image caption:

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਟਰਨੈਸ਼ਨਲ ਕ੍ਰਿਕਟ ‘ਚ 14,000 ਦੌੜਾਂ ਬਣਾਉਣ ਵਾਲੇ ਬਣੇ ਤੀਜੇ ਭਾਰਤੀ ਓਪਨਰ

 ਟੀਮ ਇੰਡੀਆ ਦੇ ਕਪਤਾਨ ਤੇ ਸਟਾਰ ਬੱਲੇਬਾਜ਼ &lsquoਹਿਟਮੈਨ&rsquo ਰੋਹਿਤ ਸ਼ਰਮਾ ਨੇ ਨੀਦਰਲੈਂਡ ਖਿਲਾਫ ਐਤਵਾਰ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਜਾ ਰਹੇ ਵਰਲਡ ਕੱਪ ਦੇ ਮੈਚ ਦੌਰਾਨ ਇਤਿਹਾਸ ਰਚ ਦਿੱਤਾ ਹੈ। ਰੋਹਿਤ ਸ਼ਰਮਾ ਨੇ ਇੰਟਰਨੈਸ਼ਨਲ ਕ੍ਰਿਕਟ ਵਿਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਜਿਸ ਨੂੰ ਹੁਣ ਤੱਕ ਭਾਰਤ ਲਈ ਸਿਰਫ ਮਹਾਨ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਵਿਸਫੋਟਕ ਓਪਨਰ ਵੀਰੇਂਦਰ ਸਹਿਵਾਗ ਹੀ ਹਾਸਲ ਕਰ ਸਕੇ ਹਨ। &lsquoਹਿਟਮੈਨ&rsquo ਰੋਹਿਤ ਸ਼ਰਮਾ ਨੇ ਇੰਟਰਨੈਸ਼ਨਲ ਕ੍ਰਿਕਟ ਵਿਚ ਓਪਨਰ ਦੇ ਤੌਰ &lsquoਤੇ 14,000 ਦੌੜਾਂ ਪੂਰੀਆਂ ਕਰ ਲਈਆਂ ਹਨ।

ਨੀਦਰਲੈਂਡ ਖਿਲਾਫ ਬੇਂਗਲੁਰੂ ਵਿਚ ਵਰਲਡ ਕੱਪ ਮੈਚ ਦੌਰਾਨ 12 ਦੌੜਾਂ ਬਣਾਉਂਦੇ ਹੀ ਰੋਹਿਤ ਸ਼ਰਮਾ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹਿਤ ਸ਼ਰਮਾ ਨੇ ਇਸ ਮੈਚ ਦੇ ਤੀਜੇ ਹੀ ਓਵਰ ਵਿਚ ਆਪਣੇ ਨਾਂ ਇਹ ਰਿਕਾਰਡ ਕਰ ਲਿਆ ਹੈ।ਉਹ ਇੰਟਰਨੈਸ਼ਨਲ ਕ੍ਰਿਕਟ ਵਿਚ 14000 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਿਰਫ ਤੀਜੇ ਭਾਰਤੀ ਓਪਨਰ ਬਣ ਗਏ ਹਨ।

ਭਾਰਤ ਲਈ ਓਪਨਰ ਵਜੋਂ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਦੌੜਾਂ ਸਾਬਕਾ ਤੂਫਾਨੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬਣਾਈਆਂ ਹਨ। ਵੀਰੇਂਦਰ ਸਹਿਵਾਗ ਨੇ ਭਾਰਤ ਲਈ ਓਪਨਰ ਦੇ ਤੌਰ &lsquoਤੇ ਸਭ ਤੋਂ ਵੱਧ 15,758 ਦੌੜਾਂ ਬਣਾਈਆਂ ਹਨ। ਦਿੱਗਜਾਂ ਦੀ ਲਿਸਟ ਵਿਚ ਦੂਜੇ ਨੰਬਰ &lsquoਤੇ ਸਚਿਨ ਤੇਂਦੁਲਕਰ ਦਾ ਨਾਂ ਆਉਂਦਾ ਹੈ। ਸਚਿਨ ਨੇ ਭਾਰਤ ਲਈ ਓਪਨਰ ਵਜੋਂ 15,335 ਦੌੜਾਂ ਬਣਾਈਆਂ ਹਨ।