image caption:

ਦਿੱਲੀ ਦੇ ਪ੍ਰਦੂਸ਼ਣ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ : ਫੂਲਕਾ

 ਨਵੀਂ ਦਿੱਲੀ : ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਕਿਵੇਂ ਜਿੰਮੇਵਾਰ ਹੋ ਸਕਦਾ ਹੈ। ਦਿੱਲੀ ਦਾ ਆਪਣਾ ਹੀ ਪ੍ਰਦੂਸ਼ਣ ਹੀ 300 AQI ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਚਐਸ ਫੂਲਕਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਨਾਜਾਇਜ਼ ਪਟਾਕੇ ਕੀ ਪੰਜਾਬ ਆ ਕੇ ਚਲਾ ਗਿਆ ਹੈ। ਇਹ ਗੱਲ ਸਹੀ ਹੈ ਕਿ ਪਰਾਲੀ ਦੀ ਅੱਗ ਪ੍ਰਦੂਸ਼ਣ ਕਰਦੀ ਹੈ। ਪਰ ਦਿੱਲੀ ਨੂੰ ਆਪਣੀ ਪੀੜੀ ਹੇਠ ਸੋਟਾ ਮਾਰਨਾ ਚਾਹੀਦਾ ਹੈ।

ਫੂਲਕਾ ਨੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਦਿੱਲੀ ਵਿਚ ਉਦਯੋਗ ਦਾ ਹੈ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਦੀ ਸਾਂਭ ਲਈ ਹੈਪੀ ਸੀਟਰ ਕਾਫੀ ਨਹੀਂ ਹੈ, ਇਸ ਵਿਚ ਵੀ ਭਰਿਸ਼ਟਾਚਾਰ ਹੋਵੇਗਾ। ਫੂਲਕਾ ਨੇ ਜ਼ੋਰ ਦੇ ਕੇ ਕਿਹਾ ਕਿ ਪਰਾਲੀ ਦਾ ਅਸਲ ਹੱਲ ਇਹ ਹੈ ਕਿ ਪਰਾਲੀ ਨੂੰ ਖੇਤ ਵਿਚ ਡੀਕੰਪੋਸ ਕਰ ਕੇ ਖਾਦ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਗਲਾ ਘੁੱਟਣਾ ਬਿਲਕੁਲ ਗਲਤ ਹੈ।