image caption:

ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਫਿਰ ਬਣਾਇਆ ਵਰਲਡ ਰਿਕਾਰਡ

 ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਅਯੁੱਧਿਆ ਨੇ ਇੱਕ ਵਾਰ ਫਿਰ ਆਪਣਾ ਹੀ ਰਿਕਾਰਡ ਤੋੜ  ਦਿੱਤਾ ਹੈ। ਦੀਪ ਉਤਸਵ 2023 ਵਿੱਚ 22 ਲੱਖ 23 ਹਜ਼ਾਰ ਦੀਵੇ ਜਗਾਏ  ਗਏ। ਇਹ ਸੰਖਿਆ ਪਿਛਲੇ ਸਾਲ 2022 ਵਿੱਚ ਜਗਾਏ ਗਏ 15.76 ਲੱਖ ਦੀਵਿਆਂ ਨਾਲੋਂ ਲਗਭਗ ਛੇ ਲੱਖ 47 ਹਜ਼ਾਰ ਵੱਧ ਹੈ।

ਡ੍ਰੋਨ ਦੁਆਰਾ ਕੀਤੇ ਗਏ ਦੀਵਿਆਂ ਦੀ ਗਿਣਤੀ ਤੋਂ ਬਾਅਦ ਦੀਪਤਸਵ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਵਾਂ ਰਿਕਾਰਡ ਦਰਜ ਕਰ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਯੁੱਧਿਆ ਪ੍ਰਤੀ ਵਚਨਬੱਧਤਾ ਨੇ ਇਸ ਪ੍ਰਾਚੀਨ ਸ਼ਹਿਰ ਨੂੰ ਇੱਕ ਵਾਰ ਫਿਰ ਵਿਸ਼ਵ ਰਿਕਾਰਡ ਸੂਚੀ ਵਿੱਚ ਦਰਜ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਮਹਾਰਿਸ਼ੀ ਵਾਲਮੀਕਿ ਦੀ ਰਾਮ ਕਥਾ ਨੂੰ ਹੋਲੋਗ੍ਰਾਫਿਕ ਲਾਈਟ ਰਾਹੀਂ ਸੁਣਾਇਆ ਗਿਆ। ਲੇਜ਼ਰ ਸ਼ੋਅ ਤੋਂ ਬਾਅਦ 23 ਮਿੰਟ ਤੱਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਦੌਰਾਨ 84 ਲੱਖ ਰੁਪਏ ਦੇ ਹਰੇ ਪਟਾਕੇ ਫੂਕੇ ਗਏ।