image caption:

ਆਸਟ੍ਰੇਲੀਆ ਵਿਚ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌ.ਤ

 ਦੱਖਣੀ ਆਸਟ੍ਰੇਲੀਆ ਵਿਚ ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ।ਐੱਸਏ ਪੁਲਿਸ ਕਮਿਸ਼ਨਰ ਗ੍ਰਾਂਟ ਸਵੀਵੰਸ ਨੇ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ 53 ਸਾਲਾ ਬ੍ਰੇਵੇਟ ਸਾਰਜੈਂਟ ਜੇਸਨ ਡੋਇਗ ਵਜੋਂ ਕੀਤੀ, ਜੋ ਵੀਰਵਾਰ ਰਾਤ ਡਿਊਟੀ ਦੌਰਾਨ ਮਾਰਿਆ ਗਿਆ ਸੀ। ਇਕ ਵਿਅਕਤੀ ਦੇ ਵੀਰਵਾਰ ਰਾਤ ਆਪਣੇ ਸਹਿਯੋਗੀਆਂ ਮਾਈਕਲ ਹਚਿੰਸਨ ਤੇ ਰਿਬਕਾ ਕੇਸ ਦੇ ਨਾਲ, ਵਿਕਟੋਰੀਆ ਦੇ ਨਾਲ ਲੱਗਦੀ ਸਾਊਥ ਆਸਟ੍ਰੇਲੀਆ ਸੂਬੇ ਦੀ ਸਰਹੱਦ ਕੋਲ ਏਡੀਲੇਡ ਤੋਂ 240 ਕਿਲੋਮੀਟਰ ਦੱਖਣ-ਪੂਰਬ ਵਿਚ ਬਾਰਡਰਟਾਊਨ ਕੋਲ ਇਕ ਕੁੱਤੇ ਦੀ ਗੋਲੀ ਮਾਰ ਦੇਣ ਦੀ ਸੂਚਨਾ &lsquoਤੇ ਡੋਇਗ ਆਪਣੇ ਸਾਥੀ ਨਾਲ ਮੌਕੇ &lsquoਤੇ ਪਹੁੰਚੇ ਸਨ।

ਜਦੋਂ ਦੋਵੇਂ ਮੌਕੇ &lsquoਤੇ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ 26 ਸਾਲਾ ਹਥਿਆਰਬੰਦ ਵਿਅਕਤੀ ਨਾਲ ਹੋਇਆ ਤੇ ਉਸ ਨੇ ਡੋਇਗ ਨੂੰ ਗੋਲੀ ਮਾਰ ਦਿੱਤੀ। ਸਟੀਵੰਸ ਨੇ ਕਿਹਾ ਕਿ ਉਸ ਦੇ ਸਾਥੀ ਤੇ ਪੈਰਾਮੈਡੀਕਸ ਨੇ ਡੋਇਗ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਘਟਨਾ ਵਾਲੀ ਥਾਂ &lsquoਤੇ ਹੀ ਮੌਤ ਹੋ ਗਈ। ਇਸ ਹਮਲੇ ਵਿਚ ਦੂਜੇ ਪੁਲਿਸ ਮੁਲਾਜ਼ਮ 59 ਸਾਲਾ ਹਚਿੰਸਨ ਦੀ ਵੀ ਗੋਲੀ ਮਾਰੀ ਗਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਮਲਾਵਰ ਦੇ ਗੋਲੀ ਚਲਾਉਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿਚ 26 ਸਾਲਾ ਸ਼ੱਕੀ ਵਿਅਕਤੀ ਨੂੰ ਗੋਲੀ ਲੱਗੀ ਤੇ ਉਸ ਨੂੰ ਇਲਾਜ ਲਈ ਏਡੀਲੇਡ ਲਿਜਾਇਆ ਗਿਆ।