ਗੁਰਮੀਤ ਰਾਮ ਰਹੀਮ ਫਿਰ ਆਵੇਗਾ ਜੇਲ੍ਹ ਤੋਂ ਬਾਹਰ
 ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਪਿਛਲੇ ਲੰਮੇ ਸਮੇਂ ਤੋਂ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਬੰਦ ਹੈ ਅਤੇ ਕਈ ਵਾਰ ਪੈਰੋਲ ਜਾਂ ਫਰਲੋ ਤੇ ਬਾਹਰ ਵੀ ਆ ਚੁੱਕਾ ਹੈ। ਹੁਣ ਇਕ ਵਾਰ ਫਿਰ ਇਹ ਖ਼ਬਰ ਆਈ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਾਹਰ ਆਉਣ ਲਈ ਰੋਹਤਕ ਜੇਲ੍ਹ ਵਿਚ ਆਪਣੀ ਅਰਜ਼ੀ ਦਾਖ਼ਲ ਕੀਤੀ ਹੈ। ਇਸ ਵਾਰ ਪੈਰੋਲ ਤਾਂ ਨਹੀ ਪਰ ਫਰਲੋ ਜ਼ਰੂਰ ਮਿਲ ਸਕਦੀ ਹੈ। ਜੇਕਰ ਪ੍ਰਸ਼ਾਸਨ ਨੇ ਅਰਜ਼ੀ ਮੰਨਜੂਰ ਕਰ ਲਈ ਤਾਂ ਇਸ ਵਾਰ ਡੇਰਾ ਮੁਖੀ ਨੂੰ 21 ਦਿਨਾਂ ਦੀ ਫਰਲੋ ਮਿਲਣੀ ਤੈਅ ਹੈ।