image caption:

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ  ਪਹੁੰਚੀ ਸ੍ਰੀ ਅਕਾਲ ਤਖ਼ਤ ਸਾਹਿਬ

 ਅੰਮਿ੍ਤਸਰ : ਇਸ ਸਮੇਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਇਸ ਵਿਚਾਲੇ ਉਨ੍ਹਾਂ ਦੀ ਮਾਤਾ ਮਾਤਾ ਬਲਵਿੰਦਰ ਕੌਰ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ। ਉਸ ਨੇ ਦੋਸ਼ ਲਾਇਆ ਕਿ ਅੰਮ੍ਰਿਤਪਾਲ ਸਿੰਘ ਲਈ ਜਾਲ ਬੁਣਿਆ ਗਿਆ ਸੀ। ਉਸ ਦੇ ਕੰਮ ਨੂੰ ਝੂਠੀ ਰੋਸ਼ਨੀ ਵਿੱਚ ਪੇਸ਼ ਕੀਤਾ ਗਿਆ ਸੀ. ਇਸ ਬਹਾਨੇ NSA ਲਗਾਇਆ ਗਿਆ ਅਤੇ ਸਾਥੀ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸਲ ਵਿਚ ਉਹ ਜੱਥੇਦਾਰ ਰਘੁਬੀਰ ਸਿੰਘ ਨੂੰ ਮਿਲਣ ਆਏ ਸਨ, ਪਰ ਜੱਥੇਦਾਰ ਆਪਣੇ ਦਫ਼ਤਰ ਵਿਚ ਨਹੀ ਸਨ, ਜਿਸ ਕਾਰਨ ਮੁਲਾਕਾਤ ਤਾਂ ਹੋ ਨਹੀ ਸਕੀ ਪਰ ਅੰਮ੍ਰਿਤਪਾਲ ਦੀ ਮਾਤਾ ਨੇ ਹੋਰ ਐਲਾਨ ਕਰ ਦਿੱਤੇ ਹਨ।

ਉਨ੍ਹਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ 19 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੂਜਾ ਅਰਦਾਸ ਸਮਾਗਮ ਕਰਵਾਉਣ ਦੀ ਗੱਲ ਆਖੀ ਹੈ।

ਇਸ ਮੌਕੇ ਬਲਵਿੰਦਰ ਕੌਰ ਨੇ ਕਿਹਾ ਕਿ ਕਈ ਲੋਕ ਆਖਦੇ ਹਨ ਕਿ ਅੰਮ੍ਰਿਤਪਾਲ ਚੋਣਾਂ ਲੜੇਗਾ, ਪਰ ਮੈ ਦਸ ਦੇਣਾ ਚਾਹੁੰਦੀ ਹੈ ਕਿ ਅਜਿਹਾ ਕੁੱਝ ਨਹੀਂ ਹੋਵੇਗਾ। ਬਲਵਿੰਦਰ ਕੌਰ ਨੇ ਕਿਹਾ ਕਿ ਮੇਰਾ ਪੁੱਤਰ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਚਾਹੰਦਾ ਹੈ ਜਿਸ ਵਿਚ ਸਾਡੀ ਸਾਰਿਆਂ ਦੀ ਭਲਾਈ ਹੈ।