image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜਿਸ ਦੇਵੇ ਪੁਰਖ ਵਿਧਾਤਾ ਹਰਿ ਰੰਗ ਤਿਨ ਹੀ ਜਾਤਾ

ਬੀਤੇ ਦਿਨੀਂ ਗੁਰੂ ਰਾਮਦਾਸ ਜੀ ਦਾ ਆਗਮਨ ਦਿਹਾੜਾ ਬੜੇ ਹੀ ਉਮੰਗ ਭਰੇ ਵਤੀਰੇ ਨਾਲ ਮਨਾਇਆ ਗਿਆ, ਭਾਵੇਂ ਕਿ ਹਰਿਮੰਦਰ ਸਾਹਿਬ ਵਿੱਚ ਤਾਂ ਰੌਣਕਾਂ, ਸਜਾਵਟਾਂ, ਫੁੱਲ ਕੋਈ ਅਨੋਖੀ ਝਲਕ ਨਹੀਂ ਪਰ ਹੈਲੀਕਾਪਟਰ ਰਾਹੀਂ ਫੁੱਲ ਵਰਖਾ ਸਰੋਵਰ ਦਾ ਭਰਿਆ ਜਾਣਾ ਜਰੂਰ ਅਨੋਖਾ ਸੀ, ਸੇਵਾਦਾਰਾਂ ਨੂੰ ਪਾਣੀ ਵਿੱਚੋਂ ਹੂੰਝਣ ਲਈ ਔਖਿਆਈ ਆਦਿ, ਸੰਗਤਾਂ, ਸ਼ਰਧਾਲੂ ਤਾਂ ਗਰੀਬੀ ਦਾਵੇ ਆਪਣੀ ਭਾਵਨਾ, ਸ਼ਰਧਾ ਅਰਪਨ ਕਰਦੇ ਹਨ, ਹੁਣ ਵਿਸ਼ਾ ਹੈਲੀਕਾਪਟਰ ਫੂਲ-ਮਾਲਾ, ਭਾਈ ਜੇਕਰ ਗੁਰੂ ਰਾਮਦਾਸ ਨੇ ਉਸ ਪਰਿਵਾਰ ਨੂੰ ਹੈਲੀਕਾਪਟਰ ਰਾਹੀਂ ਧਨ ਸਿੱਟਿਆ ਤਾਂ ਉਹਨੇ ਉਸੇ ਤਰ੍ਹਾਂ ਸੁੱਖ ਲਾਹੀ, ਕਿੰਤੂ-ਪ੍ਰੰਤੂ ਵਾਲੇ ਭੀ ਸਿੱਕੇ ਦਾ ਦੂਜਾ ਪਾਸਾ ਹੁੰਦੇ ਹਨ, ਉਨ੍ਹਾਂ ਦੀ ਦਲੀਲ ਹਾਦਸਾ ਗ੍ਰਸਤ ਹੋ ਸਕਦਾ ਸੀ, ਇਮਾਰਤ ਦਾ ਭੀ ਨੁਕਸਾਨ ਹੋ ਸਕਦਾ ਸੀ, ਇਹੀ ਪੈਸਾ ਗਰੀਬਾਂ &lsquoਤੇ ਖਰਚ ਹੁੰਦਾ, ਉੱਤਰ ਪਹਿਲਾਂ ਤਾਂ ਇਹ ਖਰਚਾ ਸ਼੍ਰੋਮਣੀ ਕਮੇਟੀ ਦਾ ਨਹੀਂ, ਦੂਜਾ ਆਗਿਆ ਦੇਣੀ ਭੀ ਡੀ।ਸੀ। ਦਾ ਵਿਭਾਗ, ਤੀਜਾ ਖਰਚਣ ਵਾਲਿਆਂ ਦੀ ਮਨਸ਼ਾ, ਕੀ ਲੋਕੀ ਜੋ ਭੀ ਕਰਦੇ ਹਨ ਪ੍ਰਬੰਧਕ ਤੋਂ ਪੁੱਛਦੇ ਹਨ, ਹਾਦਸੇ ਤਾਂ ਕਿਸੇ ਸਮੇਂ ਭੀ ਵਾਪਰਦੇ ਹੀ ਰਹਿੰਦੇ ਹਨ, ਦੇਖੋ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਾਹਬ ਨੇ ਤਾਂ ਪਿੱਛੇ ਜਿਹੇ ਹਦਾਇਤ ਕੀਤੀ ਸੀ ਕਿ ਸਰੋਪੇ ਨਾ ਵੰਡੇ ਜਾਣ, ਸਭ ਤੋਂ ਵੱਧ ਤਾਂ ਸ਼੍ਰੋਮਣੀ ਕਮੇਟੀ ਦੇ ਕਾਰਜ ਕਰਤਾ ਹੀ ਵੰਡਦੇ ਹਨ, ਆਹ ਅਕਾਲ ਤਖ਼ਤ ਦੇ ਤਾਂ ਹੁਣ ਦੇ ਜਥੇਦਾਰ ਦੇਖ ਲਵੋ ਗਲ੍ਹਾਂ ਵਿੱਚ ਪਾਈ ਜਾਂਦੇ ਸੀ, ਇਹ ਪ੍ਰਚਾਰਕ ਰਾਗੀ ਕਾਹਨਪੁਰੀ ਨੇ ਭੀ ਇਹ ਵਿਅੰਗਮਈ ਤਨਜ ਕੱਸਿਆ ਸੀ ਕਿ ਮੈਨੂੰ ਤਾਂ ਡਬਲ ਬੈੱਡ ਦਾ ਕਮਰਾ ਚਾਹੀਦਾ ਸਿਰੋਪੇ ਰੱਖਣ ਲਈ, ਪਰ ਕੀ ਕੋਈ ਸੁਧਾਰ ਹੋਇਆ, ਹੋਰ ਦੇਖੋ ਰੁਮਾਲੇ ਜੋ ਚੜ੍ਹਾਏ ਜਾਂਦੇ ਹਨ ਕਿੰਨੇ ਢੇਰ ਲੱਗਦੇ ਨੇ, ਕਦੀ ਇਹ ਵਿਚਾਰ ਹੋਈ ਕਿ ਇਹ ਸਾਦੇ ਕੱਪੜੇ ਦੇ ਚੜ੍ਹਾਵੋ, ਜੇਕਰ ਤੁਸੀਂ ਇਹ ਹਿੰਦੂ ਰੀਤ ਕਰਨੀ ਹੀ ਹੈ ਤਾਂ ਜੋ ਕੋਈ ਗਰੀਬ ਇਸ ਦੇ ਨਾਲ ਤਨ ਢੱਕ ਸਕਣ, ਨਾ ਤਾਂ ਤਖ਼ਤ ਨਾ ਪ੍ਰਬੰਧ, ਨਾ ਕੋਈ ਗੋਸ਼ਟੀ ਇਸ ਸੰਦਰਭ ਵਿੱਚ ਮਤੇ &lsquoਤੇ ਪਹੁੰਚਦੀ ਹੈ, ਰਵਾਇਤਾਂ, ਪ੍ਰਥਾ ਜੋੜੀ ਜਾਂਦੇ ਨੇ, ਹਾਲਾਂਕਿ ਦਸਾਂ ਗੁਰੂਆਂ ਦੇ ਕਾਲ ਵਿੱਚ ਗੁਰਦੁਆਰੇ ਸਨ ਹੀ ਨਹੀਂ ਪ੍ਰਕਾਸ਼ ਕਿਥੇ ਤੇ ਰੁਮਾਲੇ ਕਿਥੇ, ਨਾਲੇ ਉਸ ਸਮੇਂ ਤਾਂ ਗਰੀਬੀ ਸੀ, ਇਹ ਆਮ ਆਦਮੀ ਦੀ ਪਹੁੰਚ ਕਿਥੇ ਨਾਲੇ ਇਹ ਰਸਮ ਹਿੰਦੂ ਦੇਵੀ &lsquoਤੇ ਚੁੰਨੀ ਚੜ੍ਹਾਉਣ ਤੇ ਨਾਲ ਮੂਰਤੀਆਂ ਤੇ ਸੁੰਦਰ ਪੁਸ਼ਾਕਾਂ ਦੀ ਹੈ, ਪਰ ਸਾਨੂੰ ਜੇਕਰ ਇਹ ਸੁਝਾਅ ਦੇਵੇ ਕੋਈ ਤਾਂ ਪੁਜਾਰੀ ਤੇ ਵਪਾਰੀ ਲਾਣਾ ਸਿਰ ਨੂੰ ਆਉਣਗੇ, ਜੀ ਧਰਮ ਦੇ ਵਿਰੁੱਧ ਹਨ, ਇਹ ਭੀ ਮੰਨਣਾ ਪੈਣਾ ਹੈ ਕਿ ਗੁਰੂ ਕਾਲ ਵਿੱਚ ਕੀ ਕਿਸੇ ਭੀ ਪਹਿਲੇ ਗੁਰੂ ਦਾ ਜਨਮ-ਅੰਤਰ ਦਿਹਾੜਾ ਮਨਾਇਆ ਗਿਆ ਸੀ, ਸੰਭਵ ਭੀ ਨਹੀਂ ਸੀ ਨਾਲੇ ਉਸ ਸਮੇਂ ਤਾਂ ਲੋਕੀ ਹਾਲੇ ਪ੍ਰਚੱਲਤ ਧਰਮ ਵਿੱਚ ਹੀ ਵਿਚਰਦੇ ਸਨ, ਐਮੇ ਹੁਣ ਪ੍ਰਚਾਰੀ ਜਾਂਦੇ ਹਨ ਕਿ ਸਿੱਖ ਆਹ ਕਰਦੇ ਸੀ, ਕੋਈ ਸਬੂਤ ਤਾਂ ਹਨ ਨਹੀਂ, ਗੁਰੂ ਸਾਰੇ ਉਸ ਸਮੇਂ ਦੇ ਹੀ ਰਸਮਾਂ ਰਵਾਇਤਾਂ ਵਿੱਚ ਵਿਚਰਦੇ ਰਹੇ ਹਨ, ਵਿਆਹ ਲਾਮਾਂ ਕਹਿੰਦੇ ਸੀ ਲੈਂਦੇ ਸਨ, ਸਮੇਂ ਹਰ ਧਰਮ, ਮੱਤ ਜਾਂ ਇਜ਼ਮ ਵਿੱਚ ਬਦਲਦੇ ਰਹੇ ਹਨ, ਸਾਡਾ ਧਰਮ ਤਾਂ ਅਸਲ ਵਿੱਚ ਹੋਂਦ ਵਿੱਚ ਗੁਰੂ ਗੋਬਿੰਦ ਸਿੰਘ ਵੇਲੇ ਤੋਂ ਹੈ, ਉਹ ਆਪ ਭੀ ਪਹਿਲਾਂ ਗੋਬਿੰਦ ਦਾਸ, ਰਾਏ ਨਾਮ ਸਨ ਹਾਂ ਪੋਥੀਆਂ ਜਰੂਰ ਉਸ ਸਮੇਂ ਦੇ ਲਿਖਾਰੀਆਂ ਨੇ ਲਿਖੀਆਂ, ਪਰ ਪੜਚੋਲੋ ਤਾਂ ਸਭ ਹੀ ਪਸਰੇ ਧਰਮ ਅਧਾਰਤ ਹਨ, ਭਾਸ਼ਾ ਸਾਰੀ ਪੜੋ੍ਹ ਕੁਝ ਤਾਂ ਲੇਖਕ ਦੇ ਆਪਣੇ ਵਿਚਾਰ ਸਮੇਂ ਅਨੁਸਾਰ ਅੰਕਤ ਕੀਤੇ ਕੁਝ ਗੁਰੂ-ਗੱਦੀ ਅਨੁਸਾਰ ਉਪਮਾਂ ਕਰਕੇ, ਕੁਝ ਭੱਟਾਂ ਨੇ ਸ਼ਲਾਘਾ ਕਰਕੇ ਗੁਰੂ ਗ੍ਰੰਥ ਭੀ ਸੰਗ੍ਰਹਿ ਹੈ ਗੁਰੂ-ਬਾਣੀ ਬਹੁਤੀ ਨਹੀਂ, ਹੁਣ ਸਾਡੇ ਕਈ ਆਪਣੇ ਆਪ ਡਾਕਟਰ ਬਣ ਗਏ ਆਖੀ ਜਾਂਦੇ ਹਨ ਜੀ ਗੁਰਮੁਖੀ ਦੱਸਣ ਕਿ ਗੁਰੂ ਗ੍ਰੰਥ ਵਿੱਚ ਭਾਸ਼ਾ ਗੁਰਮੁਖੀ ਹੈ ਵੱਖ-ਵੱਖ ਸੂਬਿਆਂ ਵਿੱਚ ਭਗਤ ਹੋਏ ਤੇ ਉਥੋਂ ਦੀ ਬੋਲੀ ਅੰਕਤ ਹੈ, ਹੁਣ ਜੇਕਰ ਤੁਸੀਂ ਝੂਠ-ਸੱਚ ਨੂੰ ਮਿੱਸਾ ਕਰੋਗੇ ਤਾਂ ਧਰਮ ਦੀ ਅਧੋਗਤੀ ਹੋਵੇਗੀ, ਭਵਿੱਖ ਵਿੱਚ ਨੌਜਵਾਨਾਂ ਨੇ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਉਨ੍ਹਾਂ ਦੇ ਲੇਖਕਾਂ ਦੀਆਂ ਰਚਨਾਮਾਂ, ਇਤਿਹਾਸ ਫਰੋਲ ਕੇ ਤੱਥ ਕੱਢ ਲੈਣੇ ਹਨ ਤੇ ਪੀ।ਐੱਚ।ਡੀ। ਕਰਨੀ ਹੈ, ਅੱਜ ਵਾਂਗੂੰ ਨੀ ਤੂੰ ਮੈਨੂੰ ਇਤਿਹਾਸਕਾਰ ਕਹਿ ਦੇ ਤੇ ਮੈਂ ਤੈਨੂੰ ਪੱਤਰਕਾਰ, ਤੂੰ ਮੈਨੂੰ ਸਿੱਖ ਸਕਾਲਰ ਡਾਕਟਰ ਕਹਿ ਤੇ ਮੈਂ ਤੈਨੂੰ ਡਾਕਟਰ, ਭਾਵੇਂ ਡਾਕਟਰੀ ਕਾਹਦੀ ਹੈ ਕੋਈ ਪਤਾ ਨੀ, ਆਹ ਛੇ ਕੁ ਹਫ਼ਤੇ ਪੰਜਾਬ ਤੋ ਕੋਰਸ ਕਰਕੇ ਹੋਮੋਪੈਥੀ ਦੇ ਡਾਕਟਰ ਬਣੇ ਫਿਰਦੇ ਨੇ ਕਿਤਾਬਾਂ ਪੜ੍ਹ ਪੜ੍ਹ ਨੁਸਕੇ ਤੇ ਦੇਸੀ ਦਾਰੂ ਬੂਟੀ ਭੀ ਨਹੀਂ ਦੱਸਦੇ ਸੱਗੋਂ ਉਥੋਂ ਲਿਆ ਕੇ ਦੁਆਈਆਂ ਵੇਚੀ ਜਾਂਦੇ ਨੇ, ਗੱਲ ਕੀ ਐਨੀ ਹੇਠਲੀ ਉੱਤੇ ਆਈ ਪਈ ਹੈ ਕਿ ਗੁਣੀ ਗਿਆਨੀ, ਸੂਝਵਾਨ, ਬੁੱਧੀਮਾਨ ਵਿਦਵਾਨ ਦੀ ਪਛਾਣ ਨਹੀਂ ਹੋ ਸਕਦੀ, ਧਰਮ ਨੂੰ ਮਿੱਸਾ ਕਰਨ ਵਿੱਚ ਬਹੁਤਾ ਹੱਥ ਡੇਰੇਦਾਰਾਂ ਦਾ ਤੇ ਨਾਲ ਹੀ ਕਾਮਰੇਡਾਂ ਦਾ, ਜਿਨ੍ਹਾਂ ਦਾ ਮਨਸ਼ਾ ਹੀ ਇਹ ਕੁਝ ਸੀ, ਗੁਰੂ ਘਰਾਂ &lsquoਤੇ ਕਬਜ਼ੇ ਲਈ ਅੰਮ੍ਰਿਤ ਛੱਕ ਲਏ, ਪਰ ਕੀ ਧਾਰਮਿਕ ਅਕੀਦਾ ਹੈ, ਨਹੀਂ ਬੱਸ ਕੋਚਾਂ ਭਰੋ, ਜਲੂਸ ਕੱਢੋ, ਸ਼ਹੀਦਾਂ ਦੇ ਦਿਨ ਮਨਾਉ, ਸ਼ਹੀਦ ਕੌਣ ਕੋਈ ਕਾਤਲ ਹੋਵੇ, ਕੋਈ ਅਤਿਵਾਦੀ ਹੋਵੇ ਤੇ ਕੋਈ ਡਾਕੇ ਵਾਲੇ ਸਭ ਸ਼ਹੀਦ, ਸਹੀ ਸ਼ਹੀਦ ਦਾ ਕੋਈ ਦਾਅਵਾ ਨਹੀਂ, ਖਲਲ ਪਾਉਣ ਲਈ ਹਿੰਦੂ ਧਰਮ ਦੇ ਵਿਰੁੱਧ ਬੋਲਣ ਲੱਗ ਜਾਣਗੇ, ਵਈ ਸਾਨੂੰ ਉੱਚੇ ਸਿੱਖ ਸਮਝਣ ਪਰ ਰਸਮਾਂ ਉਨ੍ਹਾਂ ਦੀਆਂ ਵਰਤਦੇ ਨੇ, ਜੇਕਰ ਕੋਈ ਹੋਰ ਗੱਲ ਨਹੀਂ ਆਉੂ ਤਾਂ ਸੁਣੋ ਜੀ ਇਹ ਹਿੰਦੂ ਤਾਂ ਤੀਮੀਆਂ ਨੂੰ ਕਿਵੇਂ ਨੀਮਾਂ ਦੱਸਦੇ ਨੇ, ਮਨੂੰ ਨੇ ਕੀ ਲਿਖਿਆ, ਹਾਲਾਂਕਿ ਉਹ ਮਨੂੰ ਦੀ ਉਸ ਸਤਰ ਨੂੰ ਤਾਂ ਮੂਲੋਂ ਹੀ ਨਖਿੱਧ ਕਰ ਗਏ ਜਦੋਂ ਮਾਤਾ ਦੇਵੀ ਪਹਿਲਾਂ ਦੇਵਤੇ ਮਗਰੋਂ ਉਹ ਤਾਂ ਧਰਮ ਹੀ ਮਾਤਾ ਆਧਾਰਤ ਹੈ, ਸਨਾਤਨ ਵਿੱਚ ਮਾਤਾ ਪਿਤਾ ਸੀ ਇਧਰ ਅਸੀਂ ਹਾਲੇ 600 ਸਾਲ ਨਹੀਂ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਗੱਦੀ ਤਾਂ ਚੱਲ ਪਈ, ਭੁੱਲੋ ਨਾ ਭਾਈ ਗੱਦੀਆਂ ਭੀ ਸਰਕਾਰੇ ਦਰਬਾਰੇ ਮਿਲੀਆਂ ਆਪਣਾ ਇਸ਼ਟ ਪਾਲਣ ਲਈ ਗਰਾਂਟਾਂ ਸਨ, ਭੋਂਏ ਸਨ, ਦੁਆਰੇ ਸਨ ਜਿਨ੍ਹਾਂ ਨੂੰ ਧਰਮਸ਼ਾਲਾ ਬਾਵਾਂ ਡੇਰੇ, ਮਹੰਤਾਂ ਦੇ ਮੱਠ ਆਦਿ ਗੁਰੂ ਨਾਨਕ ਦੇਵ ਜੀ ਪਿਤਾ ਕਾਲੂ ਮਹਿਤਾ ਜੀ ਨੂੰ (ਬੇਦੀ ਨਹੀਂ ਸਨ) ਬੇਦੀ ਵੱਡੀ ਕੁੱਲ ਸੀ ਉਹਦੇ ਵਿੱਚੋਂ ਮਹਿਤਾ ਬਰਾਦਰੀ ਸੀ, ਖੈਰ ਝਗੜੇ ਭੀ ਹੋਏ ਸਨ ਹਰ ਗੱਦੀ ਸੁੱਖ ਸਾਂਦ ਨਾਲ ਨਹੀਂ ਸੌਂਪੀ ਗਈ ਚਲੋ ਅਸੀਂ ਇਹ ਇਤਿਹਾਸ ਸਾਹਮਣੇ ਨਹੀਂ ਰੱਖਣਾ ਚਾਹੁੰਦੇ, ਅੱਜ ਪ੍ਰਫੁਲਤਾ ਹੈ ਭਾਮੇ ਧਰਮ ਦਾ ਪੱਜ ਹੈ ਪਰ ਮੇਲੇ ਹਨ ਇਕੱਠ ਲੋਕੀ ਇਕ ਦੂਜੇ ਦੇ ਮੂੰਹ-ਤੂਹ ਲੱਗ ਜਾਂਦੇ ਨੇ, ਤਣਾਅ ਦੂਰ ਹੁੰਦਾ ਹੈ, ਸਮਾਜ ਭਾਈਚਾਰਾ ਬਣਦਾ ਹੈ ਚੰਗੀ ਪਰੰਪਰਾ ਹੈ ਸਾਰੇ ਧਰਮ ਹੀ ਇਸੇ ਲੀਹ &lsquoਤੇ ਹਨ, ਪੁਜਾਰੀ ਲਾਣੇ ਦੇ ਜੱਗ, ਬੁੱਧੀਜੀਵੀਆਂ ਤੇ ਲੇਖਕਾਂ ਦੇ ਪਉਬਾਰਾਂ, ਈਰਖਾ, ਦਵੈਸ਼, ਝਗੜੇ, ਵੰਡਾਂ ਆਦਿ ਤਾਂ ਜਦੋਂ ਦੀ ਮਨੁੱਖਾ ਜੀਵਨ ਧਰਤੀ &lsquoਤੇ ਉਪਜੀ ਜਾਨਵਰ, ਪਸ਼ੂ-ਪੰਛੀ ਸਭ ਨੇ ਆਪਣੇ ਗੁਜ਼ਾਰੇ ਲਈ ਕੁਦਰਤੀ ਸੋਮਿਆਂ ਦੀ ਭਾਲ ਕਰਕੇ ਵਰਤੋਂ ਕੀਤੀ, ਮਨੁੱਖ ਨੇ ਉਨ੍ਹਾਂ ਦਾ ਧੰਨਵਾਦ, ਸ਼ੁਕਰਾਨਾ ਕਰਨ ਲਈ ਸਹਾਰੇ ਲੱਭੇ ਤੇ ਫੇਰ ਸੋਝੀ ਆਉਣ &lsquoਤੇ ਸਨਾਤਨ ਧਰਮ ਨਹੀਂ ਕੇਵਲ ਸਰਬ ਵਿਆਪਤ ਮਨੋਤਾਂ ਅਰੰਭ ਲਈਆਂ, ਹੌਲੀ ਹੌਲੀ ਧਰਮ ਧਾਰ ਲਿਆ, ਦੇਵੀ ਦੇਵਤੇ ਪ੍ਰਮੰਨ ਲਏ, ਨਉਂ ਧਰ ਲਿਆ ਸਨਾਤਨ ਜੋ ਅਜੋਕਾ ਹਿੰਦੂ ਧਰਮ ਚਿਰੋਕਣਾ ਮਗਰੋਂ ਪਰ ਅੱਜ ਸੰਸਾਰ ਤੇ ਪ੍ਰਸਿੱਧ ਹੈ, ਵਿਚਾਲੇ ਬੱੁਧ ਭੀ ਕਿਤੇ ਦੇਵਤੇ ਉੱਭਰੇ, ਵਿੱਚ ਵਿਚਾਲੇ ਕਹਿੰਦੇ ਨੇ 28 ਬ੍ਰਾਹਮਣ ਵੀ ਸ਼ਾਹੀ ਘਰਾਣੇ ਵਿੱਚੋਂ ਸਨ, ਪਰ ਕੇਵਲ ਗੌਤਮ ਬੁੱਧ ਹੀ ਧਰਮ ਦਾ ਬਾਨੀ ਤਾਂ ਬਣਿਆ ਪਰ ਬਹੁਤਾ ਤਾਕਤਵਰ ਸਿੱਧ ਨਾ ਹੋਇਆ ਵਿੱਚੇ ਹੀ ਘੁੱਲ ਗਿਆ, ਚਰੋਕਣੇ ਕਿਤੇ ਵਿਦੇਸ਼ਾਂ ਵਿੱਚ ਮਾਨਤਾ ਮਿਲੀ ਫੇਰ ਡਾਕਟਰ ਅੰਬੇਡਕਰ ਕਰਕੇ ਪੰਜਾਬ ਵਿੱਚ ਤਾਂ ਨਉਂ ਹੈ ਬੱਸ ਫੇਰ ਤਾਂ ਚੱਲ ਪਈ ਲੜੀ, ਯੂਰੋਸਲਮ ਵਿੱਚ ਜੀਸਜ਼ ਕਰਾਈਸਟ ਯਹੂਦੀ ਫਾਂਸੀ ਟੰਗਤਾ ਦੁਫੇੜ ਪੈ ਗਈ, ਕੈਥੋਲਿਕਸ ਫੱਸ ਪਏ ਈਸਾਈ ਬਾਗੀ, ਅਖੀਰ ਹਜਰਤ ਮੁਹੰਮਦ ਇਸਲਾਮ, ਕਈ ਛੋਟੇ ਛੋਟੇ ਦੇਸ਼ਾਂ ਵਿੱਚ ਹੋਰ ਧਰਮ ਭੀ ਮੰਨੇ ਗਏ ਪਰ ਚੋਟੀ ਇਹੀ ਹੈ, ਅਸੀਂ ਤਾਂ ਆਦਤਾਂ ਕਰਕੇ ਮੁਸਲਮਾਨਾਂ ਨਾਲ ਤੇ ਧਾਰਮਿਕਤਾ ਦੀਆਂ ਲੀਹਾਂ ਕਰਕੇ ਹਿੰਦੂ ਭਾਈਚਾਰੇ ਨਾਲ ਸਾਂਝੀ ਹਾਂ, ਪਰ ਲੰਗਰ ਤੇ ਬੀਰਤਾ ਕਰਕੇ ਪ੍ਰਮੰਨ ਹੋ ਰਹੇ ਹਾਂ, ਹਾਲੇ ਖਿੱਤੇ ਕਿਹੜੇ ਵਿੱਚੋਂ ਹਾਂ, ਬਾਕੀ ਹੈ :- ਪੰਜਾਬ ਨੂੰ ਹੱਕੀ ਤਾਂ ਦੱਸਦੇ ਹਾਂ ਪਰ ਜਦੋਂ ਰਾਜ ਭਾਗ ਦੀਆਂ ਵੋਟਾਂ ਪੈਣ ਤਾਂ ਵੰਡ ਮਗਰੋਂ ਕਾਂਗਰਸ ਦਾ ਹੀ ਪੰਜਾ, ਭੁੱਲ ਕੇ ਕਿਧਰੇ ਅਕਾਲੀ ਦਲ ਆ ਜਾਵੇ ਤਾਂ ਭੈਰਮੀ ਜੀ ਬੇੜਾ ਗਰਕ ਕਰਤਾ, ਪਰ ਕਾਂਗਰਸ ਦੇ ਕਤਲੇਆਮ ਨੂੰ ਭੀ ਅਕਾਲੀ ਦਲ ਸਿਰ ਹੀ ਮੜ੍ਹਿਆ, ਕੀਤੀ ਪਾ ਰਹੇ ਹਨ, ਹੁਣ ਕਾਮਰੇਡ ਭਗਵੰਤ ਮਾਨ ਦੀ ਵਹਿੰਗੀ ਚੁੱਕੀ ਫਿਰਦੇ ਨੇ ਝੋਟਿਆਂ ਵਾਲਿਆਂ ਦੇ ਘਰੋਂ ਲੱਸੀ ਭਾਲਦੇ ਨੇ, ਮੈਂ ਤਾਂ ਇਹ ਵਿਚਾਰ ਹੀ ਰੱਖਦੀ ਹਾਂ ਕਿ ਭਾਵੇਂ ਮੋਦੀ ਸਾਹਬ ਭੀ ਪੰਜਾਬ ਨਾਲ ਵਿਸਾਹ ਘਾਤ ਹੀ ਕਰਨ ਲੱਗੇ ਹਨ, ਪਰ ਧਾਰਮਿਕ ਪਾਰਟੀ ਕਰਕੇ ਮੈਂ ਪ੍ਰਸ਼ੰਸਕ ਹਾਂ, ਨਾਲੇ ਖੱਬੇ ਪੱਖੀਆਂ ਨੂੰ ਜੋ ਕਿ ਟਿੱਡੀ ਦਲ ਹੈ ਵੱਟੇ ਵੱਟ ਭਜਾਉਣ ਦੀ ਨੀਤੀ ਰੱਖਦੇ ਹਨ, ਭਾਵੇਂ ਕੁਝ ਗਰਮ ਦਲੀਏ ਹਿੰਦੂ ਰਾਸ਼ਟਰ ਦੀ ਕਥਾ ਭੀ ਕਰਦੇ ਹਨ, ਪਰ ਚੰਗਾ ਸਗੋਂ ਸਿੱਖ ਰਾਸ਼ਟਰ ਦਾ ਭੀ ਕਿਤੇ ਵਰਨਣ ਹੋਊ, ਕਿਸਾਨ ਯੂਨੀਅਨਾਂ ਨੂੰ ਦੇਖੋ ਕਿਵੇਂ ਦੁੱਧ, ਮੱਖਣ, ਮਲਾਈ, ਦਹੀਂ ਤਾਂ ਆਪ ਰੱਖਿਆ ਤੇ ਲੱਸੀ ਪਲ੍ਹਾ ਕੇ ਤੋਰ ਤੇ, ਮੈਂ ਖੁਸ਼ ਹਾਂ ਕਿ ਇਨ੍ਹਾਂ ਨੇ ਸਾਰੀ ਸੰਸਾਰ &lsquoਤੇ ਭੜਥੂ ਹੀ ਪਾਇਆ ਹੈ ਜਨਤਾ ਨੂੰ ਕੁਝ ਨੀ ਲੱਭਦਾ ਹੁੰਦਾ, ਇਹ ਆਪ ਹੀ ਲਾਹੇ ਲੈਂਦੇ ਨੇ, ਸਾਡੇ ਦੇਸ਼ ਭੀ ਮਿਸਜ਼ ਮਾਰਗਰੇਟ ਥੈਚਰ ਨੇ ਹੀ ਥਾਂ ਟਿਕਾਣੇ ਲਾਏ ਸਨ, ਹੁਣ ਫੇਰ ਭਾਰੂ ਹਨ, ਅਫਸਰਸ਼ਾਹੀ ਨੂੰ ਕਾਮਿਆਂ ਨੂੰ ਕੰਮ ਤੋਂ ਰੋਕਣਗੇ, ਹੜਤਾਲਾਂ &lsquoਤੇ ਉਕਸਾਉਣਗੇ, ਆਪ ਅਹੁਦੇ ਲੈਣਗੇ, ਦਰੜੀ ਪੀਸੀ ਜਾਂਦੀ ਹੈ ਪ੍ਰਜਾ, ਹੁਣ ਆਹ ਕੋਵਿਡ ਇਨਕੁਆਰੀ ਪਤਾ ਨੀ ਕਿੰਨਾ ਕੁ ਮਿਲੀਅਨ ਖਰਚਾ ਲੋਕ ਭੁੱਖੇ ਮਰਦੇ ਨੇ ਵਿੱਚੋਂ ਠੋਕੇ ਜਾਣਗੇ ਭਲੇਮਾਣਸ ਖਚਰਿਆਂ ਦੀਆਂ ਨੌ ਨਿਧਾਂ ਵਾਰਾਂ ਸਿਧਾਂ ਕੀ ਨਿਕਲਣਾ ਹੈ ਇਸ ਵਿੱਚੋਂ ਉਹ ਹੀ ਪੁਰਾਣੀਆਂ ਖੁੰਦਕਾਂ ਬੌਰਿਸ ਹੀ ਸਭ ਕਾਸੇ ਲਈ ਜ਼ਿੰਮੇਵਾਰ ਰਿਸ਼ੀ ਸੁਨੇਕ ਪੱਧਰਾ ।
ਆਪ ਨਾ ਵੱਸੀ ਸਹੁਰੜੇ ਲੋਕਣ ਮੱਤੀ ਦੇਹ, ਅੱਜ ਸਿੱਖ ਵਰਗ ਦੇਖੋ ਦੇਖੀ ਭਮੱਤਰਿਆ ਫਿਰਦਾ ਹੈ, 20-25 ਸਾਲ ਦੇ ਟਕਸਾਲਾਂ ਦੇ ਮਦਰਸਿਆਂ ਵਿੱਚੋਂ ਸਬਕ ਬਾਤਾਂ ਕਹਾਣੀਆਂ ਜੋ ਬਤੰਗੜ ਪੁਰਾਣੇ ਪੁਜਾਰੀਆਂ ਨੇ ਠੋਸਤੇ ਸਨ, ਉਨ੍ਹਾਂ ਤੋਂ ਅੱਗੋਂ ਆਪ ਹੋਰ ਜੋੜ ਕੇ ਪ੍ਰਚਾਰਕ ਬਣੀ ਜਾਂਦੇ ਹਨ, ਕੋਈ ਗਿਆਨ ਪੜ੍ਹਾਈ ਤਾਂ ਹੈ ਨਹੀਂ, ਬੱਸ ਸੌਖੀ ਨੌਕਰੀ ਪੈਸੇ ਬੰਬਾਂ ਤੇ ਲੁੱਟ ਨਾਲੇ ਮੇਰੇ ਵਰਗਿਆਂ ਨੂੰ ਝਿੜਕਦੇ ਨੇ ਇਕ ਚੈਨਲ &lsquoਤੇ ਇਕ 40-45 ਸਾਲਾ ਸ਼ਾਇਦ ਗ੍ਰੰਥੀ ਹੈ ਜਾਂ ਪ੍ਰਚਾਰਕ ਪ੍ਰੋਗਰਾਮ ਦੇਊ ਮੂਹਰੇ ਕੋਈ ਫਿਰਕੇ ਦੇ ਤੇ ਇਕ ਸੁੱਘੜ ਲੇਖਕ, ਪੱਤਰਕਾਰ ਭੀ, ਮਾਲਕ ਭੀ ਹੁੰਦੇ ਹਨ, ਉਹ ਹਮਖਿਆਲੀਆਂ ਨੂੰ ਹੀ ਬੁਲਾ ਕੇ ਰਾਜੀ ਹੈ ਜੋ ਕੋਈ ਵਿਰੁੱਧ ਦੀ ਗੱਲ ਆਖੇ ਤਾਂ ਮਸ਼ਕੜੀਏ ਹੱਸੂ ਤੇ ਝੱਟ ਹਟਾਉਣ ਦੀ ਕਰੂ, ਠੀਕ ਹੈ ਕਿ ਗੁਰੂ ਗ੍ਰੰਥ ਉਪਦੇਸ਼ ਹਨ, ਆਦੇਸ਼ ਹਨ ਪਰ ਸਾਧਾਰਨ ਪ੍ਰਾਣੀ ਪੈਰੋਕਾਰ ਬਣ ਹੀ ਨਹੀਂ ਸਕਦਾ, ਅਸੰਭਵ ਲੋਭ, ਮੋਹ, ਹੰਕਾਰ ਮਾਰੂ ਹਨ, ਪਰ ਦੇਖੋ ਮੋਹ, ਲੋਭ ਤੋਂ ਬਗੈਰ ਕੀ ਜੀਵਨ ਚੱਲ ਸਕਦਾ ਹੈ ? ਹੰਕਾਰ ਨਹੀਂ ਪਰ ਮਾਣ ਕਰਨਾ ਕਿ ਮੈਂ ਆਹ ਭੀ ਕਰਤਾ, ਕਰ ਸਕਦਾ ਹਾਂ ਉੱਨਤੀ ਲਈ, ਜੀਊਣ ਲਈ, ਉਸਾਰੀ ਪਸ਼ਾਰੀ ਤੇ ਹੋਂਦ ਲਈ ਲਾਜ਼ਮੀ ਹਨ ਬੜੀਆਂ ਪੰਗਤੀਆਂ ਹਨ ਜੋ ਕਿ ਸੁਨਣ ਪੜ੍ਹਨ ਨੂੰ ਬੜਾ ਲੁਭਾਏਮਾਨ ਕਰਦੀਆਂ ਹਨ, ਪਰ ਆਮ ਜੀਵਨ ਵਿੱਚ ਲਾਗੂ ਕਰਨੀਆਂ ਬਹੁਤ ਔਖੀਆਂ ਹਨ, ਪ੍ਰਚਾਰਕ ਤਾਂ ਸੰਤ ਸਿੰਘ ਮਸਕੀਨ ਵਰਗੇ ਭੀ ਕਥਾ ਵਿੱਚ ਪ੍ਰਚਾਰਦੇ ਸਨ ਮਾਇਆ ਨਾਗਣੀ ਹੈ, ਪਰ ਮੇਰਾ ਤਾਂ ਨਿੱਜੀ ਤਜਰਬਾ ਸੁਣੋ ਕਥਾ ਤੋਂ ਝੱਟ ਮਗਰੋਂ ਗੁਰੂ ਘਰ ਦੇ ਦਫਤਰ ਵੜੇ, ਫੂਨ ਚੁੱਕ ਕਿਸੇ ਏਜੰਟ ਨੂੰ ਪੁੱਛਣ ਵ੍ਹਾਉ ਕੀ ਹੈ, ਮੈਨੂੰ ਸਮਝ ਨਾ ਲੱਗੀ ਤੇ ਮੈਂ ਜਨਰਲ ਸਕੱਤਰ ਗੁਰਦੀਪ ਸਿੰਘ ਸਹੋਤਾ ਨੂੰ ਗਏ ਮਗਰੋਂ ਭਾਅ ਜੀ ਆਹ ਕੀ ਗੱਲ ਸੀ, ਉਹ ਕਹਿੰਦੇ ਤੂੰ ਕਮ੍ਹਲੀ ਹੈਂ (ਮੈਨੂੰ ਉਦੋਂ ਬੋਲੀ ਭੀ ਪੂਰੀ ਸਮਝਦੀ ਨਹੀਂ ਸੀ) ਪੈਸਿਆਂ ਦਾ ਭਾਅ ਪੁੱਛਦਾ ਸੀ, ਇਹ ਦੂਜਿਆਂ ਤੋਂ ਇਕੱਠੇ ਕਰਕੇ ਰੇਟ ਚੰਗਾ ਲੈਂਦੇ ਨੇ, ਮੈਂ ਆਹ ਨਾਗਣੀ ਤਾਂ ਹੁਣੇ ਦੱਸ ਕੇ ਆਏ ਨੇ ਉਹ ਹੱਸੇ ।
ਆਉ ਸਿਆਸੀ ਚਰਿੱਤਰਾਂ ਵੱਲ, ਪੰਜਾਬ ਬੋਲਦਾ ਕਿ ਭਗਵੰਤ ਬੋਲਦਾ ਗਉਣ ਵਾਲੀ ਦੇ ਬੁੱਲ ਨਾ ਰਹਿੰਦੇ ਨੱਚਣ ਵਾਲੀ ਦੀ ਅੱਡੀ, ਭਾਈ ਨਕਲੀਆ ਕਲਾਕਾਰ ਹੋਰ ਕੀ ਜਾਪ ਕਰਦਾ ਸਿਆਸੀ ਧਿਰਾਂ ਨੂੰ ਇਲਮ ਨੀ ਸੀ, ਰਹੀ ਗੱਲ ਖਰਚੇ ਦੀ ਉਹਨੂੰ ਪ੍ਰਵਾਹ ਨੀ ਕੋਈ ਲਾਟ ਨੀ ਹਟਾ ਸਕਦਾ, ਜਦੋਂ ਖਾੜਾ ਪੱਟ ਹੋਊ ਉਹਨੇ ਭੱਜ ਜਾਣਾ ਹੈ, ਪਰ ਹਿੰਮਤ ਹੀ ਨਹੀਂ ਵਿਰੋਧੀਆਂ ਵਿੱਚ, ਪੁੱਛੋ ਕਿਉਂ ? ਕਿਸਾਨ ਤਾਂ ਆਪਣੇ ਹਿੱਤਾਂ ਵਿੱਚ ਹਨ, ਪਾਣੀ ਦੀ ਗੱਲ ਹਰਿਆਣੇ ਦੇ ਜਾਟ ਮੋਰਚਿਆਂ &lsquoਤੇ ਲਜਾਣੇ ਨੇ, ਭੁੱਲਦੇ ਨੇ ਕਿ ਜੇਕਰ ਪਾਣੀ ਨਾ ਰਿਹਾ ਫਸਲਾਂ ਦੀ ਦਰ, ਮੰਡੀਆਂ ਦੀ ਮੰਗ ਕਾਹਦੇ ਲਈ ਕੀ ਭਾਂਡੇ ਵੇਚਿਆ ਕਰਨਗੇ ਉਥੇ ਜਾ ਕੇ ਇਨਸਾਫ ਮੋਰਚੇ ਵਾਲੇ ਤਾਂ ਆਪਣੀ ਡੁਗ ਡੁਗ &lsquoਤੇ ਨੇ ਪੁਲਸ ਪ੍ਰਸ਼ਾਸਨ ਤੇ ਕੋਈ ਸਰਕਾਰੂ ਚਿੱਟੀ ਵਰਦੀ ਵਿੱਚ ਜਾ ਕੇ ਰਾਜ਼ੀ ਬਾਜ਼ੀ ਪੁੱਛ ਆਉਂਦਾ ਹੈ ਭਲਾ ਉਨ੍ਹਾਂ ਨੂੰ ਕੀ ਤੇਈਆਂ ਚੜ੍ਹਿਆ, ਹਵਾਰਾ ਬਾਪੂ ਤੇ ਫਰਾਂਸ ਸਾਹਬ ਗਜ਼ ਗਜ਼ ਬਾਕੀ ਦੇ ਨਿੱਕੇ ਨਿੱਕੇ ਧਰਨੇ ਆਪਣਾ ਤੇਲ ਕੱਢ ਲੈਂਦੇ ਨੇ ਕੌਣ ਡਰਦਾ ਹੈ ਉਨ੍ਹਾਂ ਤੋਂ, ਏਕਾ ਨਾ ਹੋਣ &lsquoਤੇ ਸਰਕਾਰ ਦਾ ਗੰਗਾ ਨਹਾਉਣ ਰਹੀ ਗੱਲ ਕੇਜਰੀਵਾਲ ਦੀ, ਫੜ ਲੈਣ ਡੱਕ ਦੇਣ ਤਾਂ ਭਗਵੰਤ ਦੀ ਸਿਹਤ ਕੀ ਨਾਸਜਾਦ ਹੋਜੂ, ਉਹ ਕਿਸੇ ਦਾ ਸਕਾ ਨੀ, ਹਰਪਾਲ ਚੀਮੇ ਨੂੰ ਭੀ ਰਾਹ ਵਿੱਚੋਂ ਲਾਂਭੇ ਕਰੂ ਪਰ ਅੰਤ ਨੂੰ ਆਪ ਦੇ ਧੂ ਤੂ ਸਭ ਸਰਕਾਰ ਬਦਲੀ &lsquoਤੇ ਅੰਦਰੀ, ਬੱਕਰੇ ਦੀ ਮਾਂ ਨੇ ਕਦ ਕਰੁ ਸ਼ਾਦੀ ਧੀਰੇ ਰਹਿਣ ਮਾਲਵਿੰਦਰ, ਕੰਗ ਪਹਿਲਾਂ ਭਾਜਪਾ ਦਾ ਬਿਗਲ ਸੀ ਹੁਣ ਆਪ ਦਾ ਅੱਗੋਂ ਦੇਖੋ ? ਭਾਜਪਾ ਦੇ ਸੰਸਦ ਦਾ ਕੋਝਾ ਤੇ ਨਿੰਦਕ ਬਿਆਨ ਜੋ ਕਿ ਗੁਰੂ ਘਰਾਂ ਪ੍ਰਤੀ ਉਗਲਿਆ, ਯੋਗੀ ਅਦਿੱਤਿਆ ਨਾਥ ਨੂੰ ਉਥੇ ਹੀ ਝਾੜ ਝੰਭ ਕਰਕੇ ਖਿਮਾਂ ਮੰਗਣ ਲਈ ਆਪਣਾ ਬਣਦਾ ਸੀ, ਖਮਿਆਜਾ ਭੁਗਤਣਗੇ, ਪਰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ, ਪ੍ਰਧਾਨ ਫੈਡਰੇਸ਼ਨ, ਮਨਜੀਤ ਸਿੰਘ ਮੈਂਬਰ ਫੈਡਰੇਸ਼ਨ, ਪੀਰ ਮੁਹੰਮਦ ਫੈਡਰੇਸ਼ਨ ਦੱਸੋ ਸਿੱਖੀ ਦੀਆਂ ਮੁੱਢਲੀਆਂ ਤੇ ਹਿਸਟਰੀ ਦੀ ਸੁੱਧ ਇਨ੍ਹਾਂ ਨੂੰ ਕਿਥੋਂ ਇਹ ਤਾਂ ਬੱਸ ਲਹਿਰ ਦੀਆਂ ਪਕਰਮਾਂ ਕਰਦੇ ਨੇ ਜਦੋਂ ਕਹਿੰਦੇ ਹਿੰਦੂ ਜਨੇਊ ਦੇ ਬਚਾਅ ਲਈ ਗੁਰੂ ਜੀ ਕੋਲ ਗੁਰਦੁਆਰੇ ਹੀ ਗਏ ਸਨ, ਸਕੱਤਰ ਸਾਹਬ ਨੂੰ ਗਿਆਨ ਨਹੀਂ ਕਿ ਗੁਰੂ ਕਾਲ ਵਿੱਚ ਗੁਰਦੁਆਰੇ ਨਹੀਂ ਸਨ, ਗੁਰੂ ਸਨਾਤਨ ਧਰਮ ਨੂੰ ਜੋ ਉਸ ਸਮੇਂ ਹਿੰਦੂ ਧਰਮ ਨਹੀਂ ਸੀ ਕੁਦਰਤ ਦੇ ਸੋਮਿਆਂ ਨੂੰ ਦੇਵਤੇ (ਦੇਣ ਵਾਲੇ) ਮੰਨਣ ਲਈ ਸੀ, ਪਰ ਪੁਜਾਰੀ ਲਾਣੇ ਨੇ ਧਰਮ ਬਣਾਇਆ ਸੀ, ਜੋ ਅੱਜ ਹਿੰਦੂ ਬਣ ਗਿਆ, ਇਤਿਹਾਸ ਝੂਠਾ ਕਰੋਗੇ ਤਾਂ ਸਾਡੀ ਭੀ ਉਧੇ੍ਹੜ ਬੁਣ ਹੋਵੇਗੀ, ਭਵਿੱਖ ਉਜਲਾ ਰੱਖਣ ਦੀ ਨੀਤੀ ਘੜੋ ਨਾ ਕਿ ਆਪਣਾ ਟਾਈਮ ਪਾਸ, ਸ਼੍ਰੋਮਣੀ ਕਮੇਟੀ ਤਾਂ ਬੱਸ ਵਕੀਲਾਂ ਨੂੰ ਕਾਤਲਾਂ ਦੇ ਕੇਸ ਲੜਨ ਲਈ ਪੈਸੇ ਵੰਡਣ &lsquoਤੇ ਹੈ, ਫੈਡਰੇਸ਼ਨ ਦੀ ਲੀਹ ਹੈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ &lsquoਤੇ ਖਰਚਾ, ਵਕੀਲ ਭੀ ਸ਼੍ਰੋਮਣੀ ਕਮੇਟੀ ਦਾ ਹਾਲੇ ਕੁਰਬਾਨੀ ਉਨ੍ਹਾਂ ਦੀ ਸਭ ਆਵਾ ਹੀ ਉੂਤਿਆ ਪਿਆ ਹੈ, ਗਰੀਬ ਦਾ ਮੂੰਹ ਕੇਵਲ ਲੰਗਰ ਤੱਕ ਹੀ ਹੈ, ਕਿਧਰੇ ਕੁਆਰਟਰ ਬਣਾ ਕੇ ਝੁੱਗੀਆਂ ਵਿੱਚੋਂ ਕੱਢ ਵਸਾਉਂਦੇ ਤਾਂ ਅਸੀਸਾਂ ਲੈਂਦੇ ਕਿਥੇ ਲੀਕ ਦੇ ਫਕੀਰ ਨੇ ਸਭ, ਦੇਖ ਲਿਉ ਕਿੰਨੇ ਗੁਣ ਗਾਏ ਜਾਣਗੇ ਸ਼੍ਰੋਮਣੀ ਕਮੇਟੀ ਦੇ ਇਹ ਕੌਮੀ ਤੇ ਧਰਮੀ ਸੇਵਾ ਨਹੀਂ ਗੁਰੂ ਪਿਆਰਿਉ ਲੇਖਾ ਦੇਣਾ ਪੈਣਾ ਹੈ, ਬਦਨਾਮੀ ਅਕਾਲੀ ਦਲ ਦੀ ਹੋ ਰਹੀ ਹੈ ਜੀ ਬਾਦਲਾਂ ਦਾ ਕਬਜ਼ਾ ਲੁੱਟਦੇ ਨੇ, ਉਨ੍ਹਾਂ &lsquoਤੇ ਤਾਂ ਮੇਹਰ ਹੈ ਦਾਤੇ ਦੀ ਆਪਣੇ ਕਾਰੋਬਾਰ ਹਨ, ਕਿਉਂ ਦੂਸ਼ਣ ਲਾ ਕੇ ਪਾਪਾਂ ਦੇ ਭਾਗੀ ਬਣਦੇ ਨੇ, ਇਹ ਸਿੱਖ ਨਾਲੇ ਵਾਹਿਗੁਰੂ ਜੀ ਦੇ ਖਾਲਸੇ ਹਨ, ਇਹ ਟਿੱਡੀ ਦਲ ਹੈ, ਜੇਕਰ ਭੀੜ ਪਵੇ ਕੁਸਕਣਗੇ ਨੀ ਉਹ ਹੋਰ ਹੀ ਮੱਖੀਆਂ ਨੇ ਸ਼ਹਿਦ ਦਿੰਦੀਆਂ ਨੇ, ਚਲੋ ਸੁਹਿਰਦਾਂ ਦੇ ਸਿਰ &lsquoਤੇ ਕੌਮ ਜੀਊਂਦੀ ਹੈ, ਰੱਬ ਰੱਖੇ ਕਾਇਮ ਇਨ੍ਹਾਂ ਦੇ ਕਰਦਾਰਾਂ ਦੀ ਸਜ਼ਾ ਰੱਖਣ ਵਾਲਾ ਗੁਰ ਸਿੱਖਾਂ ਨੂੰ ਨਾ ਦੇਵੇ ਬੱਸ ਇਹੀ ਰੱਲ੍ਹ ਮਿਲ ਅਰਜੋਈ ਕਰੀਏ ।
-ਬਲਵਿੰਦਰ ਕੌਰ ਚਾਹਲ ਸਾਊਥਾਲ