image caption:

ਮੁਹੰਮਦ ਸ਼ਮੀ ਦੇ ਪਿੰਡ ‘ਚ ਬਣੇਗਾ ਮਿੰਨੀ ਸਟੇਡੀਅਮ, ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ‘ਤੇ ਯੋਗੀ ਸਰਕਾਰ ਦਾ ਤੋਹਫ਼ਾ

 ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਇੰਡੀਆ ਨੂੰ ਫਾਇਨਲ ਵਿੱਚ ਪਹੁੰਚਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੋਹਫ਼ਾ ਮਿਲਿਆ ਹੈ। ਯੋਗੀ ਸਰਕਾਰ ਉਨ੍ਹਾਂ ਦੇ ਅਮਰੋਹਾ ਸਥਿਤ ਪਿੰਡ ਸਾਹਸਪੁਰ ਅਲੀਨਗਰ ਵਿੱਚ ਮਿਨੀ ਸਟੇਡੀਅਮ ਬਣਾਉਣ ਜਾ ਰਹੀ ਹੈ। ਅਮਰੋਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸਦੇ ਲਈ ਜ਼ਮੀਨ ਵੀ ਦੇਖ ਲਈ ਹੈ। ਡੀਐੱਮ ਰਾਜੇਸ਼ ਤਿਆਗੀ ਮੁਤਾਬਕ ਇਹ ਮਿੰਨੀ ਸਟੇਡੀਅਮ 1.092 ਹੈਕਟੇਅਰ ਵਿੱਚ ਬਣੇਗਾ। ਪ੍ਰਸ਼ਾਸਨ ਨੂੰ ਇਸਦਾ ਪ੍ਰਸਤਾਵ ਭੇਜ ਦਿੱਤਾ ਗਿਆ ਹੈ।

ਯੂਪੀ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਯੋਗੀ ਸਰਕਾਰ ਨੇ ਹਰ ਪਿੰਡ ਵਿੱਚ ਮਿੰਨੀ ਸਟੇਡੀਅਮ ਬਣਾਉਣ ਦੀ ਪਹਿਲ ਕੀਤੀ ਸੀ। ਮੈਦਾਨ ਵਿੱਚ ਓਪਨ ਜਿਮ ਸਣੇ ਹੋਰ ਵਿਵਸਥਾਵਾਂ ਵੀ ਦਿੱਤੀਆਂ ਜਾਣਗੀਆਂ। ਜਿਸ ਨਾਲ ਖਿਡਾਰੀ ਉੱਥੇ ਅਭਿਆਸ ਕਰ ਸਕਣ। ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪਿੰਡ ਵਿੱਚ ਇਸੇ ਦੇ ਤਹਿਤ ਮਿੰਨੀ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।

ਸ਼ਮੀ ਨੇ ਨਿਊਜ਼ੀਲੈਂਡ ਦੇ ਖਿਲਾਫ਼ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ 7 ਵਿਕਟਾਂ ਹਾਸਿਲ ਕਰ ਕੇ ਭਾਰਤ ਦਾ ਫਾਇਨਲ ਵਿੱਚ ਪਹੁੰਚਣ ਦਾ ਰਸਤਾ ਸਾਫ ਕੀਤਾ ਸੀ। ਇਸ ਸ਼ਾਨਦਾਰ ਪ੍ਰਦਰਸ਼ਨ &lsquoਤੇ ਪੀਐੱਮ ਮੋਦੀ ਨੇ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਪੀੜ੍ਹੀਆਂ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਰੱਖਣਗੀਆਂ। ਸ਼ਮੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਯੋਗੀ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਮਿੰਨੀ ਸਟੇਡੀਅਮ ਤੇ ਓਪਨ ਜਿਮ ਬਣਵਾਉਣ ਦਾ ਫੈਸਲਾ ਲਿਆ ਗਿਆ।