234 ਕੈਨੇਡੀਅਨਜ਼ ਨੇ ਛੱਡਿਆ ਗਾਜ਼ਾ
 ਓਟਵਾ : ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਤਵਾਰ ਨੂੰ 234 ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗਾਜ਼ਾ ਤੋਂ ਮਿਸਰ ਪਹੁੰਚ ਗਏ।
ਇਹ ਅਪਡੇਟ ਉਸ ਸਮੇਂ ਆਈ ਜਦੋਂ ਦੋ ਦਿਨ ਬੰਦ ਰਹਿਣ ਤੋਂ ਬਾਅਦ ਰਾਫਾਹ ਕਰੌਸਿੰਗ ਨੂੰ ਮੂੜ ਖੋਲ੍ਹਿਆ ਗਿਆ ਤਾਂ ਕਿ ਜੰਗ ਨਾਲ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਵਿਦੇਸ਼ੀ ਨਾਗਰਿਕ ਜਾ ਸਕਣ। ਗਲੋਬਲ ਅਫੇਅਰਜ਼ ਵੱਲੋਂ ਸੁ਼ੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ 266 ਕੈਨੇਡੀਅਨ ਨਾਗਰਿਕ, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਨੇਡਾ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਮਿਸਰ ਵਿੱਚ ਸਥਿਤ ਕੈਨੇਡੀਅਨ ਅੰਬੈਸੀ ਵੱਲੋਂ ਕਾਹਿਰਾ ਆਉਣ ਵਾਲਿਆਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਫੂਡ ਤੇ ਰਿਹਾਇਸ਼ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾ ਰਿਹਾ ਹੈ ਜਦੋਂ ਤੱਕ ਉਨ੍ਹਾਂ ਦੇ ਟਰੈਵਲ ਪਲੈਨਜ਼ ਸਿਰੇ ਨਹੀਂ ਚੜ੍ਹਦੇ।ਗਾਜ਼ਾ ਦੀ ਸਰਹੱਦ ਪਾਰ ਕਰਨ ਵਾਲਿਆਂ ਦੀ ਤਾਜ਼ਾ ਗਿਣਤੀ ਉਨ੍ਹਾਂ 107 ਤੋਂ ਇਲਾਵਾ ਹੈ ਜਿਨ੍ਹਾਂ ਨੇ ਪਿਛਲੇ ਹਫਤੇ ਸਰਹੱਦ ਪਾਰ ਕੀਤੀ ਸੀ।