ਦੱਖਣੀ ਕੋਰੀਆ ਵਿਚ ਰੋਬੋਟ ਨੇ ਟੈਸਟਿੰਗ ਦੌਰਾਨ ਲਈ ਵਿਅਕਤੀ ਦੀ ਜਾਨ
 ਸਿਓਲ : ਦੱਖਣੀ ਕੋਰੀਆ ਵਿਚ ਇੱਕ ਰੋਬੋਟ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਰੋਬੋਟ ਡੱਬੇ ਅਤੇ ਮਨੁੱਖ ਵਿਚ ਫਰਕ ਨਹੀਂ ਕਰ ਸਕਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਰੋਬੋਟਿਕ ਬਾਂਹ, ਚੀਜ਼ਾਂ ਨੂੰ ਫੜ੍ਹਨ ਲਈ ਹੱਥ ਵਰਗਾ ਯੰਤਰ ਵਿਚ ਖਰਾਬੀ ਕਾਰਨ ਵਾਪਰਿਆ।
ਇਸ ਰੋਬੋਟਿਕ ਬਾਂਹ ਨੇ ਕੈਨ ਨੂੰ ਚੁੱਕ ਕੇ ਇੱਕ ਪੈਨਲ 'ਤੇ ਰੱਖਣਾ ਸੀ, ਪਰ ਇਸ ਨੇ ਕੈਨ ਦੀ ਬਜਾਏ ਇੱਕ ਇਨਸਾਨ ਨੂੰ ਫੜ੍ਹ ਲਿਆ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਰੋਬੋਟ ਦੇ ਸੈਂਸਰ ਆਪਰੇਸ਼ਨ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਰੋਬੋਟਿਕ ਆਰਮ ਨੇ ਕਰਮਚਾਰੀ ਨੂੰ ਡੱਬਾ ਸਮਝ ਕੇ ਫੜ੍ਹ ਲਿਆ ਅਤੇ ਆਟੋਮੈਟਿਕ ਪੈਨਲ ਵੱਲ ਧੱਕ ਦਿੱਤਾ। ਇਸ ਕਾਰਨ ਮੁਲਾਜ਼ਮ ਦਾ ਚਿਹਰਾ ਅਤੇ ਛਾਤੀ ਬੁਰੀ ਤਰ੍ਹਾਂ ਕੁਚਲੇ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।