image caption:

ਅਮਰੀਕੀ ਫੈਡਰਲ ਕਰਮਚਾਰੀਆਂ ਨੇ ਇਜ਼ਰਾਈਲ-ਹਮਾਸ ਯੁੱਧ ’ਤੇ ਅਮਰੀਕੀ ਨੀਤੀ ਦਾ ਵਿਰੋਧ ਕੀਤਾ

 ਅਮਰੀਕਾ ਦੇ ਵਿਦੇਸ਼ ਵਿਭਾਗ ਤੋਂ ਲੈ ਕੇ ਪੁਲਾੜ ਏਜੰਸੀ ਨਾਸਾ ਤਕ ਕੰਮ ਕਰਨ ਵਾਲੇ ਫ਼ੈਡਰਲ ਕਰਮਚਾਰੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਜ਼ਰਾਈਲ-ਹਮਾਸ ਯੁੱਧ &rsquoਚ ਜੰਗਬੰਦੀ ਲਈ ਦਬਾਅ ਪਾਉਣ ਦੀ ਮੰਗ ਕਰਨ ਵਾਲੇ ਪੱਤਰ ਵੰਡ ਰਹੇ ਹਨ। ਜਿਵੇਂ-ਜਿਵੇਂ ਫਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਸੰਸਦ ਦੇ ਕਰਮਚਾਰੀ ਇਸ ਮਾਮਲੇ ਵਿਚ ਸੰਸਦ ਮੈਂਬਰਾਂ ਦੀ ਚੁੱਪ ਦੀ ਨਿੰਦਾ ਕਰਦੇ ਹੋਏ &lsquoਕੈਪੀਟਲ&rsquo (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਇਸ ਮਾਮਲੇ &rsquoਚ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ ਕਰ ਰਹੇ ਹਨ। ਜਿਉਂ-ਜਿਉਂ ਗਾਜ਼ਾ &rsquoਚ ਨਾਗਰਿਕ ਦੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਬਾਈਡਨ ਅਤੇ ਸੰਸਦ ਨੂੰ ਇਜ਼ਰਾਈਲ ਦੇ ਹਮਲੇ ਲਈ ਉਨ੍ਹਾਂ ਦੇ ਸਮਰਥਨ ਨੂੰ ਲੈ ਕੇ ਦੇਸ਼ &rsquoਚ ਅਸਾਧਾਰਨ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੈਂਕੜੇ ਪ੍ਰਸ਼ਾਸਨਿਕ ਅਤੇ ਸੰਸਦੀ ਕਰਮਚਾਰੀ ਗਾਜ਼ਾ &rsquoਚ ਜੰਗਬੰਦੀ ਦੇ ਸਬੰਧ &rsquoਚ ਖੁੱਲੇ ਪੱਤਰਾਂ ਉੱਤੇ ਦਸਤਖਤ ਕਰ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ &rsquoਚ ਅਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ।ਵਿਰੋਧ ਦਰਜ ਕਰਵਾਉਣ ਵਾਲੇ ਕਰਮਚਾਰੀ ਇਜ਼ਰਾਈਲ-ਹਮਾਸ ਯੁੱਧ &rsquoਤੇ ਅਮਰੀਕੀ ਨੀਤੀ ਦਾ ਵਿਰੋਧ ਕਰ ਰਹੇ ਹਨ। ਇਕ ਮੁਲਾਜ਼ਮਾਂ ਨੇ ਵਿਰੋਧ ਪ੍ਰਦਰਸ਼ਨ &rsquoਚ ਭੀੜ ਨੂੰ ਕਿਹਾ, &lsquo&lsquoਕੈਪੀਟਲ ਹਿੱਲ &rsquoਤੇ ਸਾਡੇ ਬਹੁਤੇ ਨੇਤਾ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਹਨ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਦੇ ਹਨ।&rsquo&rsquo