image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਖਾਲਿਸਤਾਨ ਬਨਣ ਤੇ ਭੀ ਇੰਨਾ ਅਮਨ ਨਾਲ ਨਹੀਂ ਬੈਠਣਾ, ਆਪਸੀ ਖਹਿਣਗੇ ਕਹਾਵਤ ਦੇਖ ਮੇਰੀ ਚਤੁਰਾਈ, ਮੈਂ ਸੁੱਕੇ ਸੰਘ ਅੜਾਈ ।

ਇਹ ਅਨੁਭਵ ਹੋਇਆ ਤੇ ਮੈਂ ਸਾਂਝਾ ਕਰ ਰਹੀ ਹਾਂ ਕਰਨੀ ਭਰਨੀ ਹੀ ਪੈਂਦੀ ਹੈ ਕਿਸੇ ਭੀ ਅਵੱਲੀ ਰੀਤ ਦੀ ਸਜ਼ਾ ਮਿਲਦੀ ਹੈ, ਭਾਵੇਂ ਮਨੁੱਖਾ ਮਨ ਸਮਝਣ ਬੁੱਝਣ ਲਈ ਤਿਆਰ ਨਹੀਂ, ਕੁਝ ਤਾਂ ਅਵੇਸਲੇ ਕਰੀਆਂ ਜਾਂਦੀਆਂ ਹਨ ਪਰ ਸਕੀਮ ਨਾਲ ਜਾਣ ਬੁੱਝ ਕੇ ਕਿਸੇ ਮਕਸਦ ਲਈ ਕੁਤਾਹੀ, ਅਯੋਗ ਕਿਰਿਆ, ਅਵੱਗਿਆ ਹੁੰਦੀ ਹੈ ਜੋ ਧਰਮ ਖੇਤਰ ਵਿੱਚ ਕੀਤੇ ਜਾਵੇ ਵਾਰਤਾ ਅੰਮ੍ਰਿਤ ਸੰਚਾਰ ਤੇ ਵਹੀਰਾਂ ਅੰਮ੍ਰਿਤਪਾਲ ਸਿੰਘ ਅੱਜ ਕੁਝ ਸਿਆਸੀ ਗਲ੍ਹਾਰੇ ਮੁੱਦਾ ਚੁੱਕਦੇ ਹਨ ਕਿ ਜੀ ਸਰਕਾਰ ਨੇ ਐਕਟ ਗਲਤ, ਸਜ਼ਾਵਾਂ ਗਲਤ, ਡਿਬਰੂਗੜ੍ਹ ਜੇਲ ਦੂਰ ਪਰਿਵਾਰ ਨੂੰ ਵਕੀਲ ਨੂੰ ਮਿਲਣ ਦੀ ਡੀ।ਸੀ। ਆਗਿਆ ਨਹੀਂ ਦਿੰਦਾ, ਮਾਤਾ ਭੀ ਗੁਹਾਰ ਲਾਵੇ ਪਰ ਭਾਈ ਮੂਲ ਰੂਪ ਪਰਖੋ ਕਿ ਕੀ ਇਹ ਅੰਮ੍ਰਿਤ ਦੇ ਹੋਕੇ ਦੇਣੇ ਨਾਲੇ ਗੁਰੂ ਗ੍ਰੰਥ ਸੜਕਾਂ ਤੇ ਮੰਤਵ ਲਈ ਘੁਮਾਉਣਾ, ਕੁਝ ਸੰਗਤ ਤਾਂ ਆਸਥਾ ਕਰਕੇ ਜੁੜ ਜਾਂਦੀ ਹੈ ਪਰ ਨੌਜਵਾਨ ਨਾ ਧਰਮ ਦੇ ਪੈਰੋਕਾਰ ਨਾ ਸੋਝੀ ਹੀ ਸੀ ਕੁਝ ਨਸ਼ੇੜੀ ਤੇ ਬਹੁਤੇ ਤਮਾਸ਼ੇ ਵਾਲੇ ਕੁਝ ਸ਼ਰਾਰਤੀ ਬਸਤ-ਸਸ਼ਤਰ ਲੈ ਕੇ ਆਪਣੇ ਮਨਸੂਬੇ ਪੂਰੇ ਕਰਨ ਲਈ ਛਪੱੜੇ ਮਾਰ ਮਾਰ ਭੱਜੇ ਫਿਰਨ, ਕੀ ਇਹ ਸੀ ਇਸ਼ਟ ਤੇ ਅਦਬ, ਹਾਲੇ ਕਹਿੰਦੇ ਜੀ ਕੋਈ ਕਸੂਰ-ਗੁਨਾਹ ਤਾਂ ਕੀਤਾ ਨੀ ਸੱਚਾਈ ਇਹ ਹੈ ਕਿ ਪਰਿਵਾਰ ਵਕੀਲ ਮਿਲਦੇ ਰਹੇ ਹਨ, ਜੇਕਰ ਕੋਈ ਨਉਂ ਲਿਸਟ ਨਾ ਹੋਵੇ ਉਹਨੂੰ ਮਨਜ਼ੂਰ ਕਰਨ ਨੂੰ ਸਮਾਂ ਲੱਗਦਾ ਹੈ, ਵਕੀਲ ਤਾਂ ਸ਼੍ਰੋਮਣੀ ਕਮੇਟੀ ਦਾ ਸਿਆਲਕਾ ਮਿਲਦਾ ਸੀ, ਪਰ ਆਹ ਜੋ ਖਾਰਾ ਹੈ ਰੌਲ੍ਹਾ ਪਾ ਰਿਹਾ ਹੈ ਇਹ ਲਿਸਟੀ ਵਕੀਲ ਨਹੀਂ ਇਨ੍ਹਾਂ ਦਾ, ਹੁਣ ਆਵਾਂ ਮੈਂ ਯੂ।ਕੇ। ਵਿੱਚ ਵਹੀਰ ਪ੍ਰਥਾ, ਅਵਤਾਰ ਸਿੰਘ ਖੰਡਾ ਹੁਣ ਸੰਸਾਰ &lsquoਤੇ ਨਹੀਂ ਨੁਕਤਾਚੀਨੀ ਵਾਜਵ ਨਹੀਂ ਪਰ ਸੱਚਾਈ ਨੂੰ ਸੰਦਰਭ ਨਾਲ ਲੜੀ ਕੜੀ ਜੋੜਨੀ ਪੈਂਦੀ ਹੈ ਕੀ ਲੋੜ ਸੀ ਉਹਨੂੰ ਇਸ ਦੇਸ਼ ਵਿੱਚ ਇਸ ਵਹੀਰਾਂ ਦੀ, ਬਰਮਿੰਘਮ ਤੇ ਫੇਰ ਲੈਸਟਰ, ਚੈਨਲ ਚੁੱਕ ਚੁੱਕ ਕੇ ਇਹ ਪਬਲੀਸਿਟੀ ਲਈ, ਆਪਣੇ ਕਿੱਤੇ ਲਈ ਕਿਵੇਂ ਜਿਮੇ ਇਹ ਕੋਈ ਗੁਰਪੁਰਬ ਸੀ, ਕੀ ਸਿੱਖ ਧਰਮ ਦੇ ਪਾਲਕ ਹਨ ਜਾਂ ਰਿਸ਼ਤੇ ਨਾਤੇ ਤੇ ਆਪਣੇ ਗੁੱਟਾਂ ਦੇ ਇਹ ਬਾਦਲ ਦਲੀਏ ਤਾਂ ਫੋਰਾ ਨੀ ਲਉਂਦੇ ਬੋਲਣ ਨੂੰ ਪਰ ਆਹ ਉਸਕਲ ਚੁੱਕਣਿਆਂ ਦਾ ਕੋਈ ਦਲੀਆ ਨੀ ਬੋਲਦਾ ਕੌਮ ਦੀ ਦੁਰਗਤ ਹੀ ਨਹੀਂ ਧਰਮ ਦੀ ਭੀ ਅਧੋਗਤੀ ਕਰਵਾ ਰਹੇ ਹਨ, ਸਿੱਧ ਹੁੰਦਾ ਹੈ ਕਿ ਇਹ ਗੁਰੂ ਘਰਾਂ ਦੇ ਪ੍ਰਬੰਧਕ ਧਾਰਮਿਕ ਅਕੀਦੇ ਵਾਲੇ ਨਹੀਂ ਬੱਸ ਜਥੇਬੰਦੀਆਂ ਦੇ ਬੱਝੇ ਹਨ ਤੇ ਕਬਜ਼ੇ ਕਰਨੇ ਹਨ, ਸੰਗਤਾਂ ਦਾ ਦਸਵੰਧ ਦੁਰਵਰਤੋਂ ਹੈ, ਸਗਾਰਥ ਨੀ ਲੱਗਣਾ ਸਜ਼ਾ ਸਭ ਨੂੰ ਮਿਲਣੀ ਹੀ ਹੈ, ਅੰਦਰੀ ਝਾਤੀਆਂ ਮਾਰ ਕੇ ਸੁਧਾਰ ਲਿਆਉ । 
ਜਹਾਦੀ, ਜਲਾਦੀ, ਅਤਿਵਾਦੀ ਤੇ ਵੱਖਵਾਦੀ ਤਾਂ ਕਦੀਮ ਤੋਂ ਹੀ ਹਨ, ਪਰ ਦੁਨੀਆਂ ਥੋੜ੍ਹੀ ਸੀ ਗਿਣਤੀ ਦੇ ਸਨ, ਹੁਣ ਕੀੜੀਆਂ ਵਾਂਗੂੰ ਮਲੱਖ ਫਿਰਦੀ ਹੈ ਤਾਂ ਵਾਰਦਾਤਾਂ ਭੀ ਉਸੇ ਅਨੁਸਾਰ, ਯੁੱਧ ਲਉਣੇ ਭੀ ਰੱਬ ਦੀ ਰਜ਼ਾ ਵਾਲੇ ਨਹੀਂ ਅਸੀਂ ਤਾਂ ਆਪਣੀ ਕੌਮ ਬਾਰੇ ਹੀ ਪ੍ਰੇਸ਼ਾਨ ਹਾਂ, ਪਰ ਪੰਜਾਬ ਵਿੱਚ ਤਾਂ ਭੈਰਮੀ ਸੀ ਹੀ ਵਿਦੇਸ਼ਾਂ ਵਿੱਚ ਉਸ ਤੋਂ ਵੱਧ ਗਈ, ਬਰਤਾਨੀਆਂ ਵਿੱਚ ਤਾਂ ਸਰਕਾਰ ਨਾਲ ਹੀ ਭੇੜ, ਕੈਨੇਡਾ, ਅਮਰੀਕਾ ਵਿੱਚ ਤਾਂ ਖਾਲਿਸਤਾਨ ਦੀ ਲਹਿਰ ਕਰਕੇ ਹੈ, ਸਾਡੇ ਇਕ ਜਥੇਬੰਦੀ ਤਾਂ ਟੋਰੀ ਸਰਕਾਰ ਨਾਲ ਖਹਿਣ ਲਈ ਯਤਨਸ਼ੀਲ ਪਤਾ ਨਹੀਂ ਅਸੀਂ ਕਿਥੇ ਕਿਵੇਂ ਟਿਕ ਕੇ ਜੀਊਣ ਜਾਚ ਸਿੱਖਾਂਗੇ, ਮੇਰੀ ਤਾਂ ਪਸ਼ੀਨਗੋਈ ਹੈ ਖਾਲਿਸਤਾਨ ਬਨਣ ਤੇ ਭੀ ਇੰਨਾ ਅਮਨ ਨਾਲ ਨਹੀਂ ਬੈਠਣਾ, ਆਪਸੀ ਖਹਿਣਗੇ ਕਹਾਵਤ ਦੇਖ ਮੇਰੀ ਚਤੁਰਾਈ, ਮੈਂ ਸੁੱਕੇ ਸੰਘ ਅੜਾਈ । ਪੁਲਸ ਅਫਸਰ ਪੰਜਾਬ ਵਿੱਚ ਕਿਵੇਂ ਜੀ ਐਨੀ ਹੀਰੋਇਨ ਫੜ ਲਈ, ਐਨੇ ਹਥਿਆਰ, ਐਨੇ ਨਸ਼ਾ ਤਸਕਰ ਮੈਂ ਹੈਰਾਨ ਹੋਈ, ਅੱਜ ਸੱਚਾਈ ਆ ਗਈ ਸਾਹਮਣੇ ਕਿ ਸਰਕਾਰੀ ਹੁਕਮ ਹਨ ਕਿ ਪ੍ਰਾਪੇਗੰਡਾ ਕਰੋ, ਲੋਕ ਚੁੱਪ ਕਰ ਜਾਣ, ਸਰਕਾਰ ਬੜੀ ਹੀ ਕਰਾਮਾਤੀ ਹੈ ਇਨਾਮ ਦਿਉ, ਇਧਰ ਸਾਡੇ ਦੇਸ਼ ਵਿੱਚ ਲੇਬਰ ਕਾਨਫਰੰਸ &lsquoਤੇ ਇਕ ਪ੍ਰਦਰਸ਼ਨਕਾਰੀ ਸਿੱਧਾ ਲੀਡਰ ਦੇ ਮੋਢਿਆਂ &lsquoਤੇ ਗਲਿੱਟਰ ਸੁੱਟਣ ਪਹੁੰਚ ਗਿਆ, ਅੱਗੋਂ ਸਕਿਊਰਿਟੀ ਦੇ ਬੰਦੇ ਹੱਥ ਮਲਣ ਤੇ ਤੀਮੀਆਂ ਬੰਦੇ ਨੂੰ ਘੜੀਸੀ ਜਾਣ, ਅਸੀਂ ਪੰਜਾਬ ਵਿੱਚ ਕਾਨੂੰਨੀ ਸਥਿਤੀ ਨੂੰ ਕੋਸਦੇ ਹਾਂ, ਗਰਕਣੀ ਸਭ ਪਾਸੇ ਹੀ ਆਈ ਪਈ ਹੈ, ਪਰ ਇਕ ਪਹਿਲੂ ਪੰਜਾਬ ਵਿੱਚ ਸਥਿਤੀ ਬਾਰੇ ਲਿਖਾਂ : ਦੋ ਸ਼ਹਿਰੀ ਮਿੱਤਰ ਪੰਜਾਬੋਂ ਆਏ ਹਾਲ ਪੁੱਛਿਆ ਕਿ ਕਿਵੇਂ ਹੈ ਉਥੇ, ਉੱਤਰ ਸਭ ਠੀਕ ਹੈ ਅਨੁਭਵ ਕਿ ਰਾਮ ਰੌਲਾ ਪੇਂਡੂ ਵਰਗ ਦਾ ਹੀ ਹੈ, ਧਰਨੇ ਅਰਥੀਆਂ ਤੇ ਹੜਤਾਲਾਂ ਇਕ ਮੁੱਦਾ ਤੇ ਦੂਜਾ ਹੈ ਨਸ਼ਾ ਤੇ ਤੀਜਾ ਹੈ ਗੈਂਗਸਟਰਾਂ ਦੀ ਫੜੋ ਫੜਾਈ :- ਸਿਆਸਤ ਹੈ ਸਿੱਧੂ ਮੂਸੇਵਾਲਾ ਦੇ ਕਤਲ ਨੇ ਬਹੁਤ ਹੀ ਦੁਹਾਈ ਪਾਈ ਹੈ, ਮੰਨਣਾ ਪਵੇਗਾ ਕਿ ਮੂਸੇਵਾਲਾ ਹਰ ਸਿਆਸੀ, ਪੁਲਸ ਪ੍ਰਸ਼ਾਸਨ ਤੇ ਗੈਂਗਸਟਰ ਹੀ ਨਹੀਂ ਗਉਣ ਵਾਲਿਆਂ ਦੇ ਭੀ ਊਂਜਾ ਲਾਉਂਦਾ ਸੀ ਤਾਂ ਅਗਲੇ ਨਫ਼ਰਤ ਤਾਂ ਕਰਦੇ ਹੀ ਹੋਣਗੇ ਪਰ ਇਹਦਾ ਇਹ ਮਤਲਬ ਨਹੀਂ ਉਹ ਸਭ ਕਤਲ ਵਿੱਚ ਭਾਗੀਦਾਰ ਸਨ ਪਰ ਪਿਤਾ ਤਾਂ ਆਏ ਦਿਨ ਨਵਾਂ ਮੋੜ ਦੇਖਦਾ ਹੈ, ਗੈਂਗਸਟਰ ਗੇਂਦ ਰੋੜ੍ਹੀ ਜਾਂਦੇ ਨੇ ਪੁਲਸ ਉੱਧਰ ਨੂੰ ਭੱਜ ਤੁਰਦੀ ਹੈ, ਪਿਤਾ ਸੋਚਦਾ ਹੈ ਕਿ ਪੁਲਸ ਸਭ ਨੂੰ ਅੰਦਰ ਡੱਕੇ ।
ਵਿਹਲੀ ਰੰਨ ਉੱਨ ਵੇਲ, ਨਹੀਂ ਤਾਂ ਘਸੁੰਨ ਵੇਲੇ, ਕੰਮ ਧੰਨੇ ਕੀ ਖੇਹ ਹੋਣੇ ਹਨ, ਦੇਸੀ ਚੈਨਲ ਜੋ ਵਿਦੇਸ਼ਾਂ ਤੋਂ ਚੱਲਦੇ ਨੇ, ਇਕ ਤਾਂ ਰੱਬ ਦਾ ਕਰਕੇ ਫੱਟੇ ਚੱਕੀ ਰੱਖਦਾ ਹੈ, ਅੱਜ ਮੈਂ ਸੁਣਕੇ ਹੱਕੀ ਬੱਕੀ ਰਹਿ ਗਈ ਭਾਵੇਂ ਉਹ ਪ੍ਰੀਜੈਂਟਰ ਤਾਂ ਅੱਗ ਲਾਊ ਹੈ, ਮਿਆਮੀ ਵਾਲੇ ਲਈ ਖੜ੍ਹਾ ਸੁਣੋ ਜੋ ਉਹ ਬੋਲੇ ਸਾਡੇ ਸਾਹਮਣੇ ਮੇਰੇ ਪਿਤਾ ਦੇ ਕਾਤਲ ਕਰੇ ਪੁਲਸ ਦੇਖੇ ਫੇਰ, ਹੁਣ ਕੰਵਰ ਪ੍ਰਤਾਪ ਨਾਲ ਵਿਗੜੀ ਹੈ, ਅਖੇ ਇਨਸਾਫ ਨਹੀਂ ਮਿਲਦਾ ਸਰਕਾਰੋ ਨਹੀਂ ਮਿਲਦਾ ਤਾਂ ਇੰਦਰਾ, ਬੇਅੰਤ ਸਿੰਘ, ਸੁੱਖਾ, ਜਿੰਦਾ ਵਾਲਾ ਲਵਾਂਗੇ ਯਾਨੀ ਇਸ ਬੰਦੇ ਦੀ ਵਿਰਤੀ ਕਾਤਲਾਂ ਦੀ ਹੈ ਪੁਲਸ ਨੂੰ ਨੋਟਿਸ ਲੈਣਾ ਚਾਹੀਦਾ ਹੈ ਪਤਾ ਨਹੀਂ ਕੀ ਤੇ ਕੀਹਦਾ ਕਰ ਧਰੇ, ਚੈਨਲੀ ਭਲਵਾਨ ਦੀ ਪੜਤਾਲ ਹੋਵੇ, ਕਾਨੂੰਨ ਕੋਈ ਚੀਜ਼ ਹੈ ਜਾਂ ਨਹੀਂ, ਚੈਨਲ ਦੀ ਭੀ ਪੜਤਾਲ ਹੋਵੇ, ਸਾਡੇ ਇਥੇ ਸਭ ਦੀ ਸੁਰੱਖਿਆ ਦਾ ਮਾਮਲਾ ਹੈ, ਅਵੇਸਲੇ ਹੋਣਾ ਭਾਈਚਾਰੇ ਲਈ ਹਾਨੀਕਾਰਕ ਹੈ ਮੇਰੇ ਵਿਚਾਰ ਹਨ ਕਿ ਹਰ ਅਦਾਰੇ, ਮੀਡੀਏ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਅਨਸਰਾਂ ਤੋਂ ਜਾਗਰੂਕ ਕਰੀਏ, ਲੇਖਕ ਲੋਕ ਕੇਵਲ ਪੁਸਤਕਾਂ ਤੱਕ ਹੀ ਚਿੰਮਟ ਕੇ ਰਹਿਣ, ਧਰਮ ਸਾਨੂੰ ਚੰਗੇ ਸ਼ਹਿਰੀ ਬਨਣ ਲਈ ਭੀ ਸਿਖਾਂਦੜ ਹੈ । ਭਾਵੇਂ ਅਸੀਂ ਤਾਂ ਧਰਮਾਂ ਦੀਆਂ ਵੰਡੀਆਂ ਤੇ ਵਿਰੋਧਤਾ ਵਿੱਚ ਹੀ ਉਲਝੇ ਪਏ ਹਾਂ, ਮੈਨੂੰ ਆਪਣੀ ਅਣਉੱਚਿਤ ਲਿਖਤ ਤੇ ਟਿੱਪਣੀ ਜੋ ਕਿ ਮੇਰੀਆਂ ਕੁਝ ਰਾਧਾਸੁਆਮੀ ਸਹੇਲੀਆਂ ਵਿੱਚੋਂ ਇਕ ਜੱਟ ਨੇ ਮੈਨੂੰ ਲੇਖ ਪੜ੍ਹ ਕੇ ਵੰਗਾਰਿਆ, ਸਮਾਂ 45 ਸਾਲ ਦੀ ਗੱਲ ਹੈ, ਕਹਿੰਦੀ ਚੱਲ ਮੈਂ ਤੈਨੂੰ ਸਤਿਸੰਗ ਸੁਣਾਉਣਾ ਹੈ, ਲੰਡਨ ਵਿੱਚ ਮਹਾਰਾਜ ਚਰਨ ਸਿੰਘ ਗਰੇਵਾਲ ਦਾ ਇਕੱਠ ਸੀ, ਕੋਚਾਂ ਗੇਟ &lsquoਤੇ ਉਤਾਰਨ ਤੇ ਨੰਬਰਾਂ &lsquoਤੇ ਜਾਉ ਤੇ ਆਉ, ਚੱਪੇ ਚੱਪੇ &lsquoਤੇ ਸੇਵਾਦਾਰ ਖੜੇ ਕੋਈ ਗੱਲ ਨਹੀਂ ਸੀ ਕਰ ਸਕਦੇ ਤੇ ਟੋਪੀ ਵਾਲਾ ਪੋਥੀ (ਗੁਰੂ ਗ੍ਰੰਥ) ਪੜ੍ਹੇ ਤੇ ਬਾਬਾ ਜੀ ਵਿਆਖਿਆ ਕਰਨ ਘੰਟੇ ਵਿੱਚ ਜਾਂ ਥੋੜ੍ਹਾ ਵੱਧ ਸਮਾਪਤੀ, ਕੋਈ ਲੰਗਰ ਆਦਿ ਨਹੀਂ ਸੀ, ਮੇਰੀ ਬ੍ਰਾਹਮਣ ਸਹੇਲੀ ਨੇ ਦੱਸਿਆ ਕਿ ਸਾਨੂੰ ਕਿਸੇ ਭੀ ਧਰਮ ਨੂੰ ਨਾ ਮੰਨਣ ਲਈ ਨਹੀਂ ਆਖਦੇ, ਅਸੀਂ ਜੀਹਨੂੰ ਮਰਜੀ ਮੰਨੀਏ, ਉਹ ਹਰ ਹਫ਼ਤੇ ਗੁਰੂ ਘਰ ਸੇਵਾ ਕਰਨ ਜਾਂਦੀ ਹੈ, ਮੇਰੇ ਸਾਹਮਣੇ ਪੰਜ ਪੌਂਡ ਮੱਥਾ ਭੀ ਟੇਕਦੀ ਹੈ, ਸੀਧਾ ਭੀ ਚੜਾਉਂਦੀ ਹੈ, ਪਰ ਅਸੀਂ ਕਦੀ ਧਰਮਾਂ ਦੀ ਬਹਿਸ ਨਹੀਂ ਕਰਦੀਆਂ, ਮੁਸਲਮਾਨ ਸਹੇਲੀਆਂ ਭੀ ਹਨ, ਰਵਿਦਾਸੀਏ ਭਾਈਚਾਰੇ, ਹਿੰਦੂ ਬਰਾਦਰੀ ਭੀ ਪ੍ਰੇਮ ਨਾਲ ਹੀ ਵਰਤੀਦਾ ਹੈ, ਤਾੜੀ ਨੀ ਇਕ ਹੱਥ ਨਾਲ ਵੱਜਦੀ ਚੁਟਕੀ ਵੱਜਦੀ ਹੈ ਜੋ ਵਜਾਈ ਜਾਂਦੇ ਹੋ, ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀਆਂ ਦਾ ਕੈਨੇਡੇ ਵੀਜ਼ੇ ਰੱਦ ਨਾਲ ਕਈ ਤਰ੍ਹਾਂ ਨਾਲ ਨੁਕਸਾਨ ਹੈ, ਪੰਜਾਬੀ ਕਾਰੋਬਾਰੀਆਂ ਦਾ ਭੀ ਤੇ ਕੈਨੇਡਾ ਵਾਸੀਆਂ ਦਾ ਭੀ, ਭਾਈਬੰਦੋ ਜਦੋਂ ਸਿੱਖਾਂ ਨੂੰ ਖੁਸ਼ ਕਰਨ ਲਈ ਟਰੂਡੋ ਨੇ ਕਤਲ ਦੋਸ਼ ਹੀ ਨਹੀਂ ਸਗੋਂ ਭਾਰਤੀ ਦੂਤਾਵਾਸ ਭੀ ਕੱਢਿਆ ਸੀ, ਅੱਗੋਂ ਮੋਦੀ ਕਿਹੜਾ ਸਾਧੂ ਹੈ, ਪਰ ਸਿੱਖਾਂ ਨੇ ਤਾਂ ਸਾੜ-ਸਤੀ ਲਿਆ ਤੀ ਜੀ ਭਾਰਤ ਨੂੰ ਸਬਕ ਦੇ ਦਿੱਤਾ, ਸਾਨੂੰ ਪ੍ਰਵਾਹ ਨੀ ਕਿਸੇ ਭੀ ਜਾਇਦਾਦ ਦੀ, ਹੁਣ ਚਾਰ ਮਹੀਨੇ ਵਿੱਚ ਭਿਆਂ ਨਿਕਲਗੀ, ਪਰਚੇ ਵਿੱਚ ਹੀ ਪੜ੍ਹ ਲਵੋ ਕਿ ਚੀਨੀ ਪੱਤਰਕਾਰ ਬੀਬੀ ਲਿਖਦੀ ਹੈ ਕਿ ਚੀਨ ਦਾ ਹੱਥ ਹੋ ਸਕਦਾ ਹੈ ਨਿੱਝਰ ਕਤਲ ਵਿੱਚ, ਗੱਲ ਕੀ ਅਸੀਂ ਸਿੱਖ ਤਾਂ ਤੱਤਾ ਤੱਤਾ ਖਾ ਕੇ ਬੁੱਲ ਸਾੜ ਲੈਂਦੇ ਹਾਂ, ਅੱਗੋਂ ਲੇਖਕ ਪੱਤਰਕਾਰ ਪੈਟਰੋਲ ਦੀਆਂ ਪੀਪੀਆਂ ਚੱਕੀ ਫਿਰਦੇ ਰਹਿੰਦੇ ਨੇ ਅਗਨੀ ਨੂੰ ਪਰੋਸਣ ਨੂੰ ਕਈ ਤਾਂ ਕੋਈ ਚਿੰਗਾੜੀ ਡਿੱਗ ਕੇ ਨੁਕਸਾਨ ਕਰ ਹੀ ਧਰਦੀ ਹੈ ਬਿਲਕੁੱਲ ਵਪਾਰੀ ਲੋਕ ਦੁਖੀ ਹਨ, ਪਰ ਉਹ ਧਰਨੇਕਾਰੀਆਂ ਵੱਲ ਭੀ ਧਿਆਨ ਦੇਣ, ਪੂੰਜੀ ਨਿਵੇਸ਼ ਤਾਂ ਕੀ ਹੋਰ ਕਰਵਾਉਣਾ ਕੀਤੇ ਹੋਏ ਹਟਾ ਰਹੇ ਹਨ, ਅੰਬ ਖਾਣੇ ਹਨ ਜਾਂ ਪੇੜ ਗਿਨਣੇ ਨੇ, ਅਡਾਨੀ ਅਬਾਨੀ ਤੋਂ ਪਹਿਲਾਂ ਕਾਂਗਰਸ ਬਿਰਲੇ ਟਾਟੇ ਨਹੀਂ ਸੀ ਪੂਜਦੀ, ਅਸਲ ਵਿੱਚ ਪੰਜਾਬ ਹੈ ਹੀ ਕਾਂਗਰਸੀ, ਆਹ ਸਿੱਧ ਕਰੀ ਜਾਂਦੇ ਹਨ, ਲੇਖਕ, ਕਿਸਾਨ ਆਗੂ, ਪੱਤਰਕਾਰ ਸਭ ਆਮ ਵੱਲ ਕਾਂਗਰਸ ਨੇ ਹੀ ਧੱਕੇ ਸਨ, ਹੁਣ ਮੋੜਾ ਪਉਣ ਲਈ ਆਖਦੇ ਹਨ, ਪਰਚਾ ਹੀ ਪੜ੍ਹਕੇ ਦੇਖ ਲਵੋ ਸਭ ਪੰਥ ਵਿਰੋਧੀ ਨੇ, ਖੇਤਰੀ ਪਾਰਟੀ ਬਗੈਰ ਸੂਬੇ ਦੀ ਗਤੀ ਨਹੀਂ ਹੁੰਦੀ, ਬਾਹਰਲੇ ਤਾਂ ਗਠੜੀਆਂ ਬੰਨੋ ਤੇ ਭੱਜੋ, ਹੁਣ ਆਮ ਨੇ ਲੁੱਟ ਕੇ ਤੁਰ ਜਾਣਾ ਹੈ ਫੇਰ ਕਾਂਗਰਸ ਨੂੰ ਸੱਦੇ ਦੇ ਰਹੇ ਨੇ, ਭਾਜਪਾ ਦਾ ਆਧਾਰ ਭੀ ਕਾਂਗਰਸੀ ਹੀ ਬਣਾ ਰਹੇ ਹਨ, ਪੰਜਾਬੀ ਹਿੰਦੂ ਨਹੀਂ ਬੁਰਾ ਨਾ ਮਨਾਇਉ ਸਿੱਖ ਬਰਾਦਰੀ ਹਰ ਥਾਂ ਹੀ ਉੱਘੜਦੀ ਹੈ ਕਿੰਨੇ ਭਾਜਪਾ ਵਿੱਚ ਗਏ ਨੇ, ਵੇਰਕਾ ਜਰੂਰ ਹੈ, ਬਰਾਦਰੀਆਂ ਵਾਲੇ ਤਾਂ ਮੰਨਦੇ ਹਾਂ ਭੱਤਿਆਂ ਦੀ ਖਾਤਰ ਕਾਂਗਰਸ ਹੁਣ ਆਮ ਵਿੱਚ ਜਾਂ ਇਧਰ ਉਧਰ ਭਟਕਦੇ ਨੇ ਪਰ ਸਿੱਖ ਜੱਟ ਕਿਉਂ, ਵਫ਼ਾਦਾਰੀ-ਘਾਟ, ਵਿਦੇਸ਼ਾਂ ਨੂੰ ਤਾਂ ਦੇਖ ਲਵੋ ਅਸੀਂ ਵੱਧ ਵਹੀਰਾਂ ਘੱਤੀਆਂ ਫੇਰ ਸਾਨੂੰ ਮਾਤ-ਭੂੰਮੀ ਯਾਦ ਆਉਂਦੀ ਹੈ, ਮਾਂ ਬੋਲੀ ਨਾਲ ਬੜਾ ਮੋਹ ਹੈ, ਸੱਚ ਤਾਂ ਹੈ ਕਿ ਸਾਨੂੰ ਆਪਣੇ ਹਿੱਤਾਂ ਨਾਲ ਮੋਹ ਹੈ, ਜੋ ਦੇਸ਼ ਦੀ ਮੰਗ ਜਾਂ ਹੋਰ ਹੋਰ ਗਤੀਵਿਧੀਆਂ ਵੱਲ ਰੁਝਾਨ ਉਹ ਚਰਿੱਤਰ ਹੈ, ਭਲੇ ਭੀ ਤੇ ਬੁਰੇ ਭੀ ਸਭ ਵਿੱਚ ਹੀ ਹਨ, ਬੀਬੀ ਅੱਗੇ ਨਾ ਮਾਨ ਹੁਣ ਮੁਰਕੀ ਪੈ ਗੀ ਕਾਨ, ਹੁਣ ਤਾਂ ਅਮੀਰੀ ਨੇ ਮੱਤ ਮਾਰ ਲਈ ਹੈ, ਦੇਖੋ ਕਤਲ ਕੈਨੇਡਾ ਵਿੱਚ ਤੇ ਦੂਤਾਵਾਸ ਅੱਗੇ ਲੰਡਨ ਵਿੱਚ ਰੋਸ ਮੁਜ਼ਾਹਰਾ, ਗੱਲ ਦੁੱਖ ਦੀ ਕਿ ਪਿੱਛੇ ਜਿਹੇ ਹੀ ਭਾਰਤੀ ਅੰਬੈਸੀ ਤੇ ਝੰਡਾ ਲਹੁਣ ਦੀ ਵਾਰਤਾ ਭਾਵੇਂ ਸਭ ਹੀ ਚੈਨਲਾਂ ਨੇ ਆਪ ਹੀ ਨਸ਼ਰ ਕੀਤਾ, ਬੰਦਾ ਫੜਿਆ ਨਹੀਂ ਸੀ ਪਰ ਨਉਂ ਕਿਸੇ ਹੋਰ ਦਾ ਲਾ ਧਰਿਆ, ਖੈਰ ਹੁਣ ਇਸ ਦੋ ਤਰੀਕ ਦੇ ਰੋਸ ਵਿੱਚ ਫੇਰ ਇਕ ਨੌਜਵਾਨ ਨੇ ਖੱਲ੍ਹਲ ਕੀਤਾ, ਭਾਵੇਂ ਕਿ ਇਹ ਕੇਵਲ ਇਕ ਚੈਨਲ ਹੀ ਜਾਣਕਾਰੀ ਦਿੱਤੀ ਸੀ, ਹੁਣ ਬੰਦਾ ਫੜ ਲਿਆ ਕਿਉਂ ਆਪ ਹੀ ਆਪਣੇ ਜਵਾਨ ਫੜਾਈ ਜਾਂਦੇ ਹਨ, ਕਿਉਂ ਐਸੀਆਂ ਕਾਰਵਾਈਆਂ ਕਰੋ ਜੋ ਕੈਮਰੇ ਵਿੱਚ ਤੜ ਜਾਣ, ਭਾਵੇਂ ਜਥੇਬੰਦੀਆਂ ਲਈ ਤਾਂ ਜੱਗ ਹੁੰਦਾ ਹੈ ਨਹੀਂ ਤਾਂ ਅੱਗ ਬੁੱਝ ਜਾਵੇ ਤੇ ਢਕੌਂਸਲੇ ਛੱਪ ਕਤਲ ਸਬੰਧੀ ਹਾਲੇ ਸਬੂਤ ਤਾਂ ਸਾਹਮਣੇ ਹਨ ਹੀ ਨਹੀਂ :- ਇਕ ਚੁਰਾਸੀ ਵੇਲੇ ਦੀ ਖਾਲਿਸਤਾਨੀ ਲਹਿਰ ਜੋਰਾਂ &lsquoਤੇ ਸੀ, ਗੁਰੂ ਘਰਾਂ ਤੇ ਕਬਜ਼ੇ ਪੁਰਾਣੇ ਪ੍ਰਬੰਧਕ ਕੁੱਟ ਕੇ ਕੱਢੇ ਅੰਤ ਟੁੱਟ ਭੱਜ, ਕਰਜੇ ਚੜ੍ਹਗੇ ਕੇਸ, ਝਗੜੇ ਕਰਕੇ ਮਸਾਂ ਵਾਪਸ ਲਏ, ਉਸੇ ਸਮੇਂ ਸਾਊਥਾਲ ਵਿੱਚ ਇਕ ਕਾਂਗਰਸੀ ਹੋਟਲ ਦੇ ਮਾਲਕ ਦਾ ਕਤਲ ਹੋ ਗਿਆ ਤੇ ਅਫ਼ਵਾਹ ਜੀ ਖਾਲਿਸਤਾਨੀਆਂ ਨੇ ਕੀਤਾ ਹੈ, ਪੁਲਸ ਉਨ੍ਹਾਂ ਦੁਆਲੇ ਹੋਈ ਫਿਰੇ, ਦੂਜੇ ਦਿਨ ਛੋਕਰ ਭਾਅ ਜੀ ਦਾ ਫੂਨ ਆਇਆ ਕਹਿੰਦੇ ਬੀਬੀ ਬਲਦੇਵ ਸਿੰਘ ਨੂੰ ਆਖ ਥੋੜ੍ਹੇ ਚਿਰ ਤਾਈ ਐਧਰ ਨੂੰ ਆ ਜਾਵੇ, ਮੈਂ ਪੁੱਛਿਆ ਭਾਅ ਜੀ ਅਫਵਾਹ ਸੱਚੀ ਹੈ ਤਾਂ ਬੋਲੇ ਬੀਬੀ ਉਹਦੇ ਹੋਰ ਭੀ ਬੜੇ ਪੰਗੇ ਸਨ, ਅਖੀਰ ਸੱਚੀ ਹੋਰ ਹੀ ਨਿਕਲੇ ਸੋ ਭਾਈ ਹਰ ਕਤਲ ਨੂੰ ਸਿਮਰਨਜੀਤ ਸਿੰਘ ਮਾਨ ਦੀ ਤਾਂ ਨੀਤੀ ਹੈ ਭਾਰਤੀ ਹੱਥ ਆਖੋ, ਫੇਰ ਤਪਤੀਸ਼ ਅਗਾਂਹ ਨੀ ਤੁਰਦੀ ਤੇ ਕਤਲ ਗੰਧਾਲੇ ਵਿੱਚ, ਸਬਕ ਸਿਖਣਾ ਕੋਈ ਮੂਰਖਤਾ ਨੀ ਹੁੰਦੀ ਅਕਲਮੰਦੀ ਭੀ ਤੇ ਬੜੇ ਬਚਾਅ ਭੀ ਹੋ ਸਕਦੇ ਹਨ, ਲੈਫ: ਜਨਰਲ ਕੁਲਦੀਪ ਬਰਾੜ ਹਮਲੇ ਵਿੱਚ ਇਕ ਬੀਬੀ ਭੀ ਬਾਲ ਬੱਚੇ ਛੱਡ ਜੇਲ੍ਹ ਵਿੱਚ ਹੈ ਹਾਲੇ ਸਾਊਥਾਲ ਅਜ਼ਾਦੀ ਦਿਵਸ ਭੇਂਟ ਵਿੱਚ ਫੜੇ ਟਿਲਫੋਰਡ ਦੇ ਜਵਾਨ ਦਾ ਪਤਾ ਨੀ ਮਗਰੋਂ ਕੌਣ ਪੁੱਛੇ ।
ਘਟਨਾਮਾਂ, ਤੱਥ, ਸੱਚ ਤੇ ਅਡੰਬਰ ਦੇਖ ਕੇ ਮਨ ਨੂੰ ਠੇਸ ਪਹੁੰਚੇ ਤਾਂ ਉਚਾਟ ਹੋ ਕੇ ਤੁਸੀਂ ਅਕੀਦਾ ਭੀ ਪਰ੍ਹਾਂ ਸੁੱਟਣ &lsquoਤੇ ਮਜਬੂਰ ਹੁੰਦੇ ਹੋ, ਪਿਛਲੀਆਂ ਸੱਚਾਈਆਂ ਲਿਖਣ ਮਗਰੋਂ ਮੈਂ ਨਿੱਜੀ ਤਵਾਰੀਖ ਲਿਖਾਂ, ਚੁਰਾਸੀ ਦੇ ਗੇੜ ਵਿੱਚ ਮੈਂ ਦਰਬਾਰ ਸਾਹਿਬ ਗਈ, ਇਹ ਪਹਿਲਾਂ ਦਾ ਦ੍ਰਿਸ਼ ਹੈ, ਜੋ ਕੁਝ ਉਸ ਧਾਰਮਿਕ ਅਹਾਤੇ ਵਿੱਚ ਮੈਂ ਦੇਖਿਆ ਕਿ ਜਵਾਨ ਹਰ੍ਹਲ ਹਰ੍ਹਲ ਕਰਦੇ ਗਾਤਰੇ ਕਿਰਪਾਨਾਂ ਹਥਿਆਰ ਨੁਮਾਇਸ਼ ਕਰਦੇ ਫਿਰਨ, ਕੀ ਸੰਤ ਬੁੱਧ ਇਹ ਕੁਝ ਨੂੰ ਦੇਖ ਕੇ ਅਨੁਮਾਣ ਨਾ ਲਾਵੇ, ਖੈਰ ਪਤੀ ਦੇਵ ਦੀ ਹਿਰਦਾ ਬਿਰਤੀ ਖਾਲਿਸਤਾਨ ਨਾਲ ਲਗਨ ਘਰ ਵਿੱਚ ਅਮਨ ਰੱਖਣ ਲਈ ਇਹ ਸਭ ਕਾਸੇ ਨੂੰ ਮੂੰਹੋ ਬੋਲਣ ਤਾਂ ਨਾ ਦੇਵੇ, ਪਰ ਜੋ ਮਗਰੋਂ ਵਾਪਰਿਆ ਸਭ ਹੀ ਸਪੱਸ਼ਟ ਕਰ ਗਿਆ ਤੇ ਅੰਤ ਮੂਰਖ ਮਤੀ ਵਿੱਚ ਜੋ ਕੁਝ ਕੀਤਾ ਫੇਰ ਤਸੀਹੇ ਕਸ਼ਟ ਝੱਲੇ, ਗੁਰੂ ਘਰ ਲਈ ਜੱਦੋ ਜਹਿਦ ਵਿੱਚ ਭਾਗ ਮੈਨੂੰ ਪ੍ਰਤੱਖ ਦਿਸ ਪਿਆ ਕਿ ਇਹ ਅਡੰਬਰ ਹੈ ਅੰਤ ਪਰਲੋਕ ਸਧਾਰਣ ਤੋਂ ਮਹੀਨਾਂ ਪਹਿਲਾਂ ਸ਼੍ਰੀਮਾਨ ਜੀ ਮੈਨੂੰ ਆਖ ਹੀ ਗਏ ਕਿ ਹੁਣ ਮੈਂ ਤੇਰੀ ਥੀਊਰੀ ਨੂੰ ਸਹੀ ਮੰਨਦਾ ਹਾਂ ਇਹ ਖਾਲਿਸਤਾਨੀ ਨਹੀਂ ਹਨ, ਇਕ ਪੂਰਨ ਸੱਚਾਈ ਫੇਰ ਸਹੀ ਸੋ ਹੁਣ ਮੈਂ ਕਦੀ ਭੀ ਇਨ੍ਹਾਂ ਮਗਰ ਹੱਥ ਖੜ੍ਹਾ ਨਹੀਂ ਕਰੂੰਗੀ, ਚਲੋ ਮੇਰਾ ਤਾਂ ਦੇਸ਼ ਭੀ ਨਹੀਂ ਉਹ ਪਰ ਜਦੋਂ ਦੁਨੀਆਂ ਦੀ ਜਹਿਨੀਅਤ ਦੇਖੀਦੀ ਹੈ ਤਾਂ ਪ੍ਰੇਸ਼ਾਨੀ ਹੀ ਹੁੰਦੀ ਹੈ, ਕੋਈ ਅਸੂਲ ਨਹੀਂ, ਕੋਈ ਜਮੀਰ ਨਹੀਂ, ਆਪੋ ਧਾਪੀ ਪਈ ਹੋਈ ਐ, ਰੱਬ ਨੂੰ ਕੀ ਦੋਸ਼ ਹੈ, ਭਾਵੇਂ ਕਿ ਇਹ ਭੀ ਅਟਲ ਹੈ ਕਿ ਵਿਤਕਰਾ ਤਾਂ ਉਹਦੇ ਘਰ ਭੀ ਹੈ, ਇਕ ਸੋਨਾ ਨਿਗਲਣ, ਇਕ ਟੁੱਕ ਨੂੰ ਤਰਸਣ, ਕੁਝ ਹੱਥ, ਪੈਰ ਤੇ ਹੋਰ ਅੰਗਾਂ ਪੈਰਾਂ ਤੋਂ ਵਾਂਝੇ ਠੀਕ ਹੋਵੇਗਾ ਕਿ ਕੀਤੀ ਦੀ ਸਜ਼ਾ ਹੋਵੇ, ਇਕ ਹੁਣੇ ਹੀ ਮੇਰੀ ਸਹੇਲੀ ਨੇ ਟੈਲੀਫੂਨ &lsquoਤੇ ਗੱਲ ਕੀਤੀ ਕਿ ਧਰਮ ਵਿੱਚ ਕਿਵੇਂ ਅੱਜ ਦੇ ਨੌਜਵਾਨ ਦੂਜੇ ਧਰਮਾਂ ਵੱਲ ਦੇਖ ਕੇ ਉਹੀ ਗੁਰੂ ਘਰਾਂ ਵਿੱਚ ਕਰਨ ਲੱਗ ਪਏ ਨੇ, ਕੋਈ ਪ੍ਰਬੰਧਕ ਨਹੀਂ ਵਰਜਦਾ, ਬੱਸ ਤੀਮੀਆਂ ਨੂੰ ਸਿਰ ਢਕੋ ਹੀ ਆਖਣ ਜਾਣਦੇ ਨੇ ਪ੍ਰਬੰਧਕ ਪਰ ਹੁੰਦੇ ਭੀ ਨਹੀਂ ਉਥੇ ਸਭ ਆਪੇ ਲੱਗੇ ਸੇਵਾਦਾਰ ਹੁਕਮ ਕਰੀ ਜਾਂਦੇ ਨੇ ਕਈ ਵਾਰੀ ਤਾਂ ਮਨ ਨੂੰ ਠੇਸ ਭੀ ਬੜੀ ਲਉਂਦੇ ਨੇ, ਧਰਮ ਨਕਲਾਂ ਨਾਲ ਨੀ ਪਸਰ ਹੋਣਾ, ਸੰਸਾਰ &lsquoਤੇ ਸਿੱਖ ਪਸਰੇ ਨੇ ਧਰਮ ਨਹੀਂ, ਕੋਈ ਹੋਰ ਆਏ ਧਰਮ ਵਿੱਚ । 
ਅਸੀਂ ਨਹੀਂਉਂ ਖਾਣੇ ਤੇਰੇ ਤੇਲ ਦੇ ਗੋਗਲੇ ਹੈਰਾਨੀ ਤਾਂ ਨਹੀਂ ਹੋਈ, ਰਾਜ ਕੁਮਾਰ ਵੇਰਕਾ ਮੁੜ ਕਾਂਗਰਸ ਵਿੱਚ ਸ਼ਾਮਿਲ, ਕਹਿੰਦੇ ਕਦਰ ਨੀ ਪਾਈ ਮੇਰੀ, ਭਾਈ ਕਦਰ ਤਾਂ ਆਹ ਸਿੱਖ ਜੋ ਅਕਾਲੀ ਕਾਂਗਰਸੀ ਗਏ ਸੀ ਉਨ੍ਹਾਂ ਦੀ ਭੀ ਪਈ ਨੀ ਪਰ ਹੁਣ ਛਿੱਥੇ ਹੁੰਦੇ ਬੈਠੇ ਨੇ, ਅਸਲ ਵਿੱਚ ਭਾਜਪਾ ਨੂੰ ਸਭ ਪਤਾ ਹੀ ਹੈ ਕਿ ਕਾਂਗਰਸ ਨੇ ਤਿੰਨ ਟੁੱਕੜੇ ਕੀਤੇ ਪੰਜਾਬ ਦੇ, ਪਾਣੀ ਦਾ ਰੇੜਕਾ ਇਹ ਫੇਰ ਭੀ ਉਹਦੇ ਫਰਮਾਬਰਦਾਰ ਤਾਂ ਕਦਰ ਕਰਨ ਦੀ ਲੋੜ ? ਦੇਖੋ ਸੁਨੀਲ ਜਾਖੜ ਸਾਹਬ ਪਾਣੀ ਦੀ ਬੂੰਦ ਦੀ ਗੱਲ &lsquoਤੇ ਮੋਦੀ ਸਾਹਬ ਟਿੱਚਰਾਂ ਕਰਦੇ ਨੇ ਕਿ ਪਾਣੀ ਲਈ ਲੜੀ ਜਾਂਦੇ ਨੇ, ਪੁਰਾਣੇ ਕਾਂਗਰਸੀ ਹੋਣ ਕਰਕੇ ਜਾਖੜ ਸਾਹਬ ਜਾਣਦੇ ਹਨ ਕਿ ਭਿਚਲਣ ਨੂੰ ਸਿੱਖ, ਪੰਜਾਬੀ ਫੋਰਾ ਨੀ ਲਾਉਂਦੇ 60 ਸਾਲ ਕਾਂਗਰਸ ਤੋਂ ਫਿਸਲਦੇ ਰਹੇ ਪਰ ਰਹੇ ਵਫਾਦਾਰ ਹੁਣ ਭੀ ਰਹਿਣਗੇ ਹੀ, ਅਕਾਲੀ ਦਲ ਨੂੰ ਹੀ ਦੱਬਣਗੇ ਹੋਰ ਕਿਸੇ ਨੂੰ ਨਹੀਂ, ਆਈਏ ਪੰਜਾਬੀ ਭਾਸ਼ਾ ਵੱਲ, ਬਿਲਕੱੁਲ ਠੀਕ ਕਿ ਲੇਖਕ ਬਿੰਦੀ, ਟਿੱਪੀ, ਕੰਨਾ, ਸਿਹਾਰੀ, ਬਿਹਾਰੀ ਆਦਿ ਦੀ ਵਰਤੋਂ ਸਹੀ ਜਾਣਦੇ ਹੀ ਨਹੀਂ, ਚੈਨਲਾਂ &lsquoਤੇ ਦੇਖੋ ਭਾਸ਼ਾ ਪ੍ਰੇਮੀ, ਸਾਹਿਤਕਾਰ, ਡਾਕਦਾਰ, ਫਲਾਸਫਰ, ਜਥੇਦਾਰ ਸਭ ਆਪਣੇ ਪ੍ਰੋਗਰਾਮ ਤਾਂ ਦਿੰਦੇ ਹਨ ਪਰ ਕਦੀ ਸੁਰਖੀਆਂ ਦਾ ਨਿਰੀਖਣ ਨਹੀਂ ਕਰਦੇ ਕਿ ਪੁੱਠੇ ਮਾਅਨੇ ਭੀ ਨਿਕਲਦੇ ਹਨ, ਪਰ ਪੱਤਰਕਾਰ ਭੀ ਇਕੋ ਸਾਹ ਬੱਸ ਅਸੀਂ ਆਹ ਸੋਚਦੇ ਹਾਂ, ਕਹਿੰਦੇ ਹਾਂ ਪਰ ਕਦੀ ਨਹੀਂ ਕਹਿੰਦੇ ਕਿ ਭਾਈ ਚੈਨਲਾਂ &lsquoਤੇ ਸ਼ੁੱਧ ਪੰਜਾਬੀ ਵੱਲ ਧਿਆਨ ਦਿਉ, ਬੱਸ ਆਪਣੀ ਪੀਪਨੀ ਬਜਾਈ ਤੇ ਤੁਰਦੇ ਬਣੇ, ਪਰ ਦੂਜਿਆਂ ਨੂੰ ਮੱਤਾਂ ਦੇਣ ਲਈ ਰੱਬ ਦੇ ਮਸੀਹੇ, ਪੈਸੇ ਮੰਗਣ ਨੂੰ ਦਿੱਲੀ ਦੀ ਚੱਲੀ ਧਾਰਮਿਕ ਦਲੀਲ, ਭਲਾ ਪੁੱਛੋ ਕਿ ਮੱਧ ਪ੍ਰਦੇਸ਼, ਨੇਪਾਲ ਵਿੱਚ ਗੁਰਦੁਆਰੇ ਖੋਲ੍ਹ ਕੇ ਕੌਣ ਪਹਿਰਾ ਦੇਊ ਕਿ ਮਰਿਯਾਦਾ ਲਾਗੂ ਹੈ, ਫੇਰ ਉਥੇ ਜਹਾਦ ਖੜ੍ਹਾ ਕਰਨਗੇ, ਸਭ ਆਪਣੇ ਵਪਾਰ ਹਨ ਕੋਈ ਧਰਮ ਨਹੀਂ, ਧਰਮ ਤਾਂ ਇੰਨੇ ਗੁਰਦੁਆਰੇ ਖੋਲ੍ਹ ਕੇ ਪ੍ਰਚੱਲਤ ਹੀ ਸੀ ਹੋਇਆ, ਬਾਨੀ ਦੇ ਕਾਲ ਵਿੱਚ ਤਾਂ ਨਾ ਗੁਰੂ ਗ੍ਰੰਥ, ਨਾ ਕੋਈ ਧਰਮ ਦਾ ਦੁਆਰਾ ਕੇਵਲ ਧਰਮਸ਼ਾਲਾ, ਬਾਣੇ, ਡੇਰੇ, ਮੱਠ, ਮਾੜੀਆਂ ਆਦਿ ਵਿੱਚ ਇਕੱਠ ਸਨ, ਇਹ ਸਭ ਗੁਰੂਆਂ ਦਾ ਨਉਂ ਵਰਤ ਕੇ ਚਲਾਏ ਹਨ ਹੁਣ ਇਹ ਇਕ ਸਭ ਤੋਂ ਇਕਾਗਰ ਵਿਹਾਰ, ਵਪਾਰ ਬਣ ਗਿਆ, ਤਾਂ ਹੀ ਤਾਂ ਸਾਡੀਆਂ ਮੁਸੀਬਤਾਂ ਵੱਧ ਗਈਆਂ ਹਨ, ਨਵੀਨ ਧਰਮ ਕਰਕੇ ਹਰ ਨਵੀਂ ਸਕੀਮ ਘੜਦੇ ਨੇ ਸੋਸ਼ਲ ਮੀਡੀਏ ਨੇ ਤਾਂ ਭਲਾ ਸਭ ਦੀ ਪੱਟੀ ਮੇਸ ਧਰੀ ਹੈ, ਪਰ ਸਿੱਖਾਂ ਨੂੰ ਤਾਂ ਵਿਰੋਧਤਾ ਲਈ ਕੋਈ ਨਾ ਕੋਈ ਮੁੱਦਾ ਚਾਹੀਦਾ ਹੈ, ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਤੱਤਪਰ, ਆਪ ਭਾਵੇਂ 40 ਸਾਲ ਦਾ ਮਾਨ ਦਲੀ ਪ੍ਰਧਾਨ, ਪਰ ਪੁੱਤਰ ਕਹਿੰਦਾ ਅਸੀਂ ਤਾਂ ਸ਼੍ਰੋਮਣੀ ਸਾਂਭਣੀ ਹੈ ਹਾਲੇ ਮੰਗਣਾ ਖਾਲਿਸਤਾਨ, ਇਹ ਕੋਈ ਡਾਕਦਾਰ ਦਾ ਨੁਸਕਾ ਨੀ ਜੋ ਲਿਖਾ ਲਵੋਗੇ, ਸੋਚੋ ਨਾਨਕ ਜਾਣੇ ਚੋਜ ਨਾ ਤੇਰੇ ਉਹ ਤਾਂ ਪ੍ਰਭੂ ਨੂੰ ਕਹਿੰਦੇ ਸਨ ਸਾਨੂੰ ਤਾਂ ਇੰਨਾ ਚੋਜ ਨਿਆਰੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ