image caption:

ਭਾਰਤੀਆਂ ਨੂੰ ਅਮਰੀਕਾ ‘ਚ ਮਿਲੇ ਸਭ ਤੋਂ ਵੱਧ ਗੋਲਡਨ ਵੀਜ਼ੇ, ਇਸ ਸਾਲ ਵੱਧ ਸਕਦੀ ਹੈ ਗਿਣਤੀ

ਭਾਰਤੀਆਂ ਨੇ ਵੱਡੀ ਗਿਣਤੀ ਵਿਚ ਅਮਰੀਕਾ ਵਿੱਚ ਗੋਲਡਨ ਵੀਜ਼ਾ (EB-5) ਪ੍ਰਾਪਤ ਕੀਤਾ ਹੈ। 2021 ਵਿੱਚ 876 ਭਾਰਤੀਆਂ ਨੂੰ ਗੋਲਡਨ ਵੀਜ਼ਾ ਮਿਲਿਆ ਜਦੋਂ ਕਿ 2022 ਵਿੱਚ 1381 ਨੂੰ ਗੋਲਡਨ ਵੀਜ਼ਾ ਮਿਲਿਆ। ਸੰਭਾਵਨਾ ਹੈ ਕਿ 2023 ਵਿੱਚ ਲਗਭਗ 1600 ਭਾਰਤੀਆਂ ਨੂੰ ਗੋਲਡਨ ਵੀਜ਼ਾ ਮਿਲ ਜਾਵੇਗਾ। ਇਹ ਵੀਜ਼ਾ ਪ੍ਰਾਪਤ ਕਰਨ ਲਈ ਅਮਰੀਕਾ ਵਿੱਚ ਘੱਟੋ-ਘੱਟ 6.5 ਸਾਲ ਕਰੋੜਾਂ ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਹੈ।

ਯੂ.ਐੱਸ ਇਮੀਗ੍ਰੇਸ਼ਨ ਫੰਡ ਦੇ ਨਿਕੋਲਸ ਹੇਨਸ ਦਾ ਕਹਿਣਾ ਹੈ ਕਿ ਗ੍ਰੀਨ ਕਾਰਡ ਵਿੱਚ ਦੇਰੀ ਕਾਰਨ ਸੁਪਰ ਅਮੀਰ ਭਾਰਤੀਆਂ ਵਿੱਚ ਇਸ ਦਾ ਇੱਕ ਮਜ਼ਬੂਤ ਰੁਝਾਨ ਹੈ। ਚੰਗੀ ਗੱਲ ਇਹ ਹੈ ਕਿ ਗੋਲਡਨ ਵੀਜ਼ਾ ਲਈ ਕਿਸੇ ਸਪਾਂਸਰ ਜਾਂ ਪੇਸ਼ੇਵਰ ਡਿਗਰੀ ਦੀ ਲੋੜ ਨਹੀਂ ਹੁੰਦੀ। ਗੋਲਡਨ ਵੀਜ਼ਾ ਦੇ ਵੀ ਕਈ ਫ਼ਾਇਦੇ ਹਨ। ਇਸ ਤੋਂ ਬਾਅਦ ਅਮਰੀਕਾ ਦੀ ਨਾਗਰਿਕਤਾ ਮਿਲਣੀ ਬਹੁਤ ਆਸਾਨ ਹੋ ਜਾਂਦੀ ਹੈ। ਨਾਲ ਹੀ ਇਸ ਨੂੰ ਅਪਲਾਈ ਕਰਨ ਵਾਲੇ ਦੇ ਪੂਰੇ ਪਰਿਵਾਰ ਨੂੰ ਅਮਰੀਕਾ ਵਿਚ ਸੈਟਲ ਹੋਣ ਦੀ ਇਜਾਜ਼ਤ ਮਿਲ ਜਾਂਦੀ ਹੈ।