image caption:

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 51ਵੇਂ ਸਾਲਾਨਾ ਕੇਂਦਰੀ ਸਮਾਗਮ ਦੇ ਅਖੀਰਲੇ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਲਾਮਬੰਦੀ ਦਾ ਲਿਆ ਸੰਕਲਪ

 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਆਯੋਜਤ ਹੋਏ ਤਿੰਨ ਰੋਜ਼ਾ 51ਵੇਂ ਸਾਲਾਨਾ ਕੇਂਦਰੀ ਸਮਾਗਮ ਦੇ ਤੀਸਰੇ ਅਤੇ
ਆਖਰੀ ਦਿਨ ਪ੍ਰਤੀਨਿੱਧਾਂ ਨੇ 51ਵੇਂ ਵਰ੍ਹੇ ਨੂੰ ਸਮਰਪਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਲਾਮਬੰਦੀ ਦਾ ਸੰਕਲਪ ਲਿਆ। ਸੈਸ਼ਨ ਦੀ
ਯੁਰੂਆਤ ਕੇਂਦਰੀ ਵਿਦਿਟਾਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਸ੍ਰ. ਜਸਕੀਰਤ ਸਿੰਘ ਦੀ ਅਵਾਈ ਵਿੱਚ ਹੋਈ। ਸ੍ਰ. ਬਲਜੀਤ
ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋਰਾਂ ਇਸ ਮੌਕੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਪੰਜਾਬ ਦੇ ਜ਼ੋਨਾਂ ਤੋਂ ਪੁੱਜੇ ਕਾਰਜਕਰਤਾਵਾਂ
ਨੂੰ ਅਗਲੇ ਵਰ੍ਹੇ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਹੋਰ ਵਧੇਰੇ ਤੱਤਪਰਤਾ ਨਾਲ ਪੰਥਕ ਕਾਰਜ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ
ਕਿਹਾ ਕਿ ਸਰਬਸਾਂਝੀ ਗੁਰਬਾਣੀ ਦੀ ਰੋਸ਼ਨੀ ਵਿਚ ਸਟੱਡੀ ਸਰਕਲ ਦੇ ਕਾਰਜਕਰਤਾ ਸਾਰੇ ਧਰਮਾਂ, ਵਰਗਾਂ, ਇਲਾਕਿਆਂ ਅਤੇ ਖੇਤਰਾਂ ਦੇ ਲੋਕਾਂ
ਨਾਲ ਭਾਈਚਾਰਕ ਏਕਤਾ, ਮਾਨਵੀ ਸੇਵਾ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੀ ਸਾਂਝ ਪਾਉਣ। ਉਨ੍ਹਾਂ ਹੋਰ ਕਿਹਾ ਕਿ ਸਾਦਾ ਜੀਵਨ ਅਤੇ
ਉੱਚੇ ਵਿਚਾਰਾਂ ਦੁਆਰਾ ਸੱਚਾ ਧਰਮ ਕਮਾਇਆ ਜਾ ਸਕਦਾ ਹੈ। ਸਾਰੇ ਕਾਰਜਾਂ ਦੀ ਸਫ਼ਲਤਾ ਪਿਛੇ ਸਮੂੰਹ ਵਿੰਗਾਂ ਅਦਾਰਿਆਂ ਦੇ ਸੇਵਾਦਾਰਾਂ ਦੀ
ਸੋਚ ਅਤੇ ਉੱਦਮ ਦਾ ਬਹੁਤ ਉੱਚਾ ਯੋਗਦਾਨ ਦੱਸਿਆ। ਡਾ. ਹਰੀ ਸਿੰਘ ਜਾਚਕ ਨੇ ਸਟੱਡੀ ਸਰਕਲ ਲਹਿਰ ਨੂੰ ਸਮਰਪਿਤ ਕਵਿਤਾ ਸੁਣਾ ਕੇ
ਕਾਰਜਕਰਤਾਵਾਂ ਵਿਚ ਉਤਸ਼ਾਹ ਦਾ ਰੰਗ ਬੰਨ੍ਹਿਆ।
ਸਮਾਗਮ ਦੇ ਕੋ-ਕਨਵੀਨਰ ਅਤੇ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਦੇ ਵਿਦਾਇਗੀ ਸੈਸ਼ਨ ਦੌਰਾਨ ਜਥੇਬੰਦੀ ਦੀ
ਕਾਰਜਯੋਜਨਾ ਸਟੇਟ/ਜ਼ੋਨਵਾਰ ਪੇਸ਼ ਕੀਤੀ ਗਈ। ਸਮੂੰਹ ਜ਼ੋਨਾਂ ਅਤੇ ਸਟੇਟਾਂ ਨੇ ਅਗਲੇ ਵਰ੍ਹੇ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਨੂੰ ਪੂਰੀ ਤਨਦੇਹੀ
ਨਾਲ ਨਿਭਾਉਣ ਦਾ ਹਲਫ਼ਨਾਮਾ ਲਿਆ। ਚੀਫ਼ ਆਰਗੇਨਾਈਜ਼ਰ ਸ੍ਰ. ਪਿਰਥੀ ਸਿੰਘ ਹੋਰਾਂ ਅਗਲੇ ਵਰ੍ਹੇ ਹੋ ਰਹੇ ਸਮਾਗਮਾਂ ਵਿਚ ਹਰੇਕ
ਕਾਰਜਕਰਤਾ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹਨਾਂ ਕਾਰਜਕਰਤਾਵਾਂ ਨੂੰ ਆਪਣੇ ਰੁਝੇਂਵਿਆਂ ਵਿਚੋਂ ਕੌਮੀ ਸੇਵਾਵਾਂ ਲਈ ਸਮਾਂ ਕੱਢਣ ਲਈ ਵੀ
ਪ੍ਰੇਰਿਆ।
ਇਸ ਸੈਸ਼ਨ ਦੇ ਸਟੇਜ ਦਾ ਸੰਚਾਲਨ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਨੇ ਕੀਤਾ। ਸੈਸ਼ਨ ਦੀ ਪ੍ਰਧਾਨਗੀ ਸਟੇਟ ਸਕੱਤਰ ਸਾਹਿਬਾਨ ਨੇ ਕੀਤਾ
ਅਤੇ ਸਮਅੱਪ ਸਾਬਕਾ ਚੇਅਰਮੈਨ ਸ੍ਰ. ਪ੍ਰਤਾਪ ਸਿੰਘ ਹੁਰਾਂ ਨੇ ਕੀਤਾ। ਅੰਤ ਵਿੱਚ ਵਿਦਾਇਗੀ ਸੁਨੇਹੇ ਅਤੇ ਜੈਕਾਰਿਆਂ ਦੀ ਗੂੰਜ ਨਾਲ ਸਮਾਗਮ ਦੀ
ਸਮਾਪਤੀ ਹੋਈ।
ਕੱਲ ਦੇ ਅਖੀਰਲੇ ਸੈਸ਼ਨ ਵਿਚ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਲੋਂ ਰਾਗ ਆਧਾਰਤ ਕੀਰਤਨ ਦਰਬਾਰ ਦਾ ਆਯੋਜਨ ਕੀਤਾ
ਗਿਆ ਜਿਸ ਵਿੱਚ ਪ੍ਰਿੰ. ਸਾਹਿਬਜੀਤ ਸਿੰਘ, ਬੀਬੀ ਬਲਜੀਤ ਕੌਰ, ਸ੍ਰ. ਜਸਪਾਲ ਸਸੰਘ ਪਿੰਕੀ, ਸ੍ਰ. ਅਮਰਜੀਤ ਸਿੰਘ ਟੈਕਸਲਾ, ਸ੍ਰ. ਨਵਪ੍ਰੀਤ
ਸਿੰਘ ਅਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਲੁਧਿਆਣਾ ਨੇ ਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਸਟੇਜ ਦਾ ਸੰਚਾਲਨ ਦੀ
ਸੇਵਾ ਸ੍ਰ. ਅਮਰਜੀਤ ਸਿੰਘ ਟੈਕਸਲਾ ਹੁਰਾਂ ਨਿਭਾਈ। ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟਦੇ ਡਾਇਰੈਕਟਰ ਸ੍ਰ. ਗੁਰਮੀਤ ਸਿੰਘ
ਹੁਰਾਂ ਨੇ ਇੰਸਟੀਚੀਊਟ ਵਲੋਂ ਚੱਲ ਰਹੀਆਂ ਹਰਮੋਨੀਅਮ, ਤਬਲਾ ਅਤੇ ਤੰਤੀ ਸਾਜ਼ਾਂ ਦੀਆਂ ਕਲਾਸਾਂ ਤੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦਸਿਆ ਕਿ
ਹਾਜ਼ਰ ਪ੍ਰਤੀਨਿੱਧਾਂ ਵਿਚ ਡਾ. ਅਵੀਨਿੰਦਰਪਾਲ ਸਿੰਘ, ਡਾ. ਹਰੀ ਸਿੰਘ ਜਾਚਕ, ਸ੍ਰ. ਪ੍ਰਤਾਪ ਸਿੰਘ, ਸ੍ਰ. ਨਵਪ੍ਰੀਤ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰ.
ਜਤਿੰਦਰਪਾਲ ਸਿੰਘ, ਸ੍ਰ. ਪਿਰਥੀ ਸਿੰਘ, ਸ੍ਰ. ਬਲਜੀਤ ਸਿੰਘ, ਸ੍ਰ. ਗੁਰਚਰਨ ਸਿੰਘ, ਸ੍ਰ. ਹਰਮੋਹਿੰਦਰ ਸਿੰਘ, ਸ੍ਰ. ਸ਼ਿਵਰਾਜ ਸਿੰਘ, ਸ੍ਰ. ਨਵਨੀਤ
ਸਿੰਘ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਗੁਰਭੇਜ ਸਿੰਘ, ਸ੍ਰ. ਜਸਪਾਲ ਸਿੰਘ ਪਿੰਕੀ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਹਰਦੀਪ ਸਿੰਘ, ਸ੍ਰ. ਗੁਰਸ਼ਰਨ ਸਿੰਘ,
ਸ੍ਰ. ਸੁਰਜੀਤ ਸਿੰਘ ਲੋਹੀਆਂ, ਸ੍ਰ. ਕੁਲਵੰਤ ਸਿੰਘ ਸੂਬੇਦਾਰ, ਅਤੇ ਦੇਸ਼ ਭਰ ਤੋਂ 200 ਦੇ ਕਰੀਬ ਹਾਜ਼ਰ ਸਨ।