image caption:

ਸੁੱਖਾ ਕਾਹਲਵਾਂ ਦਾ ਕਾਤਲ ਗੈਂਗਸਟਰ ਦਲੇਰ ਕੋਟੀਆ ਗ੍ਰਿਫ਼ਤਾਰ

 ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸੁੱਖਾ ਕਾਹਲਵਾਂ ਦੇ ਕਾਤਲ ਗੈਂਗਸਟਰ ਦਲੇਰ ਕੋਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਦਲੇਰ ਕੋਟੀਆ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਗੈਂਗਸਟਰ ਹਰਿਆਣਾ ਦਾ ਰਹਿਣ ਵਾਲਾ ਸੀ।

ਪੁਲਿਸ ਹਿਰਾਸਤ ਦੌਰਾਨ ਵਿੱਕੀ ਗੌਂਡਰ ਨੇ ਦਲੇਰ ਕੋਟੀਆ ਨਾਲ ਮਿਲ ਕੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰ ਦਿਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਗੈਂਗ ਵਾਰ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ 2010 ਵਿੱਚ ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਸੀ। 26 ਜਨਵਰੀ 2018 ਨੂੰ ਵਿੱਕੀ ਗੌਂਡਰ ਨੂੰ ਉਸ ਦੇ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਮੇਤ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਸੀ।

ਵਿੱਕੀ ਗੌਂਡਰ ਐਨਕਾਊਂਟਰ ਤੋਂ ਬਾਅਦ ਗੈਂਗ ਵਾਰ ਨਹੀਂ ਰੁਕੀ। ਵਿੱਕੀ ਦੇ ਸਾਥੀ ਗੈਂਗਸਟਰ ਰਣਦੀਪ ਸਿੰਘ ਉਰਫ਼ ਰਾਣਾ ਖੰਡਵਾਲੀਆ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜਿੰਮੇਵਾਰੀ ਵਿਰੋਧੀ ਗੈਂਗ ਦੇ ਜਸਦੀਪ ਸਿੰਘ ਉਰਫ ਭਗਵਾਨ ਪੁਰੀਆ ਨੇ ਲਈ ਸੀ, ਜੋ ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸਰਗਨਾ ਹੈ। ਇਸ ਤੋਂ ਬਾਅਦ ਦਲੇਰ ਕੋਟੀਆ ਆਪਣੇ ਵਿਰੋਧੀ ਗੈਂਗ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨ ਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਦਲੇਰ ਨੇ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ।