image caption:

ਕ੍ਰਿਕਟ ਵਿਸ਼ਵ ਕੱਪ ’ਚ ਭਾਰਤ ਦੀ ਹਾਰ ਤੋਂ ਦੁਖੀ ਨੌਜੁਆਨ ਨੇ ਖੁਦਕੁਸ਼ੀ ਕੀਤੀ

 ਬਾਂਕੁੜਾ (ਪਛਮੀ ਬੰਗਾਲ) : ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਪਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ &rsquoਚ ਇਕ 23 ਸਾਲਾ ਨੌਜਵਾਨ ਨੇ ਕਥਿਤ ਤੌਰ &rsquoਤੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰਕ ਜੀਆਂ ਨੇ ਇਸ ਦੀ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਘਟਨਾ ਐਤਵਾਰ ਰਾਤ ਕਰੀਬ 11 ਵਜੇ ਬੇਲਿਆਟੋਰ ਥਾਣਾ ਖੇਤਰ ਦੇ ਸਿਨੇਮਾ ਹਾਲ ਦੇ ਕੋਲ ਵਾਪਰੀ। ਉਨ੍ਹਾਂ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਲੋਹਾਰ ਵਜੋਂ ਹੋਈ ਹੈ।

ਰਾਹੁਲ ਦੇ ਰਿਸ਼ਤੇਦਾਰ ਉੱਤਮ ਸੁਰ ਨੇ ਦਸਿਆ ਕਿ ਉਹ ਇਲਾਕੇ &rsquoਚ ਕਪੜੇ ਦੀ ਦੁਕਾਨ &rsquoਤੇ ਕੰਮ ਕਰਦਾ ਸੀ ਅਤੇ ਫਾਈਨਲ ਮੈਚ ਵੇਖਣ ਲਈ ਐਤਵਾਰ ਨੂੰ ਛੁੱਟੀ ਲੈ ਕੇ ਗਿਆ ਸੀ। ਸੁਰ ਨੇ ਕਿਹਾ ਕਿ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਦੁਖੀ ਹੋ ਕੇ ਉਸ ਨੇ ਅਪਣੇ ਕਮਰੇ &rsquoਚ ਫਾਹਾ ਲੈ ਲਿਆ। ਸੁਰ ਨੇ ਦਾਅਵਾ ਕੀਤਾ ਕਿ ਉਸ ਦੀ ਜ਼ਿੰਦਗੀ &rsquoਚ ਹੋਰ ਕੋਈ ਸਮੱਸਿਆ ਨਹੀਂ ਸੀ। ਪੁਲਿਸ ਨੇ ਦਸਿਆ ਕਿ ਰਾਹੁਲ ਦੀ ਲਾਸ਼ ਨੂੰ ਸੋਮਵਾਰ ਸਵੇਰੇ ਪੋਸਟਮਾਰਟਮ ਲਈ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿਤਾ ਗਿਆ ਅਤੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ।

ਉਸ ਨੇ ਦਸਿਆ ਕਿ ਘਟਨਾ ਸਮੇਂ ਘਰ &rsquoਚ ਕੋਈ ਨਹੀਂ ਸੀ। ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ।
ਭਾਰਤ ਐਤਵਾਰ ਨੂੰ ਅਹਿਮਦਾਬਾਦ &rsquoਚ ਆਸਟ੍ਰੇਲੀਆ ਤੋਂ ਵਿਸ਼ਵ ਕੱਪ ਖਿਤਾਬੀ ਮੈਚ ਛੇ ਵਿਕਟਾਂ ਨਾਲ ਹਾਰ ਗਿਆ।