image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪ੍ਰਚਾਰ ਦੇ ਤੌਰ ਢੰਗ ਬਦਲੋ, ਨਹੀਂ ਤਾਂ ਤੁਸੀਂ ਸਤਿਕਾਰੇ ਨਹੀਂ ਜਾਵੋਗੇ, ਸਮੇਂ ਦੀ ਨਬਜ਼ ਪਛਾਣੋ

ਚੱਲਦੇ ਸਪਤਾਹ ਹਿੰਦੂ ਤਿਉਹਾਰ, ਰਾਮਲੀਲਾ, ਦਸ਼ਹਿਰਾ :- ਵਾਰਤਾ, ਪ੍ਰਸੰਗ, ਪਿਛੋਕੜ ਤੇ ਜਾਣਕਾਰੀ ਸਾਧਨ :- ਸਿੱਖ ਮੰਚ ਨਾਲ ਕੀ ਸਬੰਧ, ਇਕ ਹੀ ਸਤਰ ਗੁਰੂ ਗ੍ਰੰਥ ਵਿੱਚ ਅੰਕਿਤ ਮੂਰਖ ਰਾਵਣ ਕਿਆ ਲੇ ਗਿਆ, ਉਸ ਸਮੇਂ ਦੇ ਖਿੱਤੇ ਪੰਜਾਬ ਨਉਂ ਹੋਰ ਹੀ ਸੀ, ਰਕਬਾ ਭੀ ਬੜਾ ਵਿਸ਼ਾਲ, ਇਥੇ ਰਾਜਾ ਦਸ਼ਰਥ ਪਿਤਾ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਸੀ, ਸ਼੍ਰੀਲੰਕਾ ਤੇ ਬਲੀ ਵਿਦਵਾਨ ਤੇ ਵੇਦਾਂ ਦੇ ਧਨੀ ਰਾਵਨ ਦਾ ਰਾਜ ਸੀ, ਦੋਨਾਂ ਦੀ ਵੈਰ-ਵਿਰੋਧ, ਈਰਖਾ, ਦੁਸ਼ਮਣੀ ਕਾਰਨ ਯੁੱਧ ਹੀ ਸੀ, ਰਾਵਨ ਨੂੰ ਦੱਸ ਸਿਰਾਂ ਜਿੰਨੀ ਸੋਝੀ, ਸੁਘੜਤਾ ਤੇ ਬੁੱਧੀ ਸੀ ਤਾਂ ਇਸ ਦੇ ਲਈ ਪ੍ਰਸਿੱਧ ਸੀ ਕਿ ਇਹਨੂੰ ਕੋਈ ਜਿੱਤ ਤੇ ਮੁਕਾ ਨਹੀਂ ਸਕਦਾ, ਪਰ ਅੰਤ ਸਕੇ ਭਰਾ ਦੀ ਮੁਖਬਰੀ ਨੇ ਇਹਦਾ ਹਟ ਤੋੜਨ ਵਿੱਚ ਸਹਾਇਤਾ ਕੀਤੀ ।
ਮੁੱਢਲੀ ਕਥਾ :- ਰਾਮ ਚੰਦਰ ਜੀ ਦੀ ਮਤਰੇਈ ਮਾਂ ਕੈਕੇਈ ਨੇ ਰਾਜੇ ਤੋਂ ਬਚਨ ਲਿਆ ਸੀ ਕਿ ਮੇਰੀ ਮੰਗ ਪੂਰੀ ਕਰੇਂਗਾ, ਉਨ੍ਹਾਂ ਸਮਿਆਂ ਵਿੱਚ ਇਹ ਪ੍ਰਥਾ ਸੀ ਤੇ ਮੁਕਰਨ ਦਾ ਰਾਹ ਨੀ ਸੀ, ਮੰਗ ਕਿ ਰਾਮ ਚੰਦਰ ਵੱਡਾ ਪੁੱਤਰ ਕਰਕੇ ਰਾਜ ਭਾਗ ਦਾ ਮਾਲਕ ਬਨਣਾ ਸੀ, ਰਾਣੀ ਦੀ ਮੰਗ ਆਪਣੇ ਪੁੱਤਰ ਭਰਤ ਨੂੰ ਰਾਜ ਤੇ ਰਾਮ ਚੰਦਰ ਨੂੰ 14 ਸਾਲ ਲਈ ਬਨਵਾਸ, ਰਾਜਾ ਕੌਲ ਨਿਭਾ ਕੇ ਦੁਖੀ ਤੇ ਪ੍ਰਾਨ ਤਿਆਗ ਗਿਆ, ਰਾਮ ਚੰਦਰ ਨਾਲ ਭਰਾ ਲਛਮਣ ਤੇ ਸੀਤਾ ਜੀ ਜੰਗਲਾਂ ਨੂੰ ਤੁਰ ਗਏ, ਪਰ ਭਰਤ ਨੇ ਮਾਂ ਦੀ ਕਰਤੂਤ ਨੂੰ ਸਵੀਕਾਰ ਨਾ ਕਰਕੇ ਖੜਾਮਾਂ ਨਾਲ ਸਿੰਘਾਸਣ ਚਲਾਇਆ, ਉਧਰ ਵਨਾਂ ਵਿੱਚ ਸਰੂਪ ਨਖਾ ਰਾਵਣ ਦੀ ਭੈਣ ਸੁੰਦਰ ਸੀ, ਕਿਸੇ ਥਾਂ ਦੇਖ ਕੇ ਬਣਵਾਸੀ ਛੋਟੇ &lsquoਤੇ ਗਹਿਰੀ ਅੱਖ ਰੱਖੀ, ਪਰ ਨਾਕਾਮਯਾਬੀ ਤੇ ਨੱਕ ਵੱਡ ਤਾ, ਭਰਾ ਰਾਵਣ ਬਲਵਾਨ ਨੇ ਬਦਲੇ ਵਿੱਚ ਸੀਤਾ ਚੁਰਾ ਲਈ, ਪਰ ਜਤ ਸਤ ਦਾ ਹਠੀ ਸੀ, ਸੁਰੱਖਿਅਤ ਰੱਖ ਅਖੀਰ ਤੇ ਮੋੜੀ, ਰਾਮ ਚੰਦਰ ਜੀ ਸਮੇਤ ਭਰਾ ਤੇ ਸੀਤਾ ਜੀ ਦੇ ਵਾਪਸ ਆਮਦੀ &lsquoਤੇ ਅਯੁੱਧਿਆ ਵਿੱਚ ਜਸ਼ਨ, ਰਾਜ ਭਾਗ ਦੀ ਸੰਭਾਲ ਲਈ ਯੱਗ ਕਰਵਾਉਣਾ ਸੀ, ਕੋਈ ਵਿਦਵਾਨ ਪੰਡਿਤ ਨਾ ਲੱਭਿਆ ਤਾਂ ਰਾਵਣ ਨੂੰ ਨਿਉਂਦਾ ਦੇਣਾ ਪਿਆ, ਇਸ ਸਾਰੇ ਸੰਮੇਲਣ, ਸਮਾਗਮ ਲਈ ਪੁਜਾਰੀ ਲਾਣੇ ਨੇ ਆਪਣਾ ਰੁਜ਼ਗਾਰ ਦਾ ਸਾਧਨ 14 ਦਿਨ (ਸ਼ਰਾਧ), ਨੌ ਦਿਨ ਨਵਰਾਤੇ (ਨਰਾਤੇ) ਤੇ ਦੱਸਵੇਂ ਦਿਨ ਦੁਸ਼ਹਿਰੇ ਦਾ ਨਉਂ ਦੇ ਦਿੱਤਾ ਤੇ ਸਾਰੇ ਜੱਗ ਦਾ ਨਉਂ ਰਾਮ ਲੀਲਾ ਭੀ ਹੈ । ਸਾਰੀ ਕਥਾ ਇਤਿਹਾਸ ਭਾਵੇਂ ਨਾ ਹੋਵੇ ਪਰ ਪ੍ਰਥਾ, ਰੀਤ ਤੇ ਰਸਮਾਂ ਤਾਂ ਪ੍ਰਚੱਲਤ ਹਨ, ਸਿੱਖਾਂ ਵਿੱਚ ਭੀ ਹਾਲੇ ਤੱਕ ਕਿਸੇ ਨਾ ਕਿਸੇ ਨਉਂ ਥੱਲੇ ਚੱਲਦੀਆਂ ਹਨ, ਕਾਰਨ ਗੁਰੂ ਕਾਲ ਵਿੱਚ ਤਾਂ ਹਟੀਆਂ ਨਹੀਂ ਸਨ, ਸਿੱਖ ਧਰਮ ਤੇ ਗੁਰੂ ਗ੍ਰੰਥ ਭੀ ਭਗਤਾਂ, ਭੱਟਾਂ ਤੇ ਭਗਤ ਰਵੀਦਾਸ (ਗੁਰੂ) ਆਰਤੀ, ਆਰਤੀ ਵੇਦਾਂ ਦੇ ਹਵਾਲੇ ਭਾਸ਼ਾ, ਭਾਈ ਗੁਰਦਾਸ ਪਰਪੱਕ ਤਾਂ ਹਿੰਦੂ ਉਸ ਵੇਲੇ ਦੇ ਸਨਾਤਨ ਦਾ ਹੀ ਪੈਰੋਕਾਰ ਸੀ ਤੇ ਉਹੀ ਉਹਦੀਆਂ ਲਿਖਤਾਂ ਹਨ, ਮੰਨੋ ਨਾ ਮੰਨੋ, ਮੇਰਾ ਲਿਖਣ ਦਾ ਭਾਵ ਕਿ ਗੁਰੂ ਗ੍ਰੰਥ ਵਿੱਚ ਜਦੋਂ ਰਾਵਨ ਨੂੰ ਮੂਰਖ ਗਰਦਾਨਿਆ ਗਿਆ ਤਾਂ ਹਿੰਦੂ ਸੰਸਕ੍ਰਿਤੀ ਅਨੁਸਾਰ ਹੀ ਹੈ, ਨਹੀਂ ਤਾਂ ਨਾ ਤਾਂ ਸਾਡੇ ਨਾਲ ਸਬੰਧ, ਨਾ ਹੀ ਗੁਰੂ ਕਾਲ ਵੇਲੇ ਵਾਪਰੀ ਇਹ ਸਾਰੀ ਵਾਰਤਾ, ਸਬੂਤ ਹੈ ਕਿ ਪ੍ਰਭਾਵ ਹੀ ਨਹੀਂ ਸੀ, ਕਬੂਲ ਸੀ ਤੇ ਹਾਲੇ ਭੀ ਰਵਾਇਤਾਂ ਸਾਂਝੀਆਂ ਚੱਲੀ ਹੀ ਜਾਂਦੀਆਂ ਹਨ, ਡੇਰੇਦਾਰ ਤਾਂ ਪ੍ਰਚਾਰ ਮਿੱਸਾ ਹੀ ਕਰਦੇ ਹਨ ਇਥੋਂ ਤੱਕ ਕਿ ਸਿੱਖ ਸਫਾਂ ਵਿੱਚ ਆ ਕੇ ਸਾਡੇ ਵਿਦਵਾਨ, ਜਥੇਦਾਰ ਤੇ ਇਤਿਹਾਸਕਾਰ ਬਣ ਬੈਠੇ ਤੇ ਗੁਰੂ ਜੋਤ ਦੀ ਲੜੀ ਤੋਰ ਤੀ, ਦੂਜੇ ਨਾਨਕ, ਦੱਸਵੇਂ ਨਾਨਕ, ਮੈਂ ਤਾਂ ਸਮਝਦੀ ਹਾਂ ਕਿ ਬੇਅਦਬੀ ਦੀ ਅਸਲ ਜੜ੍ਹ ਇਹ ਹਨ, ਜਥੇਦਾਰ ਭੀ ਧਿਆਨ ਸਿੱਖੀ ਦੀਆਂ ਪ੍ਰਥਮ ਲੀਹਾਂ ਵੱਲ ਨਹੀਂ ਸਗੋਂ ਕਿ ਲੋਕ ਲੀਹਾਂ ਵੱਲ ਹੈ, ਜੇਕਰ ਜਥੇਦਾਰ ਦਾ ਧਿਆਨ ਧਰਮ ਦੇ ਪਸਾਰੇ ਵੱਲ ਹੈ ਭੀ ਸੇਵਾ ਨਹੀਂ ਜੇਕਰ ਲੋਕ ਪਤਿਆਉਣ ਵੱਲ ਤਾਂ ਭੀ ਹਿਰਦੇ ਦੀ ਵੇਦਨਾ ਨਹੀਂ, ਲੋਕਾਂ ਨੂੰ ਰਾਹੇ ਪਾਉਣਾ ਹੈ ਨਾ ਕਿ ਕੁਰਾਹੇ, ਪੀ।ਐੱਚ।ਡੀ। ਪੜ੍ਹਾਈ ਤੱਕ ਤਾਂ ਬੜਾ ਕੁਝ ਪੱਲੇ ਪੈਂਦਾ ਹੈ, ਪਰ ਆਪ ਤਾਂ ਗੁਰੂ ਘਰ ਦੇ ਗਿਆਨੀ ਗ੍ਰੰਥੀ ਹੀ ਰਹਿ ਗਏ, ਕਾਰਜਕਾਲ ਦੱਸੋ ਕੀ ਸੁਧਾਰ ਕੀਤੇ, ਅਕਾਲ ਤਖ਼ਤ ਦੇ ਪੰਜ ਪਿਆਰੇ ਹਾਲੇ ਤੱਕ ਪੰਜ ਪਿਆਰੇ ਹੀ ਬਣੇ ਫਿਰਦੇ ਹਨ, ਕੀ ਤਲਬ ਕੀਤੇ ਤੇ ਡੰਨ ਲਾਇਆ, ਨਾ ਜੀ ਨਾ ਹੁਣ ਸਿਆਸਤ ਵਿੱਚ ਘੁਸਪੈਠ, ਹੁਣ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਉਸ ਤੋਂ ਅੱਗੇ ਲੰਘ ਚੱਲੇ ਨੇ ਬਸ ਵਿਦੇਸ਼ੀ ਫੇਰੀਆਂ ਪਾਵੋ ਜਦੋਂ ਲਾਹੇ ਜਾਣ ਤਾਂ ਵਿਰੋਧਤਾ ਤੇ ਤੁਰਦੇ ਨੇ ਕੇਵਲ ਇਕ ਜਥੇਦਾਰ ਸਾਬਕਾ ਗਿਆਨੀ ਗੁਰਬਚਨ ਸਿੰਘ ਚੁੱਪ ਕਰਕੇ ਬੈਠੇ ਹਨ, ਮੇਰਾ ਸੁਝਾਅ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਕੋਈ ਕਾਨੂੰਨ ਪੜ੍ਹਿਆ ਹਰ ਪਹਿਲੂ ਦੀ ਜਾਣਕਾਰੀ ਰੱਖਣ ਵਾਲਾ ਤੇ ਕਿੱਤੇ ਲਈ ਸੁਹਿਰਦ ਹੋਵੇ, ਨੌਕਰੀ ਵਿੱਚ ਕੋਈ ਵਿਦੇਸ਼ੀ ਫੇਰੀਆਂ ਸ਼ਾਮਿਲ ਨਾ ਹੋਣ । ਮੈਂ ਹੁਣ ਇਕ ਕਥਾਵਾਚਕ ਦੀ ਵਿਰਥਾ ਲਿਖਣ ਲੱਗੀ ਹਾਂ, ਸੁਣੀ ਹੈ ਕਿ ਕੇਵਲ ਯੂ:ਟਿਊਬ &lsquoਤੇ, ਆਪ ਨਹੀਂ ਸੁਣੀ ਪਰ ਝੂਠੀ ਨਹੀਂ ਲੱਗਦੀ, ਕਥਾਵਾਚਕ ਸ਼੍ਰੋਮਣੀ ਕਮੇਟੀ ਪ੍ਰਮੰਨਤ ਹੈ, ਪੀ।ਟੀ।ਸੀ। &lsquoਤੇ ਮਸ਼ਹੂਰੀ ਆਉਂਦੀ ਹੈ : ਸੁਣੋ ਕੀ ਉਹਦੇ ਲਈ ਕਿਸੇ ਚੰਗੀ ਗਿਆਤ ਵਾਲੇ ਗੁਣੀ ਨੇ ਬਿਆਨਿਆ ਪ੍ਰਸੰਗ ਸੂਰਜ ਪ੍ਰਕਾਸ਼ ਵਿੱਚੋਂ :- ਗੁਰੂ ਗ੍ਰੰਥ ਦੇ ਵਿੱਚੋਂ ਅਧਿਐਨ ਨਹੀਂ ਪ੍ਰਚਾਰ ਨਹੀਂ ਬੱਸ ਬਾਤਾਂ ਪੜ੍ਹਕੇ ਬੋਲੋ, ਜੀ ਰਾਜਾ ਗੁਰੂ ਜੀ ਨੂੰ ਰਾਣੀ ਨੂੰ ਨਾਲ ਲੈ ਕੇ ਦਰਸ਼ਨਾਂ ਲਈ ਗਿਆ ਰਾਣੀ ਨੇ ਘੁੰਡ ਕੱਢਿਆ ਸੀ, ਗੁਰੂ ਜੀ ਕਹਿੰਦੇ ਆਹ ਕੌਣ ਸੁਦੈਣ ਆ ਗੀ, ਰਾਣੀ ਸੁਦੈਣ ਹੋ ਕੇ ਭੱਜ ਗਈ, ਜੰਗਲ ਵਿੱਚ ਜਾ ਕੇ ਨਗਨ ਕਮ੍ਹਲੀ ਹੋਈ ਫਿਰੇ, ਭਗਤ ਗੁਰੂ ਜੀ ਕੋਲ ਆ ਕੇ ਕਹਿੰਦਾ ਜੀ ਕਮ੍ਹਲੀ ਨੇ ਮੇਰੇ &lsquoਤੇ ਹਮਲਾ ਕਰਤਾ, ਗੁਰੂ ਜੀ ਕਹਿੰਦੇ ਖੜਾਮ ਲੈ ਜਾ ਤੇ ਹਮਲਾ ਕਰਨ &lsquoਤੇ ਮੱਥੇ ਨੂੰ ਲਾ ਦੇਵੀਂ ਤੇ ਨਾਲੇ ਇਕ ਚਾਦਰ ਲੈ ਜਾ ਨੰਗੇਜ ਢੱਕਣ ਲਈ, ਰਾਣੀ ਠੀਕ ਹੋ ਗਈ ਤੇ ਗੁਰੂ ਜੀ ਕਹਿੰਦੇ ਹੁਣ ਤੈਨੂੰ ਉਹਦੇ ਨਾਲ ਵਿਆਹ ਕਰਨਾ ਹੋਵੇਗਾ, ਉਹ ਕਹਿੰਦਾ ਜੀ ਮੈਂ ਤਾਂ ਪਹਿਲਾਂ ਵਿਆਹਿਆ ਹਾਂ, ਪਰ ਗੁਰੂ ਜੀ ਕਹਿੰਦੇ ਨਾ ਤੈਨੂੰ ਕਰਨਾ ਪੈਣਾ ਹੈ, ਕਿਉਂਕਿ ਰਾਜਾ ਤਾਂ ਗੁਰੂ ਜੀ ਦਾ ਸੇਵਕ ਬਣ ਚੁੱਕਿਆ ਸੀ । ਦੂਜੀ ਵਾਰਤਾ ਵਿੱਚ ਸੁਣੋ ਕਿਸੇ ਦਾ ਬੱਚਾ ਮਰ ਗਿਆ ਤੇ ਉਹ ਰੋਂਦੇ ਗੁਰੂ ਜੀ ਕੋਲ ਆਏ ਗੁਰੂ ਜੀ ਕਹਿੰਦੇ ਜਾਉ ਬੱਚਾ ਜੀਊਂਦਾ ਹੈ ਤੇ ਬਚਨ ਕਰਤਾ ਅੱਗੋਂ ਤੋਂ ਕਿਸੇ ਭੀ ਮਾਂ ਬਾਪ ਸਾਹਮਣੇ ਕਿਸੇ ਦਾ ਬੱਚਾ ਮਰੇਗਾ ਨਹੀਂ, ਜਦੋਂ ਕਿਸੇ ਨੌਜਵਾਨ ਪੜ੍ਹੇ ਲਿਖੇ ਨੇ ਇਹ ਕਥਾ ਕਿਸੇ ਤੋਂ ਸੁਣੀ ਤਾਂ ਉਹ ਕਹਿੰਦੇ ੈੋਾਂਥ ਞੂਞਸ਼ੲਞਸ਼ੲ ਕੀ ਬੇਹੂਦਗੀ ਤਾਂ ਫੇਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਣੇ ਹੀ ਨਹੀਂ ਸਨ ਚਾਹੀਦੇ, ਜਾਂ ਇਹ ਬਚਨ ਉਸ ਸਮੇਂ ਤੱਕ ਬਦਲ ਗਏ ਹੁਣ ਜਦੋਂ ਸੂਰਜ ਪ੍ਰਕਾਸ਼ ਦੀਆਂ ਆਹ ਕਹਾਣੀਆਂ ਸੁਣਾ ਰਹੇ ਹਨ ਕਥਾਵਾਚਕ ਤਾਂ ਧਰਮ ਦਾ ਧੁਰਾ ਕੀ ਰਹੂ ਤੇ ਬੇਅਦਬੀ ਕੌਣ ਨਹੀਂ ਕਰ ਰਿਹਾ, ਪਰ ਸਜ਼ਾਵਾਂ ਕੇਵਲ ਇਨ੍ਹਾਂ ਤੋਂ ਬਿਆਕੁਲ ਹੋਏ ਸੰਤੁਲਣ ਗੁਆ ਬੈਠਣ ਤੇ ਬੇਕਾਬੂ ਘਟਨਾ ਆਤਮ ਕਾਰੇ ਕਰ ਬੈਠਣ ਤੇ ਤੋਏ ਤੋਏ ਤੇ ਸਖਤ ਸਜ਼ਾਵਾਂ ਆਦਿ ਲਈ ਭਾਗੀ ਤੇ ਜਥੇਦਾਰ ਭੀ ਆਖੇ ਘਰ ਨੂੰ ਅੱਗ ਨੀ ਲਉਂਦਾ ਘਰ ਦੇ ਨੂੰ ਮਾਰਦਾ ਕੀ ਘਰਦਿਆਂ ਦੇ ਕਤਲ ਹੋਣੇ ਨਹੀਂ, ਮਾਨਸਿਕ ਰੋਗ ਜਥੇਦਾਰ ਦੀ ਕਿਸੇ ਪੜ੍ਹਾਈ ਵਿੱਚ ਆਇਆ ਜਾਂ ਨਹੀਂ ਬੱਸ ਗਿਆਨੀ ਹੀ, ਕੀ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਕਥਾਵਾਚਕਾਂ &lsquoਤੇ ਕੋਈ ਕਾਰਵਾਈ ਕਰਦੇ ਹਨ ਜਾਂ ਖੁੱਲ੍ਹੀਆਂ ਛੁੱਟੀਆਂ ਜਥੇਦਾਰ ਦੀ ਪਦਵੀ ਬੜੀ ਉੱਚੀ ਸੀ ਪਰ ਆਮ ਵਾਂਗੂੰ ਬਣ ਕੇ ਕਦਰ ਘਟਾ ਲਈ, ਜੋ ਕੌਮ ਲਈ ਸਹਾਇਕ ਨਹੀਂ ਤੇ ਧਰਮ ਲਈ ਮਾਰੂ, ਸਿੱਖ ਚਿੰਤਕ, ਮੀਡੀਆ (ਤਮਾਸ਼ਬੀਨ) ਨਹੀਂ ਧਾਰਮਿਕ ਰੁਚੀ ਵਾਲੇ ਤੇ ਧਰਮ ਲਈ ਸੂਰੇ ਇਸ ਪਾਸੇ ਧਿਆਨ ਦੇਣ ਨਾ ਕਿ ਆਏ ਡੇਰੇਦਾਰ, ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕਾਂ ਤੇ ਜਥੇਦਾਰ ਨੂੰ ਨਿਵਾਜਣ, ਫੇਰ ਬੇਅਦਬੀਆਂ ਲਈ ਜੀ ਹਿਰਦੇ ਵਲੂੰਧਰੇ ਗਏ, ਜੀ ਅਸਮਾਨ ਥੱਲੇ ਡਿੱਗ ਪਿਆ, ਜਦੋਂ ਕਿ ਗੁਰੂ ਗ੍ਰੰਥ ਕੇਵਲ ਅਖੰਡ ਪਾਠ ਜਾਂ ਵਿਆਹਾਂ ਲਈ ਵਰਤੋ, ਬਾਕੀ ਬਲਾਸ ਪ੍ਰਕਾਸ਼ ਤੇ ਡੇਰੇ ਦੇ ਵਿੱਦਿਆਰਥੀਆਂ ਤੋਂ ਧਰਮ ਸਿੱਖੋ, ਇਕ ਦਰਬਾਰ ਸਾਹਿਬ ਦਾ ਪ੍ਰਚਾਰਕ ਕੱਲ੍ਹ ਕਹਿੰਦਾ ਭਾਈ ਨੰਦ ਲਾਲ ਸਿੰਘ ਮੈਂ ਕਿਹਾ ਸ਼ਾਬਾਸ਼ੇ ਮੁੰਡਿਆ ਵੱਧਦਾ ਹੀ ਚੱਲੀਂ, ਇਕ ਇੰਕਸ਼ਾਫ ਕਰਾਂ ਕਿਉਂ ਇਹ ਸਾਰਾ ਪ੍ਰਚੰਡ ਹੁਣ ਲੋਕਾਂ ਦੀ ਮੱਤ ਵਿੱਚ ਵੜ ਰਿਹਾ ਹੈ ਪਹਿਲਾਂ ਸਭ ਪੋਥੀਆਂ ਨੂੰ ਗੁਰੂ ਗ੍ਰੰਥ ਵਿੱਚੋਂ ਹੀ ਸਮਝਦੇ ਸੀ, ਹੁਣ ਸੋਸ਼ਲ ਮੀਡੀਆ ਤੇ ਯੂ:ਟਿਊਬਾਂ ਚਲਾਉਣ ਵਾਲੇ ਸਾਰੀ ਸੂਚਨਾ ਪ੍ਰਸਾਰਨ ਕਰੀ ਜਾਂਦੇ ਹਨ ਤੇ ਅਨਪੜ੍ਹਾਂ ਦੀ ਉਲਾਦ ਪੜ੍ਹਕੇ ਦੱਸੀ ਜਾਂਦੀ ਹੈ ਕਿ ਜੋ ਕੁਝ ਮੰਨਦੇ ਹੋ ਸੱਚ ਨਹੀਂ ਅੱਜ ਲੋਕੀ ਭਾਵੇਂ ਇਸ਼ਟ ਜਾਣਕੇ ਪ੍ਰਮੰਨੀ ਜਾਂਦੇ ਹਨ ਪਰ ਧੁਰ-ਅੰਦਰ ਦੁਚਿੱਤੀ ਵਿੱਚ ਹਨ ਤੇ ਪ੍ਰਚਾਰਕਾਂ ਦੀ ਵਿਧੀ ਨੂੰ ਸਮਝਦੇ ਹਨ ਪਰ ਬੇਵਸੀਆਂ ਹਨ, ਕਿਉਂਕਿ ਗੁਰੂ ਘਰ ਭਾਗੀਦਾਰ ਹਨ, ਹੌਲੀ ਹੌਲੀ ਅਸਰਦਾਰ ਹੋਵੇਗਾ ਤੇ ਧਰਮ ਕਈ ਹਿੱਸਿਆਂ ਵਿੱਚ ਵੰਡ ਹੋਵੇਗਾ, ਭਾਵੇਂ ਸਮਾਂ ਲੱਗ ਜਾਵੇ ਮੈਂ ਜੋ ਪ੍ਰਸੰਗ ਦੁਸ਼ਹਿਰੇ ਦਾ ਲਿਖਿਆ ਹੈ ਇਹਦਾ ਪਿਛੋਕੜ ਦੱਸਦੀ ਹਾਂ, ਸਾਡਾ ਪਿੰਡ ਸ਼ਹਿਰ ਨੇੜੇ ਹੁਣ ਤਾਂ ਵਿੱਚ ਹੀ ਵੜ ਗਿਆ, ਬੜਾ ਤੌੜ ਰਾਮ ਲੀਲਾ ਤੇ ਰਾਵਨ ਪੱਕਾ ਸੀਮੈਂਟ ਦਾ ਬਣਿਆ ਤੇ ਉਥੇ ਦੱਸ ਦਿਨ ਉੱਚੇ ਲੰਮੇ ਪੁਤਲੇ ਬਣਾ ਕੇ ਸਜਾਏ ਜਾਂਦੇ ਸਨ ਤੇ ਰਾਤ ਨੂੰ ਪੰਡਤ ਸਾਰੀ ਵਾਰਤਾ ਸੁਣਾਉਂਦਾ ਸੀ, ਵਿਦਵਾਨ ਸੱਦਿਆ ਜਾਂਦਾ ਸੀ, ਪਿੰਡ ਢਾਲ ਇਕੱਠੀ ਕਰਦਾ ਸੀ, ਬੜੀਆਂ ਰੌਣਕਾਂ ਹੁੰਦੀਆਂ ਸਨ, ਅੱਜ ਭੀ ਦੁਸ਼ਹਿਰਾ ਲੱਗਦਾ ਤਾਂ ਹੈ ਪਰ ਕਹਿੰਦੇ ਹੁਣ ਵੱਸੋਂ ਖਿਲਰੀ ਕਰਕੇ ਤਿੰਨ ਥਾਈਂ ਲੱਗਦਾ ਹੈ, ਸਾਰਾ ਪ੍ਰਸੰਗ ਭਾਵੇਂ ਛੋਟਾ ਕਰਕੇ ਲਿਖਿਆ ਹੈ ਮੈਂ ਆਪਣੀ ਬੇਟੀ ਨੂੰ ਸੁਣਾਇਆ ਤਾਂ ਉਹ ਕਹਿੰਦੀ ਕਿ ਇਹ ਪੁਰਾਤਨ ਢੰਗ ਸਬਕ ਦੇਣੇ ਸਨ, ਬਹੁਤ ਦਮਾਗਾਂ ਦੀ ਖੇਡ ਉਸ ਸਮੇਂ ਪ੍ਰਸ਼ੰਸਾ ਯੋਗ, ਨਾਲ ਹੀ ਉਸ ਦਾ ਮੰਨਣਾ ਸੀ ਕਿ ਸਾਰੇ ਸੰਕੇਤ ਵਿੱਚ ਭਰਤ ਦਾ ਚਰਿੱਤਰ ਸ਼ਲਾਘਾਯੋਗ ਹੈ, ਜੀਹਨੇ ਲਾਲਚ ਖੁਦਗਰਜ਼ੀ ਤਿਆਗ ਵਫ਼ਾਦਾਰੀ ਦਾ ਸਬੂਤ ਦਿੱਤਾ, ਮਾਂ ਨੂੰ ਨਿਕਾਰਿਆ, ਮਤਰੇਏ ਭਰਾ ਨੂੰ ਵੱਡਾ ਜਾਣ ਕੇ ਹੱਕਦਾਰੀ ਦਰਸਾਈ ਤੇ ਆਪ ਭਰੱਪਣ ਦਾ ਸਬੂਤ ਦਿੱਤਾ, ਪੂਜਾ ਤਾਂ ਉਹਦੀ ਬਣਦੀ ਹੈ, ਪਰ ਕਹਿੰਦੀ ਕਿ ਇਹ ਤਾਂ ਕਈ ਸਦੀਆਂ ਦੀ ਵਾਰਤਾ ਹੈ ਫੇਰ ਗੁਰੂ ਗ੍ਰੰਥ ਵਿੱਚ ਰਾਵਣ ਦਾ ਜ਼ਿਕਰ ਕਿਵੇਂ, ਸਿੱਧ ਕਰਦਾ ਹੈ ਕਿ ਗੁਰੂ ਕਾਲ ਵਿੱਚ ਹਿੰਦੂ ਧਰਮ ਹੀ ਮੰਨਿਆ ਜਾਂਦਾ ਸੀ, ਗੁਰੂ ਨਾਨਕ ਦੇਵ ਜੀ ਤਾਂ ਕੁਰੀਤੀਆਂ ਦੇ ਵਿਰੁੱਧ ਸਨ ਨਾ ਕਿ ਧਰਮ ਦੇ ਤੇ ਕੁਰੀਤੀਆਂ ਹੁਣ ਭੀ ਹਟੀਆਂ ਨਹੀਂ, ਪਰ ਇਕ ਗੱਲ ਪਿਛਾਂਹ ਨਿਗਾ ਮਾਰੋ ਅੱਜ ਤੋਂ 50 ਸਾਲ ਪਹਿਲਾਂ ਧਰਮ ਸਰਲ ਸਾਦਾ ਤੇ ਮੁੱਢਲੀਆਂ ਲੀਹਾਂ &lsquoਤੇ ਚੱਲਦਾ ਸੀ, 80ਵਿਆਂ ਨੇ ਮੋੜ ਲਿਆਂਦਾ, ਪਰ 82-84 ਨੇ ਤਾਂ ਲੁਕੀਕਰਨ ਹੀ ਕਰ ਧਰਿਆ, ਅੱਜ ਧਰਮ ਨਹੀਂ ਅਧਰਮ ਹੈ, ਸੰਤਾਂ ਦੀ ਹੀ ਉਪਮਾਂ ਹੋ ਰਹੀ ਹੈ, ਜੀ ਸੰਤ ਹੀ ਵੀਹਮੀ ਸਦੀ ਦੇ ਮਹਾਨ ਹੋਏ ਨੇ, ਫੇਰ ਜੀ ਵਿਅਕਤੀਗਤ ਪੂਜਾ ਮਨਾ ਹੈ, ਡੇਰੇਦਾਰ ਕੇਵਲ ਗੁਰੂ ਦਾ ਸ਼ਬਦ ਨਾਲ ਨਹੀਂ ਲਉਂਦੇ ਪਰ ਗੱਦੀਆਂ ਦੀ ਪ੍ਰਥਾ ਤਾਂ ਉਹੀ ਹੈ ਵਿਰੋਧ ਬੱਸ ਜੀ, ਫਲਾਣਾ ਫਿਰਕਾ ਗੁਰੂ, ਸਤਿਗੁਪਰੂ ਕਿਉਂ ਅਖਵਾਉਂਦਾ ਹੈ, ਨਾਮਧਾਰੀ ਬਾਬਾ ਰਾਮ ਸਿੰਘ ਦੀ ਕੁਰਬਾਨੀ ਤਾਂ ਲਸਾਨੀ ਹੈ ਪਰ ਬੱਸ ਪ੍ਰਾਪੇਗੰਡੇ ਨੇ ਤੇ ਪੈਰੋਕਾਰਾਂ ਨੇ ਰੋਲ੍ਹ ਧਰੀ, ਕਸੂਰ ਵਿਦਵਾਨਾਂ ਦਾ ਭੀ ਹੈ ਕਿ ਉਹ ਸੂਚਿਤ ਕਰਨ ਕਿ ਜੋ ਪ੍ਰਕਾਸ਼ ਬਲਾਸ ਆਦਿ ਧੁਰਾ ਬਣਾਏ ਜਾ ਰਹੇ ਹਨ ਇਹ ਉਸ ਸਮੇਂ ਦੇ ਲੇਖਕਾਂ ਦੀਆਂ ਕਿਤਾਬਾਂ ਹਨ ਕੋਈ ਗੁਰੂ ਜਾਂ ਭਗਤ ਫਲਸਫੇ ਨਹੀਂ, ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਗੁਰੂ ਘਰਾਂ ਦੇ ਪ੍ਰਬੰਧਕ ਤਾਂ ਨੌਜਵਾਨ ਬੱਸ ਜੋ ਸੁਣਿਆ ਰੱਟ ਲਾਈ ਜਾਂਦੇ ਹਨ, ਕੋਈ ਪੜ੍ਹਾਈ ਤਾਂ ਨਹੀਂ ਮਨਮਰਜੀਆਂ ਦੀ ਰਹਿਤ ਦੱਸੀ ਜਾਂਦੇ ਹਨ ਤੇ ਲੋਕਾਂ ਨੂੰ ਦਬਕੀ ਜਾਂਦੇ ਹਨ, ਇਕ ਸੰਦ ਵਰਤਣ ਨੂੰ ਲੱਭ ਗਿਆ, ਜੀ ਸੰਤ ਭਿੰਡਰਾਂਵਾਲੇ ਆਹ ਕਹਿ ਗਏ ਕੋਈ ਇਹ ਬੋਲਣ ਲਿਖਣ ਦੀ ਜੁਰਅਤ ਨੀ ਕਰਦਾ ਕਿ ਉਨ੍ਹਾਂ ਦੀ ਲਹਿਰ ਨੇ ਪ੍ਰਾਪਤੀ ਕੀ ਕੀਤੀ ਪੰਜਾਬ ਲਈ, ਧਰਮ ਲਈ ਤੇ ਕੌਮ ਲਈ, ਕੇਵਲ ਆਪਣੇ ਕੰਮ ਕੀਤੇ ਤੇ ਮੁੜੇ, ਦੂਜੇ ਗਏ ਹੀ ਨਹੀਂ ਬੱਸ ਚੈਨਲਾਂ ਦੇ ਚਹੇਤੇ ਤੇ ਅਵਾ ਤਵਾ ਬੋਲ ਭੱਲ ਤੇ ਚੌਧ੍ਹਰ, ਤੀਜੇ ਹਨ ਸਿਆਸੀ ਪਾਰਟੀਆਂ ਨੂੰ ਭੰਡੋ ਤੇ ਉਹ ਫੇਰ ਇਨ੍ਹਾਂ ਨੂੰ ਚੁੱਪ ਕਰਾਉਣ ਤੇ ਇੰਨਾ ਫੁਲਕਾ ਚੋਪੜ, ਮੈਂ ਜਾ ਕੇ ਸਭ ਵਰਗ, ਰਿਕਸ਼ੇ, ਟੈਂਪੂ, ਬੱਸਾਂ, ਰੇਲ ਭੀ ਤਜਰਬੀ, ਪੁਰਾਣੇ ਦੁਕਾਨਦਾਰਾਂ ਨਾਲ ਵਿਚਰੀ, ਦਫਤਰਾਂ ਵਿੱਚ ਜਾ ਕੇ ਸਿਸਟਮ ਦੇਖਿਆ, ਬੱਸ ਟੈਕਸੀਆਂ, ਕਾਰਾਂ &lsquoਤੇ ਚੜ੍ਹ ਸ਼ੇਖੀ ਨਹੀਂ ਮਾਰਦੀ, ਪੇਂਡੂ ਜੀਵਨ ਦੀਆਂ ਝਲਕੀਆਂ, ਭਰੱਪਣ ਦਾ ਲੁਕਣਾ, ਪ੍ਰਵਾਸੀ ਮਜ਼ਦੂਰਾਂ ਦੀ ਦਸ਼ਾ, ਝੁੱਗੀਆਂ ਦਾ ਹਾਲ, ਵਿਦੇਸ਼ੀ ਤੁਰ ਗਏ ਹਰ ਘਰ ਦਾ ਜਵਾਨ ਪਿਛਲੇ ਬੱਸ ਕੋਈ ਕੰਮ ਨੀ ਕਰਦੇ, ਤੀਮੀਆਂ ਭੀ ਮੰਜਿਆਂ &lsquoਤੇ ਟੀ।ਵੀ। ਵੱਲ ਧਿਆਨ, ਮਨੁੱਖ ਸ਼ਹਿਰੀ ਗੇੜੇ ਖਾਣ ਨੂੰ ਬਾਹਰੋਂ ਘਰੀਂ ਤਿੰਨ ਤਿੰਨ ਪ੍ਰਵਾਸਣਾਂ ਕੰਮ ਲਈ, ਹੁਕਮ ਬੰਦੇ ਨੂੰ ਤੂੰ ਅਉਣਾ ਸਮੋਸੇ, ਪੀਜ਼ਾ ਜਾਂ ਪੈਂਸਟਾ ਆਦਿ ਫੜੀ ਆਈ, ਖਾਲਸਾ ਡੇਅਰੀ ਤੋਂ ਦਹੀ, ਲੱਸੀ ਭੀ ਲੈਂਦੇ ਅਉਣਾ, ਆਹ ਹਾਲ ਹਾਲੇ ਇਥੇ ਬੁਲਾਰੇ ਜੀ ਵਿਨਾਸ਼ ਹੈ ਪੰਜਾਬ ਦਾ, ਆਹ ਸੌਖਾ ਜੀਵਨ ਫੇਰ ਕਿਵੇਂ ? ਇਹ ਸਿਰਫ਼ ਬਾਤਾਂ ਪਉਂਦੇ ਨੇ ਅੱਗੋਂ ਚੈਨਲ ਵਾਲੇ ਫਲਾਣੇ ਸਾਹਬ ਜੀ ਠੀਕ ਬੋਲਦੇ ਹੋ ਕੋਈ ਕਵਿਤਾ ਲਿਖੀ ਇਹਦੇ &lsquoਤੇ ਤਾਂ ਸੁਣਾਉ, ਕੋਈ ਹੋਰ ਆਊ ਬੇੜਾ ਗਰਕ ਕਰਤਾ ਜੀ ਬਾਦਲਾਂ ਨੇ ਵਿਕਾਸ ਬਾਦਲਾਂ ਦਾ ਹੋਇਆ, ਪੁੱਛੋ ਇਨ੍ਹਾਂ ਤੋਂ ਬਈ ਤੁਹਾਡਾ ਇਥੇ ਆ ਕੇ ਤਾਂ ਰਾਜੇ ਬਨਣਾ ਜਾਇਜ਼ ਪਰ ਬਾਦਲ 75 ਸਾਲ ਵਿੱਚ ਉਥੇ ਹੀ ਬੈਠਦੇ ਨਾ ਇਨ੍ਹਾਂ ਲੋਕਾਂ ਕੋਲ ਹਿਰਦਾ ਹੈ ਨਾ ਹੀ ਦਿਆਨਤਦਾਰੀ, ਬੱਸ ਜੁਬਾਨ ਤੇ ਕਲਮ, ਦੂਹੋ ਦੂਹੀ ਵਗਾਉ ਗਿੱਟੇ ਭੰਨੋ ਜੀਹਦੇ ਮਰਜ਼ੀ ਕੁਝ ਹੋਰ ਹਨ ਹੁਣ 80 ਤੋਂ ਉੱਪਰ ਚੈਨਲ &lsquoਤੇ ਜਾ ਕੇ ਅਪੀਲਾਂ ਕਰਨ &lsquoਤੇ ਹਨ, ਕਦੀ ਨਹੀਂ ਸੋਚਦੇ ਕਿ ਨਿੱਜੀ ਵਪਾਰ ਲਈ ਭੀ ਕਦੀ ਦਸਵੰਧ ਹੁੰਦੇ ਹਨ, ਕਈ ਤਾਂ ਗੁਰਦੁਆਰਿਆਂ ਵਿੱਚ ਵਿਚਰਦੇ ਭੀ ਹਾਲੇ ਤੱਕ ਦਸਵੰਧ ਦੇ ਅਰਥ ਨੀ ਜਾਣਦੇ ਤੇ ਵਿਨਾਸ਼ ਕਰਤਾ ਬਾਦਲਾਂ ਨੇ, ਮੈਂ ਬੜੀ ਪ੍ਰੇਸ਼ਾਨ ਹੁੰਦੀ ਹਾਂ ਇਹ ਵਿਦੇਸ਼ਾਂ ਵਿੱਚ ਆ ਕੇ ਹੰਕਾਰੀ ਕਿੰਨੇ ਬਣੇ ਹਨ, ਆਖਰ ਆਪਾਂ ਉਥੋਂ ਹੀ ਆਏ ਹਾਂ, ਸਭ ਸਾਦੇ ਰਹਿਣੀ ਸਹਿਣੀ ਦੇ ਹੀ ਸੀ, ਕਦੋਂ ਗੁਰੂ ਘਰਾਂ ਵਿੱਚ ਸੰਗਰਾਂਦ ਤੋਂ ਅੱਗੋਂ ਮਗਰੋਂ ਜਾਂਦਾ ਸੀ, ਗੁਰਦੁਆਰੇ ਭੀ ਹਰ ਪਿੰਡ ਵਿੱਚ ਨਹੀਂ ਸਨ ਪਰ ਹੁਣ ਇਹ ਸਭ ਭੁੱਲ ਕੇ ਅੱਜ ਦੇ ਸਮੇਂ ਦੀਆਂ ਗੱਲਾਂ ਹੀ ਕਰੀ ਜਾਂਦੇ ਨੇ, ਉਥੇ ਭੀ ਕਈ ਲੇਖਕ ਕਿਤਾਬਾਂ ਵੇਚਣ ਦੇ ਮਾਰੇ ਸਭ ਪੁਰਾਣੇ ਸਿਆਸਤਦਾਨਾਂ ਨੂੰ ਨਿਕਾਰੀ ਜਾਂਦੇ ਨੇ, ਆਹ ਕਿਸਾਨ ਆਗੂ ਕਿਵੇਂ ਭਗਦੜ ਮਚਾਈ ਜਾਂਦੇ ਨੇ, ਜੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਹ ਭੀ ਲਾਰੇ ਲੱਖਿਆ ਵਾਲੀ, ਇਸ ਬੋਲੀ ਨਾਲ ਸਰਕਾਰ ਸੋਚਦੀ ਹੈ ਕਿ ਇਨ੍ਹਾਂ ਨੇ ਇਕੋ ਰੱਸੇ ਬੰਨਣਾ ਲੋੜ ਨੀ ਕੁਝ ਕਰਨ ਦੀ, ਹੁਣ ਟਾਟੇ ਦੀ ਪੂੰਜੀ ਨਿਵੇਸ਼ &lsquoਤੇ ਭਗਵੰਤ ਮਾਨ ਹੁੰਬਦਾ ਹੈ ਪਰ ਕੋਈ ਨੀ ਵਿਰੋਧ ਕਰਦਾ ਕੇਵਲ ਅਡਾਨੀ ਅਬਾਨੀ ਕਿਉਂਕਿ ਉਹ ਮੋਦੀ ਸਮਰਥੱਕ ਹਨ ਭਲਾ ਤਾਂ ਪੰਜਾਬ ਵਿੱਚ ਪੂੰਜੀ ਨਿਵੇਸ਼ ਨਾਲ ਹੋਵੇਗਾ ਕੋਈ ਕਰੇ, ਹਰ ਮੋੜ ਤੇ ਤਾਂ ਵਿਰੋਧਤਾ ਕਾਰਗਰ ਨਹੀਂ ਹੁੰਦੀ, ਹੁਣ ਤਾਂ ਕਿਸਾਨਾਂ ਨੇ ਅਤਿ ਚੁੁੱਕੀ ਹੈ, ਬਾਕੀ ਵਰਗ ਭੀ ਯੂਨੀਅਨਾਂ ਹੀ ਚੁੱਕ ਕੇ ਉਕਸਾ ਰਹੀਆਂ ਹਨ, ਕੀ ਪ੍ਰਾਪਤੀਆਂ ਹਨ ਇਸ ਭਗਦੜ ਵਿੱਚੋਂ, ਭਾਵੇਂ ਸੰਸਾਰ ਹੀ ਭੂਤਰਿਆ ਪਿਆ ਹੈ, ਕੋਈ ਵਿਧਾਤਾ ਦੀ ਸਬੁੱਧ ਹੀ ਸਮਝਾਊ । 
ਵੈਰੀ ਮਿੱਤ ਨਾ ਹੋ, ਸਹੀ ਹੈ ਮੇਰੀ ਭੀ ਥੋੜ੍ਹੀ ਕਾਨੂੰਨ ਦੀ ਪੜ੍ਹਾਈ ਵੈਰੀ ਬਣੀ ਹੈ, ਸਰਬ ਉੱਚ ਅਕਾਲ ਤਖ਼ਤ ਦੀ ਹਸਤੀ ਤੇ ਜਦੋਂ ਭਾਵੇਂ ਜਥੇਦਾਰ &lsquoਤੇ ਹੀ ਹੋਵੇ ਕੋਈ ਟਿੱਪਣੀ ਕਰੇ ਤਾਂ ਅਸੀ ਕਸ਼ਟੀ ਹੋਈਦਾ ਹੈ, ਪਰ ਚੀਰ ਪਾੜ ਤੋਂ ਸਿੱਧ ਹੋ ਜਾਂਦਾ ਹੈ ਕਿ ਗ੍ਰੰਥੀ ਸ਼੍ਰੇਣੀ ਵਿੱਚੋਂ ਜੱਜ ਲਾ ਦੇਣੇ, ਉਹ ਬੱਸ ਹਰ ਇਕ ਦਾ ਸਿਰ ਪਲੋਸੀ ਜਾਂਦੇ ਨੇ, ਪੰਜਵੀਂ ਜਮਾਤ ਦਾ ਅਧਿਆਪਕ ਜੇਕਰ ਦੱਸਮੀਂ ਪੜਾਉਣ ਲਾਵੋ ਤਾਂ ਨਤੀਜੇ ਕੀ ਭਾਲੋਗੇ । ਕੁਝ ਕੁ ਤੱਥ ਫਰੋਲੋ੍ਹ ਪਹਿਲਾਂ ਜਥੇਦਾਰ ਭੀ ਧਰਮ ਨਾਲੋਂ ਸਿਆਸਤ ਵੱਲ ਉਲ੍ਹਾਰ ਹੁਣ ਦੇ ਸੁਣੋ ਯੂ।ਕੇ। ਦਾ ਚੈਨਲ, ਆਪਣੇ ਕੁਝ ਕਾਰਨਾਂ ਕਰਕੇ ਉਲਝਣਾਂ ਸੀ ਜਾ ਕੇ ਇਕ ਨੌਜਵਾਨ ਲੱਭਿਆ ਜੀ ਇਹ ਚਲਾਊਗਾ, ਭਾਮੇ ਪਤਾ ਨਹੀਂ ਪੈਸਾ ਧੇਲਾ ਕਿਥੋਂ, ਮਾਲਕ ਅਕਾਲ ਤਖ਼ਤ ਦੇ ਜਥੇਦਾਰ ਕੋਲ ਜਾ ਵੜਿਆ ਜੀ ਦਿਉ ਅਸ਼ੀਰਵਾਦ, ਅੱਗੋਂ ਗਿਆਨੀ ਸਾਹਬ ਨਮਾਂ ਨਮਾਂ ਚਾਅ ਨਾਲੇ ਕਿ ਮੈਂ ਵਿਦੇਸ਼ ਜਾਊਂ ਤਾਂ ਗੁਣ ਗਉਣਗੇ ਤੇ ਹੁਣ ਮੂਰਤ ਚੈਨਲ &lsquoਤੇ ਕਰ ਧਰੀ ਪ੍ਰਸ਼ੰਸਾ, ਨਾ ਅੱਗਾ ਨਾ ਪਿੱਛਾ ਦੇਖਿਆ, ਫੇਰ ਕੀ ਪੰਜਾਬ ਵਿੱਚ ਹਰਿੰਦਰ ਸਿੰਘ ਗਿੱਲ ਪਤਾ ਨਹੀਂ ਕੌਣ ਹੈ ਨਵੇਂ ਨਿਯੁਕਤੀ ਨੂੰ ਤੇ ਬੱਲ ਸਾਹਬ ਨੂੰ ਲੈ ਕੇ ਦਿੱਲੀ ਕਮੇਟੀ ਦੇ ਜੜ੍ਹਾਂ ਕੁਤਰਨ ਨੂੰ ਬਿਠਾਏ ਭੂੰਮੇ ਨੂੰ ਸਿਰੋਪਾ ਦੇਣ ਉਹਦੇ ਦਫਤਰ, ਕੱਲ੍ਹ ਹਰਿੰਦਰ ਸਿੰਘ ਗਿੱਲ ਭੂੰਮੇ ਨੂੰ ਲਈ ਚੈਨਲ &lsquoਤੇ ਬਦਖੋਹੀਆਂ ਲਈ ਤੱਤਪਰ ਇਹ ਹਨ ਸਾਡੇ ਮੁਖੀ ਜੱਜ ਸ਼੍ਰੋਮਣੀ ਕਮੇਟੀ ਨੂੰ ਉੱਚ ਤਖ਼ਤ ਦਾ ਸਭਿਧਾਨ ਘੜਨਾ ਪਵੇਗਾ, ਇਥੇ ਤਾਂ ਕੌਮੀ ਫੈਸਲੇ ਹੋਣੇ ਹਨ ਨਾ ਕਿ ਹੱਥ ਹੌਲੇ੍ਹ ਰਾਜ਼ੀ ਰਹੋ ਆਖਣ ਗ੍ਰੰਥੀ ਉਦਾਹਰਣ ਹੋਰ ਲਿਖਾਂ ! ਪਰਚੇ ਦੇ ਪੰਨਾ 27 ਉੱਪਰ ਗਿਆਨੀ ਹਰਿਪ੍ਰੀਤ ਸਿੰਘ ਸਾਬਕਾ ਤੇ ਹੁਣ ਦਮਦਮਾ ਸਾਹਬ ਦਾ ਜਥੇਦਾਰ ਲੇਖ ਸੁਲਤਾਨ: ਉੱਲੁ: ਕੌਮ ਬਾਬਾ ਜੱਸਾ ਸਿੰਘ ਆਹਲੂ ਪਿੰਡ ਤੋਂ ਵਾਲਾ, ਠੀਕ ਹੈ ਕਾਬਲ ਜਰਨੈਲ ਸਨ ਉਨ੍ਹਾਂ ਦੀ ਉਸਤਤ ਬਣਦੀ ਹੈ, ਮਹੱਤਵਪੂਰਨ ਹੈ ਪਰ ਰਤਨ ਸਿੰਘ ਭੰਗੂ ਦੀ ਲਿਖਤ ਮੈਨੂੰ ਕੁਝ ਪ੍ਰਸ਼ਨ ਲਈ ਮਜਬੂਰ ਕਰ ਗਈ, ਕਿਹੜੀ ਭਾਸ਼ਾ ਹੈ ? ਰਟਣ ਪੰਜਾਬੀ ਦੀ ਲਾਈ ਜਾਵੋ, ਹਜੂਰ ਇਹ ਉਸ ਵੇਲੇ ਦੇ ਲੇਖਕ ਕਮਾਈ ਦੇ ਸਾਧਨਾਂ ਵਾਲੇ ਸਨ, ਮਹਾਰਾਜਾ ਕਪੂਰਥਲਾ ਦੇ ਮਿਹਰਬਾਨ ਹੋਣ ਕਰਕੇ ਪ੍ਰਸਿੱਧ ਇਸੇ ਤਰ੍ਹਾਂ ਗੁਰੂ ਗ੍ਰੰਥ ਪ੍ਰਸਾਰਨ ਨਾਲੋਂ ਲਾਹਾ ਖੱਟੂਆਂ ਦੇ ਲਿਖਤੀ ਚਾਪਲੂਸੀ ਭਰੇ ਸਵੱਈਏ ਲੋਕਾਂ ਨੂੰ ਕੀ ਪਤਾ ਇਹ ਗੁਰਬਾਣੀ ਹੈ, ਭਾਵੇਂ ਗੁਰਬਾਣੀ ਤਾਂ ਬਹੁਤੀ ਹੈ ਨਹੀਂ ਵਿੱਚ ਹੁਣ ਵਪਾਰ ਭਾਈ ਊਠਾਂ &lsquoਤੇ ਨੀ, ਜਹਾਜ਼ਾਂ &lsquoਤੇ ਹੁੰਦਾ ਹੈ, ਲੋਕ ਜਾਗਰੂਕ ਹੁੰਦੇ ਜਾ ਰਹੇ ਹਨ, ਪ੍ਰਚਾਰ ਦੇ ਤੌਰ ਢੰਗ ਬਦਲੋ, ਨਹੀਂ ਤਾਂ ਤੁਸੀਂ ਸਤਿਕਾਰੇ ਨਹੀਂ ਜਾਵੋਗੇ, ਸਮੇਂ ਦੀ ਨਬਜ਼ ਪਛਾਣੋ, ਨੌਜਵਾਨ ਖੋਜਾਂ ਕਰਨ ਵਿੱਚ ਜੁਟੇ ਹਨ, ਧਿਆਨ ਗੁਰੂ ਘਰਾਂ ਦਾ ਪ੍ਰਬੰਧ ਲੀਹਾਂ &lsquoਤੇ ਤੋਰੋ, ਆਪਣੀ ਪਦਵੀ ਰੁੱਤਬੇ ਦੀ ਕਦਰ ਕਰਾਵੋ, ਕੁਰੱਖਤ ਲਿਖਤ ਲਈ ਖਿਮਾਂ ਜਾਚਨਾ, ਸ਼ਾਂਤੀ ਲਈ ਅਰਦਾਸੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ