image caption:

ਭਾਰਤ ਨੇ ਕਤਰ ਵਿੱਚ 8 ਸਾਬਕਾ ਜਲ ਸੈਨਿਕਾਂ ਦੀ ਮੌਤ ਦੀ ਸਜ਼ਾ ਵਿਰੁੱਧ ਕੀਤੀ ਅਪੀਲ

 ਨਵੀਂ ਦਿੱਲੀ: ਭਾਰਤ ਸਰਕਾਰ ਨੇ ਕਤਰ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਮਰੀਨ ਦੀ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਕੀਤੀ ਹੈ। ਇਨ੍ਹਾਂ ਅੱਠਾਂ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਵੀ ਸ਼ਾਮਲ ਹਨ। ਇਹ ਲੋਕ ਵੱਡੇ ਭਾਰਤੀ ਜੰਗੀ ਜਹਾਜ਼ਾਂ &lsquoਤੇ ਕੰਮ ਕਰ ਚੁੱਕੇ ਹਨ। ਇਹ ਲੋਕ ਕਤਰ ਵਿੱਚ ਦਾਹਰਾ ਗਲੋਬਲ ਟੈਕਨਾਲੋਜੀ ਅਤੇ ਕੰਸਲਟੈਂਸੀ ਸਰਵਿਸਿਜ਼ ਲਈ ਕੰਮ ਕਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਅਣਪਛਾਤੇ ਕਾਰਨਾਂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਕੇਸ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ, ਉਸ ਬਾਰੇ ਕਤਰ ਦੀ ਅਦਾਲਤ ਦੇ ਫੈਸਲੇ &lsquoਗੁਪਤ&rsquo ਹਨ।

ਪਿਛਲੇ ਮਹੀਨੇ ਕਤਰ ਦੀ ਅਦਾਲਤ ਵੱਲੋਂ ਅੱਠ ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ, ਇਸ ਮਾਮਲੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਦੋਹਾ ਸਥਿਤ ਸਾਡੇ ਦੂਤਾਵਾਸ ਨੂੰ 7 ਨਵੰਬਰ ਨੂੰ ਇਕ ਵਾਰ ਫਿਰ ਭਾਰਤੀ ਕੈਦੀਆਂ ਤੱਕ &lsquoਕੌਂਸਲਰ ਐਕਸੈਸ&rsquo ਦਾ ਮੌਕਾ ਮਿਲਿਆ। ਅਸੀਂ ਉਨ੍ਹਾਂ ਨੂੰ ਪੂਰੀ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।