image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੱਤ ਦੇਖ ਭੂਲਾ ਵਿਸਰੇ, ਚਿੱਤ ਨਾ ਆਵੇ ਨਉ

ਬਸ ਇਸ ਦੀ ਸਮਝ ਜੀਹਨੇ ਲੈ ਲਈ, ਪਾ ਗਏ ਸਵੇਰੇ ਜਦੋਂ ਹੀ ਟੈਲੀਵੀਜ਼ਨ ਦੀ ਘੰਡੀ ਮਰੋੜੋ ਹਮਾਸ, ਇਜ਼ਰਾਈਲ ਦੀ ਵਾਰਤਾ, ਸੱਚ ਹੈ ਕਿ ਇਜ਼ਰਾਈਲੀ ਪ੍ਰਧਾਨ ਦੀ ਕੁਰਸੀ ਦੀ ਚੂਲ ਹੁਣ ਵਿੰਗੀ ਹੋ ਚੱਲੀ ਸੀ, ਬਸ ਹਰ ਸਿਆਸੀ ਦਾ ਇਹੀ ਗੁਰ ਹੈ ਕਿ ਯੁੱਧ ਛੇੜ ਦਿਉ, ਭਾਵੇਂ ਕਿ ਹਮਾਸ ਨੂੰ ਘੜੀਸ ਧਰਿਆ, ਬਿਲਕੁੱਲ ਠੀਕ ਹੈ ਕਿ ਇਜ਼ਰਾਈਲ ਕੋਈ ਦੇਸ਼ ਨਹੀਂ ਸੀ, ਪਰ ਸਾਡੇ ਸਾਹਮਣੇ ਪਾਕਿਸਤਾਨ, ਬੰਗਲਾ ਦੇਸ਼ ਰਹੀ ਗੱਲ ਹਮਾਸ ਦੀ ਇਹ ਭੀ ਸਿੱਖਾਂ ਦੀ ਤਰ੍ਹਾਂ ਭਟਕਣ ਵਿੱਚ ਹੀ ਰਹਿੰਦੇ ਹਨ, ਖੋਜ ਦੱਸਦੀ ਹੈ ਕਿ ਸ਼ਹੀਦ ਅੱਖਰ ਸਿੱਖਾਂ ਨੇ ਇਸਲਾਮੀ ਧਾਰਾ ਤੋਂ ਹੀ ਲਿਆ ਹੈ, ਹੁਣ ਸਾਡੇ ਧਰਮ ਦਾ ਭੀ ਹਿੱਸਾ ਬਣ ਗਿਆ ਹੈ, ਹਰ ਵੇਲੇ ਲੜਾਈ ਦਾ ਹੀ ਸਬਕ ਪੜੋ੍ਹ ਤਾਂ ਤਰੱਕੀ ਨੇੜੇ ਨੀ ਲੱਗਦੀ, ਕਿਸਾਨ ਮੋਰਚੇ ਨੇ ਐਸੀ ਭਿੱਤੀ ਪੜ੍ਹਾਈ ਹੈ ਕਿ ਪੰਜਾਬ ਨੂੰ ਧਰਨਾ ਸੂਬਾ ਹੀ ਬਣਾ ਲਿਆ ਦਿਸਦਾ ਕੋਈ ਸ਼ਹਿਰੀ ਤਬਕਾ ਕਿਸਾਨ ਯੂਨੀਅਨ ਨੇ ਸਤਿਆ ਨਾਸ ਕਰਤਾ, ਦੇਖੋ ਮੋਦੀ ਸਾਹਬ ਤੋਂ ਕਿਵੇਂ ਗੁਜਰਾਤ ਦੇੇ ਏਅਰਪੋਰਟਾਂ ਬਣਵਾ ਨੁਹਾਰ ਬਦਲਤੀ, ਬੱਸ ਆਹ ਹੈ ਮੱਤ ਤੇ ਪ੍ਰਭੂ ਦਾ ਨਉਂ ਅਸੀਂ ਤਾਂ ਹਰ ਦਮ ਆਪਣੀ ਅਕਲ ਬਗਾਨੀ ਮਾਇਆ ਨੂੰ ਉੱਤਮ ਰੱਖਦੇ ਹਾਂ ਨਤੀਜਾ ਸਾਹਮਣੇ ਹੈ । ਪਰ ਸਲਾਹਕਾਰ ਭੀ ਕਦੇ ਭਲੀ ਨੀਤੀ ਨਹੀਂ ਦੱਸਦੇ, ਮਸਕਰੇ ਹੀ ਬਨਣ ਵਿੱਚ ਖੁਸ਼ੀਆਂ ਮਾਣੋ, ਹੁਣ ਝੋਨੇ ਦੀ ਕੀ ਬੇਕਦਰੀ ਹੋ ਰਹੀ ਹੈ ਮੰਡੀਆਂ ਵਿੱਚ, ਕੀ ਕਿਸਾਨਾਂ ਨੂੰ ਇਹ ਪਿਛਲੇ ਸਾਲ ਦੀ ਯਾਦ ਨਹੀਂ ਹੈ, ਕਸੂਰ ਸਭ ਖੇਤੀ ਕਰਤਿਆਂ ਦਾ ਤੇ ਜੋ ਭੀ ਸਲਾਹਕਾਰ ਸਨ ਕਿ ਝੋਨਾ ਬੀਜੋ, ਹੁਣ ਦੇਖੋ ਵਿਦੇਸ਼ੀਆਂ ਦੀ ਮਰਜ਼ੀ ਤਾਂ ਨਹੀਂ ਚੱਲਦੀ ਪਰ ਜ਼ਮੀਨ ਤਾਂ ਬੰਜਰ ਕਰ ਧਰੀ, ਮਾਮਲਾ ਤਾਂ ਸਾਨੂੰ ਵਾਧੂ ਨਹੀਂ ਮਿਲਦਾ, ਪਰ ਐੱਨ।ਆਰ।ਆਈ। ਡਰਦੇ ਚੁੱਪ ਨੇ, ਜੇਕਰ ਕਦੀ ਆਖ ਹੀ ਦੇਈਏ ਜੀ ਝੋਨਾ ਨਾ ਬੀਜੋ, ਅੱਗੋਂ ਮੁੱਲ ਨੀ ਮਿਲਦਾ ਹੋਰ ਫਸਲਾਂ ਦਾ, ਯਾਨੀ ਕਿ ਝੋਨੇ ਵਿੱਚ ਇਨ੍ਹਾਂ ਨੂੰ ਮੁਨਾਫਾ ਵੱਧ ਹੈ ਨਾ ਪਾਣੀ ਦੀ ਸੋਚਦੇ ਨੇ ਨਾ ਖਾਦਾਂ ਨਾਲ ਸਿਹਤਾਂ ਦੀ ਬੱਸ ਦੱਬੀ ਚੱਲੋ ਕੰਮ ਨੂੰ ਆਪ ਤਾਂ ਚੌਲ ਖਾਂਦੇ ਨੀ, ਖਾਣ ਵਾਲੀਆਂ ਫਸਲਾਂ ਦੀ ਉੱਪਜ ਘੱਟ ਕਰਦੇ ਨੇ, ਪਾਣੀ ਨੀਵੇ ਥਾਂ ਨੂੰ ਹੀ ਜਾਂਦਾ ਹੈ । ਪੰਜ ਜਥੇਦਾਰਾਂ ਨੇ ਕੁਝ ਤਾਂ ਫੈਸਲੇ ਚੰਗੇ ਲਏ ਹਨ ਪਰ ਕਿਉਂ ਚੈਨਲਾਂ ਨੂੰ ਵਿੱਚ ਨਹੀਂ ਲਿਆ ਕਿ ਭਾਈ ਗੁਰਦੁਆਰਿਆਂ ਦੀ ਥਾਂ ਨਹੀਂ ਤੁਹਾਡੀ ਭਾਈਵਾਲੀ ਤੁਸੀਂ ਗੁਰੂ-ਗ੍ਰੰਥ ਪ੍ਰਕਾਸ਼ ਕਰਕੇ ਬੀਅਦਬੀ ਨਹੀਂ, ਕੇਵਲ ਧਨ ਕਮਾਉਣਾ ਹੈ ਇਹ ਤਾਂ ਨਹੀਂ ਕਿਉਂਕਿ ਡਰਦੇ ਨੇ ਸਾਡੀ ਉਸਤਤ ਕਰਨੋ ਹੱਟ ਜਾਣਗੇ ਹਾਂ ਗੁਰਮਰਿਯਾਦਾ ਦੀ ਉਲੰਘਣਾ &lsquoਤੇ ਫੈਸਲੇ ਬਣਦੇ ਸਨ, ਨਾਲ ਹੀ ਮਰਿਯਾਦਾ ਤੇ ਕੁਝ ਵਿਚਾਰ ਹਨ ਜੋ ਸਾਂਝੇ ਕਰਨਾ ਲੋਚਦੀ ਹਾਂ ਵਿਸ਼ਾ, ਜੀ ਗੁਰੂ ਘਰਾਂ ਵਿੱਚ ਪਹਿਰਾਵੇ : ਭਾਈ ਬੀਬੀਆਂ ਫੇਰ ਕਿਥੇ ਆਪਣੇ ਕੱਪੜੇ ਪਉਣ, ਹਾਂ ਨੰਗੇਜ਼ੀ ਨਹੀਂ, ਦੂਜਾ ਨੁਕਤਾ ਜੀ ਟੋਪੀ ਮਨਾਹੀ ਹੈ, ਇਹ ਕਈ ਸਾਲ ਪਹਿਲਾਂ ਚਲਾਈ ਸੀ, ਹੁਣ ਕਹਿੰਦੇ ਜੀ ਸਾਨੂੰ ਦਸਤਾਰ ਬਖ਼ਸ਼ੀ, ਸਰਦਾਰ ਜੀ ਕਹਿੰਦੇ ਹਨ, ਕੀ ਦੱਸ ਸਕਦੇ ਹੋ ਕਿ ਪਹਿਲਾਂ ਫੇਰ ਸਿਰ ਕਿਵੇਂ ਢੱਕਦੇ ਸੀ ? ਦੂਜੀ ਗੱਲ ਚਮੜੇ ਦੀ ਟੋਪੀ, ਕੁੱਲੇ ਆਦਿ ਦੀ ਪਰੰਪਰਾ ਦੀ ਕਹਾਣੀ ਸੀ, ਤੁਸੀਂ ਬੁਣੀ ਉੱਨ ਜਾਂ ਧਾਗੇ ਦੀ ਟੋਪੀ ਜੋ ਕਿ ਰੂਮਾਲ ਨਾਲੋਂ ਕਿਤੇ ਵੱਧ ਸਿਰ ਤੋਂ ਲਹਿੰਦੀ ਨਹੀਂ, ਨਾਲੇ ਅਖੇ ਜੀ ਦੁਮਾਲੇ, ਰੂਮਾਲਾ ਤੇ ਪਟਕੇ ਸਵੀਕਾਰ ਹਨ, ਮੰਨ ਲਉ ਸੁਘੜ ਗੁਰਮੁਖ ਟੋਕਰੀਆਂ ਵਿੱਚੋਂ ਚੁੱਕ ਕੇ ਹਰ ਬੰਦਾ ਉਹੀ ਰੂਮਾਲ-ਪਟਕਾ ਵਰਤ ਕੇ ਰੱਖਦਾ ਹੈ, ਦੂਜਾ ਵਰਤਦਾ ਹੈ, ਅੱਜ ਮਹਾਂਮਾਰੀ ਕਾਲ ਵਿੱਚ ਕੀ ਇਹ ਸਿਹਤਮੰਦੀ ਹੈ ? ਫੇਰ ਤੁਸੀਂ ਹੁਣ ਧੋਤੇ ਪਟਕੇ ਟੋਕਰੀਆਂ ਵਿੱਚ ਰੱਖੋ ਤੇ ਵਰਤੇ ਹੋਏ ਦੂਜੀ ਵਿੱਚ ਸਿੱਟੋ, ਮਸ਼ੀਨਾਂ ਹਰ ਗੁਰੂ-ਘਰ ਹਨ ਲਾਗੂ ਕਰੋ ਰਵਾਇਤ, ਨਾਲੇ ਤਾਂ ਪਰੰਪਰਾ ਬਣੇ ਨਾਲੇ ਸਫਾਈ ਤੇ ਮਹਿਕਮੇ ਭੀ ਤਾਰੀਫ ਕਰਨ ਕੇਵਲ ਜੀ ਸਾਡੀ ਹੁਣ ਮਰਿਯਾਦਾ ਹੈ ਇਹਦੇ ਨਾਲ ਤੁਹਾਡੇ ਸੁਝਾਅ ਗੁਣਾਂ ਵਾਲੇ ਨਹੀਂ ਬਣਦੇ, ਬੱਸ ਹਉਮੇ ਜਰੂਰ ਹੈ, ਧਰਮ ਕੋਲ ਬੜਾ ਪੈਸਾ ਹੈ, ਮਰਿਯਾਦਾ &lsquoਤੇ ਖਰਚੋ ਤੇ ਲਾਗੂ ਕਰੋ, ਟੋਪੀ ਵਾਲੇ ਨੂੰ ਲਾਵਾਂ ਤੋਂ ਮੋੜ ਕੇ ਕੀ ਕੋਈ ਹੋਰ ਅਣਗਹਿਲੀ ਰੱੁਕ ਜਾਵੇਗੀ, ਸਿਰ ਢੱਕਣਾ ਹੈ, ਪਰ ਇਕ ਪਹਿਲੂ ਦੱਸੋ ਕਈ ਦਹਾਕੇ ਪਹਿਲਾਂ ਬੰਦੇ ਦਾੜ੍ਹੀਆਂ ਦੀ ਸਾਂਭ ਕਿਵੇਂ ਬੰਨ ਕੇ ਸਵਾਰਦੇ ਸਨ, ਕਈ ਕੰਮਾਂ ਤੇ ਤਾਂ ਲਾਜ਼ਮੀ ਭੀ ਸੀ, ਪਰ ਕੀ ਖੁੱਲ੍ਹੀਆਂ ਰੱਖਣੀਆਂ ਭੀ ਫੇਰ ਮਰਿਯਾਦਾ ਬਣ ਗਈ, ਇਹ ਬੱਸ ਸੰਤਾਂ ਨੇ ਆਪਣੀ ਪ੍ਰਭਤਾ ਲਈ, ਨਾਲੇ ਤਾਂ ਚੁਰਾਸੀ ਨੇ ਪੰਜਾਬ ਖਾਲੀ ਕਰਵਾ ਤਾ, ਉੱਧਰ ਮਾਨ ਸਾਹਬ ਨੇ ਰਹਿੰਦੀ ਕਸਰ ਕੱਢ ਤੀ, ਪੱਤਰ ਦੇ ਦੇ ਜਾਵੋ ਵਿਦੇਸ਼ਾਂ ਨੂੰ, ਹੁਣ ਕਹਿੰਦੇ ਖਾਲਿਸਤਾਨ ਦੀ ਨੀਂਹ ਰੱਖ ਤੀ ਸੀ, ਕੀਹਦੇ ਲਈ, ਭਈਆਂ, ਹਿੰਦੂ ਤੇ ਬਾਕੀ ਦੇ ਵਸ਼ਿੰਦਿਆਂ ਲਈ, ਕੱਲ੍ਹ ਇਕ ਵਿਚਾਰ ਸੀ ਕਿ ਪੰਜਾਬ ਵਿੱਚ ਸਿੱਖ ਨਹੀਂ ਰਹਿਣੇ ਤਾਂ ਕਸੂਰ ਸਰਕਾਰਾਂ ਦਾ ਕੱਢੋ ਨਾ ਕਿ ਜਿਨ੍ਹਾਂ ਨੇ ਇਹ ਲਹਿਰ ਚਲਾਈ ਉਨ੍ਹਾਂ ਦਾ, ਭਾਈ ਬੁੜੇ੍ਹ ਹੋ ਕੇ ਅਰਾਮ ਨਾਲ ਪਾਠ ਕਰੋ, ਧਰਮ ਪਾਲੋ ਤੇ ਕੇਸ, ਦਸਤਾਰ ਦੀ ਕਦਰ ਕਰੋ, ਦਾੜ੍ਹੀਆਂ ਦੀ ਭੀ ਉਨੀ ਹੀ ਸੰਭਾਲ ਲਾਜ਼ਮੀ ਹੈ, ਨੌਜਵਾਨਾਂ ਨੂੰ ਕੰਮਾਂ ਕਾਰਾਂ ਵੱਲ ਧਿਆਨ ਦੇਣ ਦਿਉ ਨਾ ਕਿ ਸਾਰਾ ਸਮਾਂ ਗੁਰਮਤ ਵੱਲ ਹੀ ਧੱਕੀ ਜਾਵੋ, ਮੁੱਢਲੀ ਧਾਰਾ ਕਿਰਤ ਨਾਮ ਬੱਸ ਸਤਿਕਾਰ ਨੂੰ ਹੀ ਹੈ ਤੇ ਦਸਵੰਧ, ਨਾ ਕਿ ਕੰਮਕਾਰ ਛੱਡ ਕੇ ਪਾਠ ਕਰੋ, ਗੁਰਦੁਆਰੇ ਬੈਠੋ ਜਾਪ ਕਰੋ, ਸਿਮਰਨ ਕਰੋ ਤੇ ਕੀਰਤਨੀਏ ਦੇ ਪਾਠੀਆਂ ਦੇ ਪ੍ਰਚਾਰਕਾਂ ਦੇ ਸਾਧਨ ਘੜੋ, ਆਪ ਭਾਵੇਂ ਭੱਤੇ ਲਈ ਜਾਵੋ ਤੇ ਬੱਸ ਸੁਣੀ ਜਾਵੋ ਜੀ ਦੁਨੀਆ &lsquoਤੇ ਸਿੱਖੀ ਪਸਰ ਗਈ, ਗਿਆਣ ਵਾਲਿਉ ਸਿੱਖੀ ਨਹੀਂ, ਸਿੱਖ ਕੀ ਕੋਈ ਧਰਮ ਫਿਰਕੇ ਸਿੱਖ ਸਜੇ ਹਨ ? ਸਗੋਂ ਬਹੁਤੇ ਨੌਜਵਾਨਾਂ ਨੂੰ ਤੁਸੀਂ ਧਰਮ ਤੋਂ ਬਦਜਨ ਕਰ ਰਹੇ ਹੋ ਕਠਿਨ ਰੀਤਾਂ ਵੱਲ ਦੱਸ ਦੱਸ, ਕਈ ਧਰਮ ਨੂੰ ਮੰਨਦੇ ਹਨ ਪਰ ਰਹਿਤ ਰੱਖਣਾ ਔਖਾ ਹੈ, ਤਾਂ ਕੀ ਉਹ ਸਿੱਖ ਨਹੀਂ, ਸ਼ਾਇਦ ਭੇਖ ਨਾਲੋਂ ਵੱਧ ਅਕੀਦਾ ਰੱਖਦੇ ਹੋਣ, ਖਿਮਾਂ ਕਰਨਾ, ਗੁਰੂ-ਨਾਨਕ ਵਿਚਾਰਧਾਰਾ, ਇਹ ਨਹੀਂ ਸੀ । 
ਧਰਮ ਦਾ ਅਰਥ=ਮਾਰਗ ਨੇਕ ਕਰਮ, ਜਵਾਨੀ ਵੇਲੇ ਤਾਂ ਸੂਝ ਨਹੀਂ ਸੀ ਹੁਣ ਮੈਂ ਕਿਸੇ ਭੀ ਪੜ੍ਹੇ ਲਿਖੇ ਨੌਜਵਾਨ ਨਾਲ ਅੜਦੀ ਨਹੀਂ, ਹੋ ਸਕਦਾ ਹੈ ਉਹਦੀ ਦਲੀਲ ਬਹੁਤੀ ਵਜ਼ਨਦਾਰ ਹੋਵੇ, ਗੁਰੂ ਨਾਨਕ ਦੇਵ ਜੀ ਦਲੀਲਦਾਰ ਸਨ, ਧੌਸਦਾਰ ਨਹੀਂ, ਗੁਰ-ਅਸਥਾਨ &lsquoਤੇ ਕਿਸੇ ਨੂੰ ਦੁਖੀ ਕਰਕੇ ਭੇਜਣਾ ? ਪਤਾ ਨਹੀਂ ਉਸ ਵੱਲੋਂ ਉਸ ਦੇ ਕੋਲੋਂ ਕਿਹੜੀ ਬਦਅਸੀਸ ਨਿਕਲੇ, ਫੇਰ ਪ੍ਰਮੇਸ਼ਰ ਅੰਦਰ ਹੈ ਪੁਰਾਣੀ ਵਾਰਤਾ ਜਦੋਂ ਫੈਡਰੇਸ਼ਨੀਆਂ ਨੇ ਟੋਪੀ ਮਨਾ ਦਾ ਨੋਟਿਸ ਲਾਇਆ, ਇਕ ਪੇਂਡੂ ਹਿੰਦੂ ਭਰਾ ਨੂੰ ਕਿਸੇ ਨੇ ਦੱਸ ਤਾ ਕਿ ਹੁਣ ਗੁਰਦੁਆਰੇ ਨਾ ਜਾਈਂ, ਆਹ ਟੋਪੀ ਨੂੰ ਨਾ ਮਨਜ਼ੂਰੀ ਹੈ, ਕੁਦਰਤੀ ਮੈਨੂੰ ਦੇਖ ਕੇ ਹਾਕ ਮਾਰੀ ਕੁੜੀਏ ਐਧਰ ਆ ਗੱਲ ਸੁਣ, ਬੈਠ ਇਥੇ ਬੈਂਚ ਤੇ, ਬੈਠੇ ਕਹਿੰਦਾ ਆਪਾ ਪੇਂਡੂ ਲੋਕ ਸਭ ਗੁਰਦੁਆਰੇ ਜਾਂਦੇ ਹੁੰਦੇ ਸੀ, ਮੰਦਰ ਤਾਂ ਹੁੰਦੇ ਨਹੀਂ ਸਨ, ਜਦੋਂ ਇਥੇ ਆਹ ਗੁਰਦੁਆਰਾ ਬਣਾਇਆ, ਸਭ ਪੁਰਾਣੇ ਭਾਈਬੰਦਾਂ ਕੋਲੋਂ ਉਗਰਾਹੀਆਂ ਲਈਆਂ, ਮੁਸਲਮਾਨਾਂ ਨੇ ਭੀ ਹਿੱਸੇ ਪਾਏ, ਆਹ ਹੁਣ ਕੀ ਕਰਨ ਲੱਗੇ ਆ, ਮੈਂ ਉਲ੍ਹਾਮਾਂ ਦੇਣਾ ਹੈ, ਮੈਂ ਕਿਹਾ ਜੀ ਇਨ੍ਹਾਂ ਨੇ ਤਾਂ ਸਭ ਪੁਰਾਣੇ ਧੱਕੇ ਮਾਰ ਕੇ ਬਾਹਰ ਕਰਤੇ ਉਲ੍ਹਾਮਾਂ ਕੀਹਨੂੰ, ਕਹਿੰਦਾ ਫੇਰ ਇਨ੍ਹਾਂ ਨੂੰ ਆਖੋ ਹਿੱਸੇ ਕੱਢ ਦੇਣ, ਆਪਾਂ ਹੋਰ ਬਣਾ ਲਈਏ, ਭਰਾਵਾ ਇਹ ਤਾਂ ਸਿਰ ਪਾੜਨ ਨੂੰ ਫਿਰਦੇ ਨੇ ਤੂੰ ਹਿੱਸੇ ਮੰਗਦਾ ਹੈ, ਟੋਪੀ ਕੋਈ ਅਵੱਗਿਆ ਦਾ ਪ੍ਰਤੀਕ ਨਹੀਂ, ਚਮੜੇ ਦੀਆਂ ਨਹੀਂ ਹਨ ਪਰ ਦੇਖੋ ਚਮੜੇ ਦੀਆਂ ਜੈਕਟਾਂ ਤਾਂ ਪਾ ਲਉ ਤੇ ਆ ਜਾਵੋ ਹਾਲੇ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਣੌਂਦੇ ਹਾਂ ਆਪ ਜਰਬਾਂ ਦੇ ਧਰੀਆਂ ਕੁਰੀਤਾਂ ਨੂੰ, ਸੱਚ ਪੁੱਛੋ ਤਾਂ ਹੁਣ ਮਨ ਸ਼ਾਂਤ ਨਹੀਂ, ਸਗੋਂ ਤਣਾਅ ਤੇ ਕਸ਼ਟੀ ਹੁੰਦਾ ਹੈ ਸੁਣ ਕੇ ਲੋਕੀ ਡੇਰਿਆਂ ਵਿੱਚ ਜਾਂ ਸੁਆਮੀਆਂ ਦੇ ਕਿਉਂ ਨਾ ਜਾਣ ! ਤੱਥ ਅੱਜ ਚੈਨਲ ਦੇਖੋ ਨੌਜਵਾਨ ਕੁੜੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ ਕਿ ਧਨ ਦੀ ਲੋੜ ਹੈ ਦਾਨ ਮੰਗੋ, ਹੋਰ ਘੜਤਾਂ &lsquoਤੇ ਤਾਂ ਬੁੜੇ ਬੁਲਾਰੇ, ਵਪਾਰਕ ਬੰਦੇ ਭੀ ਭਾਸ਼ਣ ਦਾਗਣਗੇ ਪਰ ਇਸ ਕੁਰਹਿਤ ਵੱਲ ਮਜ਼ਾਲ ਹੈ ਕਦੇ ਕੁਸਕਣ ਕਿਉਂਕਿ ਚੈਨਲ ਇਨ੍ਹਾਂ ਦੀ ਪ੍ਰਭਤਾ ਦੇ ਜ਼ਰੀਏ ਹਨ, ਸਿੱਖ ਦਸਵੰਧ ਕੱਢਦਾ ਹੈ ਨਾ ਕਿ ਲੋਕਾਂ ਤੋਂ ਖ਼ਾਲਸਾ ਜੀ ਸੱਚੇ ਪਾਤਿਸ਼ਾਹ ਜੀ ਕਰੋ ਕਿਰਪਾ ਦਿਉ ਦਾਨ ਚੈਨਲ ਚੱਲੇ ਤੇ ਨਾਲੇ ਲੋਕਾਂ ਦੇ ਇਲਾਜ, ਵਿਆਹ, ਕੈਦੀਆਂ ਨੂੰ ਵਸੇਬੇ, ਪਰ ਨੌਜਵਾਨ ਕਿਹੜੇ ਵਹਿਣ ਵਿੱਚ ਪੈਣਗੇ । 
ਵਾਦੜੀਆਂ, ਸੁਜਾਦੜੀਆਂ ਨਿਭਣ ਸਿਰਾਂ ਦੇ ਨਾਲ, ਨਿੱਕੇ ਹੁੰਦੇ ਇਕ ਗੱਲ ਸ਼ਰਾਰਤੀਆਂ ਲਈ ਪ੍ਰਚੱਲਤ ਹੁੰਦੀ ਸੀ, ਰੋਂਦੀ ਗਉਡੀ ਮਨੁੱਖਤਾ ਦੇ ਨਾਲ ਹੀ ਤੁਰੀ ਜਾਣੀ ਹੈ, ਵਿਵਾਦ ਅੰਮ੍ਰਿਤਪਾਲ ਸਿੰਘ ਜਵਾਨ ਜੋ ਅਗਨੀਵੀਰ-ਮੋਦੀ ਯੋਜਨਾ ਅਧੀਨ ਠੇਕੇ ਜੋ ਕਿ ਭਰਤੀ ਹੋਵੋ 20 ਲੱਖ ਰੁਪਏ ਲਵੋ ਉਹਦੇ ਨਾਲ ਕੋਈ ਕਾਰੋਬਾਰ ਖੋਲੋ੍ਹ, ਆਪ ਫੌਜ ਵਿੱਚ ਸਿੱਖਲਾਈ ਲਵੋ ਜੇਕਰ ਫਿੱਟ ਬੈਠ ਗਈ ਵਾਹ ਭਲੀ ਨਹੀਂ ਤਾਂ ਆ ਕੇ ਆਪਣੇ ਉਸ ਕੰਮ ਵਿੱਚ ਜੁਟੋ ਹੁਣ ਮੌਤ ਭੀ ਘੇਰੇ ਵਿੱਚ ਉਲਝੀ ਪਈ ਹੈ ਤੇ ਵਿਰੋਧੀ ਕਹਿੰਦੇ ਜੀ ਫੌਜੀ ਸਨਮਾਨ ਤੇ ਸ਼ਹੀਦੀ ਦਰਜਾ ਨੀ ਦਿੱਤਾ, ਨੰਬਰ ਇਕ ਸ਼ਹੀਦ ਅੱਖਰ ਧਰਮ ਲਈ ਲੜਦੇ ਲਈ ਸੀ, ਪਰ ਹੁਣ ਇਕ ਮਜ਼ਾਕ ਬਣਾ ਧਰਿਆ, ਇਹ ਸਭ ਜੋ ਭੀ ਸੋਸ਼ਲ ਮੀਡੀਆ ਤੇ ਪੈਸਾ ਕਮਾਊ ਅੱਗ ਤੇ ਫੂਸ ਪਾਉ ਤਮਾਸ਼ਾ ਦੇਖੋ ਹੈ ਭਗਵੰਤ ਮਾਨ ਤਾਂ ਆਪਣੀ ਸੈਂਟਰ ਨਾਲ ਕਿੜ ਤੇ ਇਲਾਕਾ ਕਰਕੇ ਕਰੋੜ ਦੇਣ ਗਿਆ ਹੈ, ਹਰ ਗੱਲ &lsquoਤੇ ਵਿਰੋਧ ਕਾਰਗਰ ਨਹੀਂ ਹੁੰਦਾ, ਇਸੇ ਤਰ੍ਹਾਂ ਅੱਜ ਪੰਜਾਬ ਵਿੱਚ ਪਾਣੀਆਂ ਦੇ ਮੁੱਦੇ &lsquoਤੇ ਸਰਕਾਰ ਨਾਲ ਵਿਰੋਧੀ ਭਿੜ ਰਹੇ ਹਨ ਗੱਲ ਸੁਨੀਲ ਜਾਖੜ ਜੀ ਦੀ ਕਿ ਜੀ ਆਹ ਤਿੰਨ ਬੰਦੇ ਜੀਹਦੇ ਵਿੱਚ ਧਰਮਵੀਰ ਗਾਂਧੀ ਆਪ ਦਾ ਪੁਰਾਣਾ, ਕੰਵਰ ਸੰਧੂ ਕਾਂਗਰਸ ਭੀ ਤੇ ਆਪ ਦਾ ਭੀ ਭਲਾ ਪੁੱਛੋ ਕਿ ਇਹ ਨਿਰਪੱਖ ਕਿਹੜੇ ਪਾਸਿਉਂ ਹੋਏ ਫੇਰ ਜੇਕਰ ਸਰਕਾਰ ਦਾ ਫੈਸਲਾ ਕਿ ਡੀਬੇਟ ਕਿਥੇ ਤੇ ਕਦੋਂ ਜਾਇਜ਼ ਨਹੀਂ, ਤਾਂ ਜਾਖੜ ਸਾਹਬ ਦਾ ਬੰਦੇ ਨਿਯੁਕਤ ਕਰੋ ਕਿਵੇਂ ਦਰੁਸਤ ਹੈ, ਗੱਡੇ ਨਾਲ ਕੱਟਾ, ਜਾਖੜ ਸਾਹਬ ਥੰਦੇ ਭਾਂਡਿਆਂ ਵਿੱਚੋਂ ਥੰਦਿਆਈ ਜਾਂਦੀ ਨੀ ਹੁੰਦੀ, ਆਹ ਸਬੂਤ ਕਿ ਹੁਣ ਕਾਂਗਰਸੀ ਵਾਂਡੇ ਗਏ ਘਰ ਨੂੰ ਮੁੜਨ ਲੱਗੇ ਸਿਆਸਤ ਭੀ ਕੁਝ ਅਸੂਲਾਂ ਤੇ ਹੋਣੀ ਚਾਹੀਦੀ ਹੈ, ਆਹ ਕੁਲਬੀਰ ਸਿੰਘ ਜੀਰਾ ਮੰਗਲਵਾਰ ਝੰਜਟ, ਯਾਦ ਰੱਖੋ ਕਿ ਇਹਦਾ ਪਿਤਾ ਅਕਾਲੀ ਦਲ ਵਿੱਚ ਭੀ ਇਹੀ ਕੁਝ ਕਰਦਾ ਸੀ, ਇੰਦਰਜੀਤ ਸਿੰਘ ਜੀਰਾ ਕਦੀ ਗੁਰਦੀਪ ਸਿੰਘ ਬਠਿੰਡੇ ਨਾਲ ਕਦੀ ਫੇਰ ਕਾਂਗਰਸ ਯਾਨੀ ਆਪਣੀ ਜਾਤ ਬਰਾਦਰੀ ਦਾ ਵਧੀਆ ਲਾਹਾ ਲੈਂਦਾ ਸੀ, ਹੁਣ ਇਹ ਪਹਿਲਾ ਵਿਧਾਇਕ ਹੁੰਦਿਆਂ ਭੀ ਸਭਾ ਵਿੱਚ ਸਾਬਕਾ ਮੁਖੀ ਚੰਨੀ ਨਾਲ ਖੜਕੇ ਆਉ ਇਧਰ ਦੇਖੀਏ ਕਰਦਾ ਸੀ, ਹੁਣ ਦੇਖੋ ਸਮਰਥਕ ਕਿਵੇਂ ਪੁਲਸ ਦੀ ਗੱਡੀ ਹੀ ਘੇਰੀ ਖੜੇ ਯਾਨੀ ਕਾਨੂੰਨ ਵਿਵਸਥਾ ਕੇਵਲ ਸਰਕਾਰ ਦਾ ਹੀ ਕਸੂਰ ਨਹੀਂ ਵਿਗੜਨ ਵਿੱਚ ਇਹ ਭੂਤਰੇ ਲੋਕ ਸਭ ਦੀਆਂ ਜ਼ਿੰਦਗੀਆਂ ਦੁੱਭਰ ਕਰ ਰਹੇ ਹਨ, ਇਸ ਵੇਲੇ ਕਾਂਗਰਸ ਕਿਉਂਕਿ ਕੇਂਦਰ ਵਿੱਚ ਵਿਰੋਧੀ ਇੰਡੀਆ ਗੱਠਜੋੜ ਹੋਣ ਤੇ ਛਵੀ ਬਚਾਉ ।
ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇਂਗੀ, ਕਪਤਾਨ ਸਾਹਬ, ਸੁਖਦੇਵ ਸਿੰਘ ਢੀਂਡਸਾ ਬੈਠੇ ਨੇ ਹੁਣ ਮੋਠਾਂ ਦੀ ਛਾਮੇਂ, ਅਗਲੇ ਕਹਿੰਦੇ ਅਸੀਂ ਭੂਸ਼ਣ ਤਾਂ ਅਕਾਲੀ ਦਲ ਨੂੰ ਡਰਾਉਣ ਲਈ ਦਿੱਤਾ ਸੀ, ਉਹ ਡਰੇ ਨਾ ਤੇ ਤੇਰੇ ਕੋਲ ਤਾਂ ਨਿੱਕੀ ਟੋਕਰੀ ਨੀ ਰੇੜ੍ਹ ਹੋਈ ਗੱਡੀ ਦੀ ਗੱਲ ਤਾਂ ਦੂਰ ਦੀ ਹੈ, ਹੁਣ ਤਾਂ ਭਾਈ ਲੈ ਜਾ ਛੱਲੀਆਂ ਭਨਾ ਲਈ ਦਾਣੇ, ਢੀਂਡਸਾ ਸਾਹਬ ਬਾਦਲ ਸਾਹਬ ਹੀ ਸੀ ਜੋ ਪੰਘੂੜੇ ਤੇ ਬਠਾਉਂਦੇ ਸਨ, ਹੁਣ ਕਿਸੇ ਪੀੜੀ ਨੀ ਦੇਣੀ, ਤੁਸੀਂ ਤਾਂ ਪੁੱਤਰ ਦਾ ਤਕੀਆ ਡੋਲਾ ਤਾਂ ਉਹ ਭੀ ਕਹਿ ਕੇ ਮੈਂ ਘਰ ਬੈਠ ਜਾਊਂ ਅਕਾਲੀ ਦਲ ਨਹੀਂ ਛੱਡੂੰ ਜੇ ਕੌਲ &lsquoਤੇ ਖੜ੍ਹਾ ਰਹਿੰਦਾ ਜਰੂਰ ਮੋੜਨ ਲਈ ਰਾਹ ਸੀ, ਪਰ ਹੁਣ ਤਾਂ ਵੱਡੀ ਮਾਰ ਕੇ ਫੜ ਕੌਲ ਤੋਂ ਮੁੱਕਰ ਗਿਆ, ਬਣ ਰਮਤਾ ਸ਼੍ਰੋਮਣੀ ਅਕਾਲੀ ਦਲ ਐਡੀ ਬੜੀ ਪਾਰਟੀ ਥੱਲੇ ਲੱਗ ਗਈ ਤੁਸੀਂ ਤਾਂ ਹੈ ਹੀ ਢਾਈ ਟੋਟਰੂ, ਅਕਾਲੀ ਦਲ ਨੂੰ ਢਾਅ ਲਾ ਕੇ ਬਨਣਾ ਕਿਸੇ ਦਾ ਭੀ ਕੁਝ ਨਹੀਂ, ਅਪਣਾ ਮਾਰੂ ਛਾਮੇ ਸੁੱਟੂ ਪਰ ਭਾਂਵਰੇ ਹੋ ਜਾਣ ਤਾਂ ਸੁਰਤ ਬੌਂਦਲਦੀ ਹੈ, ਹੁਣ ਬੱਸ ਸਿਆਸਤ ਦੂਸ਼ਣਬਾਜ਼ੀ &lsquoਤੇ ਚੱਲਦੀ ਹੈ, ਪੰਜਾਬ ਵਿੱਚ ਤਾਂ ਬੱਸ ਜੀ ਪਾਣੀ ਨਹਿਰ ਬਿਆਨ ਦਿੱਤੇ ਕਚਹਿਰੀ, ਹੱਲ ਵੱਲ ਕੌਣ ਤੁਰਨ ਦੀ ਨੀਤੀ ਦੱਸਦਾ ਹੈ, ਜਾਖੜ ਸਾਹਬ ਤਾਂ ਜੀ ਆਹ ਬੰਦੇ ਸੱਦੋ ਤੇ ਅਪਣੀ ਰਹਿੰਦੀ ਖੂੰਹਦੀ ਭੀ ਗੁਆ ਲੈਣਗੇ । ਭਗਵੰਤ ਮਾਨ ਦੇ ਸਾਹਮਣੇ ਵਕੀਲ ਐੱਚ।ਐੱਸ। ਫੂਲਕਾ ਦਾ ਨਉਂ ਲੈ ਕੇ ਤਾਂ ਸਾਰੀ ਡੀਬੇਟ ਹੀ ਮੁੱਕੂ, ਜਦੋਂ ਭਗਵੰਤ ਮਾਨ ਨੇ ਫੂਲਕੇ ਦੀ ਭੋਗ ਪੱਤਰੀ ਖੋਲ੍ਹੀ, ਦਿੱਲੀ ਕਤਲੇਆਮ ਵਿੱਚ ਵਕੀਲੀ, ਦਿੱਲੀ ਗੁਰਦੁਆਰਾ ਕਮੇਟੀ ਨੂੰ ਤੁਖਣੇ, ਗਵਾਹ ਖੜ੍ਹੇ ਕਰੋ ਕੇਸ ਲੜੇ ਵਾਹ ਵਾਹ ਹੀ ਨਹੀਂ ਖੱਟੀ ਭੀ ਫੇਰ ਆਪ ਵਿੱਚ ਵੀਡੀਉ ਬਣਾ ਕੇ ਵਿਦੇਸ਼ੀ ਗੇੜ੍ਹੀ ਸਾਊਥਾਲ ਵਿੱਚ ਹੀ ਅਡੰਬਰ ਸੀ, ਫੇਰ ਜਾ ਕੇ ਲੁਧਿਆਣੇ ਜ਼ਿਲ੍ਹੇ ਦੇ ਲੋਕਾਂ ਨੂੰ ਖਰਾਬ ਕੀਤਾ, ਚੋਣ ਜਿੱਤ ਕੇ ਭੱਜ ਗਿਆ, ਹੁਣ ਆਹ ਜਾਖੜ ਸਾਹਬ ਨਾਲ ਸਾਂਝੀ ਜੀ ਸਾਨੂੰ ਸੌਦਾ ਦਿਬਾਉ, ਲਿਖਦੀ ਜਾਵਾਂ ਇਹ ਤਾਂ ਕੇਸ ਭਾਲੂ ਕੋਈ ਜਿਥੋਂ ਪੈਸਾ ਗੁਰਦੁਆਰੇ ਕਮੇਟੀਆਂ ਦੇਣ ਪਰ ਭਗਵੰਤ ਮਾਨ ਨੇ ਤਾਂ ਸਾਰਾ ਜਨਮ-ਪੱਤਰੀ ਦਾ ਪਾਜ਼ ਖੋਲ੍ਹ ਕੇ ਭੱਜਣ ਨੂੰ ਰਾਹ ਨੀ ਛੱਡਣਾ, ਅਵੱਲ ਤਾਂ ਇਹ ਇਕ ਨਉਂ ਚਮਕਾਉਣ ਦੀ ਆੜ ਹੈ, ਧਰਮਵੀਰ ਗਾਂਧੀ ਨੇ ਕਿਥੇ ਜਾਣਾ ਹੈ, ਉਹਨੇ ਤਾਂ ਤਮਾਕੂ ਦੇ ਖੇਤਾਂ ਵਿੱਚ ਭੱਜ ਤੁਰਨਾ ਹੈ, ਕੰਵਰ ਸੰਧੂ ਦਾ ਆਪਣਾ ਟੀਚਾ ਇਹ ਪੰਜਾਬ ਦੇ ਪਾਣੀ ਦੇ ਚਿੰਤਕ ਹਨ ਹੀ ਨਹੀਂ ਸਟੰਟ ਹਨ ਆਪ ਨੇ ਡੀਬੇਟ ਤੇ ਪਿੜ ਖਾਲੀ ਕਰਵਾ ਦਿਉ ਕਰਕੇ ਮਾਰੋ ਤਾੜੀਆਂ ਬਸ ਚੱਲੋ ਘਰੋਂ ਘਰੀਂ, ਇਧਰ ਪਰਚੇ ਵਿੱਚ ਟਕੋਰਾਂ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਜਿਮੇ ਲੇਖਕਾਂ ਨੂੰ ਨਰ੍ਹਾਤੇ ਦੀ ਬੀਮਾਰੀ ਹੋਵੇ ਬੱਸ ਹਰ ਗੱਲ ਤੇ ਬਾਦਲਾਂ ਦਾ ਗੁੱਡਾ ਹੋਰ ਕੋਈ ਕਾਂਗਰਸ ਦਾ ਕੀਤਾ ਪੰਜਾਬ ਨਾਲ ਕੀ ਤੇ ਸਿੱਖਾਂ ਨਾਲ ਅਤਿਆਚਾਰ ਚੇਤੇ ਹੀ ਨਹੀਂ, ਸ਼ਾਇਦ ਜੱਟ ਵਿਰੋਧ ਹੈ । 
ਐੱਨ।ਆਰ।ਆਈ। ਸਭਾ ਦੀ ਚੋਣ, ਜਿੰਨੀ ਸਹਾਇਤਾ ਬਾਦਲ ਸਰਕਾਰ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀ, ਇਹ ਫੇਰ ਮੁੱਖ ਫੇਰ ਨਿਕਲੇ, ਉੱਧਰ ਦਿੱਲੀ ਗੁਰਦੁਆਰਾ ਕਮੇਟੀ ਦਾ ਮੁਖੀ ਕਾਲਕਾ ਬੋਲੇ ਹਮ ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਲੜੇਂਗੇ, ਜਦੋਂ ਦਾ ਭੋਮਾ ਉਥੇ ਬਠਾਇਆ ਇਹ ਦਿਸਦਾ ਨੀ ਸੀ, ਨਾਲੇ ਤੁਸੀਂ ਕਦੋਂ ਪੰਜਾਬ ਨਾਲ ਭਲਾਈ ਕੀਤੀ ਸੀ, ਹਾਂ ਜਦੋਂ ਪਾਸੇ ਸੇਕ ਹੋਏ ਤਾਂ ਭਰੱਪਣ ਬਣ ਗਏ, ਫੇਰ ਹੱਡ ਭੰਨ ਹੋਏ ਤਾਂ ਫੇਰ ਸਹੀ ਪੰਜਾਬ ਦੇ ਸਿੱਖ ਮੂਰਖ ਹਨ ਜੋ ਵਿਸ਼ਵਾਸ਼ ਕਰਦੇ ਨੇ ਇਹ ਤਾਂ ਸੱਪ ਨੇ ਕਿਸੇ ਮੇਰੇ ਸੁਹਿਰਦ ਨੇ ਹੁਕਮ ਕੀਤਾ ਕਿ ਲਿਖ ਆਹ ਸ਼ਹੀਦ ਸੰਤਾਂ ਦੇ ਮਰੇ ਭੀ ਤੇ ਜੀਊਂਦੇ ਭੀ, ਪਰ ਜਦੋਂ ਸੰਤ ਲੌਂਗੋਵਾਲ ਤੇ ਬੀਬੀ ਰਜਿੰਦਰ ਕੌਰ ਦੇ ਕਤਲ ਕੀਤੇ ਤਾਂ ਸ਼ਹੀਦ ਕਹਿਣ ਵਿਵਰਜਤ ਸੀ, ਇਸ ਲਹਿਰ ਨੇ ਤੇ ਮਾਨ ਦੇ ਤੁਰਦੇ ਫਿਰਦੇ ਸ਼ਹੀਦਾਂ ਨੇ ਕੌਮ ਦਾ ਕੁਝ ਨਹੀਂ ਬਨਣ ਦੇਣਾ ਵਹੀਰਾਂ ਤੋਂ ਕੀ ਲਾਭ ਹੈ ? ਵੰਡੀਆਂ, ਗੁਰਦੁਆਰੇ ਅੰਮ੍ਰਿਤ ਸੰਚਾਰ ਪ੍ਰਵਾਨ ਨਹੀਂ, ਬਾਬਾ ਆਪਣੀ ਦਮਦਮੀ ਟਕਸਾਲ ਸਥਾਪਤ ਲਈ ਹੈ ਕੌਮੀ ਦੁਫੇੜਾਂ ਘਰ ਤਾਂ ਕੀ ਕੁਆਟਰ ਨੀ ਬਨਣ ਦੇਣਗੀਆਂ ਏਕਾ ਖੱਟੀ ਹੁੰਦਾ ਹੈ ਵਿਦੇਸ਼ੀ ਬਹੁਤੀ ਲੂਤੀਆਂ ਲਉਂਦੇ ਹਨ ਪ੍ਰਚਾਰਕਾਂ ਨੂੰ ਸਨਮਾਨ ਦੇ ਦੇ ਉਹ ਹੋਰ ਵਿਰੋਧੀ ਹੁੰਦੇ ਨੇ ਲਿਖਤਾਂ ਚਰਿੱਤਰ ਤੇ ਭਾਵਨਾਮਾਂ ਹੁੰਦੀਆਂ ਹਨ, ਮੇਰੀਆਂ ਲਿਖਤਾਂ ਬੋਲੀ ਜਾਚੀਆਂ ਹਨ ਕਿ ਮੈਂ ਅਕਾਲੀ ਸਮਰਥਕ ਹਾਂ ਇਸੇ ਤਰ੍ਹਾਂ ਪੇਪਰ ਵਿੱਚ ਸਭ ਲੇਖਕਾਂ ਦੀ ਤੂੰਬੀ ਕਾਂਗਰਸ ਹੀ ਹੈ, ਪੜਚੋਲ ਕਰਕੇ ਦੇਖੋ ਕੀ ਇਥੋਂ ਦੇ ਕੀ ਪੰਜਾਬ ਦੇ, ਆਪ ਦੇ ਤਾਂ ਕੇਵਲ ਉਧਾਰੇ ਹੀ ਗਏ ਸਨ, ਭੈਣ ਪਾਰਟੀ ਵਿੱਚ ਹੁਣ ਫੇਰ ਕਾਂਗਰਸ ਵੱਲ ਉਲ੍ਹਾਰ ਹਾਲੇ ਬੇਅਦਬੀ ਤੇ ਚੁਰਾਸੀ ਦੇ ਵਲੂੰਧਰੇ ਹੋਏ ਨੇ, ਹੁਣ ਸ਼੍ਰੋਮਣੀ ਕਮੇਟੀ ਦੇ ਦੁਆਲੇ ਆਹ ਹਰਜਿੰਦਰ ਸਿੰਘ ਮਾਂਜੀ ਪ੍ਰਚਾਰਕ ਹੈ ਵਿਦੇਸ਼ੀ ਗੇੜ੍ਹੀਆਂ ਲਾ ਕੇ ਫੇਰ ਪੰਥ ਵਿਰੋਧੀ, ਧਰਮ ਮਨਾਂ ਵਿੱਚ ਨਹੀਂ ਜਬਾਨਾਂ ਵਿੱਚ ਫਸਾ ਲਿਆ ਹੈ, ਇਧਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੂ ਧਰਮ ਵਿਸ਼ਵਾਸੀ ਤੇ ਕਿਵੇਂ ਅਮਰੀਕੀ ਪ੍ਰਧਾਨ ਦੇ ਮਗਰ ਲੇਲੇ ਵਾਂਗੂੰ ਭੱਜਿਆ ਇਜ਼ਰਾਈਲ ਗਿਆ, ਘਰ ਸਾਂਭ ਨੀ ਹੁੰਦਾ, ਲੋਕੀ ਮਹਿੰਗਾਈ ਮਾਰੇ ਸਿਹਤਮੰਦ ਖੁਰਾਕ ਖਾਣ ਤੋਂ ਆਵਾਜ਼ਾਰ ਹਨ, ਹਾਲੇ ਯੂਕਰੇਨ ਦੇ ਘਮਸਾਨ ਨੇ ਸਾਹ ਨੀ ਲੈਣ ਦਿੱਤੇ ਇਹ ਹੋਰ ਸਹੇੜ ਕੇ ਭੱਜੇ ਫਿਰਦੇ ਨੇ, ਤੇਲ ਦੀਆਂ ਹੀ ਨਹੀਂ ਹੋਰ ਕੀਮਤਾਂ &lsquoਤੇ ਭੀ ਅਸਰ ਪੈਣਾ ਹੈ, ਅਸੀਂ ਲੋਕ ਤਾਂ ਇਸ ਦੇਸ਼ ਦੀ ਦਸ਼ਾ ਵੱਲ ਕੇਂਦਰਤ ਨਹੀਂ ਹੁੰਦੇ ਪਰ ਦੇਸ਼ ਦੇ ਹੋਰ ਵਾਸੀ ਤਾਂ ਜੱਦੋ ਜਹਿਦ ਕਰਦੇ ਹਨ, ਅਸੀਂ ਤਾਂ ਬੱਸ ਜਾਂ ਪੰਜਾਬ ਜਾਂ ਫੇਰ ਲੇਬਰ ਪਾਰਟੀ ਦੇ ਚਿੰਤਕ ਆਹ ਜਥੇਬੰਦੀ ਨੂੰ ਤਾਂ ਜਲੂਸ ਜਾਂ ਯੂ।ਐੱਨ।ੳ। ਗੇੜੀ ਮਾਰੋ, ਧਿਆਨ ਇਸ ਦੇਸ਼ ਵਿੱਚ ਭਵਿੱਖ ਵੱਲ ਲੱਗਣ ਹੀ ਨਹੀਂ ਦਿੰਦੇ, ਕਦੇ ਹਾਸਾ ਭੀ ਆਉਂਦਾ ਹੈ ਕਿ ਪਾਰਲੀਮੈਂਟ ਵਿੱਚ ਕਮਰਾ ਲੈ ਦਿੰਦਾ ਹੁੰਦਾ ਹੈ ਐੱਮ।ਪੀ। ਇਹ ਉਥੇ ਆਪਣੀ ਹੀ ਪਾਰਟੀ ਦੇ ਤੇ ਹੱਕ ਦੇ ਬੰਦੇ ਬਠਾ ਕੇ ਆਖਣਗੇ ਪਾਰਲੀਮੈਂਟ ਵਿੱਚ ਆਹ ਪਾਸ ਹੋ ਗਿਆ । ਇਸੇ ਤਰ੍ਹਾਂ ਯੂ।ਐੱਨ।ੳ। ਵਿੱਚ ਬਾਹਰ ਬੈਠੇ ਸਭ ਆਪਣੇ ਹਿਤੈਸ਼ੀ ਹਮੈਤੀ ਤੇ ਭੱਲ ਦੇ ਭੁੱਖੇ ਕੁਝ ਕੱਚਿਆਂ ਨੂੰ ਝੰਡੇ ਫੜਾ ਦਿੰਦੇ ਨੇ ਫੇਰ ਬੱਸ ਜੀ ਪੱਤਰ ਫੜਾ ਆਏ ਚੌਧਰੀ ਸਾਰੀ ਦੁਨੀਆਂ &lsquoਤੇ ਘੇਸੂ ਮਚਾਈ ਜਾਂਦੇ ਨੇ ਅਜਿਹੇ ਲੋਕ ਇਧਰ ਰਿਸ਼ੀ ਸੁਨੇਕ ਭਗਵੰਤ ਮਾਨ ਦੀ ਤਰ੍ਹਾਂ ਗੇੜ੍ਹੀਆਂ &lsquoਤੇ ਹੈ ਤੇ ਘਰ ਦੋਨੋ ਜ਼ਿਮਨੀ ਚੋਣਾਂ ਹਾਰ ਗਈ ਪਾਰਟੀ, ਲਿਖਦੀ ਜਾਵਾਂ ਪੁਰਾਣੇ ਗੋਰੇ ਤਾਂ ਨਸਲੀ ਦੁਹਾਈ ਕਰਕੇ ਬੋਲਦੇ ਨਹੀਂ ਪਰ ਹਨ ਦੁਖੀ ਉਹ ਤਾਂ ਵੋਟਾਂ ਪਾਉਣ ਨਹੀਂ ਨਿਕਲਦੇ ਦੁਖੀ ਹਨ ਰਿਸ਼ੀ ਸੁਨੇਕ ਦੀ ਕੋਈ ਹੈ ਨੀਤੀ ਜੋ ਆਕਰਸ਼ਕ ਹੋਵੇ, ਪਹਿਲਾਂ ਫਰਲੋ ਕਿਹੜੀ ਸਕੀਮ ਸੀ ਨਿਕੰਮੀ, ਬੱਸ ਦਾਅ ਲੱਗ ਗਿਆ ਇਹਦਾ ਬੌਰਿਸ ਵਿਰੋਧੀ ਆਪ ਪਿੱਛੇ ਰਹਿ ਕੇ ਇਹਨੂੰ ਦੇਸ਼ ਦੇ ਗੱਲ ਮੜ੍ਹ ਗਏ ਇਹਨੇ ਕੋਈ ਦਿਆਨਤਦਾਰੀ ਨਹੀਂ ਦਿਖਾਉਣੀ ਕਿ ਮੈਂ ਫੇਲ ਹਾਂ ਪਾਸੇ ਹੁੰਨਾ ਅਗਲੇ ਮਹੀਨੇ ਭਾਰਤ ਰਵਾਨਾ, ਉਥੇ ਜਵਾਈ ਹਿੰਦੂ ਹਾਂ ਦੱਸੂ ਸਾਡੇ ਭੀ ਸਿੱਖ ਦੇਖੋ ਪਾਕਿਸਤਾਨ ਵਿੱਚ ਗੁਰਧਾਮਾਂ ਦਾ ਨਉਂ ਲੈ ਕੇ ਜੀ ਲਗਜ਼ਰੀ ਕੋਚਾਂ, ਸ਼ਾਨਦਾਰ ਹੋਟਲ, ਜਾਨਦਾਰ ਸਕਿਊਰਿਟੀ ਨਾਲ ਪਾਕਿਸਤਾਨੀ ਕਾਰਕੁੰਨ ਖੜਾ ਕਦੀ ਨਹੀਂ ਸੋਚਦੇ ਕਿ ਇਹ ਗੁਰਧਾਮ ਯਾਤਰਾ ਹੈ ਜਾਂ ਹੌਲੀ ਡੇਅ ਤੇ ਵਪਾਰ, ਕੀ ਵੰਡ ਵੇਲੇ ਪਾਕਿਸਤਾਨ ਨੂੰ ਸਿੱਖ ਗੁਰਧਾਮਾਂ ਦੀ ਧਿਆਨ ਨਹੀਂ ਸੀ ਕਰਨਾ ਬਣਦਾ ਕਿ ਇਹ ਖਿੱਤੇ ਸਿੱਖਾਂ ਦੇ ਹਨ, ਸਾਨੂੰ ਹੋਰ ਦਿਉ, ਪਰ ਸਿੱਖ ਤਾਂ ਫੁਲੀਆਂ &lsquoਤੇ ਚਾਮ੍ਹਲਣ ਵਾਲੇ ਹਨ, ਪੰਜਾਬ ਦੇ ਤਿੰਨ ਟੋਟੇ ਕੀਤੇ, ਕਾਂਗਰਸ ਨੇ ਪਾਣੀ ਦਿੱਤਾ ਹੁਣ ਮੂਹਰੇ ਜੀ ਬੂੰਦ ਨੀ ਜਾਣ ਦੇਣੀ, ਇਹ ਜਾਣਦੇ ਹਨ ਕਿ ਅਕਾਲੀਆਂ ਨੇ ਡਹਿਣਾ ਹੀ ਡਹਿਣਾ ਹੈ, ਜਿਮੇ ਚੰਨੀ ਸਾਹਬ ਕਹਿੰਦੇ ਸੀ, ਤੁਮਰੀ ਕਿਰਪਾ ਸੇ ਸਭ ਕਾਮ ਹੋ ਰਿਹਾ ਹੈ, ਕਰਤੇ ਹੋ ਤੁਮ ਕਨਹੀਆ ਮੇਰਾ ਨਾਮ ਹੋ ਰਿਹਾ ਹੈ, ਜਿਦਾਂ ਨੇ ਹੀ ਤਾਂ ਪੰਜਾਬ ਦੀ ਜੱਖਣਾ ਪੱਟੀ ਹੈ, ਆਪ ਬੰਦੇ ਜੇਲ੍ਹੀ ਡੱਕਣ ਤੇ ਹੈ, ਕਈ ਤਾਂ ਜਿੱਦ ਕਰਕੇ ਜਿਮੇ ਸੁਖਪਾਲ ਸਿੰਘ ਖਹਿਰਾ ਪਰ ਕੁਲਬੀਰ ਜੀਰਾ ਤਾਂ ਸਹੀ ਹੀ ਘੇਰਿਆ ਹੈ, ਬੜਾ ਸਿਰ ਚੁੱਕਿਆ ਹੈ, ਸੁਖਰਾਜ ਸਿੰਘ ਸਪੁੱਤਰ ਦੀ ਤਰ੍ਹਾਂ ਧਰਮ ਹੁਣ ਗੁਰੂ ਨਾਨਕ ਧਰਮ ਨਹੀਂ ਰਿਹਾ, ਇਹ ਖਾੜਕੂਵਾਦ, ਖੱਬੇ ਪੱਖੀ ਗੇੜ ਹੈ, ਹੈ ਤਾਂ ਚੁਰਾਸੀ-82 ਤੋਂ ਅਰੰਭ ਹੋਇਆ ਹੁਣ ਇਹ ਪਰੰਪਰਾਵਾਂ ਹਨ, ਨਵੀਨ ਪ੍ਰਥਾ ਚਲਾਈ ਜਾਂਦੇ ਹਨ, ਫੇਰ ਬੇਅਦਬੀਆਂ ਹੁੰਦੀਆਂ ਹਨ ਕਿਉਂਕਿ ਧਰਮ ਨੂੰ ਠੋਸਣ &lsquoਤੇ ਜੋਰ ਹੈ, ਅੰਦਰ ਵਸਾਉਣ ਤੇ ਨਹੀਂ, ਸਿਆਸਤ ਨੇ ਪ੍ਰਭਾਵਤ ਕਰਤਾ ਤਾਜ਼ਾ ਬੇਅਦਬੀਆਂ ਬਾਰੇ ਮੈਂ ਵਿਚਾਰ ਅੱਡ ਲੇਖ ਵਿੱਚ ਲਿਖ ਰਹੀ ਹਾਂ, ਮੇਰੀ ਤਾਂ ਦਲੀਲ ਹੈ ਕਿ ਪ੍ਰਮਾਤਮਾਂ &lsquoਤੇ ਵਿਸ਼ਵਾਸ਼ ਕਰੋ ਹੋਰ ਕੋਈ ਚਾਰਾ ਨਹੀਂ, ਕਰਾਮਾਤ ਵਰਤੂ ਕੋਈ ਤਾਂ ਭਾਵੇਂ ਬੁੱਧ ਪ੍ਰਗਾਸ ਹੋ ਸਕਣ ।
ਬੇਅਦਬੀ ਦੀ ਭਰਮਾਰ
ਲੋਕ ਹਾਹਾਕਾਰ, ਇਕੋ ਹੀ ਗੁਹਾਰ
ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਫਾਂਸੀ ਦਿਉ
ਧਰਮ ਨੂੰ ਹੁੜਵਾ ਬਣਾਇਆ ਜਾ ਰਿਹਾ ਹੈ । ਜੜ੍ਹਾਂ ਵੱਲ ਕੋਈ ਧਿਆਨ ਨਹੀਂ ਕਿ ਕੀ ਕਾਰਨ ਹਨ ਇਕੋ ਹੀ ਰੱਟ ਸੀ ਬੱਸ ਸਰਕਾਰ ਕਾਨੂੰਨੀ ਸਜ਼ਾ ਦੇਵੇ, ਇਕ ਪਾਸੇ ਸਰਕਾਰੂ ਦਖਲ-ਅੰਦਾਜ਼ੀ ਦੀ ਨਿੰਦਾ ਹੈ ਸੋਸ਼ਲ ਮੀਡੀਏ ਦੀ ਮਿਹਰਬਾਨੀ ਹਵਾ ਦਾ ਰੁੱਖ ਮਰਜ਼ੀ ਦਾ ਲੋਕ ਲੀਕ ਦੇ ਫਕੀਰ, ਭਾਈਚਾਰਾ ਲਚਾਰ, ਬੁੱਧੀਮਾਨ ਡਰਪੋਕ ਆਉ ਸਥਿਤੀ ਦੇ ਕਾਰਨਾਂ ਵੱਲ ਝਾਤ ਮਾਰੀਏ :-
ਇਹ ਕਹਿਣਾ ਕਿ ਮਾਨਸਿਕ ਰੋਗੀ ਹੈ ਦੋਸ਼ੀ ਨਕਾਰੋ ਨਹੀਂ । ਮਾਨਸਿਕ ਰੋਗ ਕੋਈ ਪੰਜਾਹ ਸਾਲਾਂ ਤੋਂ ਉਨਤ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ, ਸੰਭਵ ਇਲਾਜ, ਵਸੀਲੇ, ਮਾਹਿਰ, ਸਲਾਹਾਂ ਉਪਲਬੱਧ ਹਨ, ਪਰ ਸਾਡੇ ਸਿੱਖ ਸਰੋਤਾਂ ਵਿੱਚ ਇਹਨੂੰ ਲਕੋਵੋਂ ਦੀ ਰੀਤ ਹੈ, ਇਹ ਕੋਈ ਗਲਤ ਤੱਥ ਨਹੀਂ ਕਿ ਕੋਈ ਭੀ ਅਤਿ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਆਮ ਦਿਮਾਗ ਦਾ ਮਾਲਕ ਹੁੰਦਾ ਹੀ ਨਹੀਂ, ਕਾਤਲ, ਅਤਿਵਾਦੀ, ਜਹਾਦੀ, ਡਾਕੂ ਚੋਰ ਆਦਿ ਸਾਧਾਰਨ ਮੱਤ ਦੇ ਨਹੀਂ ਹੁੰਦੇ, ਸਭਨਾਂ ਦੀ ਮਾਨਸਿਕਤਾ ਵਿੱਚ ਕੁਝ ਅਣਉੱਚਿਤ ਤੱਥ ਹੁੰਦੇ ਹਨ, ਆਉ ਬੇਅਦਬੀ ਵੱਲ ਕਿਉਂ ਇਹ ਹੁਣ ਵੱਧ ਰਹੀਆਂ ਹਨ :- ਕੇਵਲ ਦੋਸ਼ੀਆਂ ਵੱਲ ਹੀ ਦੂ-ਦੂ ਕਰਕੇ ਦੁਆਲੇ ਹੋਵੋ ਸਜ਼ਾਵਾਂ, ਕੁੱਟਾਂ-ਮਾਰਾਂ, ਕਤਲ ਕੀਤੇ ਗਏ, ਟੁੱਕੜੇ ਕਰਕੇ ਟੰਗੇ ਤੇ ਬਹਾਦਰ ਅੱਜ ਜੇਲ੍ਹ ਵਿੱਚ, ਪਰ ਕਿਸੇ ਭੀ ਅਦਾਰੇ ਨੇ ਮਾਹਿਰ ਨੇ ਬੁੱਧੀਮਾਨ ਨੇ ਇਹ ਰਾਹ ਨਹੀਂ ਦੱਸਿਆ ਕਿ ਭਾਈ ਉਨ੍ਹਾਂ ਬੰਦਿਆਂ ਤੋਂ ਪੁੱਛੋ ਕਿ ਤੁਸੀਂ ਕਿਉਂ ਇਹ ਕਾਰੇ ਕਰਦੇ ਹੋ, ਕੀ ਹੈ ਤੁਹਾਡੇ ਮਨਾਂ ਵਿੱਚ, ਧੁੰਨ ਬੱਸ ਜੀ ਉਹ ਘਰਦਿਆਂ ਨੂੰ ਨੀ ਕੁਝ ਕਰਦੇ ਆਦਿ ਸੁਣੋ ਮਨੋਵਿਗਿਆਨ ਦੀ ਧਾਰਾ, ਕੋਈ ਭੀ ਅਜਿਹਾ ਕਰਤਾ ਕਿਸੇ ਭੀ ਇਕ ਵਿਸ਼ੇ, ਵਿਅਕਤੀ ਤੇ ਰਸਮ, ਰੀਤ, ਪ੍ਰਥਾ ਆਦਿ ਤੋਂ ਅੰਦਰੋਂ ਕਸ਼ਟੀ, ਦੁਖੀ ਤੇ ਕ੍ਰੋਪੀ ਹੋ ਜਾਂਦਾ ਹੈ, ਪਰ ਉਹ ਸਾਰੇ ਪਸਾਰੇ ਵੱਲ ਉਹੀ ਰਾਇ ਨਹੀਂ ਰੱਖਦਾ, ਖਾਸ ਬੰਦੇ ਵੱਲ ਵੈਰ ਤੇ ਬਦਲੇ ਦੀ ਭਾਵਨਾ ਵੱਲ ਮਨ ਕੇਂਦਰਿਤ ਕਰੀ ਰੱਖਦਾ ਹੈ, ਸਮਾਂ ਤੇ ਅੰਦਰਲਾ ਤੀਬਰ ਹੋਣ &lsquoਤੇ ਉਹ ਘਟਨਾਕ੍ਰਮ ਕਰਦਾ ਹੈ, ਇਸ ਕਰਕੇ ਇਹ ਦਲੀਲ ਥੋਥੀ ਹੈ ਕਿ ਕਿਸੇ ਹੋਰ ਨੂੰ ਕਿਉਂ ਨੁਕਸਾਨ ਜਾਂ ਘਰ ਨੂੰ ਅੱਗ ਕਿਉਂ ਨਹੀਂ ਲਾਉਂਦਾ, ਕੀ ਘਰਦਿਆਂ ਦੇ ਕਤਲ ਨਹੀਂ ਕੀਤੇ ਜਾਂਦੇ । ਹੁਣ ਕੇਂਦਰਿਤ ਹੋਈਏ ਬੇਅਦਬੀ ਤੇ ਵੱਧ ਰਹੀਆਂ ਤੇ ਚਿੰਤਾ ਪਰ ਸਿਆਸਤਾਂ ਮੁੱਦੇ ਨੂੰ ਸਿਆਸੀ ਖੁੱਦੋ ਬਣਾ ਕੇ ਖੇਡਨਾ ਛੱਡੋ, ਸੁਝਾਵਾਂ ਵੱਲ, ਵਿਚਾਰ ਵਟਾਂਦਰੇ, ਚਰਚਾ, ਬਹਿਸਾਂ ਅਰੰਭੋ ਤੇ ਧਰਮ ਨੂੰ ਰੁਜ਼ਗਾਰ, ਜਥੇਬੰਦੀਆਂ, ਡੇਰੇ, ਪ੍ਰਚਾਰਕ, ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਸਭ ਇਸ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਮੇਵਾਰ ਹਨ, ਪੁੱਛੋ ਕਿਵੇਂ, ਜਦੋਂ ਗੁਰੂ ਗ੍ਰੰਥ ਨੂੰ ਸਾਧਨ ਬਣਾ ਕੇ ਪ੍ਰਚਾਰੋ ਜੀ ਬੱਸ ਇਥੇ ਆਉ, ਮੱਥੇ ਟੇਕੋ, ਦਰਸ਼ਨ ਕਰੋ ਸਭ ਕੁਝ ਇਥੋਂ ਹੀ ਮਿਲਦਾ ਹੈ, ਜਦੋਂ ਕੋਈ ਕਮਜ਼ੋਰ ਮਨ ਨੂੰ ਪ੍ਰਾਪਤੀ ਨਾ ਹੋਵੇ ਤਾਂ ਉਹ ਪਾਗਲਪਨ ਵੱਲ ਹੋ ਨਿਬੜਦਾ ਹੈ, ਮਾਨਸਿਕ ਰੋਗ ਦੀ ਚੰਗਿਆੜੀ ਤਾਂ ਹੁੰਦੀ ਹੀ ਹੈ ਤੇ ਲਾਂਬੂ ਲੱਗ ਜਾਂਦਾ ਹੈ, ਬੰਦਾ ਕਾਬੂ ਤੋਂ ਬਾਹਰ ਤੇ ਜੁਰਮ ਕਰਦਾ ਹੈ :- ਸਾਡੀ ਸ਼੍ਰੋਮਣੀ ਸੰਸਥਾ ਤੇ ਜਥੇਦਾਰ ਜੋ ਅੱਜ ਕੱਲ੍ਹ ਸਿਆਸਤੀ ਰੁਚੀ ਵਧੇਰੇ ਰੱਖਦੇ ਹਨ, ਬੇਨਤੀ ਹੈ :- (1) ਮਾਹਿਰਾਂ ਦੀ ਟੀਮ ਬਣਾਉ ਜੋ ਦੋਸ਼ੀਆਂ ਨੂੰ ਮੂਹਰੇ ਬਠਾ ਮੁਆਇਨੇ ਕਰਨ ।
(2) ਧਰਮ ਦਾ ਮੁੱਢਲੀਆਂ ਲੀਹਾਂ ਤੇ ਹੀ ਆਧਾਰ ਬਣਾਉ ।
(3) ਜੋ ਅੰਮ੍ਰਿਤਧਾਰੀ ਨਹੀਂ ਸਿੱਖ ਨਹੀਂ, ਗੁਰੂ ਵਾਲਾ ਨਹੀਂ ਕੀ ਨੌਂ ਗੁਰੂ ਅੰਮ੍ਰਿਤਧਾਰੀ ਸਨ, ਗੁਰੂ ਨਾਨਕ ਦੇਵ ਜੀ ਬਾਨੀ ਸਭ ਨੂੰ ਅਦੇਸ਼ ਕੇਸਾਧਾਰੀ ਹੋਣ ਦਾ ਦੇ ਕੇ ਗਏ ਸਨ । 
(4) ਜਥੇਦਾਰਾਂ ਦੀ ਮਹੀਨਾਵਾਰੀ ਬੈਠਕ ਸੱਦੋ, ਵਿੱਚ ਪੜ੍ਹਿਆ ਲਿਖਿਆ ਵਿਦਵਾਨ ਬਠਾਉ ਜੋ ਪ੍ਰਚੱਲਤ ਕੁਰੀਤੀਆਂ ਬਾਰੇ ਬਹਿਸ ਕਰਕੇ ਆਦੇਸ਼ ਜਾਰੀ ਕਰਨ ਲਈ ਕਮੇਟੀ ਤੋਂ ਮੰਗ ਕਰੇ।
(5) ਝੂਠਾ ਇਤਿਹਾਸ ਗੁਰੂ ਸਿਧਾਂਤ ਨੂੰ ਨਵੀਨ ਬਣਾ ਕੇ ਆਪਣੀ ਪ੍ਰਭਤਾ ਲਈ ਵਰਤੋਂ ਤੇ ਪਾਬੰਦੀ ।
(6) ਪ੍ਰਚਾਰਕ ਟਰੇਂਡ ਹੋਣ, ਸਰਟੀਫਿਕੇਟ ਸੁਦਾ ਹੋਣ ਰਮਤੇ ਤੁਰੇ ਵਿਵਰਜਤ ਕਰੋ ।
(7) ਗੁਰੂ ਗ੍ਰੰਥ ਪ੍ਰਕਾਸ਼ ਹਰ ਵੇਲੇ ਨਹੀਂ ਸਮੇਂ ਸਿਰ ਹੋਵੇ ਜਿਥੇ ਗ੍ਰੰਥੀ ਜਾਂ ਕਰਮਚਾਰੀ ਪਹਿਰੇਦਾਰ ਨਹੀਂ । 
(8) ਬਹੁਗਿਣਤੀ ਗੁਰੂ ਘਰ ਨਹੀਂ ਲੋੜੀਂਦੇ ਬੰਦ ਕਰਕੇ ਸਿੱਖ ਸੋਮਿਆਂ ਲਈ ਵਰਤੋ ।
(9) ਗੁਰੂ ਗ੍ਰੰਥ ਹੋਰ ਛਪਵਾਈਆਂ ਦੇ ਕਾਰਖਾਨੇ ਨਾ ਖੋਲੋ੍ਹ ।
(10) ਪਹਿਲਾਂ ਛੱਪਵਾਏ ਬਹੁਤ ਹਨ ਕਾਪੀਰਾਈਟ ਲਵੋ ।
(11) ਸ਼੍ਰੋਮਣੀ ਕਮੇਟੀ ਚੋਣਾਂ ਰਹਿਤ ਤੇ ਸਰਕਾਰੂ ਸ਼ਿਕੰਜੇ ਤੋਂ ਬਾਹਰ । ਹੋਰ ਫੇਰ ਸਹੀ ।
ਬਲਵਿੰਦਰ ਕੌਰ ਚਾਹਲ ਸਾਊਥਾਲ