ਗਰੀਬਾਂ ਦੀ ਸੇਵਾ ਕਰ ਕੇ ਪੰਜਾਬੀ ਗਾਇਕ ਬੀ ਪਰਾਕ ਨੇ ਮਨਾਈ ਦੀਵਾਲੀ
 ਚੰਡੀਗੜ੍ਹ - ਦੀਵਾਲੀ ਦੇ ਤਿਉਹਾਰ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇਕ ਵੀਡੀਓ ਸਾਂਝੀ ਕੀਤੀ। ਉਹਨਾਂ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗਰੀਬ ਲੋਕਾਂ ਦੀ ਸੇਵਾ ਕੀਤੀ ਤੇ ਉਹਨਾਂ ਨੂੰ ਕੰਬਲ ਵੰਡੇ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀ ਪਰਾਕ ਸੜਕ ਦੇ ਆਸ-ਪਾਸ ਸੁੱਤੇ ਹੋਏ ਲੋਕਾਂ 'ਤੇ ਕੰਬਲ ਪਾ ਰਹੇ ਹਨ ਤੇ ਗਰੀਬਾਂ ਦੀ ਸੇਵਾ ਕਰ ਕੇ ਦੀਵਾਲੀ ਮਨਾ ਰਹੇ ਹਨ। ਵੀਡੀਓ ਦੇ ਪਿੱਛੇ ਰਾਮ ਆਏਗੇਂ ਗੀਤ ਵੀ ਚੱਲ ਰਿਹਾ ਹੈ ਤੇ ਪੰਜਾਬੀ ਗਾਇਕ ਬੀ ਪਰਾਕ ਕੰਬਲ ਵੰਡਦੇ ਨਜ਼ਰ ਆ ਰਹੇ ਹਨ।