image caption:

ਤੁਸੀਂ ਆਪਣੀ ਅੰਗਰੇਜ਼ੀ ਸੁਧਾਰ ਲਵੋ, ਮੈਂ ਵਿਆਹ ਲਈ ਤਿਆਰ ਹਾਂ : ਪਾਇਲ ਘੋਸ਼

 ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਤੋਂ ਵਿਆਹ ਦਾ ਅਨੋਖਾ ਪ੍ਰਸਤਾਵ ਮਿਲਿਆ ਹੈ। ਅਦਾਕਾਰਾ ਨੇ ਕਿਹਾ ਕਿ ਜੇ ਸ਼ਮੀ ਆਪਣੀ ਅੰਗਰੇਜ਼ੀ ਵਿਚ ਸੁਧਾਰ ਕਰ ਲੈਂਦਾ ਹੈ ਤਾਂ ਉਹ ਉਸ ਨਾਲ ਵਿਆਹ ਕਰਨ ਲਈ ਤਿਆਰ ਹੈ।

ਮੁਹੰਮਦ ਸ਼ਮੀ ਨੇ ਮੌਜੂਦਾ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਚਾਰ ਮੈਚਾਂ ਵਿਚ 7 ​​ਦੀ ਸ਼ਾਨਦਾਰ ਔਸਤ ਨਾਲ 16 ਵਿਕਟਾਂ ਲਈਆਂ ਹਨ। 33 ਸਾਲਾ ਸ਼ਮੀ ਨੂੰ ਸ਼ੁਰੂਆਤੀ ਮੈਚਾਂ ਵਿਚ ਭਾਰਤ ਨੇ ਨਹੀਂ ਅਜ਼ਮਾਇਆ ਕਿਉਂਕਿ ਟੀਮ ਨੂੰ ਹੇਠਲੇ ਕ੍ਰਮ ਵਿਚ ਇਕ ਵਾਧੂ ਬੱਲੇਬਾਜ਼ ਦੀ ਲੋੜ ਸੀ। ਹਾਲਾਂਕਿ ਜਦੋਂ ਤੋਂ ਉਹ ਪਲੇਇੰਗ 11 'ਚ ਆਇਆ ਹੈ, ਭਾਰਤ ਦਾ ਗੇਂਦਬਾਜ਼ੀ ਹਮਲਾ ਕਾਫੀ ਮਜ਼ਬੂਤ ​​ਨਜ਼ਰ ਆ ਰਿਹਾ ਹੈ।