾਰਕਾਂ ਦੀ ਕੀਤੀ ਹੈ ਭਰਦੇ ਨੇ ਅਕਾਲੀ, ਸ਼੍ਰੋਮਣੀ ਕਮੇਟੀ ਵਿੱਚੋਂ ਸਭ ਜਾਤਾਂ ਵਾਲੇ ਹੀ ਚਾਕਰੀਆਂ ਅਹੁਦੇਦਾਰੀਆਂ ਤੋਂ ਹਟਾਏ ਜਾਣ ਭੰਡਣਚਾਰੀ ਕੀ ਕਰਨੀ ਹੈ ਬਹੁਗਿਣਤੀ ਜਿਹੜੀ ਭੱਠ ਪਏ ਸੋਨੇ ਕੰਨ ਖਾਵੇ । ਲਖੀਮਪੁਰ ਖੇੜੀ ਦੇ ਮਿਰਤੂ ਪਰਿਵਾਰ ਤਾਂ ਹੁਣ ਇਨ੍ਹਾਂ ਧਰਨਾਕਾਰੀਆਂ ਤੋਂ ਪਾਸੇ ਹਨ ਪਰ ਇਹ ਆਪਣੀ ਭੱਲ ਤੇ ਹੋਂਦ ਲਈ ਝਗੜਦੇ ਹਨ, ਪਰਿਵਾਰਾਂ ਨੂੰ ਤਾਂ 45 ਲੱਖ ਯੂ:ਪੀ: ਸਰਕਾਰ ਤੇ 50 ਲੱਖ ਪੰਜਾਬ ਨੇ ਦੇ ਦਿੱਤਾ ਸੀ ਪਰ ਇਹ ਸੱਚ ਸਾਹਮਣੇ ਨਹੀਂ ਰੱਖਦੇ ਨਾਲੇ 3 ਬੰਦੇ ਭਾਜਪਾ ਦੇ ਭੀ ਮਾਰੇ ਗਏ ਸਨ ਤੇ ਕਿਸਾਨ ਉਸ ਕੇਸ ਵਿੱਚ ਅੰਦਰ ਹਨ ਗੱਲ ਇਹ ਹੈ ਕਿ ਘਟਨਾ ਯੂ:ਪੀ: ਵਿੱਚ ਤੇ ਰੌਲਾ ਪੰਜਾਬ ਵਿੱਚ ਯਾਨੀ ਘਰ ਪਾਟਿਆ ਦਹਿ ਸਿਰਾ ਮਾਰਿਆ (ਯਾਨੀ ਰਾਵਣ) ਬਾਹਰਲੀਆਂ ਯੂਨੀਅਨਾਂ ਪੰਜਾਬ ਨੂੰ ਭਾਵੜਾ ਵਿੱਚ ਧੱਕ ਰਹੀਆਂ ਹਨ ਪਰ ਅੱਗ ਕੇਵਲ ਪੇਂਡੂ ਵਰਗ ਨੂੰ ਹੀ ਝੁਲਸਦੀ ਹੈ, ਕੋਈ ਸਲਾਹਕਾਰ ਬੁੱਧੀਮਾਨ ਨੇਤਾ ਇਹ ਸਾਜਿਸ਼ ਨੂੰ ਸਮਝ ਨਹੀਂ ਰਿਹਾ, ਕਿਸਾਨ ਨੇਤਾ ਤਾਂ ਆਪਣੇ ਭੱਤਿਆਂ ਲਈ ਤੇ ਮਜ਼ਦੂਰ ਤਬਕਾ ਬੁੱਤਿਆਂ ਲਈ ਤੇ ਬਾਕੀ ਦੇ ਕੱਟੀਆਂ ਜਾਗਦਿਆਂ ਲਈ ਤੇ ਕੱਟੇ ਸੁੱਤਿਆਂ ਲਈ ਵਾਲੀ ਕਥਾ ਧਰਨਾਕਾਰੀ ਕੋਈ ਭੀ ਹਨ, ਸਭ ਅੱਖਾਂ ਵਿੱਚੋਂ ਭਲਦੇ ਨੇ, ਇਹੀ ਹਾਲ ਸਾਡੇ ਦੇਸ਼ ਭੀ ਹੈ ਖੱਬੀਆਂ ਤਾਕਤਾਂ ਟਿਕਣ ਨਹੀਂ ਦੇ ਰਹੀਆਂ, ਉਹ ਸੱਜੀ ਵਿਚਾਰਧਾਰਾ ਦੇ ਵਿਰੁੱਧ ਹਨ ਕਿ ਮਿਹਨਤ ਕਰੋ ਅੱਗੇ ਵੱਧੋ ਪਰ ਇਹ ਤਾਂ ਕਹਿੰਦੇ ਖੋਹ ਖਿੰਝ ਕੇ ਖਾਉ ਪ੍ਰਫੁੱਲਤ ਸਮਾਜ ਨਹੀਂ ਚਾਹੀਦਾ । ਇਕ ਵਿਚਾਰ ਭਾਵੇਂ ਇਕ ਚਾਨਕੀਆ ਨੀਤੀ ਦੇ ਵਰਗ ਨੂੰ ਭਉਣਾ ਨਹੀਂ, ਪਰ ਮੈਂ ਆਤਮਾਂ ਤੋਂ ਭਾਰ ਲਹੁਣਾ ਫਰਜ ਸਮਝ ਕੇ ਤੁਹਾਡੇ ਮੂਹਰੇ ਰੱਖ ਰਹੀ ਹਾਂ ਮੈਂ ਭਾਵੇਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਦੀ ਸਮਰਥੱਕ ਹਾਂ ਪਰ ਹਾਂ ਤਾਂ ਲੇਖਕ ਤੇ ਕਲਮ ਬੇਇਨਸਾਫੀ ਦੀ ਮਾਂ ਨਹੀਂ ਬਣਦੀ, ਸੁਣੋ ਜੀ : ਰਾਹੁਲ ਗਾਂਧੀ ਦਰਬਾਰ ਸਾਹਿਬ ਨਮਨ, ਸੇਵਾ ਤੇ ਮਨ ਦੀ ਤ੍ਰਿਪਤੀ ਨਾਲ ਢਿੱਡ ਦੀ ਪੂਰਤੀ ਕਰਕੇ ਲੰਗਰ ਛਕਿਆ ਤੇ ਪ੍ਰਥਾ ਨਿਭਾਈ, ਉਹਦਾ ਬਿਆਨ ਕਿ ਫੇਰੀ ਨਿੱਜੀ ਤੇ ਅਕੀਦਾ ਧਾਰਮਿਕ ਭਾਵੇਂ ਸਿਆਸੀ ਨੇਤਾ ਦੇ ਮਨਸ਼ੇ ਤਾਂ ਲੁਕੇ ਹੁੰਦੇ ਹੀ ਹਨ, ਸ਼੍ਰੋਮਣੀ ਕਮੇਟੀ ਦੇ ਉਜਰ ਜੀ ਦਾਦੀ ਦੀ ਹੁਰਮਤੀ ਦੀ ਮੁਆਫੀ ਕਿਉਂ ਨਾ ਮੰਗੀ, ਮੰਨਣਾ ਪਵੇਗਾ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਮੂੰਹ ਕਿਰ੍ਹਲੀ ਹੈ ਮਜਬੂਰੀ ਹੈ ਬਿਆਨ ਦੇਣਾ ਪਰ ਮੈਂ ਉਸ ਸੁਹਿਰਦ ਜਥੇਬੰਦੀਆਂ ਨੂੰ ਗਰਮਦਲੀਆਂ ਨੂੰ ਪੁੱਛਦੀ ਹਾਂ ਕਿ ਸਿੱਕੇ ਦਾ ਦੂਜਾ ਪਾਸਾ ਭੀ ਹੁੰਦਾ ਹੈ, ਤੀਲੀ ਜਾਂ ਅੱਗ ਜੰਤਰ ਤੋਂ ਬਗੈਰ ਕਿਵੇਂ ਲੱਗੂ, ਛੋਟਾ ਕਰਾਂ ਕਿ ਸੰਤ ਭਿੰਡਰਾਂਵਾਲਿਆਂ ਨੇ ਗਿਆਨੀ ਜੈਲ ਸਿੰਘ ਦੀ ਸਕੀਮ ਅਨੁਸਾਰ ਦਰਬਾਰ ਸਾਹਿਬ ਮੱਲਿਆ ਜਦੋਂ ਕਿ ਕਾਂਗਰਸ ਨੇ ਪੰਜਾਬ ਦੇ ਤਿੰਨ ਟੋਟੇ ਕੀਤੇ ਸਨ, ਕੀ ਜੋ ਕੁਝ ਪਵਿੱਤਰ ਅਸਥਾਨ &lsquoਤੇ ਵਾਪਰਦਾ ਸੀ, ਕਾਮਰੇਡ, ਨਕਸਲੀਏ ਤੇ ਸਭ ਕਾਂਗਰਸੀ ਪੱਖੀ ਕੀ ਪੱਤਰਕਾਰ, ਲੇਖਕ, ਪ੍ਰੋਫੈਸਰ, ਪੁਲਸੀਏ, ਏਜੰਸੀਆਂ ਉਥੇ ਨਹੀਂ ਸਨ ਦਰਸ਼ਨ ਕਰਦੇ, ਕੁੜੀਆਂ ਪਿੱਛੇ ਕਤਲ ਨਹੀਂ ਹੋਏ ਤੇ ਅਖੀਰ ਪੁਲਸੀਏ ਨੇ ਬੰਦੂਕਾਂ ਦਿੱਤੀਆਂ ਤੇ ਨਉਂ ਜਨਰਲ ਧਰਤਾ ਅੰਤ ਨੂੰ ਸੁਬੇਗ ਸਿੰਘ ਨਿੱਜੀ ਦੁਸ਼ਮਣੀ ਕੱਢਣ ਲਈ ਚਰਨੀ ਜਾ ਲੱਗਾ ਤੇ ਸਾਰਾ ਮਿਲਟਰੀ ਮਲ੍ਹਬਾ ਢੋਅ ਲਿਆ, ਸਵਾਲ ਹੈ ਕਿ ਕੀ ਕਦੀ ਕੋਈ ਦੁਸ਼ਮਣ ਵਿਰੋਧੀ ਨੂੰ ਸੱਦਾ ਦਿੰਦਾ ਹੈ ਕਿ ਆ ਮੇਰੇ ਅਹਾਤੇ, ਬਾਰਡਰ ਜਾਂ ਖਿੱਤੇ ਵਿੱਚ ਵੜ, ਦੁਸ਼ਮਣ ਦੇ ਜਾ ਕੇ ਲੜੀਦਾ ਹੈ ਪਰ ਕਿਉਂਕਿ ਲੜਾਈ ਪਹਿਲਾਂ ਤਾਂ ਸੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨਾਲ, ਮਗਰੋਂ ਸੁਬੇਗ ਸਿੰਘ ਦੀ ਨੀਤੀ ਕਿ ਮੈਂ ਫੌਜ ਨੂੰ ਸਬਕ ਸਿਖਾਉਣਾ ਹੈ, ਫੌਜੀ ਦਮਾਗ ਧਾਰਮਿਕ ਨਹੀਂ ਹੁੰਦੇ, ਨਹੀਂ ਤਾਂ ਉਹ ਧਾਵੇ ਬੋਲ ਘਾਣ ਕਰ ਹੀ ਨਹੀਂ ਸਕਦੇ ਤੇ ਯੁੱਧ ਲੜ ਨਹੀਂ ਸਕਦੇ, ਹੁਣ ਸਿੱਖ ਕਾਂਗਰਸੀ ਹਨ ਨਹੀਂ, ਕੀ ਉਨ੍ਹਾਂ ਕਦੀ ਇਸ ਧਾਰਮਿਕ ਸਥਾਨ &lsquoਤੇ ਹਮਲੇ ਦਾ ਪਸ਼ਚਾਤਾਪ ਕੀਤਾ, ਰਹੀ ਗੱਲ ਪੰਜਾਬ ਵਿੱਚ ਸੱਤਾ ਦੀ ਸਿੱਖਾਂ ਤੋਂ ਬਗੈਰ ਵੱਸੋ ਨੂੰ ਤਾਂ ਇਸ ਦੁਖਾਂਤ ਨਾਲ ਬਹੁਤਾ ਲੈਣ ਦੇਣ ਨਹੀਂ ਜਾਤ ਬਰਾਦਰੀਆਂ ਨੇ ਕਾਂਗਰਸ ਨੂੰ ਵੋਟਾਂ ਪਉਣੀਆਂ ਹੀ ਹਨ, ਇਸ ਵਾਰ ਕਾਂਗਰਸ ਨੇ ਆਪ ਭੈਣ ਪਾਰਟੀ ਨੂੰ ਪੁਆਈਆਂ ਕਿਉਂਕਿ ਇਹ ਭਾਂਪ ਲਿਆ ਸੀ ਕਿ ਬਦਲਾਅ ਵਿੱਚ ਉਹ ਆ ਸਕਦੇ ਹਨ ਅਕਾਲੀ ਤੇ ਅਸੀਂ ਬੇਅਦਬੀ ਗਰਦਾਨ ਕੇ ਬਦਨਾਮ ਕਰਤੇ, ਕਿਉਂ ਫੇਰ ਸਥਾਨਕ ਕਾਂਗਰਸ ਮੁਆਫੀ ਨਾ ਮੰਗੇ ।
ਪੱਤਰਕਾਰ ਅੱਜ ਕੀ ਹਨ ਦੇਖੋ ਚੰਡੀਗੜ੍ਹ ਦਾ ਸੀਨੀਅਰ ਪੱਤਰਕਾਰ :- ਲਿਖਦਾ ਹੈ ਕਿ ਹਵਾਰਾ 5 ਲੱਖ ਦੇ ਇਕੱਠ ਨੇ ਚੁਣਿਆ, ਭਲੇਮਾਣਸ (ਭਾਵੇਂ ਭਲੇ) ਤਾਂ ਹਨ ਨਹੀਂ ਚੁਣਿਆ ਤੇ ਥਾਪਿਆ ਵਿੱਚ ਅੰਤਰ ਹੈ, ਇਹ ਸਿਮਰਨਜੀਤ ਸਿੰਘ ਮਾਨ ਦੀ ਚੋਣ ਸੀ ਤੇ ਸਟੇਜ ਤੋਂ ਕੇਵਲ ਪੜ੍ਹਕੇ ਨਉਂ ਸੋ ਨਿਹਾਲ ਸੀ ਇਕੱਠ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਿਰੁੱਧ ਮਨਸੂਬਾ ਸਭ ਕਾਂਗਰਸੀ ਤੇ ਕੁਝ ਬੌਂਦਲੇ ਭਮੰਤਰੇ ਤੇ ਵਰਗਲਾਏ ਸਿੱਖ ਢੋਅ ਲਏ, ਹੁਣ ਬੱਸ ਬੌਖਲਾਹਟ ਫੇਰ ਹੈ ਕਿ ਕਿਧਰੇ ਅਕਾਲੀ ਜੋਰ ਨਾ ਫੜ ਜਾਣ, ਹੁਣ ਕੋਈ ਬੇਅਦਬੀਆਂ ਦੇ ਨਵੇਂ ਮੋਰਚੇ ਨਹੀਂ ਬੱਸ ਬਰਗਾੜੀ ਦਾ ਹੀ ਭੱਬੂ ਸਤਾ ਰਿਹਾ ਹੈ, ਆਹ ਕ੍ਰਿਸ਼ਨ ਭਗਵਾਨ ਦਾ ਹੀ ਨਉਂ ਲਉ ਸ਼ਾਇਦ ਹਿੰਦੂ ਭੀ ਭੜਕ ਜਾਣ ਹਵਾਰਾ ਤਾਂ ਫੇਰ ਨਾਲ ਦੇ ਚਾਰ ਕਿਉਂ ਨਹੀਂ ਤੁਹਾਡੇ ਨਾਲ ਕਿਉਂਕਿ ਉਹ ਤਾਂ ਸੀਰਨੀ ਮੁੱਕੀ &lsquoਤੇ ਭੱਜ ਗਏ ਸਨ ਆਪਣੇ ਆਪਣੇ ਡੇਰੇ ਸਾਂਭਣ, ਦੁੱਖ ਇਸ ਗੱਲ ਦਾ ਹੈ ਵਿਦੇਸ਼ਾਂ ਵਿੱਚ ਭੀ ਚੈਨਲ ਆਕਾ ਜੀ ਦੀਆਂ ਪੂਣੀਆਂ ਵੱਟਦੇ ਹਨ, ਉਹੀ ਬੁਲਾਰੇ ਪਹਿਲਾਂ ਕਾਂਗਰਸੀ ਹੁਣ ਆਪ ਬੱਸ ਅਕਾਲੀ ਭੰਡੋ, ਤਨਖਾਹਾਂ ਮਾਲਕ ਆਪਣੇ ਮਾਲ ਦਾ ਕੰਮ ਕਰਵਾ ਕੇ ਦਿੰਦੇ ਹਨ, ਇਕ ਚੈਨਲ ਦਾ ਤਾਂ ਕੰਮ ਜਾਂ ਤਾਂ ਫਲਾਣਾ ਸਿੰਉ ਜੀ ਆਹ ਇਤਿਹਾਸ ਹੈ, ਮਨਘੜਤ ਹੀ ਜਾਂ ਦੂਜੇ ਲੇਖਕਾਂ ਦੇ ਹਵਾਲੇ ਜਾਂ ਫੇਰ ਅਕਾਲੀ ਦਲ ਨੇ ਸਭ ਕੰਮ ਖਰਾਬ ਕੀਤੇ, ਬਾਦਲਾਂ ਦਾ ਤਾ ਹੁਣ ਪਾਸੇ ਹੱਟ ਜਾਣ ਦਾ ਸਮਾਂ ਹੈ ਭਲਾ ਤੁਹਾਨੂੰ ਸਲਾਹਕਾਰ ਪ੍ਰਮੰਨਿਆ ਹੈ, ਦੂਜਾ ਸਾਰਾ ਦਿਨ ਅਪਾਹਜ, ਫੱਟੜ, ਬੀਮਾਰ ਦਿਖਾ ਕੇ ਪੈਸੇ ਮੰਗੋ ਤੇ ਤੀਜਾ ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ ਜੀ ਵਿਆਹਾਂ &lsquoਤੇ ਭੀ ਘਰ ਦਾ ਸਮਾਨ ਦੇਣਾ ਹੈ, ਉਹ ਹੱਟੀਆਂ ਵਾਲਿਆਂ ਤੋਂ ਲੈ ਆਉਂਦੇ ਨੇ ਸਿੱਖ ਤਾਂ ਮੰਗਤਿਆਂ ਦੀ ਟੇ੍ਰਨਿੰਗ ਦੇ ਸਕੂਲ ਖੋਲ੍ਹਣ, ਕਦੀ ਸ਼੍ਰੋਮਣੀ ਕਮੇਟੀ ਨੇ ਮੰਗਣ ਦੀ ਗੁਹਾਰ ਲਾਈ ਹੈ, ਕਿਵੇਂ ਲੰਗਰ ਫੇਰ ਲੱਖਾਂ ਰੁਪਏ ਭੇਟਾ ਦੇਣ, ਪੀੜਤਾਂ ਲਈ ਭੀ ਵਕੀਲ ਭੀ ਲੈਣ, ਕਾਤਲ ਕੈਦੀਆਂ &lsquoਤੇ ਭੀ ਵਕੀਲ ਕਰਨ, ਘਰ ਆਇਆਂ ਨੂੰ ਪੈਸਾ ਦੇਣ ਕੇਹਰ ਸਿੰਘ ਦੇ ਪਰਿਵਾਰ ਨੂੰ ਸਹਾਇਤਾ, ਗੱਲ ਕੀ ਕੀ-ਕੀ ਕਾਰਜ ਪਰ ਕਦੀ ਕਿਸੇ ਚੈਨਲ &lsquoਤੇ ਅਪੀਲ ਨਹੀਂ ਕਰਦੇ ਸਾਧਨ ਬਣਾ ਕੇ ਕਮਾਈ ਤੇ ਖਰਚ ਫੇਰ ਭੀ ਆਹ ਬਲਦੇਵ ਸਿੰਘ ਸਿਰਸਾ ਵਰਗੇ ਭੰਡਣ ਨੂੰ ਮੂਹਰੇ ਆਪ ਸਿਵਾਏ ਛਿੰਘੜੀਆਂ ਤੋਂ ਡੱਕਾ ਨੀ ਦੂਹਰਾ ਕਰਨਾ । ਸਿੱਖ ਵਿਚਾਰਧਾਰਾ ਵਿੱਚ ਪੰਥ ਕੇਵਲ ਸ਼੍ਰੋਮਣੀ ਸੰਸਥਾ ਹੈ ਮੈਂ ਜੋ ਅਨੁਭਵ ਹੀ ਨਹੀਂ ਪੜਚੋਲਿਆ ਹੈ ਕਿ ਢੰਡੋਰਾ ਪਿੱਟ ਸਭ ਖੇਤਰੀ ਪਾਰਟੀ ਦੇ ਵਿਰੋਧੀ ਤੇ ਕਾਂਗਰਸ ਜਾਂ ਫੇਰ ਬੱਸ ਰਮਤੇ ਫਿਰਦੇ ਹੋਰ ਕੋਈ ਸੋਚ ਨਹੀਂ ਦਿਹਾੜੀਦਾਰ ਉਹ ਭੀ ਜਥੇਬੰਦੀਆਂ ਦੇ ਡੌਰੂ, ਸਾਨੂੰ ਸਮਝ ਨਹੀਂ ਕਿ ਜੀਹਨੇ ਭੀ ਪਖੰਡ ਕੀਤੇ ਸਜ਼ਾਵਾਂ ਰੱਬ ਦੇਈ ਜਾਂਦਾ ਹੈ, ਜੇਲ੍ਹੀ ਬੈਠੇ ਹਨ ਫੇਰ ਭੀ ਕੂੜ ਪ੍ਰਚਾਰ ਜੀ ਕੋਈ ਜੁਰਮ ਨੀ ਕੀਤਾ, ਬੇਗੁਨਾਹ ਹਨ ਹੁਣ ਪਰਿਵਾਰਾਂ-ਵਕੀਲਾਂ ਨੂੰ ਮਿਲਣ ਨੀ ਦਿੰਦੇ ਜਦੋਂ ਕਿ ਡੀ।ਸੀ। ਦਾ ਸਪੱਸ਼ਟੀਕਰਨ ਹੈ ਕਿ ਪ੍ਰਵਾਨਗੀ ਸਭ ਕਾਰਜ ਮੁਕੰਮਲ ਹੋਣ &lsquoਤੇ ਮਿਲਦੀ ਹੈ, ਅੱਗੇ ਮਿਲਦੀ ਹੀ ਰਹੀ ਹੈ, ਨਾਲੇ ਵਕੀਲ ਤਾਂ ਜਨਰਲ ਸਕੱਤਰ ਹੈ ਪਾਰਟੀ ਦਾ, ਵਕੀਲ ਦੇ ਤੌਰ &lsquoਤੇ ਨਹੀਂ ਵਕੀਲ ਤਾਂ ਹੋਰ ਹਨ ਵਿੱਚੇ ਪਰਿਵਾਰ ਸ਼੍ਰੋਮਣੀ ਕਮੇਟੀ ਨੂੰ ਮੂਹਰੇ ਹੋਵੇ ਆਖੇ, ਗੱਲ ਕੀ ਅਸੀਂ ਕੀਤੀ &lsquoਤੇ ਪਛਤਾਉਣ ਦੀ ਥਾਂ ਹੋਰ ਤੂਫਾਨ ਤੋਲੀਏ ਮਾਲਕ ਨੂੰ ਭਉਂਦਾ ਨਹੀਂ, ਸਿੱਖ ਧਰਮ ਦੀ ਸੱਚੇ ਦਿਲੋਂ ਮਨੌਤ ਤੇ ਅੰਦਰ ਵਸਾਈਏ ਤੇ ਪ੍ਰਚਾਰ ਭੀ ਮੁੱਢਲੀਆਂ ਲੀਹਾਂ &lsquoਤੇ ਕਰੋ ਨਾ ਕਿ ਧਨ ਲਈ, ਇਕ ਭਾਂਪ ਜੋ ਮੇਰੇ ਦੇਖਣ ਵਿੱਚ ਆਈ, ਕਰਾਂ ਸਾਂਝੀ : ਪਲੇਟੀ ਵਿੱਚ ਕੀਤਾ ਨਿਰਮਾਣ ਚੈਨਲ ਨੇ ਪਹਿਲਾਂ ਤਾਂ ਸਿੱਖ ਭਰਮਾਏ, ਮੈਂ ਭੀ ਮਗਰ ਲੱਗ ਕੇ ਜੋ ਸਰਦਾ ਸੀ ਦੋ ਚਾਰ ਥਾਵੀਂ ਦਿੱਤਾ, ਕੁਝ ਸਮਾਂ ਪਾ ਕੇ ਵਪਾਰ ਦਾ ਪਤਾ ਲੱਗ ਗਿਆ, ਮੁੰਡਾ ਕਤਲ ਹੋਇਆ ਆਦਿ ਤਾਂ ਕੁਝ ਤੱਥ ਸਾਹਮਣੇ ਆਏ ਕਿ ਕੌਣ ਕੌਣ ਖਰਚਾ ਕਰਦਾ ਹੈ, ਚਲੋ ਫੇਰ ਖ਼ਬਰਾਂ ਹਿਸਾਬ ਕਿਤਾਬ ਸਬੰਧੀ ਅੰਤ ਨੂੰ ਇਕ ਨੌਜਵਾਨ ਬਾਣੇ ਵਾਲਾ ਲੱਭਿਆ ਚਲਾਉਣ ਲਈ, ਪਹੁੰਚਗੇ ਅਕਾਲ ਤਖ਼ਤ &lsquoਤੇ ਜਥੇਦਾਰ ਤੋਂ ਅਸ਼ੀਰਵਾਦ ਲਈ ਉਹ ਭੀ ਬਗੈਰ ਘੋਖ ਤੋਂ ਹੀ ਪ੍ਰਸ਼ੰਸਾ ਦੇ ਪੁਲ ਬੰਨ ਦਿੰਦੇ ਨੇ ਕਿ ਵਿਦੇਸ਼ ਗਿਆ ਦੇ ਗੁਣ ਗਾਉਣਗੇ, ਜਦੋਂ ਹੀ ਦੇਖਿਆ ਕਿ ਅੰਮ੍ਰਿਤਸਰ ਵੱਲ ਦਾ ਕਾਮਰੇਡ ਰਸਾਲੇ ਵਾਲੇ ਪੱਟੀ ਦਾ ਸਹਿਚਾਰੀ ਨਾਲ ਰਲ੍ਹ ਗਿਆ, ਨਵਾਂ ਮਾਲਕ ਪੁਰਾਣਾ ਮਾਲਕ ਤੇ ਨਾਲ ਉਹ ਗਿੱਲ ਜਾ ਵੜੇ ਮਨਜੀਤ ਸਿੰਘ ਭੂੰਮੇ ਦੇ ਦਫ਼ਤਰ ਤੇ ਸਰੋਪਾ ਦੇ ਦਿੱਤਾ ਚੈਨਲ ਦੇ ਨਵੇਂ ਮਾਲਕ ਨੇ ਭੂੰਮੇ ਨੂੰ, ਬੱਸ ਜੀ ਸਭ ਹੈਰਾਨੀਆਂ ਦੂਰ ਹੋ ਗਈਆਂ ਕਿ ਕੀ ਮਾਜ਼ਰੇ ਹਨ, ਆਹ ਹੈ ਸਾਡੀ ਤਾਣੇ ਤੇ ਬਾਣੇ ਦੀ ਧਰਮ ਸ਼ਰਧਾ, ਕਹਿਣ ਨੂੰ ਕੌਮੀ ਸੇਵਾ ਇਨ੍ਹਾਂ ਨੂੰ ਤਾਂ ਅੰਨੇ ਨੂੰ ਮੀਣਾ ਸੌ ਕੋਹ ਦਾ ਗੇੜ ਖਾ ਕੇ ਮਿਲ ਜਾਂਦੇ ਨੇ, ਚੈਨਲਾਂ ਨੇ ਧੂ ਪੱਟੀ ਪਈ ਹੈ, ਪਾਠ ਬੁੱਕ ਅਰਦਾਸਾਂ ਗੁਰੂ ਘਰ ਕਾਹਦੇ ਲਈ ਹਨ, ਅੱਗੋਂ ਪ੍ਰਬੰਧਕ ਭੀ ਚੈਨਲ ਸੱਦ ਸੱਦ ਕੇ ਪ੍ਰੋਗਰਾਮ ਦਿੰਦੇ ਨੇ, ਇਨ੍ਹਾਂ ਦੇ ਨੁਮਾਇੰਦੇ ਵਿਦੇਸ਼ਾਂ ਵਿੱਚ ਜਾ ਕੇ ਉਤਸ਼ਾਹਿਤ ਕਰਦੇ ਨੇ ਕਿ ਆਹ ਦਿਨ ਮਨਾਉ, ਜਲੂਸ ਕੱਢੋ, ਨਾਲੇ ਸੈਰ ਨਾਲੇ ਪੈਸੇ ਆਪਣੀਆਂ ਤਣਖਾਹਾਂ ਇਹ ਫੇਰ ਇਥੋਂ ਬਣਾ ਲੈਂਦੇ ਨੇ ਜਾਂ ਕੇਵਲ ਸੇਵਾ &lsquoਤੇ ਹੀ ਹਨ ਚੈਨਲਾਂ &lsquoਤੇ ਗੁਰੂ ਗ੍ਰੰਥ ਬੜੇ ਅਦਬ ਨਾਲ ਬਰਾਜਮਾਨ ਹੈ ? ਇਕ ਭੰਬਲ ਭੂਸਾ ਕਿ ਸੰਗਤ ਕਿਸ ਨੂੰ ਆਖਦੇ ਹਨ, ਮੇਰੀ ਬੁੱਧੀ ਤੇ ਤਜਰਬੇ ਤਾਂ ਕੇਵਲ ਧਾਰਮਿਕ ਅਸਥਾਨ ਜਾਂ ਗੁਰੂ ਹਜ਼ੂਰ ਜੁੜੀ ਲੋਕ ਇਕੱਠ ਨੂੰ ਹੀ ਮੰਨਿਆ ਜਾਂਦਾ ਹੈ, ਅੱਜ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਹੋਰੀਂ ਇਕ ਚੈਨਲ &lsquoਤੇ ਆਖਣ ਮਤਦਾਨ ਦੇਣ ਵੇਲੇ ਸੰਗਤ ਹੀ ਸੋਚੇ, ਮੇਰੀ ਜਾਚੇ ਨਾ ਤਾਂ ਇੰਟਰਵੀਯੂ ਕਰਨ ਵਾਲਾ ਬਰਾਦਰੀ ਦਾ ਸੀ ਉਹਨੇ ਹੀ ਟੋਕਿਆ ਉਹਨੂੰ ਤਾਂ ਸ਼ਾਇਦ ਆਪ ਨੂੰ ਭੀ ਗਿਆਨ ਨਹੀਂ ਹੋਣਾ ਪੱਗ ਦਾੜ੍ਹੀ ਤਾਂ ਸਿੱਖ ਸਫਾਂ ਵਿੱਚ ਵਿਚਰਨ ਨੂੰ ਰੱਖਦੇ ਹਨ ਤੇ ਕੰਮਕਾਜ ਜੋ ਉਥੋਂ ਮਿਲਦੇ ਹਨ, ਕਿਸੇ ਨੇ ਵਧੇ ਆਪ ਹੰਕਾਰੀ ਮੈਂ ਬੜੀ ਦੁਖੀ ਹੋਈ ਸੁਣਕੇ ਮਾਨ ਦਲ ਦਾ ਬੁਲਾਰਾ ਚੈਨਲੀ ਨੂੰ ਆਖੇ ਇਹ ਹਿੰਦੂ ਤਾਂ ਗਾਲ੍ਹ ਹੈ, ਧਰਮ ਨਹੀਂ ਤੇ ਨਾਲ ਆਖੇ ਸਾਡੀ ਕੌਮ ਤਾਂ ਇਨ੍ਹਾਂ ਦੇ ਜਨੇਊ ਬਚਾ ਕੇ ਰੱਖਿਆ ਕਰੇ, ਹੋਰ ਸੁਣੋ ਕੀ ਕਹਿੰਦਾ ਅਸੀਂ ਤਾਂ ਭੁੱਖਿਆਂ ਨੂੰ ਰੋਟੀ, ਨੰਗਿਆਂ ਨੂੰ ਕੱਪੜਾ ਦਿੰਦੇ ਹਾਂ, ਭਲੇ ਨੂੰ ਪੁੱਛੇ ਕੋਈ ਕਿ ਅਸੀਂ ਆਪਣੇ ਇਸ਼ਟ ਧਰਮ ਦੀ ਪ੍ਰਥਾ ਨਿਭਾ ਰਹੇ ਹਾਂ ਕਿਸੇ &lsquoਤੇ ਅਹਿਸਾਨ ਨਹੀਂ, ਹਰ ਧਰਮ ਆਪਣੀ ਰੀਤ ਅਨੁਸਾਰ ਦਾਨ ਪੁੰਨ ਕਰਦਾ ਹੈ, ਈਸਾਈ ਮੱਤ ਦਾ ਰੈੱਡ ਕਰਾਸ ਦੁਨੀਆਂ &lsquoਤੇ ਸੇਵਾਦਾਰ, ਹੰਕਾਰੀ ਸਿੱਖ ਸਾਡੀ ਛਵੀ ਖਰਾਬ ਕਰ ਰਹੇ ਹਨ, ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਦੀ ਭੀ ਬੋਲੀ ਪਿਤਾ ਵਰਗੀ, ਅੱਗੋਂ ਆਹ ਬੁਲਾਰਾ ਪਹਿਲਾਂ ਇਨਸਾਫ ਮੋਰਚੇ &lsquoਤੇ ਅੰਮ੍ਰਿਤਪਾਲ ਦੇ ਵਿਰੁੱਧ ਬੋਲਿਆ ਹੁਣ ਡਬਰੂਗੜ ਦੀ ਗੁਹਾਰ ਇਹ ਲੋਕ ਪੰਜਾਬ ਦਾ ਕੂੰਡਾ ਕਰਕੇ ਹਟਣਗੇ, ਮੈਂ ਮੰਨਦੀ ਹਾਂ ਕਿ ਕੁਝ ਸਮਾਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੀ ਅਜਿਹੀ ਭੜਾਸ ਕੱਢੀ ਸੀ ਪਾਰਲੀਮੈਂਟ ਵਿੱਚ ਨਤੀਜੇ ਕੋਈ ਸਾਰਥਕ ਨਹੀਂ ਨਿਕਲੇ, ਜਬਾਨ ਦਾ ਰੱਸ ਰਾਜ ਬਹਾਵੇ ਤੇ ਚੱਕੀ ਚਟਾਵੇ, ਬਾਦਲ ਸਾਹਬ ਆਪਣੀ ਹਲੇਮੀ ਨਾਲ ਦੇਖੋ ਵਿਰੋਧੀ ਪ੍ਰਧਾਨ ਮੰਤਰੀ ਤੋਂ ਭੀ ਪੰਜਾਬ ਨੂੰ ਕੁਝ ਖੱਟ ਲਿਆਉਂਦੇ ਸਨ, ਹੁਣ ਟਿੰਡ ਫੌੜੀ ਹੀ ਲਈ ਫਿਰਦੇ ਹਨ, ਲਾਭ ਕੋਈ ਨਹੀਂ, ਜਬਾਨ ਤੇ ਲਗਾਮ ਲਉਣੀ ਡਰਪੋਕਤਾ ਨਹੀਂ ਸੁਘੜਤਾ ਹੁੰਦੀ ਹੈ, ਇਹੀ ਹਾਲ ਕੁਝ ਕੁ ਅਜਿਹੇ ਹੀ ਆਪ ਨੂੰ ਨੇਤਾ ਬਣਾਈ ਬੈਠੇ ਸਿੱਖਾਂ ਦੀ ਜ਼ਿੰਦਗੀ ਦੁੱਭਰ ਕਰੀ ਰੱਖਦੇ ਹਨ, ਆਪ ਇਨ੍ਹਾਂ ਨੇ ਸਰਕਾਰੇ ਦਰਬਾਰੇ ਭੱਲ ਲੈਣੀ, ਆਹ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣਾ ਸਾਊਥਐਂਪਟਣ ਦਾ ਮੁੰਡਾ 9 ਸਾਲ ਦੀ ਜੇਲ੍ਹ ਕਰਵਾ ਬੈਠਾ, ਬੱਸ ਇਨ੍ਹਾਂ ਦਾ ਪ੍ਰਾਪੇਗੰਡਾ ਸੁਣ ਕੇ ਹਾਲਾਂਕਿ ਉਹ ਸਾਕਾ ਕੋਈ ਸਿੱਖ ਸੰਘਰਸ਼ੀ ਨਹੀਂ ਸੀ, ਦੇਸ਼ ਦਾ ਕਾਂਗਰਸੀ ਰੋਸ਼ ਸਿੱਧੀ ਜੇਹੀ ਗੱਲ ਕਿ ਖੇਤਰੀ ਪਾਰਟੀ ਸਿੱਖਾਂ ਦੀ ਸੀ ਉਹਦੇ ਤਾਂ ਇਹ ਵੈਰੀ ਕਾਂਗਰਸ ਨੂੰ ਸੱਤਾ ਸੰਭਾਲਣ ਤੇ ਮੰਗਣ ਖਾਲਿਸਤਾਨ ਦਿਲ ਨੂੰ ਲੱਗਦੀ ਹੈ ? ਅਨੀ ਪਟੱਕੀ ਚੈਨਲ ਲਾਇਆ ਕੋਈ ਡਾਕਟਰ ਦਲੇਰ ਸਿੰਘ ਪਟਿਆਲੇ ਕੁਸ਼ਲਿਆ ਹਸਪਤਾਲ ਦੇ ਰਚੇ ਅਡੰਬਰ ਬਾਰੇ ਖੁਲਾਸਾ ਕਰ ਰਿਹਾ ਸੀ ਕਿ ਉਹ ਭੀ ਆਮ ਆਦਮੀ ਕਲੀਨਿਕ ਅਤੇ ਅੰਮ੍ਰਿਤਸਰ ਵਿੱਚ ਸਕੂਲ ਵਰਗਾ ਹੀ ਇਕ ਤਮਾਸ਼ਾ ਸੀ ਲਿਖਦੀ ਜਾਵਾਂ ਪਟਿਆਲੇ ਤੋਂ ਵਿਧਾਇਕ ਬਲਵੀਰ ਸਿੰਘ ਇਕ ਅੱਖਾਂ ਦਾ ਅਪਟੀਸ਼ਣ ਹੈ ਉਹਦੇ &lsquoਤੇ ਕੋਈ ਕੇਸ ਚੱਲਦਾ ਹੈ ਇਹਦੇ ਲਈ ਉਹਨੇ ਸਿਹਤ ਮਹਿਕਮਾ ਲਿਆ ਤੇ ਪਹਿਲਾਂ ਕਿਸਾਨ ਮੋਰਚੇ &lsquoਤੇ ਸੇਵਾ ਕਰਨ ਗਿਆ ਹੁਣ ਬੱਸ ਹਰ ਵੇਲੇ ਸੀ।ਐੱਮ। ਦੇ ਨਾਲ ਤੇ ਕੇਜਰੀਵਾਲ ਨਾਲ ਮੂਰਤਾਂ ਵਿੱਚ ਇਹ ਮਸ਼ਵਰੇ ਦੇਈ ਜਾਂਦਾ ਹੈ ਭਵਿੱਖ ਵਿੱਚ ਅੰਤ ਭਗਵੰਤ ਮਾਨ ਦਾ ਹਾਲ ਭੀ ਦਿੱਲੀ ਦੇ ਹਵਾਲਾਤੀਆਂ ਵਾਲਾ ਹੀ ਹੋਣਾ ਏ, ਕੇਜਰੀਵਾਲ ਆਪ ਵਿੱਚ ਨਹੀਂ ਬੱਜਦਾ ਦੂਜੇ ਹੀ ਫਸਾਉਂਦਾ ਹੈ, ਪੰਜਾਬ ਦੇ ਲੋਕ ਤਾਂ ਅੱਖਾਂ ਮੀਚੀ ਬੈਠੇ ਹਨ, ਪਰ ਅੰਤ ਚਤੁਰਾਈ ਕਿਨੇ ਨਾ ਪਾਇਆ ਹੋਣਾ ਈ ਹੋਣਾ ਹੈ, ਧੀਰੇ ਰਹੋ, ਕਾਂਗਰਸ ਤੋਂ ਭਗੌੜੇ ਭਾਜਪਾ ਦੇ ਗਲੇ ਲੱਗੇ, ਕੌੜੀ ਦੀ ਕੀਮਤ ਨੀ, ਮੋਦੀ ਸਾਹਬ ਦਾ ਪਾਣੀਆਂ ਤੇ ਬਿਆਨ ਕਿ ਆਪਸ ਵਿੱਚ ਲੜੀ ਜਾਂਦੇ ਨੇ ਮੈਂ ਸੀ।ਐੱਮ। ਵੇਲੇ ਇਕ ਘੰਟੇ ਵਿੱਚ ਨਰਬਦਾ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਸੀ, ਯਾਨੀ ਪੰਜਾਬ ਨੂੰ ਨਿਸ਼ਾਨਾ ਤੇ ਹਰਿਆਣੇ ਨੂੰ ਨਿਮਣ ਅਫਸਾਨਾ, ਇਹ ਹੈ ਵਿਤਕਰਾ ਹਾਲੇ ਭੀ ਇਹ ਪੰਜਾਹ ਸਾਲਾਂ ਦੀ ਸੇਵਾ ਛੱਡ ਗੋਡੀ ਲੱਗੇ ਬੈਠੇ ਨੇ, ਮੁੜ ਆਉਣ &lsquoਤੇ ਆਪਣੀ ਕਾਂਗਰਸ ਬਣਾ ਲੈਣ ਭਲੇ ਰਹਿਣਗੇ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ । ਹੈਰਾਨੀ ਇਹ ਭੀ ਹੈ ਕਿ ਕੁਝ ਗੁਰਦੁਆਰੇ ਧਰਮ ਦੀ ਗੱਲ ਪਤਾ ਨਹੀਂ ਕਰਦੇ ਹਨ, ਸਾਰਾ ਸਮਾਂ ਬੱਸ ਚੈਨਲ ਨੂੰ ਜਾਂ ਖਾਲਿਸਤਾਨੀ ਜਥੇਬੰਦੀ ਨੂੰ ਹੀ ਪੇਸ਼ ਕਰਦੇ ਹਨ, ਗੁਰੂ ਘਰਾਂ ਦਾ ਪ੍ਰਿਥਮ ਪ੍ਰਬੰਧ ਧਰਮ ਪ੍ਰਚਾਰ ਤੇ ਪਸਾਰ ਹੈ ਪਰ ਅੱਜ ਕੱਲ੍ਹ ਧਰਮ ਪ੍ਰਚਾਰਕ ਭੀ ਇਕ ਪਾਸੇ ਤੁਰੇ ਹਨ ਕਿ ਸਿਆਸਤਾਂ ਨੂੰ ਪ੍ਰਚਾਰਨ ਉਹ ਭੀ ਪੰਥਕ ਜਮਾਤ ਦੇ ਵਿਰੁੱਧ, ਸਿੱਖ ਕੌਮ &lsquoਤੇ ਕਸ਼ਟ ਸਦਾ ਭਾਰੂ ਰਹਿੰਦਾ ਹੀ ਤਾਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਫਰ ਤੇ ਝੂਠ ਬੋਲਦੇ ਹਾਂ, ਡਰ ਭੈਅ ਨੇੜੇ ਨਹੀਂ, ਸਿੱਖ ਡਾਇਸਪੁਰਾ ਇਤਰਾਜ਼ ਕਰਦਾ ਹੈ ਸਾਨੂੰ ਅਤਿਵਾਦੀ-ਵੱਖਵਾਦੀ ਕਿਉਂ ਗਰਦਾਨੋ, ਕੀ ਸਾਡੇ ਵਿੱਚ ਅਤਿਵਾਦੀ ਨਹੀਂ ਹਨ ਤੇ ਵੱਖਵਾਦੀ ਜਦੋਂ ਵੱਖਰਾ ਦੇਸ਼ ਮੰਗੀਏ ਤਾਂ ਵੱਖਵਾਦੀ ਹੀ ਹਾਂ, ਮੇਰੀ ਦਲੀਲ ਹੈ ਕਿ ਸਾਨੂੰ ਧਾਰਮਿਕ ਵਿਸ਼ਿਆਂ ਤੇ ਕੋਈ ਰਲ੍ਹਾਵਟਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਸੱਚੋ ਸੱਚ ਗੁਰੂ ਇਤਿਹਾਸ ਪ੍ਰਚਾਰੋ ਵੱਧ ਅਸਰ ਹੋਵੇਗਾ, ਝੂਠ ਕਦੇ ਸਾਹਮਣੇ ਵਿਧਾਤਾ &lsquoਤੇ ਵਿਸ਼ਵਾਸ਼ ਰੱਖੀਏ, ਜੋ ਤੈ ਭਾਵੇ ਨਾਨਕਾ ਸਾਈ ਗੱਲ ਚੰਗੀ, ਰੱਬ ਰਾਖਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ