ਅਮਰੀਕਾ ਦੇ ਟੈਕਸਾਸ ‘ਚ ਫਿਰ ਫਾਇ.ਰਿੰਗ, ਇਕ ਬੱਚੇ ਦੀ ਮੌ.ਤ, ਚਾਰ ਲੋਕ ਜ਼ਖਮੀ
 ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ਟੈਕਸਾਸ ਦੀ ਹੈ। ਇਥੋਂ ਦੇ ਇਕ ਬਾਜ਼ਾਰ ਵਿਚ ਹੋਈ ਗੋਲੀਬਾਰੀ ਵਿਚ ਤਿੰਨ ਬੱਚੇ ਤੇ ਦੋ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 10 ਸਾਲਾ ਬੱਚੇ ਦੀ ਬਾਅਦ ਵਿਚ ਹਸਪਤਾਲ &lsquoਚ ਮੌਤ ਹੋ ਗਈ। ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਪੀਅਰਲੈਂਡ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ਮੰਚ &lsquoਐਕਸ&rsquo &lsquoਤੇ ਕਿਹਾ ਕਿ ਐਤਵਾਰ ਸ਼ਾਮ ਲਗਭਗ 5.30 ਵਜੇ ਪੀਅਰਲੈਂਡ ਦੇ ਕਾਲਜ ਫਰੀ ਮਾਰਕੀਟ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲਣ &lsquoਤੇ ਅਧਿਕਾਰੀ ਮੌਕੇ &lsquoਤੇ ਪਹੁੰਚੇ ਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।
ਪੀਅਰਲੈਂਡ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਵਿਚ ਜ਼ਖਮੀ ਹੋਈ 14 ਸਾਲਾ ਲੜਕੀ ਤੇ 18 ਸਾਲ ਦੇ ਨੌਜਵਾਨ ਦੀ ਹਾਲਤ ਸਥਿਰ ਹੈ ਜਦੋਂਕਿ ਹੋਰ ਜ਼ਖਮੀ 16 ਸਾਲ ਦੇ ਕਿਸ਼ੋਰ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ 37 ਸਾਲਾ ਸ਼ਖਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਤੇ ਫਿਰ ਉਸ ਨੂੰ ਛੁੱਟੀ ਦੇ ਦਿੱਤੀ ਗਈ।