image caption:

ਪਾਕਿਸਤਾਨ ਨੇ ਸਿੱਖ ਸੈਲਾਨੀਆਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ

 ਭਾਰਤ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਸਿੱਖਾ ਦੀ ਸਹੂਲਤ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਪੋਰਟਲ ਲਾਂਚ ਕੀਤਾ ਹੈ। ਪੰਜਾਬ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਟਰੈਵਲ ਬੁਕਿੰਗ ਪੋਰਟਲ ਨੂੰ ਬੇਮਿਸਾਲ ਧਾਰਮਿਕ ਸੈਰ-ਸਪਾਟਾ ਪ੍ਰੋਗਰਾਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ।

ਮੁੱਖ ਮੰਤਰੀ ਨਕਵੀ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਤੀਰਥ ਯਾਤਰੀ ਹੁਣ ਪੋਰਟਲ ਰਾਹੀਂ ਆਨਲਾਈਨ ਹੋਟਲ ਬੁਕਿੰਗ ਕਰ ਸਕਦੇ ਹਨ। ਪਾਕਿਸਤਾਨ ਆਉਣ ਵਾਲੇ ਸਿੱਖਾਂ ਕੋਲ ਆਪਣੀ ਯਾਤਰਾ ਦੌਰਾਨ ਵੀਆਈਪੀ ਦਰਜੇ ਦੇ ਵਾਧੂ ਵਿਸ਼ੇਸ਼ ਅਧਿਕਾਰ ਦੇ ਨਾਲ-ਨਾਲ ਸੁਰੱਖਿਆ ਸੇਵਾਵਾਂ ਕਿਰਾਏ &lsquoਤੇ ਲੈਣ ਤੇ ਆਵਾਜਾਈ ਦੀ ਵਿਵਸਥਾ ਦਾ ਬਦਲ ਹੋਵੇਗਾ।

ਮੁੱਖ ਮੰਤਰੀ ਨਕਵੀ ਨੇ ਪੰਜਾਬ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਸੈਰ-ਸਪਾਟਾ ਪੁਲਿਸ ਬਲ ਦੀ ਸਥਾਪਨਾ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ, ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਵਿੱਚ ਆਪਣੇ ਧਾਰਮਿਕ ਤਿਉਹਾਰਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ।