image caption:

ਇਜ਼ਰਾਈਲ ਨੇ ਸੀਰੀਆ ’ਤੇ ਕੀਤੀ ਏਅਰਸਟ੍ਰਾਇਕ

 ਸੀਰੀਆ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 35ਵਾਂ ਦਿਨ ਹੈ। ਇਸ ਦੌਰਾਨ, ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸੀਰੀਆ ਵਿੱਚ ਹਵਾਈ ਹਮਲੇ ਕੀਤੇ ਹਨ। ਫੌਜ ਨੇ ਕਿਹਾ ਸੀਰੀਆ ਨੇ ਇਜ਼ਰਾਇਲ ਦੇ ਇਲਾਤ ਸ਼ਹਿਰ ਦੇ ਇੱਕ ਸਕੂਲ &rsquoਤੇ ਹਮਲਾ ਕੀਤਾ, ਜਿਸ ਦੇ ਜਵਾਬ &rsquoਚ ਅਸੀਂ ਕਾਰਵਾਈ ਕੀਤੀ। ਹਾਲਾਂਕਿ ਫੌਜ ਨੇ ਇਹ ਨਹੀਂ ਦੱਸਿਆ ਕਿ ਇਹ ਹਮਲੇ ਕਿਸ ਸੰਗਠਨ &rsquoਤੇ ਕੀਤੇ ਗਏ ਸਨ।

ਦੂਜੇ ਪਾਸੇ ਇਜ਼ਰਾਇਲੀ ਦਾ ਇੱਕ ਹਮਲਾ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ੇਫਾ ਹਸਪਤਾਲ ਕੰਪਲੈਕਸ &rsquoਤੇ ਵੀਰਵਾਰ ਦੇਰ ਰਾਤ ਹੋਇਆ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਵਧਣ ਦੀ ਉਮੀਦ ਹੈ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਹਜ਼ਾਰਾਂ ਲੋਕਾਂ ਨੇ ਅਲ-ਸ਼ੇਫਾ ਹਸਪਤਾਲ &rsquoਚ ਸ਼ਰਨ ਲਈ ਹੈ।

ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੁਹਰਾਇਆ ਕਿ ਉਨ੍ਹਾਂ ਦਾ ਗਾਜ਼ਾ &rsquoਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ- ਅਸੀਂ ਗਾਜ਼ਾ &rsquoਤੇ ਕਬਜ਼ਾ ਨਹੀਂ ਚਾਹੁੰਦੇ। ਨਾ ਹੀ ਅਸੀਂ ਉੱਥੇ ਆਪਣੀ ਸਰਕਾਰ ਚਾਹੁੰਦੇ ਹਾਂ। ਅਸੀਂ ਸਿਰਫ਼ ਗਾਜ਼ਾ ਨੂੰ ਬਿਹਤਰ ਭਵਿੱਖ ਦੇਣਾ ਚਾਹੁੰਦੇ ਹਾਂ।

ਵਿਸ਼ਵ ਸਿਹਤ ਸੰਗਠਨ ਯਾਨੀ ਡਬਲਿਊਐਚਓ ਨੇ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ। ਉਸ ਨੇ ਕਿਹਾ- ਜੰਗ ਦੇ ਵਿਚਕਾਰ ਗਾਜ਼ਾ ਵਿੱਚ ਗੰਭੀਰ ਸਿਹਤ ਖ਼ਤਰੇ ਪੈਦਾ ਹੋ ਰਹੇ ਹਨ। ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਜੰਗ ਦੇ ਵਿਚਕਾਰ ਇਸ ਸੰਗਠਨ ਦਾ ਇਹ ਪਹਿਲਾ ਬਿਆਨ ਹੈ।ਗਾਜ਼ਾ ਵਿੱਚ ਲਗਭਗ 23 ਲੱਖ ਲੋਕ ਰਹਿੰਦੇ ਹਨ। ਜੰਗ ਦੇ ਸ਼ੁਰੂ ਵਿੱਚ ਇੱਥੇ ਬੁਨਿਆਦੀ ਸਹੂਲਤਾਂ ਖ਼ਤਮ ਹੋ ਗਈਆਂ ਸਨ। ਜੇਕਰ ਸਥਿਤੀ ਵਿੱਚ ਜਲਦੀ ਸੁਧਾਰ ਨਾ ਹੋਇਆ ਤਾਂ ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ।

ਡਬਲਯੂਐਚਓ ਦੇ ਅਨੁਸਾਰ, ਗਾਜ਼ਾ ਵਿੱਚ ਦਸਤ, ਚਿਕਨਪੌਕਸ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਬਿਮਾਰੀਆਂ ਵਧ ਸਕਦੀਆਂ ਹਨ। ਇਸ ਸਮੇਂ ਇੱਥੇ ਪੀਣ ਯੋਗ ਪਾਣੀ ਵੀ ਨਹੀਂ ਹੈ।

8 ਨਵੰਬਰ ਤੋਂ ਇਜ਼ਰਾਇਲੀ ਫੌਜ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਦੱਖਣੀ ਹਿੱਸੇ ਵੱਲ ਜਾਣ ਲਈ 4 ਘੰਟੇ ਦਾ ਸਮਾਂ ਦੇ ਰਹੀ ਹੈ। ਇੱਥੋਂ ਹੁਣ ਤੱਕ 50 ਹਜ਼ਾਰ ਫਲਸਤੀਨੀ ਗਾਜ਼ਾ ਛੱਡ ਚੁੱਕੇ ਹਨ। ਇਜ਼ਰਾਇਲੀ ਫੌਜ ਨੇ ਇਕ ਬਿਆਨ &rsquoਚ ਕਿਹਾ ਸੀ- ਇਹ ਕਦਮ ਗਾਜ਼ਾ ਦੇ ਲੋਕਾਂ ਲਈ ਜ਼ਰੂਰੀ ਸੀ। ਅਸੀਂ ਆਮ ਲੋਕਾਂ ਦੀ ਸੁਰੱਖਿਆ ਚਾਹੁੰਦੇ ਹਾਂ। ਇਸ ਲਈ ਚਾਰ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਹੁਣ ਤੱਕ ਇਹ ਕੰਮ ਤਿੰਨ ਵਾਰ ਹੋ ਚੁੱਕਾ ਹੈ।

ਯੁੱਧ ਦੇ ਦੌਰਾਨ, ਗਾਜ਼ਾ ਵਿੱਚ ਰਹਿ ਰਹੇ ਲੱਖਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਖਣੀ ਗਾਜ਼ਾ ਜਾਣ ਲਈ ਵੀ ਕਿਹਾ ਹੈ।