image caption:

ਕੈਨੇਡਾ ਨਿੱਝਰ ਹੱਤਿਆ ਬਾਰੇ ਭਾਰਤ ਨੂੰ ਸਬੂਤ ਦੇਵੇ: ਜੈਸ਼ੰਕਰ

 ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਾਅਵਿਆਂ ਦੇ ਸਮਰਥਨ ਲਈ ਸਬੂਤ ਮੰਗੇ ਹਨ। ਇਥੇ ਗੱਲਬਾਤ ਦੌਰਾਨ ਸ੍ਰੀ ਜੈਸ਼ੰਕਰ ਨੇ ਭਰੋਸੇਯੋਗ ਸਬੂਤਾਂ ਦੀ ਮਹੱਤਤਾ &lsquoਤੇ ਜ਼ੋਰ ਦਿੱਤਾ। ਇਹ ਪੁੱਛੇ ਜਾਣ &lsquoਤੇ ਕਿ ਕੀ ਇਸ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ ਤਾਂ ਮੰਤਰੀ ਨੇ ਸਪੱਸ਼ਟ ਤੌਰ &lsquoਤੇ ਨਹੀਂ ਕਿਹਾ। ਟਰੂਡੋ ਦੇ ਦੋਸ਼ਾਂ ਬਾਰੇ ਬੋਲਦੇ ਹੋਏ ਸ੍ਰੀ ਜੈਸ਼ੰਕਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਸ ਮਾਮਲੇ &lsquoਤੇ ਆਪਣੀ ਕੈਨੇਡੀਅਨ ਹਮਰੁਤਬਾ ਮੇਲਾਨੀਆ ਜੋਲੀ ਨਾਲ ਗੱਲਬਾਤ ਕੀਤੀ ਹੈ। ਕੈਨੇਡੀਅਨ ਸਰਕਾਰ ਨੂੰ ਉਨ੍ਹਾਂ ਨਾਲ ਕੋਈ ਵੀ ਸਬੂਤ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਭਾਰਤ ਜਾਂਚ ਕਰਾਉਣ ਲਈ ਤਿਆਰ ਹੈ, ਬਸ਼ਰਤੇ ਇਸ ਬਾਰੇ ਸਬੂਤ ਪੇਸ਼ ਕੀਤੇ ਜਾਣ ਪਰ ਹਾਲੇ ਤੱਕ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। &ldquo