image caption:

ਚੀਨ ਨੂੰ ਪਸੰਦ ਨਾ ਆਉਣ ਵਾਲੇ ਬਿਆਨ ਦਿੰਦਾ ਰਹੇਗਾ ਅਮਰੀਕਾ: ਬਲਿੰਕਨ

 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਰਾਰ ਦੇਣ ਵਾਲੀ ਉਨ੍ਹਾਂ ਦੀ ਟਿੱਪਣੀ ਦਾ ਬਚਾਅ ਕਰਦਿਆਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਅਜਿਹੀਆਂ ਗੱਲਾਂ ਆਖਣਾ ਜਾਰੀ ਰਖੇਗਾ ਜੋ ਚੀਨ ਨੂੰ ਪਸੰਦ ਨਹੀਂ ਹਨ। ਸਾਂ ਫਰਾਂਸਿਸਕੋ &rsquoਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸਿਖਰ ਸੰਮੇਲਨ ਮੌਕੇ ਇਕ ਸਾਲ ਤੋਂ ਵੱਧ ਸਮੇਂ ਮਗਰੋਂ ਹੋਈ ਦੋਵੇਂ ਰਾਸ਼ਟਰਪਤੀਆਂ ਦੀ ਪਹਿਲੀ ਮੁਲਾਕਾਤ ਅਤੇ ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਨੂੰ ਲੈ ਕੇ ਲਾਹੇਵੰਦ ਚਰਚਾ ਦੇ ਕੁਝ ਘੰਟੇ ਬਾਅਦ ਹੀ ਬਾਇਡਨ ਨੇ ਸ਼ੀ ਨੂੰ ਤਾਨਾਸ਼ਾਹ ਦੱਸਿਆ ਸੀ। &lsquoਸੀਬੀਐੱਸ ਨਿਊਜ਼&rsquo ਨੇ ਕਿਹਾ ਕਿ ਜਦੋਂ ਬਲਿੰਕਨ ਤੋਂ ਪੁੱਛਿਆ ਗਿਆ ਕਿ ਕੀ ਬਾਇਡਨ ਦੀਆਂ ਟਿੱਪਣੀਆਂ ਚੀਨ ਨੂੰ ਲੈ ਕੇ ਅਮਰੀਕੀ ਸਰਕਾਰ ਦੇ ਰਵੱਈਏ ਨਾਲ ਸਬੰਧਤ ਸਨ ਤਾਂ ਵਿਦੇਸ਼ ਮੰਤਰੀ ਨੇ ਜਵਾਬ ਦਿੱਤਾ ਕਿ ਰਾਸ਼ਟਰਪਤੀ &lsquoਸਾਡੇ ਸਾਰਿਆਂ ਲਈ ਵੀ ਇੰਜ ਹੀ ਬੋਲਦੇ ਹਨ।&rsquo ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਹਮੇਸ਼ਾ ਖੁੱਲ੍ਹ ਕੇ ਬੋਲਦੇ ਹਨ ਅਤੇ ਅਸੀਂ ਅਜਿਹੀਆਂ ਗੱਲਾਂ ਆਖਦੇ ਰਹਾਂਗੇ ਤੇ ਕਰਦੇ ਰਹਾਂਗੇ ਜੋ ਚੀਨ ਨੂੰ ਪਸੰਦ ਨਹੀਂ ਹਨ। &lsquoਮੇਰਾ ਮੰਨਣਾ ਹੈ ਕਿ ਉਹ (ਚੀਨ) ਵੀ ਅਜਿਹਾ ਕਰਨਾ ਅਤੇ ਆਖਣਾ ਜਾਰੀ ਰਖੇਗਾ ਜੋ ਸਾਨੂੰ ਪਸੰਦ ਨਹੀਂ ਹੈ।&rsquo &lsquoਐੱਨਬੀਸੀ ਨਿਊਜ਼&rsquo ਨਾਲ ਇਕ ਇੰਟਰਵਿਊ &rsquoਚ ਬਲਿੰਕਨ ਨੇ ਕਿਹਾ ਕਿ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਅਤੇ ਮੈਨੂੰ ਨਹੀਂ ਲਗਦਾ ਇਹ ਕਿਸੇ ਲਈ ਖ਼ਬਰ ਹੋਣੀ ਚਾਹੀਦੀ ਹੈ ਪਰ ਅਹਿਮ ਇਹ ਹੈ ਕਿ ਅਸੀਂ ਪਿਛਲੀ ਮੀਟਿੰਗ &rsquoਚ ਕੀ ਹਾਸਲ ਕਰ ਸਕੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਚੀਨ ਤੋਂ ਸਿੱਧੀ ਟੱਕਰ ਮਿਲ ਰਹੀ ਹੈ ਅਤੇ ਉਹ ਇਸ ਨੂੰ ਟਕਰਾਅ &rsquoਚ ਨਹੀਂ ਬਦਲਣਾ ਚਾਹੁੰਦੇ ਹਨ।