ਸਿੱਧੂ ਮੂਸੇਵਾਲਾ ਕਤ.ਲ ਕੇਸ ‘ਚ 25 ਦੋਸ਼ੀਆਂ ਦੀ ਹੋਈ ਪੇਸ਼ੀ, 10 ਦਾ ਵਕਾਲਤਨਾਮਾ ਪੇਸ਼
 ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਵੀਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਹੋਈ। ਇਸ ਦੌਰਾਨ ਪੰਜ ਦੋਸ਼ੀਆਂ ਰਜ਼ਾਕ ਖਾਨ, ਜਗਤਾਰ ਸਿੰਘ, ਸੋਨੂੰ ਡਾਗਰ, ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਪੇਸ਼ ਕੀਤਾ ਗਿਆ, ਜਦਕਿ ਬਾਕੀ ਦੋਸ਼ੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਤਰਨਤਾਰਨ ਪੁਲਿਸ ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ।
ਬਠਿੰਡਾ ਤੋਂ ਪੁੱਜੇ ਵਕੀਲ ਨੇ 10 ਦੋਸ਼ੀਆਂ ਦੀ ਪਾਵਰ ਆਫ਼ ਅਟਾਰਨੀ ਪੇਸ਼ ਕੀਤੀ, ਜਦਕਿ ਦੋਸ਼ੀ ਜਗਤਾਰ ਸਿੰਘ ਦੀ ਪਾਵਰ ਆਫ਼ ਅਟਾਰਨੀ ਮਾਨਸਾ ਦੇ ਵਕੀਲ ਵੱਲੋਂ ਪੇਸ਼ ਕੀਤੀ ਗਈ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਸ ਕੇਸ ਦੀ ਅਗਲੀ ਸੁਣਵਾਈ 30 ਨਵੰਬਰ ਤੈਅ ਕੀਤੀ ਹੈ।
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਵਕੀਲ ਸਤਿੰਦਰ ਪਾਲ ਮਿੱਤਲ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ 30 ਨਵੰਬਰ ਨੂੰ ਬਹਿਸ ਕਰਨਗੇ। ਇਸ ਤੋਂ ਬਾਅਦ ਦੋਸ਼ ਆਇਦ ਕੀਤੇ ਜਾਣਗੇ, ਜਿਸ ਤੋਂ ਬਾਅਦ ਕੇਸ ਅੱਗੇ ਵਧੇਗਾ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਅੱਜ ਦੋਸ਼ ਆਇਦ ਹੋ ਜਾਣਗੇ ਪਰ ਬਚਾਅ ਪੱਖ ਦੇ ਵਕੀਲ ਨੇ ਪੈਨ ਡਰਾਈਵ ਦਾ ਬਹਾਨਾ ਲਾ ਕੇ ਮਾਮਲਾ ਅਗਲੀ ਤਰੀਕ &lsquoਤੇ ਲੈ ਲਿਆ।