ਇੰਟਰਨੈਸ਼ਨਲ ਢਾਡੀ ਹਰਨੇਕ ਸਿੰਘ ਬੁਲੰਦਾ ਜਾ ਜਥਾ ਇੰਗਲੈਂਡ ਤੋਂ ਵਾਪਸ ਪਰਤਿਆ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਢਾਡੀਆਂ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਢਾਡੀ ਹਰਨੇਕ ਸਿੰਘ ਬੁਲੰਦਾ ਜੋ ਕਿ ਪਿਛਲੇ ਸਮੇਂ ਵਿੱਚ ਆਪਣੇ ਢਾਡੀ ਜਥੇ ਸਮੇਤ ਇੰਗਲੈਂਡ ਵਿਖੇ ਧਰਮ ਪ੍ਰਚਾਰ ਲਈ ਗਏ ਸਨ । ਉਹਨਾ ਦਾ ਜਥਾ ਪ੍ਰਚਾਰ ਫੇਰੀ ਤੋਂ ਵਾਪਸ ਪੰਜਾਬ ਪਹੁੰਚ ਗਏ ਹਨ । ਪੱਤਰਕਾਰਾਂ ਹਰਜਿੰਦਰ ਪਾਲ ਛਾਬੜਾ ਨਾਲ ਗੱਲਬਾਤ ਕਰਦਿਆਂ ਉਹਨਾ ਦੱਸਿਆ ਕਿ ਇੰਗਲੈਂਡ ਵਿਖੇ ਉਹਨਾਂ ਨੇ ਵੱਖ ਵੱਖ ਗੁਰੂਘਰਾਂ ਵਿੱਚ ਹਾਜ਼ਰੀ ਭਰੀ ਅਤੇ ਵੱਖ ਵੱਖ ਗੁਰੂਘਰਾਂ ਵਿੱਚ ਉਹਨਾਂ ਦੇ ਜਥੇ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਇੰਗਲੈਂਡ ਦੇ ਗੁਰੂਘਰਾਂ ਵਿੱਚ ਅਲੋਕਿਕ ਦ੍ਰਿਸ਼ ਦੇਖਣ ਨੂੰ ਮਿਲਿਆ ਹਰ ਇਕ ਗੁਰੂਘਰ ਵਿਚ ਬੇਅੰਤ ਸੰਗਤਾ ਹਾਜ਼ਰੀ ਭਰ ਰਹੀਆਂ ਸਨ । ਸੰਗਤਾ ਵਲੋਂ ਅਨੇਕਾ ਤਰਾਂ ਦੇ ਪਕਵਾਨ ਗੁਰੂ ਕੇ ਲੰਗਰਾਂ ਵਾਸਤੇ ਤਿਆਰ ਕੀਤੇ ਗਏ।