image caption:

ਜਗਤੇਸ਼ਵਰ ਸਿੰਘ ਬੈਂਸ ਨੇ ਜਿੱਤਿਆ ‘ਬਿਗ ਬ੍ਰਦਰ 25’ ਦਾ ਖਿਤਾਬ, ਬਣਿਆ ਸ਼ੋਅ ਜਿੱਤਣ ਵਾਲਾ ਪਹਿਲਾ ਅਮਰੀਕੀ ਸਿੱਖ

 ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ ਬਿਗ ਬ੍ਰਦਰ ਦੇ 25ਵੇਂ ਸੀਜ਼ਨ ਨੂੰ ਅਪਣਾ ਜੇਤੂ ਮਿਲ ਗਿਆ ਹੈ। ਇਸ ਸ਼ੋਅ ਦਾ ਖਿਤਾਬ ਜੱਗ ਬੈਂਸ (ਜਗਤੇਸ਼ਵਰ ਸਿੰਘ ਬੈਂਸ) ਨੇ ਜਿੱਤਿਆ ਹੈ। ਜਗ ਬੈਂਸ ਨੂੰ ਚੈਂਪੀਅਨ ਦਾ ਤਾਜ ਪਹਿਨਾਇਆ ਜਾ ਚੁੱਕਿਆ ਹੈ। ਉਨ੍ਹਾਂ ਨੂੰ ਟਰਾਫੀ ਦੇ ਨਾਲ $750,000 ਜੋ ਕਿ ਭਾਰਤੀ ਰੁਪਏ &lsquoਚ 6 ਕਰੋੜ ਤੋਂ ਉੱਤੇ ਦੀ ਸ਼ਾਨਦਾਰ ਇਨਾਮੀ ਰਕਮ ਬਣਦੀ ਹੈ, ਨਾਲ ਨਿਵਾਜਿਆ ਗਿਆ ਹੈ। ਸ਼ੋਅ ਦੇ ਇਤਿਹਾਸ &lsquoਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ &lsquoਬਿੱਗ ਬ੍ਰਦਰ&rsquo ਦਾ ਵਿਜੇਤਾ ਬਣਿਆ ਹੈ।

&lsquoਬਿੱਗ ਬ੍ਰਦਰ&rsquo ਦੇ ਘਰ &lsquoਚ 100 ਦਿਨ ਰਹਿ ਕੇ ਬੈਂਸ ਨੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਸਬਰ ਕੰਮ ਆਇਆ। ਉਹ ਫਾਈਨਲ ਰਾਊਂਡ ਵਿਚ ਮੈਟ ਕਲੋਟਜ਼ ਨੂੰ ਹਰਾ ਕੇ 5-2 ਵੋਟਾਂ ਨਾਲ ਜੇਤੂ ਬਣੇ। ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਮੇਂ ਹਰ ਕੋਈ ਉਸ ਨੂੰ ਜਿੱਤ ਲਈ ਵਧਾਈ ਦੇ ਰਿਹਾ ਹੈ।

ਜਿੱਤ ਤੋਂ ਬਾਅਦ ਬੈਂਸ ਨੇ ਕਿਹਾ, &ldquoਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ &lsquoਬਿੱਗ ਬ੍ਰਦਰ&rsquo ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ &lsquoਚ ਜਾਣ ਦੀ ਮੇਰੀ ਵੱਡੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।&rdquo ਜਗਤੇਸ਼ਵਰ ਸਿੰਘ ਬੈਂਸ &lsquoਬਿੱਗ ਬ੍ਰਦਰ&rsquo &rsquoਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੈ। ਸ਼ੋਅ ਵਿਚ ਅਮਰੀਕੀ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਲ ਸਨ।