image caption:

‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦੀ ਹੈ ਕਾਂਗਰਸ: ਮੋਦੀ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ &rsquoਤੇ ਲੈਂਦਿਆਂ ਕਿਹਾ ਕਿ ਉਹ ਸੱਤਾ &rsquoਚ ਰਹਿਣ ਲਈ &lsquoਪਾੜੋ ਤੇ ਰਾਜ ਕਰੋ&rsquo ਦੀ ਨੀਤੀ ਅਪਣਾਉਂਦੀ ਹੈ ਅਤੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਬਣਾਉਂਦੀ ਹੈ। ਉਨ੍ਹਾਂ ਵਿਰੋਧੀ ਪਾਰਟੀ &rsquoਤੇ ਉਨ੍ਹਾਂ ਵਿਦੇਸ਼ੀ ਤੱਤਾਂ ਨਾਲ ਖੜ੍ਹੇ ਹੋਣ ਦਾ ਦੋਸ਼ ਲਾਇਆ ਜੋ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਭਗਵਾਨ ਰਾਮ ਨੂੰ ਇੱਕ ਕਾਲਪਨਿਕ ਪਾਤਰ ਹੀ ਦੱਸਦੀ ਹੈ।

ਪ੍ਰਧਾਨ ਮੰਤਰੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, &lsquoਕਾਂਗਰਸ ਨੇ ਦੇਸ਼ ਲਈ ਹਮੇਸ਼ਾ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ ਅਤੇ ਉਨ੍ਹਾਂ ਕੋਲ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਇਹ ਦੇਸ਼ &rsquoਤੇ &lsquoਪਾੜੋ ਤੇ ਰਾਜ ਕਰੋ&rsquo ਦੀ ਨੀਤੀ ਅਪਣਾ ਕੇ ਰਾਜ ਕਰਦੀ ਹੈ।&rsquo ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰ ਪਤਿਾ ਇਸ ਗੱਲ &rsquoਤੇ ਜ਼ੋਰ ਦਿੰਦੇ ਸਨ ਕਿ ਸ਼ਾਸਨ &rsquoਚ ਇਮਾਨਦਾਰੀ ਤੇ ਨੈਤਿਕਤਾ ਸ਼ਾਮਲ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੇਸ਼ ਵਿੱਚ &lsquoਰਾਮ ਰਾਜ&rsquo ਦੀ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ, &lsquoਇੱਕ ਪਾਸੇ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਕਿਲ੍ਹੇ ਉਸਾਰੇ ਹਨ ਤੇ ਦੂਜੇ ਪਾਸੇ ਇਹ ਭਗਵਾਨ ਰਾਮ ਨੂੰ ਕਾਲਪਨਿਕ ਪਾਤਰ ਕਹਿੰਦੀ ਹੈ।&rsquo