ਸਿੱਖ ਕੈਨੇਡੀਅਨ ਸੁਨੇਹਪ੍ਰੀਤ ਕੌਰ ਬਸਰਾ ਨੂੰ 'ਕੈਨੇਡਾ ਦੀ ਸਰਵੋਤਮ ਫੀਲਡ ਹਾਕੀ ਖਿਡਾਰਨ ਦਾ' ਪੁਰਸਕਾਰ ਮਿਲਿਆ
 ਵੈਨਕੂਵਰ (ਡਾ. ਗੁਰਵਿੰਦਰ ਸਿੰਘ) ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਵਿਦਿਆਰਥਣ ਸਿੱਖ ਕੈਨੇਡੀਅਨ ਸਨੇਹਪ੍ਰੀਤ ਕੌਰ ਬਸਰਾ ਨੂੰ 'ਕੈਨੇਡਾ ਦੀ ਫੀਲਡ ਹਾਕੀ ਦੀ ਸਭ ਤੋਂ ਵਧੀਆ ਖਿਡਾਰਨ ਦਾ ਪੁਰਸਕਾਰ' ਮਿਲਣ ਨਾਲ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ। ਇਹ ਪੁਰਸਕਾਰ ਹਰ ਸਾਲ ਕੈਨੇਡਾ ਦੇ ਸਰਬੋਤਮ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਫੀਲਡ ਹਾਕੀ ਦੇ ਖੇਤਰ ਵਿੱਚ ਇਹ ਪੁਰਸਕਾਰ ਜਿੱਤਣ ਵਾਲੀ ਸਿੱਖ ਕੈਨੇਡੀਅਨ ਸਨੇਹ ਪ੍ਰੀਤ ਕੌਰ ਪਹਿਲਾਂ ਵੀ ਕਈ ਸਨਮਾਨ ਹਾਸਲ ਕਰ ਚੁੱਕੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰੀ ਦੇ ਪ੍ਰਿੰਸਸ ਮਾਰਗਰੇਟ ਸਕੂਲ ਦੀ ਸਾਇੰਸ ਦੀ ਟੀਮ, ਨਾਸਾ ਵਿੱਚ ਖੋਜ ਕਾਰਜ ਲਈ ਜਾ ਰਹੀ ਹੈ, ਉਸਦੇ ਪੰਜ ਹੋਣਹਾਰ ਬੱਚੇ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ, ਜੋ ਕਿ ਮਾਣ ਵਾਲੀ ਗੱਲ ਹੈ।