image caption:

20 ਕੁ ਦਿਨ ਪਹਿਲਾਂ ਪੰਜਾਬ ਵਿੱਚ ਵਿਆਹ ਕਰਵਾਕੇ ਇਟਲੀ ਪਹੁੰਚੇ ਪੰਜਾਬੀ ਨੌਜਵਾਨ ਰਾਕੇਸ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ

  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੀਵਾਲੀ ਵਾਲੀ ਰਾਤ ਹੋਈ ਅਣਹੋਂਣੀ ਦਾ ਦਰਦ ਸਬਾਊਦੀਆ(ਲਾਤੀਨਾ) ਇਲਾਕੇ ਦੇ ਭਾਰਤੀ ਹਾਲੇ ਭੁੱਲ ਨਹੀਂ ਸੀ ਸਕੇ ਕਿ ਅੱਜ ਇੱਕ ਹੋਣ ਕੁਦਰਤੀ ਕਹਿਰ ਵਿੱਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾਅ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕਲ੍ਹ ਸਵੇਰੇ ਰਾਕੇਸ ਕੁਮਾਰ(35)ਸਾਇਕਲ ਉਪੱਰ ਕੰਮ ਲਈ ਜਾ ਰਿਹਾ ਸੀ ਕਿ ਮੀਲੀਆਰਾ ਨੰਬਰ 51 ਨੇੜੇ ਇੱਕ ਕਾਰ ਦੀ ਪਿੱਛੋ ਫੇਟ ਵੱਜਣ ਨਾਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਕੋਈ ਇਟਾਲੀਅਨ ਬਜੁਰਗ ਚਲਾ ਰਿਹਾ ਸੀ ਜਿਹੜਾ ਕਿ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵੱਲ ਜਾ ਰਿਹਾ ਸੀ।ਘਟਨਾ ਦੀ ਖ਼ਬਰ ਵਿੱਚ ਹੀ ਸਥਾਨਕ ਸੁੱਰਖਿਆ ਕਰਮਚਾਰੀ ਤੇ ਪੁਲਸ ਅਧਿਕਾਰ ਮੌਕੇ ਉੱਤੇ ਪਹੁੰਚ ਗਏ ਜਿਹਨਾਂ ਨੇ ਤੁਰੰਤ ਹੈਲੀਕਾਪਰ ਵਾਲੀ ਐਂਬੂਲਸ ਰਾਹੀਂ ਗੰਭੀਰ ਜਖ਼ਮੀ ਰਾਕੇਸ ਕੁਮਾਰ ਨੂੰ ਲਾਤੀਨਾ ਦੇ ਸਾਂਤਾ ਮਾਰੀਆ ਗੋਰੇਤੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ।ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਰਾਕੇਸ ਕੁਮਾਰ ਅੱਜ ਦਮ ਤੋੜ ਗਿਆ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਾਕੇਸ ਕੁਮਾਰ ਹਾਲੇ 20
ਦਿਨ ਪਹਿਲਾਂ ਹੀ ਪੰਜਾਬ ਵਿਆਹ ਕਰਵਾ 11 ਨਵੰਬਰ ਇਟਲੀ ਵਾਪਸ ਆਇਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਉਹ ਜਿਉਂਦਾ ਕਦੀ ਵੀ ਵਾਪਸ ਨਾ ਮਾਪਿਆ ਕੋਲ ਤੇ ਨਾ ਆਪਣੀ ਸੱਜ ਵਿਆਹੀ ਚੂੜੇ ਵਾਲੀ ਕੋਲ ਵਾਪਸ ਜਾਵੇਗਾ।ਮ੍ਰਿਤਕ ਰਾਕੇਸ ਕੁਮਾਰ ਘਰ ਦੀ ਗਰੀਬੀ ਦੂਰ ਕਰਨ ਕਰੀਬ 10 ਸਾਲ ਪਹਿਲਾਂ ਇਟਲੀ ਸ਼ਾਇਦ ਇਹੀ ਆਸ ਨਾਲ ਆਇਆ ਸੀ ਕਿ ਉਹ ਆਪਣੇ ਪਰਿਵਾਰ ਦਾ ਭੱਵਿਖ ਪ੍ਰਦੇਸ਼ ਵਿੱਚ ਬਿਹਤਰ ਬਣਾਏਗਾ ਪਰ ਨਹੀਂ ਪਤਾ ਸੀ ਕਿ ਬੁੱਢੇ ਮਾਪਿਆਂ ਨੂੰ ਸਦਾ ਵਾਸਤੇ ਬੇਸਾਰਾ ਕਰ ਜਾਵੇਗਾ।ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ।ਮ੍ਰਿਤਕ ਰਾਕੇਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਪਿੰਡ ਭੰਗਲਾਂ ਮਹਿੰਦਪੁਰ ਤਾਸੀਲ ਨੰਗਲ ਡੈਮ ਜਿਲ੍ਹਾ ਰੂਪਨਗਰ ਨਾਲ ਸੰਬੰਧ ਸੀ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ