image caption:

ਆਸਟ੍ਰੇਲੀਆ ’ਚ ਬੇਕਾਬੂ ਕਾਰ ਪੱਬ ’ਚ ਵੜੀ, ਪੰਜ ਭਾਰਤੀਆਂ ਦੀ ਮੌਤ

 ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਡੇਲਸਫੋਰਡ ਸ਼ਹਿਰ ਸਥਿਤ ਰਾਇਲ ਡੇਲਸਫੋਰਡ ਹੋਟਲ ਦੇ ਪੱਬ ਦੇ ਡਾਈਨਿੰਗ ਏਰੀਆ ਵਿਚ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਵੜ ਗਈ ਤੇ ਖਾਣਾ ਖਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਦੋ ਭਾਰਤੀ ਪਰਿਵਾਰਾਂ ਦੇ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਲਜ਼ਮ ਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ।

ਸਿਡਨੀ ਮੌਰਨਿੰਗ ਹੇਰਾਲਡ ਮੁਤਾਬਿਕ ਪੱਬ ਦੇ ਡਾਈਨਿੰਗ ਏਰੀਏ ਵਿਚ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਵਿਵੇਕ ਭਾਟੀਆ (38), ਉਸ ਦੇ ਪੁੱਤਰ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸ ਦੀ ਪੁੱਤਰੀ ਅਨਵੀ (9) ਤੇ ਸਾਥੀ ਜਤਿਨ ਚੁੱਘ (30) ਦੀ ਮੌਤ ਹੋ ਗਈ। ਵਿਵੇਕ ਤੇ ਵਿਹਾਨ ਦੀ ਮੌਕੇ &rsquoਤੇ ਹੀ ਮੌਤ ਹੋ ਗਈ ਤੇ ਵਿਵੇਕ ਦੀ 36 ਸਾਲਾ ਪਤਨੀ ਰੁਚੀ ਤੇ ਛੇ ਸਾਲਾ ਪੁੱਤਰ ਅਬੀਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੈਰ ਟੁੱਟਣ ਤੇ ਅੰਦਰੂਨੀ ਸੱਟਾਂ ਕਾਰਨ ਪਹਿਲਾਂ ਅਬੀਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਪਰ ਹੁਣ ਉਸ ਦੀ ਹਾਲਤ ਸਥਿਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਆਪਣੇ ਪਰਿਵਾਰਕ ਮਿੱਤਰਾਂ ਨਾਲ ਛੁੱਟੀ ਦਾ ਅਨੰਦ ਲੈ ਰਿਹਾ ਸੀ। ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਸ਼ੈਨ ਪੈਟਨ ਨੇ ਹਾਦਸੇ ਨੂੰ ਤ੍ਰਾਸਦੀ ਕਰਾਰ ਦਿੱਤਾ ਹੈ। ਮੈਡੀਕਲ ਤੋਂ ਸਾਫ ਹੈ ਕਿ ਘਟਨਾ ਸਮੇਂ ਮੁਲਜ਼ਮ ਨੇ ਸ਼ਰਾਬ ਨਹੀਂ ਪੀਤੀ ਸੀ।