25-26 ਨਵੰਬਰ ਨੂੰ ਹੋਵੇਗਾ ਸ਼ੁਰੂ ਨਿਊਜ਼ੀਲੈਂਡ ਸਿੱਖ ਗੇਮਜ਼ 2023 ਦਾ ਮਹਾਕੁੰਭ
 ਨਿਊਜ਼ੀਲੈਂਡ  ਔਕਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਸਿੰਘ ਛਾਬੜਾ)9592282333
 ਨਿਊਜ਼ੀਲੈਂਡ ਸਿੱਖ ਖੇਡਾਂ 25 ਅਤੇ 26 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਉੱਘੇ ਖੇਡ ਪਰਮੋਟਰ ਅਤੇ ਪ੍ਰਧਾਨ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਿੱਖ ਖੇਡਾਂ 2023 ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਵਾਰ ਗੇਮਾਂ ਵੱਡੇ ਪੱਧਰ &rsquoਤੇ ਹੋਣ ਵਾਲੀਆਂ ਹਨ ਅਤੇ ਦਰਜਨਾਂ ਕਬੱਡੀ ਦੇ ਸਟਾਰ ਖਿਡਾਰੀ ਲਗਭਗ ਹਰ ਦੇਸ਼ ਤੋਂ ਪਹੁੰਚ ਰਹੇ ਹਨ। ਨਿਊਜ਼ੀਲੈਂਡ ਦੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਬੱਡੀ ਖਿਡਾਰੀਆਂ ਨੂੰ ਦਰਸ਼ਕ ਜ਼ੋਰ ਅਜਮਾਇਸ਼ ਕਰਦੇ ਹੋਏ ਦੇਖਣਗੇ। ਇਸ ਤੋਂ ਇਲਾਵਾ ਸੱਭਿਆਚਾਰਕ ਸਟੇਜ &rsquoਤੇ ਰੋਣਕਾਂ ਲਾਉਣ ਦੇ ਲਈ ਖੁੱਲ੍ਹੇ ਅਖਾੜੇ ਦਾ ਮਾਹੌਲ ਬਣਾਉਣ ਲਈ ਵਾਰਸ ਭਰਾਵਾਂ ਦੀ ਤਿਕੜੀ (ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ) ਵੀ ਆਪਣੀ ਟੀਮ ਦੇ ਨਾਲ ਪਹੁੰਚ ਰੇਹ ਹਨ। ਇਸ ਤੋਂ ਇਲਾਵਾ ਸਥਾਨਕ ਪੰਜਾਬੀ ਕਲਾਕਾਰ ਵੀ ਆਪਣੀ ਹਾਜ਼ਰੀ ਲਗਵਾਉਣਗੇ। ਸਟੇਜ ਸੰਚਾਲਨ ਦੇ ਲਈ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਆਪਣੀ ਪੂਰੀ ਟੀਮ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਅੰਤਿਮ ਰੂਬ ਦੇ ਰਹੇ ਹਨ।