image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧਰਮ ਧੁਰਾ

ਗੁਰੂ ਨਾਨਕ ਦੇਵ ਪ੍ਰਗਟ ਦਿਹਾੜਾ ਮਨੌਤ, ਧੂਮ ਧਾਮ, ਭੀੜ ਭੜੱਕਾ ਰੌਣਕਾਂ, ਧੱਕੇ ਧੌਲੇ, ਨਗਰ ਕੀਰਤਨ ਨਵੀਂ ਤੇ ਅਚੰਭਾ ਰੀਤ ਨਹੀਂ ਕੁਝ ਸਾਲਾਂ ਤੋਂ ਪ੍ਰਚੱਲਤ ਹੈ । ਧਰਮ ਨਾਲ ਸਬੰਧ ਕਿੰਨਾ ਕੁ ਹੈ ਇਸ ਦੀ ਪੜਚੋਲ ਸਮੇਂ ਦੀ ਲੋੜ ਹੈ, ਪਹਿਲਾ ! ਕੀ ਨਗਰ ਕੀਰਤਨ ਮੁੱਢਲੀ ਪ੍ਰਣਾਲੀ ਵਿੱਚੋਂ ਸੀ ? ਆਦੇਸ਼ ਸਨ ਜਾਂ ਗੁਰ-ਮਰਿਯਾਦਾ ਬਣਾਈ, ਠੀਕ ਕਿ ਪਹਿਲਾਂ ਗੁਰੂ ਘਰ ਘੱਟ ਬਣੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਸੀ, ਸਰਬ ਧਰਮ ਪੱਖੀ ਸੀ, ਰਾਜੇ ਨੂੰ ਬਗਾਵਤ ਦਾ ਖਤਰਾ ਪ੍ਰਜਾ ਨੂੰ ਖੁਸ਼ ਰੱਖਣ ਲਈ ਜਰੂਰੀ ਹੁੰਦਾ ਸੀ, ਅੱਜ ਭੀ ਲੋਕਤੰਤਰ ਵਿੱਚ ਗਰਾਂਟਾਂ ਦਾ ਸਿਸਟਮ ਹੈ, ਪੁਰਾਤਨ ਸਮਾਂ ਤਾਂ ਸੀ ਹੀ ਮਨੁੱਖੀ ਰਾਜਸੀ ਤੇ ਗੁਰੂ ਕਾਲ ਵਿੱਚ ਭੀ ਗੱਦੀ ਸੰਕਲਪ ਸਰਕਾਰੂ ਥਾਵਾਂ &lsquoਤੇ ਧਰਮ ਪਾਲਣ ਲਈ ਮਾਲੀ ਸਹਾਇਤਾ ਸੀ, ਖੋਜ ਸਿੱਧ ਕਰਦੀ ਹੈ, ਗੱਦੀਆਂ ਮਹੰਤਾਂ, ਬਾਵਿਆਂ ਨੂੰ ਸਾਧੂਆਂ ਤੇ ਮੌਲਵੀ, ਪੰਡਤਾਂ ਆਦਿ ਨੂੰ ਸੌਂਪੀਆਂ ਜਾਂਦੀਆਂ ਸਨ, ਸਿੱਖਾਂ ਦਾ ਸੰਘਰਸ਼ ਕਿ ਮਹੰਤਾਂ ਤੋਂ ਕਬਜ਼ੇ ਛੱਡਵਾਏ ਆਦਿ ਸਾਡੀ ਸੁਰਤ ਵਿੱਚ ਭੀ ਮੈਂ ਸੁਣਿਆ ਸੀ ਕਿ ਸਾਡੇ ਪਿੰਡ ਬਾਵਾ-ਡੇਰਾ ਤੇ ਜਮੀਨ ਸੀ ਨਉਂ ਤੇ ਉਥੇ ਹੀ ਸੰਗਰਾਂਦ ਮਨਾਉਂਦੇ ਸਨ, ਅਸੀਂ ਭੀ ਜਾਂਦੇ ਸੀ ਨਿਆਣੇ ਹੁੰਦੇ ਸਾਰਾ ਪ੍ਰਬੰਧ ਪੰਡਤ ਹੰਸ ਰਾਜ ਕਰਦਾ ਸੀ, ਪ੍ਰਸ਼ਾਦ ਖੰਡ ਦਾ ਪਰ ਭੰਡਾਰਾ ਗੁੜ ਦਾ ਕੜਾਹ, ਲੰਗਰ ਨਹੀਂ ਸੀ ਹੁੰਦਾ, ਫੇਰ ਸਾਡੇ ਪਿਤਾ ਨੇ ਭੱਠਾ ਲਾਇਆ ਤੇ ਇੱਟ ਗੁਰਦੁਆਰੇ ਨੂੰ ਦਿੱਤੀ ਤੇ ਬਾਵਾ ਭਾਂਪ ਕੇ ਜ਼ਮੀਨ ਵੇਚ ਗਿਆ ਪਰ ਪਹਿਲਾ ਬਾਵਾ ਬਿਰਧ ਸੀ ਤੇ ਰੱਬ ਨੂੰ ਪਿਆਰਾ ਹੋ ਗਿਆ ਸੀ, ਇਹ 50ਵਿਆਂ ਵਿੱਚ ਸੀ, ਦੇਖ ਲੋ ਗੱਲ ਨਗਰ ਕੀਰਤਨ ਦੀ ਕਦੀ ਨਹੀਂ ਸੀ ਦੇਖਿਆ ਫੇਰ ਕਿਧਰੇ ਸੁਨਣਾ ਕਿ ਸ਼ਹਿਰਾਂ ਵਿੱਚ ਪ੍ਰਭਾਤ ਫੇਰੀਆਂ ਪਿੰਡਾਂ ਵਿੱਚ ਲਾਗੂ ਕਰ ਲਈਆਂ, ਬਹੁਤੀਆਂ ਤਾਂ ਹਰਮਨ ਨਹੀਂ ਸਨ ਪਰ ਅਸੀਂ ਨਗਰ-ਕੀਰਤਨ ਨਹੀਂ ਸੀ ਦੇਖਿਆ, ਲੋਕੀ ਤਾਂ ਕੰਮਾਂ ਵਿੱਚ ਗੁਲਤਾਨ ਪੇਂਡੂ ਤਾਂ ਕੀ ਕਿਸਾਨ, ਜੁਆਨ ਕਿਰਤੀ ਮਜਦੂਰ ਮਿਹਨਤ ਨਾਲ ਰੋਟੀ ਦਾ ਜੁਗਾੜ ਸਿਰ ਖੁਰਕਣ ਦਾ ਵਿਹਲ ਨਾ ਸੀ, ਪਰ ਧਰਮ, ਭਾਵਨਾ, ਅਕੀਦਾ, ਮਨਸ਼ਾ, ਵਿਸ਼ਵਾਸ ਰੋੜ ਵਰਗਾ ਹੁਣ ਵਪਾਰੀ ਤਬਕਾ ਪਿੰਡਾਂ ਵਿੱਚ ਗੁਰਦੁਆਰੇ ਚੌਧ੍ਹਰ ਨੇ ਮੱਲ ਲਈ ਥਾਂ ਸੰਗਰਾਂਦ ਤਾਂ ਗੁਰੂ-ਘਰਾਂ ਵਿੱਚ ਡੇਰੇ ਬੰਦ ਪਰ ਅਖੰਡ ਪਾਠ ਤਾਂ ਪਤਾ ਨਹੀਂ ਆਮ ਸਾਧਾਰਨ ਸਿੱਖ ਗੁਰੂ-ਗ੍ਰੰਥ ਪੜ੍ਹਨ ਵਾਲੇ ਕਿਥੇ ਸਨ ਨਾਲੇ ਖੇਤੀ ਵਾਲੇ ਗ੍ਰੰਥੀ ? ਫੇਰ ਦੂਜੀਆਂ ਸ਼੍ਰੇਣੀਆਂ ਵਾਲੇ ਪਾਠ ਸਿੱਖ ਕੇ ਗ੍ਰੰਥੀ ਬਣ ਗਏ, ਭਾਈ ਜੀ ਸਦਾਉਂਦੇ ਸਨ, ਪਸਾਰਾ ਤਾਂ ਵਿਦੇਸ਼ੀ ਗਏ ਪੇਂਡੂ ਵਰਗ ਕਰਕੇ ਹੋਇਆ, ਦਰਬਾਰ ਸਾਹਿਬ ਭੀ ਬਹੁਗਿਣਤੀ ਪੇਂਡੂਆਂ ਦੀ ਨਹੀਂ ਸੀ ਜਾਂਦੀ, ਉਥੇ ਸ਼ਹਿਰਾਂ ਵਿੱਚ ਇਹ ਪ੍ਰਥਾ ਅਰੰਭੀ, ਹੁਣ ਤਾਂ ਨਿੱਤ ਹੀ ਦੇਖੀ ਜਾਵੋ ਪਾਲਕੀ ਸਜਾਵਟ ਫੁੱਲ, ਪੰਜ ਪਿਆਰੇ, ਪ੍ਰਸ਼ਾਦ ਨਹੀਂ ਪਰ ਪਕਵਾਨ ਵੰਡੋ ਦੱਸ ਕੁ ਸਾਲ ਤੋਂ ਸੜਕਾਂ ਤੇ ਝਾੜੂ, ਮਸ਼ਕ ਨਾਲ ਪਾਣੀ ਛਿੜਕੋ, ਵਾਜੇ ਬੈਂਡ ਭੀ ਮਰਿਯਾਦਾ ਹੈ, ਰਹਿਤ ਹੈ, ਰਸਮਾਂ ਹਨ ਜਾਂ ਰਵਾਜ਼ ਪਰ ਹਰ ਸਾਲ ਕੁਝ ਨਵਾਂ ਜੋੜੀ ਜਾਂਦੇ ਨੇ, 60 ਕੁ ਸਾਲ ਪਹਿਲਾਂ ਆਮਦ ਗੁਰੂ ਘਰ ਜਰੂਰ ਧਰਮ ਸ਼ਰਧਾ ਕਰਕੇ ਕਿ ਬਾਬੇ ਨੇ ਨਵੀਂ ਜ਼ਿੰਦਗੀ ਦਿੱਤੀ, ਦੌਲਤ ਨੇ ਢਿੱਡ ਭਰਤੇ, ਸ਼ੁਕਰਾਨੇ ਤੇ ਨਾਲੇ ਮਿਲਣ ਦੇ ਸਾਧਨ, ਐਤਵਾਰ ਨੂੰ ਦੀਵਾਨ ਹਾਲਾਂ ਵਿੱਚ ਲਾ ਲਾ ਕੇ ਫੇਰ ਅਸਥਾਨ ਉਸਾਰੇ, ਹੌਲੀ ਹੌਲੀ ਪਾਠ ਅਰੰਭ ਲਏ ਫੇਰ ਅਖੰਡ ਪਾਠ ਕਿਉਂਕਿ ਪਾਠੀ ਪ੍ਰਚਾਰਕ ਆਪਣਾ ਧੰਦਾ ਚਲਾਉਣਾ ਚਾਹੁੰਦੇ ਸੀ, ਅੰਤ ਨੂੰ ਤਾਂ ਆਮਦਨ ਲਈ ਭੀ ਰਾਹ ਬਣ ਗਿਆ, ਵਪਾਰੀ ਮਨ ਭੀ ਸਕੀਮੀ ਸਨ ਛੋਟਾ ਕਰਾਂ ਗੁਰੂ ਘਰ ਥੋੜ੍ਹੇ ਸਨ ਤਾਂ ਨਗਰ-ਕੀਰਤਨ ਦੀ ਘੜਤ ਘੜੀ, ਮਸਾਂ ਕਿਧਰੇ ਸੌ ਕੁ ਬੰਦਾ ਹੁੰਦਾ ਸੀ ਜਿਉਂ ਹੀ ਗੁਰਦੁਆਰੇ ਵੱਧ ਗਏ, ਨਗਰ ਕੀਰਤਨ ਭੀ ਸਾਲ ਵਿੱਚ ਦੋ ਹੋ ਗਏ ਤੇ ਗਿਣਤੀ ਭੀ ਸੰਭਾਲਣ ਤੋਂ ਉੱਪਰ ਹੁੰਦੀ ਗਈ, ਹਰ ਵਾਰ ਨਵੀਆਂ ਰੀਤਾਂ, ਸਰੋਪੇ ਵੰਡੋ, ਲਿਖਦੀ ਜਾਵਾਂ ਦਰਬਾਰ ਸਾਹਿਬ ਵਿੱਚ ਸਵ: ਅਵਤਾਰ ਸਿੰਘ ਮੱਕੜ ਪੜ੍ਹਿਆ ਲਿਖਿਆ ਸੀ, ਇੰਨਸ਼ੋਰੈਂਸ ਦਾ ਕਾਰੋਬਾਰੀ, ਬਰਾਦਰੀ ਵਪਾਰੀ ਸੀ, ਪੀਲਾ ਕੱਪੜਾ ਵੇਚਣ ਲਈ ਸਿਰੋਪੇ ਪ੍ਰਥਾ ਚਲਾ ਲਈ 100 ਰੁਪੈ ਮੱਥਾ ਟੇਕੋ ਸਰੋਪਾ ਲਵੋ, ਹੁਣ ਸ਼ਾਇਦ ਹਟਾ ਤੀ ਹੁਣ ਸੇਵਾਦਾਰ ਖੜ੍ਹੇ ਛੋਟੇ ਫੁਲਕੇ ਜਿੱਡਾ ਪਤਾਸਾ ਫੜਾਈ ਜਾਂਦੇ ਨੇ, ਕੜਾਹ ਪ੍ਰਸ਼ਾਦ ਮੁੱਲ ਲਿਆ ਕੇ ਚੜ੍ਹਾਵੋ, ਪਿੰਨੀ ਪ੍ਰਸ਼ਾਦ ਨਿੱਕੇ ਪੈਕੇਟ ਵੇਚੋ ਆਦਿ, ਵਿਸ਼ਾ ਹੈ ਕਿ ਹਰ ਸ਼ਹਿਰ ਵਿੱਚ ਦਰਜਨ ਕੁ ਗੁਰਧਾਮ ਹਨ ਸਭ ਸੰਗਤਾਂ ਨਾਲ ਭਰੇ ਹੁੰਦੇ ਨੇ, ਫੇਰ ਨਗਰ ਕੀਰਤਨ ਕੀਹਨੂੰ ਧਰਮ ਨਾਲ ਜੋੜਨਾ ਹੈ ਕੋਈ ਦੂਜੇ ਧਰਮ ਵਾਲੇ ਜੁੜੇ ਤਾਂ ਨਹੀਂ ਹਾਂ ਪ੍ਰਬੰਧਕ ਕੌਂਸਲਾਂ ਨੂੰ ਸਰਕਾਰਾਂ ਨੂੰ ਤੇ ਸਿਆਸੀ ਪਾਰਟੀਆਂ ਨੂੰ ਦੱਸਣ ਨੂੰ ਕਿ ਆਹ ਦੇਖੋ ਸਾਡੀ ਪ੍ਰਭਤਾ ਤੇ ਉਹ ਉਨ੍ਹਾਂ ਦੇ ਚੇਲੇ ਬਣ ਕੇ ਧਾਂਕ ਮੰਨਦੇ ਹਨ, ਬੱਸ ਆਹ ਹੈ ਅਸਲ ਕਹਾਣੀ ਹੁਣ ਆਈ ਵਾਰੀ ਕਿ ਜਿਥੇ ਤਾਂ ਸੜਕਾਂ ਚੌੜੀਆਂ ਤੇ ਰਸਤੇ ਕਈ ਪਾਸਿਆਂ ਤੋਂ ਕੋਈ ਆਵਾਜਾਈ ਦੀ ਦਿੱਕਤ ਨਹੀਂ, ਜਨਤਾ ਆਪਣੇ ਕਾਰੋਬਾਰਾਂ &lsquoਤੇ ਜਾਵੇ ਜੋ ਚਾਹੁਣ ਸ਼ਾਮਿਲ ਹੋਣ ਪਰ ਮੇਰਾ ਲੇਖ ਕਿ ਸਾਡੇ ਸ਼ਹਿਰ ਭੀ ਦਰਜਨ ਗੁਰਦੁਆਰੇ 5 ਨਵੰਬਰ ਦੀ ਗਾਥਾ ਸੁਣੋ ਪ੍ਰਬੰਧਕਾਂ ਨੇ ਕੌਂਸਲ ਨਾਲ ਰਲ੍ਹਕੇ ਏਜੰਸੀ ਕੀਤੀ ਜੀਹਨੇ ਸਿਕਿਊਰਿਟੀ, ਸਟਿਵਰਡ ਤੇ ਹੋਰ ਕਰਮਚਾਰੀ ਭਾੜੇ &lsquoਤੇ ਕੀਤੇ ਕੁੱਲ ਖਰਚਾ ਤਕਰੀਬਨ 82 ਹਜ਼ਾਰ ਪੌਂਡ ਦਾ ਦੱਸਿਆ ਜਾਂਦਾ ਹੈ, ਕੋਈ ਸਲਾਹ, ਮੈਂਬਰ, ਸੰਗਤ ਨੂੰ ਪਤਾ ਨਹੀਂ ਨਾਲ ਹੀ ਵਲੰਟੀਅਰ ਅੱਗੇ ਦੀ ਤੱਰ੍ਹਾਂ ਹੈਰਾਨੀ ਹੋਈ ਜਦੋਂ ਇਹ ਲਾਣਾ ਦੇਖਣ ਨੂੰ ਝੱਗੀਆਂ ਪਾਟੀਆਂ ਪਰ ਲੱਗਣ ਜਿਮੇ ਸੇਵਾ ਕਰਨ ਆਏ ਨੇ ਤੁਰੇ ਫਿਰਨ ਚਾਹ ਪਾਣੀ ਪੀਂਦੇ ਸ਼ਕਦੇ ਤੇ ਕੋਈ ਭੀ ਕਿੱਤੇ ਵੱਲ ਧਿਆਨ ਨਹੀਂ, ਸਾਡੇ ਆਪਣੇ ਨੌਜਵਾਨ ਹੀ ਕੂੜਾ ਚੁੱਕਣ ਝਾੜੂ ਮਾਰਨ ਬੱਸ ਰਾਤ ਨੂੰ ਸੱਤ ਕੁ ਵਜੇ ਲਾਰੀ ਆ ਗਈ ਬੈਗ ਭਰੇ ਲੱਦਣ ਆਹ ਖਰਚਾ, ਕੌਂਸਲ ਸ਼ਾਇਦ ਸਟਾਲਾਂ ਵਾਲਿਆਂ ਤੋਂ ਕੋਈ ਫੀਸ ਲੈਂਦੀ ਹੋਵੇਗੀ, ਪਰ ਸਟਾਲਾਂ ਦਾ ਕੋਈ ਪਲੈਨ ਨਹੀਂ, ਕੋਈ ਅਨੁਸ਼ਾਸਨ ਨਹੀਂ, ਅਨੁਸ਼ਾਸਨ ਤਾਂ ਭਾਵੇਂ ਨਗਰ ਕੀਰਤਨ ਦਾ ਭੀ ਨਹੀਂ, ਮੇਲਾ ਹੈ ਸਵੇਰੇ 11 ਵਜੇ ਤੋਂ ਬੱਸਾਂ ਬੰਦ, ਰਾਤ ਦੇ 7 ਵਜੇ ਤੱਕ ਪਹਿਲਾਂ ਸਗੋਂ 5।30 ਵਜੇ ਤੋਰ ਦਿੰਦੇ ਸੀ, ਹੁਣ ਆਹ ਹਜ਼ਾਰਾਂ ਦਾ ਖਰਚਾ ਕਰਕੇ ਆਹ ਸਹੂਲਤ ਦਿੱਤੀ ਪਰ ਕਿਹੜੇ ਗੁਰੂ ਘਰ ਨੂੰ ਘਾਟਾ, ਪਾਠ ਪੂਜਾ ਤੇ ਵਿਆਹ ਭੇਟਾ, ਫੀਸ ਵੱਧ ਜਾਊਗੀ, ਅਗਲੇ ਜੋ ਸੁੱਖਾਂ ਹਨ ਜਾਂ ਦਿਨ, ਜਨਮ, ਵਿਆਹ, ਮੰਗਣੇ ਤੇ ਮਰਨ ਤਾਂ ਔਖੇ ਸੌਖੇ ਕਰਨਗੇ ਹੀ, ਫੀਸਾਂ ਭਰਨੀਆਂ ਹੀ ਹਨ, ਜਾਣਕਾਰੀ ਦੇਵਾਂ ਕਿ ਪਹਿਲਾਂ ਕੋਚਾਂ ਹੁੰਦੀਆਂ ਸਨ ਸੇਵਾ ਵਾਲੇ ਡਰਾਈਵਰ ਤੇ ਕੰਪਨੀਆਂ ਨਾਲੇ ਭੇਜਦੇ ਸਨ, ਇਸ ਵਾਰ ਕੇਵਲ ਛੋਟੀਆਂ ਮਿੰਨੀ ਬੱਸਾਂ ਹੀ ਤਿੰਨ ਸਨ, ਪ੍ਰਬੰਧ ਉੱਚਿਤ ਨਹੀਂ ਸਨ ਸਗੋਂ ਨਾ ਨਾਲੋ ਚਲ ਸੀਗੇ, ਘੰਟਾ ਟਾਈਮ ਪਿੱਛੇ ਕਰਕੇ ਹਨੇਰਾ ਪਹਿਲਾਂ ਤੇ ਲੋਕੀ ਬੱਸਾਂ ਉਡੀਕਣ, ਸਟਾਪਾਂ &lsquoਤੇ ਸੂਚਨਾ ਬੰਦ, ਮੈਂ ਪੁਲਸ ਵਾਲੇ ਖੜ੍ਹੇ ਕਰ ਲਏ, ਪੁਲਸ ਲੇਡੀ ਸੋਚੇ ਇਹ ਅਨਪੜ੍ਹ ਜਿਹੀ ਕੀ ਆਖਦੀ ਹੈ ਮੈਨੂੰ ਕਹਿੰਦੀ ਸਾਨੂੰ ਨੀ ਪਤਾ, ਤਿੰਨ ਸਨ ਦੋ ਮਨੁੱਖ ਇਕ ਤੀਖਣ ਸੀ, ਜੀਉਂ ਹੀ ਮੈਂ ਕਿਹਾ ਲੇਡੀ ਮੈਨੂੰ 40 ਸਾਲ ਹੋ ਗਏ ਮੀਟਿੰਗਾਂ ਵਿੱਚ ਫਿਰਦੀ ਨੂੰ, ਪੁਲਸ ਫੇਰ ਆਈ ਹੀ ਕੀ ਕਰਨ ਜੇਕਰ ਤੁਸੀਂ ਫੀਡ ਬੈਕ ਨੀ ਕਰਨੀ, ਫੇਰ ਸਿਕਿਊਰਿਟੀ ਨੂੰ ਸੁਣਾਈਆਂ ਤੇ ਆਖਰ ਸਟਿਵਰਡ ਅੜਿੱਕੇ ਚਲੋ ਕਿਤੇ ਤਾਂ ਗੱਲ ਕਰਨਗੇ, ਹੁਣ ਪ੍ਰਬੰਧਕਾਂ ਨਾਲ ਝਗੜੂੰਗੀ, ਪਰ ਕਿਸੇ ਤਣ ਪੱਤਣ ਤਾਂ ਲੱਗਣਾ ਨਹੀਂ ਕੇਵਲ ਸਾਡਾ ਪ੍ਰਬੰਧ ਹੀ ਆਪਹੁਦਰਾ ਨਹੀਂ ਸਭ ਏਕ ਹੀ ਹਨ, ਪਰ ਕਸੂਰ ਬਹੁਤਾ ਚੈਨਲਾਂ ਦਾ ਹੈ ਇਹ ਜਾ ਜਾ ਕੇ ਆਹ ਕਰੋ ਉਹ ਕਰੋ, ਕਿਵੇਂ ਕਤਾਰਾਂ ਬੰਨੀ ਮਸ਼ਹੂਰੀ ਵਿੱਚ ਕਦੀ ਧੂ ਧੂ ਇਕ ਦੇ ਹੱਥ ਫੇਰ ਦੂਜੇ ਦੇ ਗੁਰੂ ਘਰ ਜਾਤ ਬਰਾਦਰੀਆਂ ਦੇ ਬਣ ਗਏ, ਠੀਕ ਹੈ ਰਵਿਦਾਸ ਧਰਮ ਅੱਡ ਹੋ ਗਿਆ ਹੈ, ਉਨ੍ਹਾਂ ਆਪਣਾ ਹੀ ਗ੍ਰੰਥ ਅਮ੍ਰਿਤਬਾਣੀ ਭੀ ਪ੍ਰਮੰਨ ਲਿਆ ਹੈ ਭਾਵੇਂ ਹਾਲੇ ਗੁਰੂ ਘਰ ਗੁਰੂ ਗ੍ਰੰਥ ਪ੍ਰਕਾਸ਼ ਹੀ ਕਰਦੇ ਹਨ ਉਨ੍ਹਾਂ ਦਾ ਹੱਕ ਭੀ ਹੈ ਭਗਤ ਰਵਿਦਾਸ (ਗੁਰੂ ਰਵਿਦਾਸ) ਜੀ ਤਾਂ 600 ਸਾਲ ਪਹਿਲਾਂ ਉਹ ਬਾਣੀ ਦੇ ਗਏ ਜੋ ਗੁਰੂ ਗ੍ਰੰਥ ਵਿੱਚ ਦਰਜ ਹੈ, ਅਸੀਂ ਭਾਵੇਂ ਨਿੰਦਕ ਹਾਂ ਜੀ ਸੰਤਾਂ ਦੇ ਡੇਰੇ, ਰਾਧਾ ਸੁਆਮੀ ਹਾਲਾਂਕਿ ਰਾਧਾ ਸੁਆਮੀ ਗੁਰੂ ਨਹੀਂ ਆਖਦੇ, ਮਹਾਰਾਜ ਜੀ ਆਖਦੇ ਹਨ ਉਹ ਗੁਰੂ ਗ੍ਰੰਥ ਵਿੱਚੋਂ ਹੀ ਵਿਆਖਿਆ ਕਰਦੇ ਸਨ, ਪਰ ਸਾਡੇ ਮਹਾਰਥੀਆਂ ਉਨ੍ਹਾਂ ਨਾਲ ਭੀ ਆਢਾ ਲਿਆ ਹੁਣ ਆਪ ਕੋਈ ਭੀ ਮਰਿਯਾਦਾ ਨਹੀਂ ਕੋਈ ਪ੍ਰਥਾ ਨਹੀਂ ਜੋ ਜੀ ਚਾਹੇ ਪ੍ਰਚਾਰੋ, ਬੱਸ ਨਉਂ ਗੁਰੂ ਦਾ ਲਈ ਚੱਲੋ, ਚੇਤੇ ਰੱਖੋ ਪੁਰਾਤਨ ਭਗਤ ਵਿੱਦਿਆਮਾਨ ਨਹੀਂ ਸਨ, ਬੁੱਧਮਾਨ ਸਨ, ਬੁੱਧੀ ਦੇ ਤੀਖਣ ਪਰ ਪ੍ਰਭੂ ਦੇ ਰੰਗ ਵਿੱਚ ਰੰਗੇ ਕਰਕੇ ਰਚਨਹਾਰ ਦੇ ਪੱਖੋਂ ਵਰੋਸਾਏ ਸਨ, ਸੁਨੇਹੇ ਦੇਣ ਰਹਿਬਰ ਸਨ, ਕੋਈ ਉਨ੍ਹਾਂ ਨਾਮ ਦਾ ਸੁਨੇਹਾ ਨਹੀਂ ਦਿੱਤਾ, ਨਾ ਹੀ ਕੋਈ ਧੌਲਰ ਉਸਾਰੇ ਰੜੇ ਬੈਠ ਹੀ ਭਗਤੀਆਂ ਕੀਤੀਆਂ, ਗੁਰੂ ਨਾਨਕ ਦੇਵ ਜੀ ਭੀ ਪੱਧਰੇ ਹੀ ਉਹਦੇ ਗੁਣ ਗਉਂਦੇ ਸਨ, ਖੋਜ ਦੇਖੋ ਗੱਦੀ ਕੋਈ ਵੰਸ਼ ਦੀ ਜਾਇਦਾਦ ਦੀ ਨਹੀਂ, ਇਹ ਸਰਕਾਰੂ ਹੀ ਸਨ, ਤਾਂ ਹੀ ਹੁਣ ਭੀ ਪਾਕਿਸਤਾਨ ਵਿੱਚ ਜੋ ਗੁਰੂ ਘਰ ਲਈ ਜਮੀਨ ਹੈ ਟਰੱਸਟ ਦੀ ਹੈ, ਗੁਰੂ-ਗੱਦੀਆਂ ਭੀ ਕੋਈ ਆਪਣੀ ਪ੍ਰਵਾਰਕ ਵਿਰਾਸਤਾਂ ਨਹੀਂ ਸਨ ਤਾਂ ਹੀ ਤਾਂ ਗੁਰੂ ਜੀ ਦੇ ਪੁੱਤਰਾਂ ਨੂੰ ਪਰ੍ਹਾਂ ਰਖਤਾ, ਅਸੀਂ ਸੱਚੀ ਗੱਲ ਨਹੀਂ ਕਰਦੇ ਇਤਿਹਾਸ ਨੂੰ ਭੀ ਦੱਬ ਦਿੱਤਾ ਹੈ ਬੱਸ ਆਪਣੇ ਪ੍ਰਚਾਰ ਲਈ ਵਰਤ ਰਹੇ ਹਾਂ, ਕੋਈ ਭੀ ਹੁਣ ਤੱਕ ਦਾ ਬੁੱਧੀਮਾਨ ਲੇਖਕ ਇਸ ਵਿਸ਼ੇ &lsquoਤੇ ਕਿਤਾਬਾਂ ਨਹੀਂ ਦੇ ਸਕਿਆ, ਇਹ ਤੁਹਾਨੂੰ ਮਿਡਲ ਈਸਟ ਦੇ ਉੱਚ ਵਿੱਦਿਆਲੇ ਤੇ ਲਾਇਬ੍ਰੇਰੀਆਂ ਤੋਂ ਉਪਲਬਧ ਹੋਣਗੇ, ਪਰ ਅਸੀਂ ਉਜਾਗਰ ਕਰਨਾ ਨਹੀਂ ਚਾਹੁੰਦੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਮਨਾਉਣ ਨੂੰ ਹੀ ਧਰਮ ਮੰਨਦੇ ਹਾਂ, ਉਨ੍ਹਾਂ ਦੀ ਫਿਲਾਸਫੀ ਤਾਂ ਅਲੋਪ ਕਰ ਧਰੀ, ਹਾਂ ਲੰਗਰ ਪ੍ਰਥਾ ਜੋ ਮੁੱਢ ਤਾਂ ਸੂਫੀਆਂ ਨੇ ਬੰਨਿਆਂ ਸੀ ਪਰ ਚਲਾ ਨਾ ਸਕੇ, ਸਿੱਖ ਧਰਮ ਦੀ ਇਸ ਦੇਣ ਨੇ ਹੀ ਨਿਵੇਕਲਾ ਪਣ ਦਿਖਾ ਕੇ ਨਾਮਣਾ ਖੱਟਿਆ ਹੈ, ਬਾਕੀ ਧਾਰਮਿਕ ਮੂਲ ਤਾਂ ਮਿਲਦੇ ਜੁਲਦੇ ਤੇ ਸਾਂਝੇ ਹੀ ਹਨ, ਉੱਨੀ ਵੀਹ ਪੁਰਾਤਨ ਲਿਖਤਾਂ ਪੜ੍ਹ ਸੁਣ ਕੇ ਹੀ ਪੋਥੀਆਂ, ਵੇਦ, ਉਪਨਿਸ਼ਦਾਂ ਵਿੱਚੋਂ ਹੀ ਕਾਇਦੇ ਸਭ ਅੱਗੇ ਤੋਰੇ ਨੇ, ਪਹਿਲਾਂ ਬਾਈਬਲ ਨੇ ਉਹ ਫਰੋਲੇ, ਫੇਰ ਕੁਰਾਨ ਨੇ, ਫੇਰ ਅਸੀਂ ਭੀ ਇਕੱਤਰ ਕਰਕੇ ਤਾਂ ਹੀ ਤਾਂ ਭਾਸ਼ਾ ਭਿੰਨ ਤੇ ਵਿੱਚ ਜ਼ਿਕਰ ਦੂਜੇ ਧਰਮਾਂ ਦਾ ਹੈ ।
ਪੰਜਾਬ ਸਥਿਤੀ : ਨਿਰਾ ਧੁਰਾ ਸਰਕਾਰਾਂ ਨੂੰ ਦੋਸ਼ੀ ਦੱਸੀ ਜਾਵੋ ਲਾਹੇਬੰਦ ਨਹੀਂ, ਜਿਸ ਸੂਬੇ ਵਿੱਚ ਹਰ ਵੇਲੇ ਖਜਾਲਤ ਰਹੇ ਭਾਗ ਕਿਥੋਂ ? ਕੋਈ ਵਰਗ ਮੂਹਰੇ ਜੋ ਹਨ ਖਿੱਤੇ ਲਈ ਚਿੰਤਕ ਨਹੀਂ, ਬੱਸ ਤਮਾਸ਼ੇ ਕਰਕੇ ਪ੍ਰਸਿੱਧੀ ਲਵੋ, ਹੁਣ ਬਹੁਤੀ ਰਾਮ ਦੁਹਾਈ ਲੱਖੇ ਸਿਧਾਣੇ ਪਾਈ ਹੋਈ ਹੈ, ਸਕੂਲ ਦੀ ਕਹਾਣੀ, ਮਾਂ-ਬਾਪ ਅੰਗ੍ਰੇਜ਼ੀ ਪੜ੍ਹਾਉਣ ਲਈ ਇੰਨੀ ਫੀਸ ਦੇ ਕੇ ਆਪਣੇ ਬੱਚੇ ਭੇਜਦੇ ਨੇ ਇਹ ਪ੍ਰਾਈਵੇਟ ਹਨ ਅਤੇ ਬਾਹਰਲੀਆਂ ਅਧਿਕਾਰੀ ਸਿਲੇਬਸ ਨਾਲ ਜੁੜਤ ਹਨ, ਹਿੰਦੀ ਰਾਸ਼ਟਰੀ ਭਾਸ਼ਾ ਕਰਕੇ ਲਾਜ਼ਮੀ ਹੈ, ਮੈਂ ਇਹ ਇਕ ਸਕੂਲ ਜਾ ਕੇ ਰਿਸ਼ਤੇਦਾਰ ਬੱਚੇ ਕਰਕੇ ਜਾ ਕੇ ਦੇਖ ਆਈ ਹਾਂ, ਬੜੇ ਚੰਗੇ ਪ੍ਰਬੰਧ ਹਨ, ਕੁਝ ਬੱਚੇ ਭੀ ਸ਼ਰਾਰਤੀ ਹੁੰਦੇ ਹਨ ਤੇ ਮਾਪੇ ਭੀ ਕੜੇ ਭੀ ਦੂਸਰੇ ਧਾਰਮਿਕ ਚਿੰਨ ਹਨ, ਪੰਜਾਬੀ ਬੋਲਣ &lsquoਤੇ ਨਹੀਂ ਰੋਕ, ਪਰ ਉਹ ਸਕੂਲ ਵਿੱਚ ਅੰਗ੍ਰੇਜ਼ੀ, ਹਿੰਦੀ ਲਈ ਬਚਨਬੱਧ ਹਨ, ਲੱਖੇ ਸਿਧਾਣੇ ਦਾ ਸਕੂਲ ਵਿੱਚ ਜਾ ਕੇ ਖਲ੍ਹਲ ਵਾਜਬ ਨਹੀਂ ਸੀ, ਪਹਿਲਾਂ ਪੂਰੀ ਤਸੱਲੀ ਕਰਨੀ ਸੀ ਨਾਲੇ ਇਹ ਉਹ ਹੀ ਲਾਣਾ ਹੈ ਜੋ ਪਹਿਲਾਂ ਝੋਟਾ ਮੁਹਿੰਮ ਨਸ਼ਿਆਂ ਲਈ ਹੁਣ ਇਧਰ, ਕੀ ਕੋਈ ਸਬੂਤ ਹਨ ਕਿ ਜੁਰਮਾਨੇ ਹੋਏ ਜਾਂ ਬੱਚੇ ਹਟਾਏ ਗਏ, ਲੱਖਾ ਤਾਂ ਸਿਆਸਤ ਦੀ ਤਿਆਰੀ ਵਿੱਚ ਹੈ, ਪਿੜ ਬੰਨਦਾ ਹੈ, ਧਰਨੇ ਤਾਂ ਉਥੇ ਇਕ ਰਵਾਇਤ ਬਣ ਗਈ, ਆਹ ਖਾਲਿਸਤਾਨੀ ਗੁਰਪਤਵੰਤ ਪੰਨੂੰ ਨੇ ਧਮਕੀ ਦੇ ਧਰੀ ਕਿ ਏਅਰ-ਇੰਡੀਆ ਦੀਆਂ ਉਡਾਣਾਂ ਵਿੱਚ ਜਾਨਾਂ ਨੂੰ 19 ਨਵੰਬਰ ਤੋਂ ਖਤਰਾ ਹੁਣ ਲੋਕੀ ਜੋ ਟਿਕਟਾਂ ਲਈ ਬੈਠੇ ਨੇ ਕਈ ਤਾਂ ਤਿਆਰੀ ਭੀ ਪੂਰੀ ਹੈ, ਭੰਬਲਭੂਸੇ ਵਿੱਚ ਪੈ ਗਏ, ਚਿੰਤਾ ਲੱਗ ਗਈ ਕੀ ਸੇਵਾ ਹੈ ਇਸ ਦੀ, ਦੁੱਖ ਦੇਵੋ ਪ੍ਰਜਾ ਨੂੰ, ਗਿੱਦੜ ਭਮਕੀ ਸਮੇਂ ਸਮੇਂ &lsquoਤੇ, ਲੋਕੀ ਸਮਝਦੇ ਨਹੀਂ ਕਿ ਪੈਸਾ ਕੌਣ ਦੇ ਰਿਹਾ ਹੈ, ਚੈਨਲ ਚਲਾਉ, ਵੰਡੋ, ਅਣਉੱਚਿਤ ਕਾਰਵਾਈਆਂ ਕਰੋ ਤੇ ਦਹਿਸ਼ਤ ਫਲਾਉ, ਦੂਜੇ ਪਾਸੇ ਆਮ ਵਿੱਚ ਵਿਧਾਇਕ ਕਰੋੜਪਤੀ ਕੁਲਵੰਤ ਸਿੰਘ ਮੁਹਾਲੀ, ਆਹ ਗੱਜਣਵਾਲਾ ਕਈ ਹੋਰ, ਸਿਹਤ ਮੰਤਰੀ ਬਲਵੀਰ ਸਿੰਘ ਕੇਸ ਲਟਕਦਾ ਹੈ ਕਰਕੇ ਭੱਜਿਆ ਰਹਿੰਦਾ ਹੈ, ਹਸਪਤਾਲਾਂ ਵਿੱਚ ਹੈਗਾ ਐਨਕਾਂ ਵਾਲਾ ਡਰਾਮੇ ਬਾਜ ਮੁਖੀ ਦੇ ਚੇਲੇ ਕਿਵੇਂ ਰਿਸ਼ਵਤਖੋਰੀ ਦੀ ਵੀਡੀਉ ਬਣਾ ਕੇ ਨੋਟ ਦਿਖਾ ਕੇ ਜੀ ਆਹ ਫੜਿਆ, ਕਦੀ ਮੁੜਕੇ ਜਾਣਕਾਰੀ ਹੈ ਕੋਈ ਕਿ ਕੀ ਕੁਝ ਬਣਿਆ, ਬੱਸ ਕਲਾਬਾਜ਼ੀਆਂ ਜੀ ਅਸੀਂ ਇਮਾਨਦਾਰ ਹਾਂ, ਝੱਜੂ ਪਉਣੇ ਨੇਤਾ ਬਹੁਤੇ ਪਿਆਰੇ, ਸ਼੍ਰੋਮਣੀ ਕਮੇਟੀ ਚੋਣ ਚਲੋ ਪ੍ਰਧਾਨ-ਧਾਮੀ ਵਕੀਲ ਹਨ ਤੇ ਲੋਕੀ ਖੇਤਰੀ ਪਾਰਟੀ ਨਾਲ ਭੀ ਬੱਝੇ ਹਨ, ਭਾਵੇਂ ਬੀਬੀ ਜਗੀਰ ਕੌਰ ਅਭਿਮਾਨੀ ਔਰਤ ਭੀ ਹੈ ਤੇ ਹਾਵੀ ਭੀ, ਢੀਂਡਸਾ, ਰੋਡੇ, ਭੂੰਮਾ, ਮੋਹਕਮ ਸਿੰਘ ਆਦਿ ਨੂੰ ਲੈ ਕੇ ਧੁਣਖ ਲਿਆਈ ਕਿ ਸ਼੍ਰੋਮਣੀ ਕਮੇਟੀ ਵਿੱਚ ਚੋਣ ਨੂੰ ਚੁਣੌਤੀ ਐਨੇ ਪ੍ਰਮੁਖੀਆਂ ਨੂੰ ਗਠਿਤ ਕਰਕੇ 17 ਵੋਟਾਂ, ਫੇਰ ਨਿਮੋਝੂਣੀ ਨੀ ਹੋਈ ਸਗੋਂ ਪੱਤਰਕਾਰਾਂ &lsquoਤੇ ਬੁੜਕੇ, ਬੀ।ਜੇ।ਪੀ। ਦਾ ਵਾਰ ਵਾਰ ਸਵਾਲ ਪੁੱਛਦੇ ਹੋ, ਮਾਮੇ ਲੱਗਦੇ ਨੇ ਆਦਿ-ਬੋਲੀ ਕੀ ਇਹ ਝੂਠ ਹੈ ਕਿ ਢੀਂਡਸਾ, ਭੂੰਮਾਂ ਬਾਕੀ ਦੇ ਪੰਥਕ ਨੇ ਭਾਜਪਾ ਦੇ ਨਹੀਂ ਪਰ ਲੋਕਾਂ ਦੇ ਅੱਖੀਂ ਘੱਟਾ ਪਾਉ ਰਿਪੋਰਟਰ, ਚੈਨਲ, ਪਰਚੇ ਭੀ ਸਭ ਡਫੜੀ ਪੱਟਣ &lsquoਤੇ ਹੀ ਨੇ ਸੂਬੇ ਵਿੱਚ ਅਮਨ-ਸ਼ਾਂਤੀ ਦੇ ਅਭਿਲਾਸ਼ੀ ਨਹੀਂ ਖਾਸ ਕਰਕੇ ਆਹ ਯੂ।ਕੇ। ਦਾ ਇਕ ਚੈਨਲ ਉਥੋਂ ਦੇ ਤਾਂ ਬਹੁਤ ਉਤਸੁਕਤ ਨਹੀਂ, ਗੋਦੀ ਮੀਡੀਆ ਸਗੋਂ ਚੰਗਾ ਹੈ ਚੰਗਿਆੜੀ ਤਾਂ ਨਹੀਂ ਲਾਉਂਦਾ, ਸੱਚਾਈ ਤਾਂ ਹੈ ਕਿ ਹੁਣ ਸੰਸਾਰ &lsquoਤੇ ਪਸ਼ੂ ਵਿਰਤੀ ਵਿਸੱਰ ਚੁੱਕੀ ਹੈ, ਭਲਾਮਾਣਸ ਤਾਂ ਘਿਉ ਦਾ ਦੀਵਾ ਲੈ ਕੇ ਲੱਭੇ ਭਾਵੇਂ ਲੱਭਣ ਸਮਝ ਨਹੀਂ ਆਉਂਦੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਗਾਈ ਜਾਂਦੇ ਨੇ ਮਾਲਵੇ ਦੇ ਭੀ, ਪਤਾ ਨਹੀਂ ਕਿ ਇਥੇ ਤਾਂ ਉਹਦਾ ਰਾਜ ਸੀ ਹੀ ਨਹੀਂ, ਨਾਲੇ ਬਹੁਤਾ ਹਿੱਸਾ ਤਾਂ ਹੁਣ ਪਾਕਿਸਤਾਨ ਵਿੱਚ ਹੈ, ਬਾਕੀ ਕਾਬਲ, ਕੰਧਾਰ, ਅਫਗਾਨਿਸਤਾਨ ਪਾਸ਼ ਇਤਿਹਾਸਕ ਤੱਥ ਕਿ ਫਰਾਂਸੀਸੀ ਫੌਜਾਂ ਦੀ ਮਦਦ &lsquoਤੇ ਸਾਰੀ ਇਮਦਾਦ ਸੀ, ਅੰਤ ਉਹ ਅੰਗ੍ਰੇਜ਼ ਫੌਜਾਂ ਦਾ ਸਾਹਮਣਾ ਨਾ ਕਰ ਸਕਣ &lsquoਤੇ ਮਹਾਰਾਣੇ ਅਲਵਿਦਾ ਕਿਹਾ ਮਿੱਤਰਾਂ ਅਸੀਂ ਆਪਣੀਆਂ ਫੌਜਾਂ ਦਾ ਘਾਣ ਨਹੀਂ ਕਰਵਾਉਣਾ ਤੇ ਪੜ੍ਹਿਆ ਵਿਚਾਰ ਤਾਂ ਅੰਗ੍ਰੇਜ਼ਾਂ ਸੰਧੀ ਭੀ ਹੋਈ, ਪਰ ਸਿੱਖ ਤਾਂ ਰੋਟੀ ਨੂੰ ਤੋਂ ਤੀ ਹੀ ਕਰੀ ਜਾਂਦੇ ਨੇ ਲਾਂਬੂੰ ਲਾਈ ਜਾਂਦੇ ਨੇ, ਆਪਣੇ ਝੁੱਗੇ ਚੌੜ ਸਾਡੇ ਲੰਡਨ ਵਿੱਚ ਮੁਜ਼ਾਹਰੇ ਗਾਜਾ-ਕਾਂਡ ਯਹੂਦੀ ਤਾਕਤਵਰ, ਸਰਕਾਰ ਪੁਲਸ ਨੂੰ ਕਹਿੰਦੀ ਫਲਸਤੀਨੀ ਹਮਾਇਤੀਆਂ ਨੂੰ ਰੋਕੋ, ਪੁਲਸ ਬਚਨ ਵੱਧ ਕਰ ਨਹੀਂ ਸਕਦੀ ਸਰਕਾਰ ਡਰਪੋਕ ਹੈ, ਫਿਕਰਮੰਦੀ ਤਾਂ ਹੈ ਹਰ ਵੇਲੇ ਹੀ ਧੁੜਕੂ ਕਿ ਕੋਈ ਵਾਰਦਾਤ ਨਾ ਹੋ ਜਾਵੇ, ਚਲੋ ਭਾਣੇ ਅੰਦਰ ਹੀ ਸਭ ਕੁਝ ਹੁੰਦਾ ਹੈ, ਸਿਰ ਨੀਮਾਂ ਕਰੀਏ, 
-ਬਲਵਿੰਦਰ ਕੌਰ ਚਾਹਲ ਸਾਊਥਾਲ