image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਚੱਲਦੇ ਦਿਨਾਂ ਦੀਆਂ ਪੰਥਕ ਗਤੀਵਿਧੀਆਂ

ਕੀਹਨੂੰ ਪੰਥ ਆਖਾਂ ਤੇ ਕੀਹਨੂੰ ਸਮਝਾਂ, ਪੰਥ ਦਾ ਮਖੌਟਾ ਹੀ ਅਣਗਿਣਤ ਕਲੀਆਂ ਵਾਲਾ ਚੋਲਾ ਬਣ ਚੁੱਕਿਆ ਹੈ, ਗੁਰੂ ਸਾਹਿਬ ਨੇ 52 ਕਲੀਆਂ ਹੀ ਬਣਾਈਆਂ ਸਨ, ਖੈਰ ਸਮਾਂ ਬੜੀ ਤਰੱਕੀ ਕਰ ਗਿਆ ਹੈ ਤੇ ਪੰਥ ਤਾਂ ਸਭ ਤੋਂ ਅੱਗੇ ਹੈ, ਵਿਸ਼ਾ ਪੰਥ-ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਲਈ ਪੰਜਾਬ ਵਿੱਚ ਸਰਕਾਰੂ ਹੁਕਮਾਂ ਅਨੁਸਾਰ ਸਿੱਖ ਵੋਟਰਾਂ ਲਈ ਹਦਾਇਤਾਂ ਹੀ ਨਹੀਂ ਕੁਝ ਰੁਕਾਵਟਾਂ ਭੀ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਸੂਬਾ ਤੇ ਕੇਂਦਰ ਦੋਨੋ ਹੀ ਪੱਬਾਂ ਭਾਰ ਹਨ ਕਿ ਇਹ ਸਿੱਖ ਸ਼ਕਤੀ ਜੇਕਰ ਮੁਕਾਈ ਨਹੀਂ ਜਾਂਦੀ ਤਾਂ ਘੱਟ ਕਰੋ, ਨਿਰਬਲ ਕਰੋ, ਅੱਗੋਂ ਵਿਦੇਸ਼ਾਂ ਵਿੱਚ ਭੀ ਜੋ ਕਪਟੀ ਵਿਰੋਧੀ ਤੇ ਕਾਂਗਰਸ ਕਾਮਰੇਡ ਵਿਚਾਰਧਾਰਾ ਵਾਲੇ ਤਾਂ ਅੰਦਰੋਂ ਜਲੇ ਬੁਝੇ ਪਏ ਹਨ ਕਿ ਹੈਂ ਪ੍ਰਧਾਨਗੀ ਫੇਰ ਧਾਮੀ ਨੂੰ ਮਿਲ ਗਈ, ਜੋਰ-ਤਾਣ ਲਾ ਕੇ ਭੀ ਮਸਾਂ 17 ਵੋਟਾਂ, ਚਲੋ ਹੁਣ ਆਪਾਂ ਬਰਤਾਨਵੀ ਪੰਥ ਦੀ ਵਾਰਤਾ ਵਿਚਾਰੀਏ, ਇਥੇ ਇਹ ਇਕ ਤੱਥ ਮੂਹਰੇ ਰੱਖਣਾ ਪੈਣਾ ਹੈ ਕਿ ਦੇਸੀ ਚੈਨਲ ਚੋਗਾ ਬਹੂ-ਦੇਸੀ ਤਰਲੋ ਮੱਛੀ ਹੈ ਕਿ ਸਿੱਖਾਂ ਵਿੱਚ ਫੁੱਟ-ਭੇੜ ਤੇ ਵਿਰੋਧ ਕਿਵੇਂ ਵਧਾਇਆ ਜਾਵੇ, ਦੁੱਖ ਕਿ ਪੰਜਾਬੀ ਪ੍ਰਿੰਟ ਤਾਂ ਕੇਵਲ ਸਵਾ ਲੱਖ ਦੂਜਾ ਔਨ-ਲਾਈਨ ਵਿਰਸੇ ਦਾ ਹੋਕਾ ਬੱਸ ਧੂਤੂ ਹੀ ਰਹਿ ਗਏ, ਜਿਨ੍ਹਾਂ ਵਿੱਚੋਂ ਇਕ ਤਾਂ ਅੰਬਰ ਤੋਂ ਚੱਲਦਾ, ਇਕ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੀ ਕ੍ਰਿਪਾ ਤੇ ਦੋ ਪਤਾ ਨਹੀਂ ਕਿਥੋਂ ਪਰ ਹਨ ਸਭ ਲਾਂਬੂ ਲਾਊ । 11 ਨਵੰਬਰ ਨੂੰ ਦੇਸ਼ ਵਿੱਚ ਤਾਂ ਯੁੱਧਾਂ ਵਿੱਚ ਅਹੂਤੀਆਂ ਦੇ ਗਏ ਫੌਜੀਆਂ ਦਾ ਦਿਹਾੜਾ ਮੰਨਣ, ਫਲਸਤੀਨ ਆਪਣੇ ਰੋਣੇ ਰੋਣ ਲਈ ਲੱਖਾਂ ਵਿੱਚ ਲੰਡਨ ਭਾਵੇਂ ਅਮਨ ਭੰਗ ਨਹੀਂ ਸੀ ਕਰਦੇ ਪਰ ਜੋ ਭਗਦੜ ਵਾਲੇ ਹੁੰਦੇ ਹਨ, ਉਹ ਟਿਕ ਨਹੀਂ ਸਕਦੇ, ਠੀਕ ਹੈ ਸੁਵੇਲਾ ਵਰਾਵੋ ਨੇ ਪੁਲਸ ਨੂੰ ਰੋਕਣ ਲਈ ਜਰੂਰ ਹੁਕਮ ਕੀਤਾ, ਪਰ ਹੱਕ ਬਰਾਬਰੀ ਵਿੱਚ ਇਹ ਸੰਭਵ ਨਹੀਂ ਸੀ, ਔਖੀ ਹੋਈ ਨੇ ਫਲਸਤੀਨੀ ਪੱਖ ਦੀ ਪੁਲਸ &lsquoਤੇ ਤੂਹਮਤ ਲਾ ਧਰੀ ਤੇ ਅਪਣੀ ਹਕੂਮਤ ਤੋਂ ਹੱਥ ਧੋ ਬੈਠੀ, ਹੁਣ ਟੋਰੀ ਸਫਾਂ ਵਿੱਚ ਤੂੰ-ਤੂੰ, ਮੈਂ-ਮੈਂ ਤੇ ਤੈਨੂੰ ਲਾਹੂ ਹੋਰ ਲਿਆਊਂ, ਆਹ ਪੁਰਾਣਾ ਪ੍ਰਧਾਨ ਮੰਤਰੀ ਨੂੰ ਲਾਰਡੀ ਦੇ ਕੇ ਵਿਦੇਸ਼ੀ ਜ਼ਿੰਮੇਵਾਰੀ ਸੌਂਪੀ ਤੇ ਸੁਰਲ ਸੁਰਲ ਹੈ ਕਿ 50 ਸਾਲ ਪੁਰਾਣੀ ਰੀਤ ਦੁਹਰਾਈ ਗਈ ਹੈ, ਚਲੋ ਆਪਾਂ ਉਸੇ ਦਿਨ ਸਾਡੇ ਪੰਥ ਦੀ ਪੀਪਨੀ ਜੋ ਅਡੰਬਰ ਇਕ ਤਾਂ ਦਿੱਲੀ ਹਨ ਸ਼ਾਤਰ ਦਿਮਾਗ ਦੂਜਾ ਸ਼ਹਿਰੀ ਬਾਬੂ ਕੋਈ ਪੌਣੇ ਕੁ ਪੰਦਰਾਂ ਦਾ ਪੰਥ ਲਈ ਬੈਠੇ ਫੈਸਲਾ ਕਰਨ ਕਿ ਵੋਟਰਾਂ ਨੂੰ ਇਥੋਂ ਫਾਰਮ ਬਣਾ ਕੇ ਭੇਜੋ ਤੇ ਆਪਣੇ ਪਿੰਡਾਂ ਵਿੱਚ ਪ੍ਰਚਾਰ ਕਰੋ ਕਿ ਵੋਟਾਂ ਬਣਾਉ ਤੇ ਬਾਦਲ ਭਜਾਉ, ਬੱਸ ਆਹ ਹੈ ਪੰਥ ਦੀ ਆਵਾਜ਼, ਇਹ ਪੰਥ ਸਤਿਗੁਰੂ ਮਿਹਰ ਤੇ ਨਹੀਂ ਚੱਲਦਾ ਸਗੋਂ ਮੋਹਰਾਂ &lsquoਤੇ ਨਿਰਭਰ ਹੈ, ਟਟੀਰ੍ਹੀ ਹੀ ਅਸਮਾਨ ਨੂੰ ਥੰਮੀ ਬੈਠੀ ਹੈ, ਪੰਥ ਦੀਆਂ ਮੂਰਤਾਂ ਕੋਈ ਵੱਖ ਤਾਂ ਨਹੀਂ ਉਹੀ ਹਨ ਕਦੀ ਪੈਂਦ ਕਦੀ ਸਿਰਹਾਣੇ ਨੀਤੀ ਭੀ ਕਦੀ ਬਦਲੀ ਨਹੀਂ 80ਵਿਆਂ ਦੀ ਹੈ, ਹੈ ਚੁਰਾਸੀ ਤੋਂ ਪਹਿਲਾਂ ਭਾਈ ਸੰਤ ਭਿੰਡਰਾਂਵਾਲੇ ਕਾਂਗਰਸੀ ਰਾਜ ਤੇ ਗਿਆਨੀ ਜੈਲ ਸਿੰਘ ਦਾ ਸਿਰ ਤੇ ਹੱਥੋਂ ਮੋਰਚਾ ਤਾਂ ਖੋਹ ਲਿਆ ਸੀ ਫੇਰ ਪ੍ਰਾਪਤੀ ਕੋਈ ਕਿਉਂ ਨਹੀਂ ਕੀਤੀ, ਕਦੀ ਉੱਤਰ ਨਹੀਂ ਦਿੰਦੇ ਨਾ ਹੀ ਕਦੀ ਭੋਗ ਹੀ ਪਉਂਦੇ ਨੇ, ਨਾ ਕਾਂਗਰਸ ਨੂੰ ਫਿਟਕਾਰਦੇ ਨੇ ਸਗੋਂ ਅਕਾਲੀਆਂ ਨੇ ਜੀ ਇੰਦਰਾ ਤੋਂ ਕਾਰਾ ਕਰਵਾਇਆ, ਨਾ ਸੁਬੇਗ ਸਿੰਘ ਦਾ ਕੋਈ ਫੌਜੀ ਆਸਥਾ ਢੋਣਾਂ ਤੇ ਅਕਾਲ ਤਖ਼ਤ ਨੂੰ ਵਰਤਣਾ ਤੇ ਅੰਤ ਸ਼ਕਤੀ ਨੂੰ ਭੀ ਸ਼ੱਕ ਦੇ ਘੇਰੇ ਵਿੱਚ ਖੜਾ ਕਰਤਾ ਸੀ, ਸਭ ਆਹ ਭੰਬੂ ਤਾਰੇ ਉਦੋਂ ਦੇ ਹੀ ਚਾਂਬੜਾ ਪਾਈ ਜਾਂਦੇ ਨੇ, ਇਨ੍ਹਾਂ ਦੀ ਚੋਣ ਕਦੋਂ ਤੇ ਕੀਹਨੇ ਕੀਤੀ ਸੀ, ਕੋਈ ਉੱਤਰ ਨੀ, ਨਿਆਂ ਸਰਕਾਰਾਂ ਤੋਂ ਮੰਗੋ ਆਪ ਅੱਤਿਆਚਾਰ ਸੁਆਰਥ ਕੌਮ ਦਾ ਕੁਝ ਬਣੇ ਜਾਂ ਨਾ ਸਾਡੀ ਚੌਧਰ ਸਥਿਰ ਲੁੱਟ ਕੇ ਤਾਂ ਖਾ ਲਈ ਸ਼੍ਰੋਮਣੀ ਕਮੇਟੀ ਸ਼੍ਰੇਣੀ ਜਾਤ ਬਰਾਦਰੀ ਤੇ ਬਾਕੀ ਆਹ ਵਕੀਲਾਂ ਨੇ ਪਹਿਲਾਂ ਫੂਲਕੇ ਨੇ ਦਿੱਲੀ ਕਮੇਟੀ ਜੀ ਮੈਂ ਸਿੱਖ ਕੇਸ ਲੜਦਾ ਹਾਂ ਦੰਗਿਆਂ ਦੇ ਪਰਿਵਾਰਾਂ ਦੇ ਹੁਣ ਤਾਂ ਜਣਾ ਖਣਾ ਹੀ ਸ਼੍ਰੋਮਣੀ ਕਮੇਟੀ ਤੋਂ ਪੈਸਾ, ਵਕੀਲ ਕੀ ਤੇ ਪਰਿਵਾਰ ਕੀ, ਅੰਮ੍ਰਿਤਪਾਲ ਦਾ ਪਰਿਵਾਰ ਖਰਚਾ ਦਸਵੰਧ ਦਾ ਤੇ ਸੇਵਾ ਇਨ੍ਹਾਂ ਦੀ, ਭਲਾ ਦੱਸੋ ਕਿ ਦੁੱਬਈ ਤੋਂ ਕੰਮ-ਕਾਰ ਛੱਡ ਇਥੇ ਅੰਮ੍ਰਿਤ ਛਕਣ ਦੀ ਲੜੀ ਹੁਣ ਮਾਂ ਬਾਪ ਨਾਤੇ ਮਿੱਤਰ ਜੀ ਫੇਰ ਵਹੀਰਾਂ ਅਰੰਭੋ ਕੀ ਪਹਿਲੇ ਪ੍ਰਚਾਰਕ ਫੇਲ੍ਹ ਨੇ ਪਰਿਵਾਰ ਦਾ ਕਾਰੋਬਾਰ ਸੀ, ਭਲੌ੍ਹਣੀ ਸਮਝੋ ਬਾਹਰ ਕਿ ਦੀਪ ਸਿੱਧੂ ਨਾਲ ਨੇੜਤਾ ਹੁਣ ਉਹਦਾ ਭਰਾ ਮਨਦੀਪ ਸਿੰਘ ਸਿੱਧੂ ਭੀ ਟਰੱਸਟ ਬਣਾ ਕੇ ਵਿਦੇਸ਼ੀਂ ਕੀ ਲੋਕੀ ਇਹ ਸਭ ਵਿਆਹ ਵਰਗੇ ਮਹੌਲ ਨੂੰ ਸਮਝਦੇ ਨਹੀਂ ਜਾਂ ਫੇਰ ਬੇਵੱਸ ਹਨ, ਇਸ ਪੰਥ ਨੂੰ ਤਾਂ ਕੋਈ ਸਿੱਖ ਕੌਮੀ ਚਿੰਤਾ ਨਹੀਂ ਬੱਸ ਕਦੀ ਚੈਨਲ &lsquoਤੇ ਜਾ ਕੇ ਪੈਸੇ ਮੰਗਣੇ, ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲਈ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ ਤੇ ਕੋਈ ਭਾਜਪਾਈ ਜਾਂ ਕਾਂਗਰਸੀ ਨੂੰ ਲਿਆਉ, ਢੀਂਡਸਾ, ਰੋਡੇ, ਭੂਮਾਂ, ਮੋਹਕਮ ਸਿੰਘ, ਬੀਬੀ ਜਗੀਰ ਕੌਰ, ਹੈ ਕੋਈ ਅਸੂਲ, ਢੀਂਡਸਾ ਤਾਂ ਤਾਲੋ ਖੁੰਝੀ ਡੂੰਮਣੀ ਦੀ ਦਸ਼ਾ ਵਿੱਚ ਹੈ ਅਵਸਥਾ ਸਿਹਤ ਤੇ ਫੇਰ ਕੋਈ ਹੁਣ ਇਤਵਾਰ ਨੀ ਕਰਦਾ ਤੇ ਬੀਬੀ ਹਾਲੇ ਫੇਰ ਗੇੜੀਆਂ ਜੋਗੀ ਹੈਗੀ ਐ ਪਰ ਹੁਣ ਅੱਗੇ ਵਾਲੀ ਚੜਤ ਨਹੀਂ, ਲਿਖਦੀ ਜਾਵਾਂ ਕਿ ਜੇਕਰ ਪਰਿਵਾਰਵਾਦ ਦੀ ਲੜੀ ਪਰਖੀਏ ਤਾਂ ਢੀਂਡਸੇ ਦਾ ਪੁੱਤਰ ਐੱਮ।ਐੱਲ।ਏ।, ਨੂੰਹ ਨੂੰ ਅਕਾਲੀ ਦਲ ਇਸਤਰੀ ਵਿੰਗ ਦੀ ਸੈਕਟਰੀ, ਜੁਆਈ ਨੂੰ ਟਿਕਟ ਦਿਵਾਈ ਹਾਰ ਗਿਆ ਸੀ, ਬੀਬੀ ਦਾ ਜਵਾਈ ਭੀ ਖਹਿਰੇ ਹੱਥੋਂ ਹਾਰਿਆ ਸੀ, ਨਾਚ ਨਾ ਜਾਣੇ ਆਂਗਣ ਟੇਢਾ, ਜਿੰਨਾ ਘਾਣ ਸਿੱਖਾਂ ਦਾ ਅਜਿਹੇ ਮੱਕਾਰ ਸਿਆਸਤਦਾਨਾਂ ਨੇ ਕੀਤਾ, ਸ਼ਾਇਦ ਵਿਰੋਧੀ ਨਾ ਕਰ ਸਕਦੇ ਇਥੇ ਭੀ ਆਹ ਕਈ ਉਮਰ ਦਰਾਜ ਹੋਏ ਭੀ ਦਾਤੇ ਤੋਂ ਡਰਦੇ ਨਹੀਂ ਕਿ ਅਸੀਂ ਕਿਉਂ ਆਤਮਾਂ ਤੇ ਭਾਰ ਪਾਈ ਜਾ ਰਹੇ ਹਾਂ, ਪਰ ਜੇ ਆਤਮਾਂ ਹੋਵੇ ਤਾਂ ਖਰੋਚ ਕੇ ਦੇਖੋ, ਕਾਮਰੇਡ ਤੇ ਕਾਂਗਰਸੀ ਹੀ ਲੱਭਣਗੇ, ਭਾਵੇਂ ਅਕਾਲੀ ਦਲ ਬਣਾਈ ਜਾਣ ਸਵਾ ਸਵਾ ਲੱਖੀਆਂ ਸੰਸਥਾ ਹੈ ਫੇਰ ਅੱਖੀਂ ਘੱਟਾ ਜੀ ਫੈਡਰੇਸ਼ਨ ਔਫ ਸਿੱਖ ਔਰਗਨਾਈਜੇਸ਼ਣ ਕੌਣ ਕਹਿੰਦਾ ਹੈ, ਰਾਣੀ ਅੱਗਾ ਢੱਕ, ਆਹ ਚੈਨਲ ਕਾਹਦੇ ਲਈ ਹਨ ਢੱਕ ਦਿੰਦੇ ਨੇ ਝੱਟ, ਲਾਹਾ ਲੈਣ ਲਈ ਬਸ ਸਾਨੂੰ ਡੈਬਿਟ ਭਰੋ ਜਾਂ ਅਪੀਲਾਂ ਤੇ ਬੈਠੋ ਕੌਮੀ ਸੇਵਾ, ਲੋਟਣ ਮਿੱਤਰਾਂ ਦੇ ਨਉਂ ਵੱਜਦਾ ਬੋਬੀਏ ਤੇਰਾ ਬੁਰਾ ਨਾ ਮਨਾਇਉ ਪਰ ਸਬੂਤੀ ਸੱਚ ਹੈ ਪਤਾ ਨਹੀਂ ਏਨਾ ਧਨ ਕਿਥੋਂ ਮਸ਼ੀਨਾਂ ਨਾਲ ਘੜ ਹੁੰਦਾ ਹੈ ਜੇਕਰ 50 ਹਜ਼ਾਰ ਦਾ ਮਹੀਨੇ ਦਾ ਖਰਚਾ ਹੋਵੇ ਤੇ ਆਮਦਨ ਲਈ ਦੁਹਾਈ ਤਾਂ ਜਰੂਰ ਕੁਝ ਸ਼ੰਕਾਂ ਤਾਂ ਪੈਣਗੀਆਂ ਹੀ ਕਿ ਕੌਣ ਤੇ ਕਿਵੇਂ ਚਲਾ ਰਹੇ ਹਨ ! ਚਲੋ ਮੈਂਨੂੰ ਕੀ ਕਰਨਗੇ ਸੋ ਭਰਨਗੇ । ਦੂਜਾ ਮੁੱਦਾ ਜੋ ਮੇਰੀ ਕਾਨੂੰਨੀ ਮੱਤ ਦਾ ਵਿਸ਼ਲੇਸ਼ਣ ਮੰਗ ਕਰਦਾ ਹੈ ਕਿ ਪੰਜਾਬ ਵਿੱਚ ਬੰਦੀ ਸਿੰਘ ਸਮੱਸਿਆ ਦਾ ਰੌਲਾ ਜੋਰਾਂ &lsquoਤੇ ਹੈ, ਭਾਵੇਂ ਚਿਰਾਂ ਤੋਂ ਇਕ ਦੂਜੇ ਨੂੰ ਠਿੱਬੀ ਲਉਣ ਲਈ ਹਰ ਸੰਸਥਾ ਹੀ ਚੁੱਕੀ ਜਾਂਦੀ ਹੈ । ਮੇਰਾ ਸਾਰਅੰਸ਼ : ਬੰਦੀ ਅੱਖਰ ਅੰਗ੍ਰੇਜ਼ੀ ਵਿੱਚ ਹੋਸਟੇਜ ਜਾਂ ਜਬਰੀ ਚੁੱਕ ਕੇ ਕਿਸੇ ਅਣਦੱਸੇ ਥਾਂ &lsquoਤੇ ਰੱਖ ਕੇ ਜਾਂ ਤਾਂ ਫਰੌਤੀ ਮੰਗਣ ਜਾਂ ਕੋਈ ਅਣਸੁਖਾਵੀਂ ਘਟਨਾ ਕਰਨ ਜਿਨ੍ਹਾਂ ਨੂੰ ਇਹ ਬੰਦੀ ਆਖਦੇ ਹਨ ਉਹ ਕੈਦੀ ਹੁੰਦੇ ਹਨ, ਠੀਕ ਹੈ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਕਾਨੂੰਨ ਵਿੱਚ ਧਾਰਾ ਨਹੀਂ ਹੈ ਕਿ ਅਜਿਹੇ ਕੈਦੀਆਂ ਦੀਆਂ ਰਿਹਾਈਆਂ ਕਾਨੂੰਨੀ ਹੋਣ ਜੇਲ੍ਹ ਬੋਰਡ ਨੂੰ ਉਮਰ, ਵਰਤਾ ਤੇ ਬਾਹਰ ਨਿਕਲਦੇ ਕੋਈ ਗਤੀਵਿਧੀ ਕਰਨ ਦੇ ਯੋਗ ਤਾਂ ਨਹੀਂ, ਦੇਖੋ ਕਿ ਹਵਾਰਾ ਨੂੰ ਤਾਂ ਅਕਾਲ ਤਖ਼ਤ ਦਾ ਜਥੇਦਾਰ ਖੱਤ ਪੱਤਰ ਕਰਵਾਈ ਜਾਂਦੇ ਹਨ, ਵਕੀਲ ਚਾਹਲ ਨੂੰ ਇਹ ਜਾਣਕਾਰੀ ਨਹੀਂ, ਰਹੀ ਗੱਲ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਚੌਥੇ ਕੁ ਦਿਨ ਮੱਸਿਆ ਵਿੱਚ ਚੰਦ ਚੜ੍ਹਾਉਣ ਲੱਗ ਜਾਂਦੀ ਹੈ, ਕੇਵਲ ਅੱਗ ਬੁਝੇ ਨਾ ਸਰਕਾਰ ਨੂੰ ਪਤਾ ਹੀ ਹੈ ਕਿ ਇਹ ਸਿੱਖ ਮੁੱਦਾ ਹੈ ਤੇ ਕਿੰਨੀ ਕੁ ਫੀਸਦੀ ਇਸ ਵੱਸੋਂ ਵਿੱਚੋਂ ਹੱਕ ਵਿੱਚ ਹੈ, ਸੋ ਇਹ ਕੇਵਲ ਸ਼੍ਰੋਮਣੀ ਕਮੇਟੀ ਦੇ ਗੱਲ ਸੱਪ ਹੈ, ਭਾਵੇਂ ਕਸੂਰ ਤਾਂ ਹੈ ਜਦੋਂ ਵਕੀਲਾਂ ਨੂੰ ਸਿਰੋਪੇ ਤੇ ਪੈਸੇ ਦੇ ਕੇ ਉਤਸ਼ਾਹਤ ਕਰਦੇ ਨੇ ਕਤਲ ਕਰਨੇ ਭਾਵੇਂ ਕਿਸੇ ਪੱਖੋਂ ਭੀ ਹੋਣ ਧਰਮ ਹੋ ਹੀ ਨਹੀਂ ਸਕਦਾ, ਇਹ ਜਲਾਦੀ ਕਰਮ ਹਨ ਜਾਨ ਪ੍ਰਮਾਤਮਾਂ ਨੇ ਦਿੱਤੀ ਹੈ ਉਹਦੀ ਅਮਾਨਤ ਹੈ ਨਾ ਮੰਨਣ ਵਾਲਾ ਧਰਮੀ ਨਹੀਂ ਹੁੰਦਾ, ਹੈਰਾਨੀ ਹੁੰਦੀ ਹੈ ਜਦੋਂ ਪੜੋ੍ਹ ਕਿ ਪਰਿਵਾਰ ਗਿਆਨੀ, ਪਾਠੀ, ਅੰਮ੍ਰਿਤਧਾਰੀ ਤੇ ਬਚਪਨ ਤੋਂ ਸਿੱਖੀ ਜੀਵਨ ਪਰ ਉਮਰ ਢੱਲਦੀ ਹੋਵੇ ਤੇ ਵਿਰੋਧੀ ਬਣ ਜਾਵੋ ਸ਼੍ਰੋਮਣੀ ਕਮੇਟੀ ਤੇ ਖੇਤਰੀ ਪਾਰਟੀ ਦੇ ਹਰ ਵੇਲੇ ਨਿੰਦਿਆ, ਇਹ ਰੰਗ ਪੱਕਾ ਨਹੀਂ ਸੀ ਫੇਰ ਹਿੰਦੂ ਵੀ ਇਸ ਤਰ੍ਹਾਂ ਨੀ ਵਿਰੋਧ ਕਰਦੇ, ਦੁਖੀ ਹੋ ਕੇ ਲਿਖ ਰਹੀ ਹਾਂ, ਅੱਜ ਪੰਜਾਬ ਫੂਨ ਕੀਤਾ ਕਿਸੇ ਪਲਾਟ ਦੇ ਬਾਰੇ, ਹਾਲ ਪੁੱਛਣ ਲੱਗੀ ਤਾਂ ਨੌਜਵਾਨ ਕਹਿੰਦਾ ਠੀਕ ਹਾਂ ਅੰਟੀ, ਮੈਂ ਕਿਹਾ ਕੰਮ ਕਾਰ ਕਹਿੰਦਾ ਕੰਮ ਕਿਹੜਾ, ਕਾਰ ਤਾਂ ਚੱਲ ਹੈ ਗੀ, ਮੈਂ ਕਿਹਾ ਰੋਟੀ ਤਾਂ ਖਾਣੀ ਹੀ ਹੈ, ਗੰਭੀਰ ਹੋ ਕੇ ਆਖਦਾ ਹੈ ਰੋਟੀ ਤਾਂ ਪੰਜਾਬ ਵਿੱਚ ਹੁਣ ਨਹੀਂ ਮਿਲਿਆ ਕਰਨੀ, ਜੱਟਾਂ ਨੇ ਝੋਨਾ ਬੀਜਣਾ ਹੈ ਤਾਂ ਚੌਲ੍ਹ ਹੀ ਖਾਣੇ ਪੈਣੇ ਨੇ, ਰੋਟੀ ਤੁਸੀਂ ਬਾਹਰਲੇ ਹੀ ਖਾਵੋ, ਮੈਂ ਕਿਹਾ ਹੁਣ ਤਾਂ ਭਲਿਆ ਦੀ ਸਰਕਾਰ ਆਈ ਹੈ ਕਾਕਾ ਫੇਰ ਭੀ ਤੁਸੀਂ ਦੁਖੀ, ਕਹਿੰਦਾ ਬਹੁਤੇ ਭਲੇ ਆ ਗਏ, ਪੰਜਾਬ ਦਾ ਤਾਂ ਬੁਰਾ ਹਾਲ ਹੈ, ਕਿਸਾਨ ਧਰਨਿਆਂ ਦੇ ਆਦੀ ਹੋ ਗਏ ਤੇ ਅਕਾਲੀ ਸਾਰਾ ਟਾਈਮ ਧਰਮ ਦੇ ਮੁੱਦਿਆਂ ਤੇ ਬੰਦੀ ਸਿੰਘਾਂ ਵਿੱਚ ਹੀ ਗਲਤਾਨ, ਕਾਂਗਰਸ ਐਧਰ ਰੱਲੋ੍ਹ ਉਧਰ ਰਲੋ੍ਹ, ਸਰਕਾਰ ਦੇ ਫਾਇਦੇ ਵਿੱਚ ਨੇ ਇਹ ਗੱਲਾਂ ਕਾਰੋਬਾਰ ਤਾਂ ਪ੍ਰਚਾਰਕਾਂ ਦੇ ਬੁਲੰਦ ਨੇ ਅਸੀਂ ਤਾਂ ਐਮੇ ਹੀ ਪੜ੍ਹਕੇ ਗੁਆਇਆ, ਚੰਗਾ ਹੁੰਦਾ ਜੇ ਕਿਧਰੇ ਜਾਤ ਦਾ ਕੋਈ ਨਾ ਕੋਈ ਸਰਟੀਫਿਕੇਟ ਬਣਾ ਲੈਂਦੇ, ਨਾਲੇ ਪੜ੍ਹਾਈ ਖਰਚ ਨਾ ਹੁੰਦਾ ਨਾਲੇ ਹੁਣ ਨੌਕਰੀ ਪਹਿਲਾਂ, ਬੱਸ ਜੀ ਕੱਢ ਕੱਢ ਕੇ ਖਾਈ ਜਾਂਦੇ ਹਾਂ, ਭਵਿੱਖ ਭੀ ਕੋਈ ਚੰਗਾ ਨੀ ਦਿਸਦਾ ਚਲੋ ਪੱੁਛਦਾ ਜੇ ਨਾਲ ਲੱਗਦੇ ਕਿਸੇ ਨੇ ਖਰੀਦਣਾ ਹੋਇਆ, ਪਰ ਕੀਮਤ ਨੀ ਮਿਲਣੀ, ਲੋਕੀ ਡਰਦੇ ਪੈਸਾ ਲਾਉਣ ਨੂੰ ਤਿਆਰ ਨਹੀਂ, ਸਥਿਤੀ ਸਥਿਰ ਨਹੀਂ, ਸਾਂਝ ਪਾਵਾਂ ਕਿ ਕਲਮ ਦਾ ਭੀ ਧਰਮ ਹੁੰਦਾ ਹੈ ਅੰਤਰੀਵ ਨੂੰ ਬਾਹਰ ਕੱਢ ਕੇ ਆਪਣੇ ਹਾਵ-ਭਾਵ ਵਿਚਾਰ ਸੱਚੇ ਸੁੱਚੇ ਸਮਾਜ ਨਾਲ ਵਿਚਾਰੋ, ਅੱਜ ਕਲਮ ਕੀ ਕੋਈ ਭੀ ਪਹਿਲੂ ਧਰਮ ਨਾਲ ਹੀ ਜੁੜਿਆ ਨੀ ਦਿਸਦਾ, ਕੌਮੀ ਚਰਿੱਤਰ ਭੀ ਹੁੰਦਾ ਹੈ, ਹਰ ਕੌਮ ਉਹਦੇ ਕਰਕੇ ਹੀ ਪਛਾਣੀ ਜਾਂਦੀ ਹੈ, ਸਿੱਖ ਯੋਧੇ, ਲੜਾਈ ਵਿੱਚ ਬੀਰ ਹੱਠ ਦੇ ਧਨੀ ਪ੍ਰਮੰਨੇ ਗਏ, ਗੁਰੂ ਗੋਬਿੰਦ ਸਿੰਘ ਦੇ ਸਪੂਤ ਸਦਾਉਂਦੇ ਨੇ, ਕੱਲ੍ਹ ਦੇਸੀ ਖ਼ਬਰ ਸੁਣ ਮੇਰੀ ਬੇਟੀ ਕੁਝ ਪ੍ਰੇਸ਼ਾਨ ਜਿਹੀ ਹੋ ਕੇ ਮੈਨੂੰ ਕਹਿੰਦੀ ਕੁਝ ਪੁੱਛ ਸਕਦੀ ਹਾਂ ਮੈਂ ਕਿਹਾ ਜਰੂਰ ਕਹਿੰਦੀ ਆਹ ਆਪਣੀਆਂ ਵੱਡਿਆਈਆਂ ਮਾਰਨੇ ਰਹਿਮ ਦੀਆਂ ਅਪੀਲਾਂ ਕਰਕੇ ਕੀ ਇਤਿਹਾਸ ਰਚ ਰਹੇ ਨੇ, ਕੀ ਹੁਣ ਧਾਮੀ ਸਾਹਬ ਨੂੰ ਮੂਹਰੇ ਲਾ ਕੇ ਰਾਜੋਆਣੇ ਦੀ ਬਹਾਦਰੀ ਫਲਾਉਣ ਜਾਂਦੇ ਨੇ ਵਕੀਲ ਹੋ ਕੇ ਜਰੂਰ ਕਰ ਸਕਦੇ ਹਨ ਪਰ ਸਿੱਖ ਕੌਮੀ ਵਾਗਡੋਰ ਲਈ ਤਾਂ ਲਾਹਣਤ ਹੈ, ਨਾਲੇ ਰਾਜੋਆਣਾ ਕੀ ਕੋਈ ਵੀਰ ਚੱਕਰ ਜੇਤੂ ਹੈ, ਭੈਣ ਸਿਆਸਤ ਵਿੱਚ ਗੁੰਨੀ ਪਈ ਹੈ, ਬਿੱਟੂ ਰਵਨੀਤ ਮਰਹੂਸ ਸੀ।ਐੱਮ। ਬੇਅੰਤ ਸਿੰਘ ਦਾ ਪੋਤਾ ਐੱਮ।ਪੀ। ਲੁਧਿਆਣੇ ਜੋ ਬੋਲਿਆ ਝੂਠ ਹੈ ? ਮੈਂ ਲਿਖਦੀ ਜਾਵਾਂ ਕਿ ਬੇਅੰਤ ਸਿੰਘ ਦਾ ਕੋਈ ਜੁਰਮ ਕਾਨੂੰਨੀ ਸਾਬਤ ਨਹੀਂ ਸੀ ਹੋਇਆ, ਕਤਲ ਕੇਵਲ ਆਪਣੀ ਪ੍ਰਸਿੱਧੀ ਤੇ ਬੀਰਤਾ ਲਈ ਹੀ ਨਹੀਂ ਸੀ ਕੀਤਾ ਕੁਝ ਤੱਥ ਲਕੌਣ ਲਈ ਭੀ ਜਰੂਰੀ ਸੀ, ਨੋਟ ਮੈਂ ਬੇਅੰਤ ਸਿੰਘ ਦੀ ਸ਼ਖ਼ਸੀਅਤ ਬਾਰੇ ਜੋ ਕਈ ਵਿਚਾਰ ਉਹਦੇ ਖੇਤਰ ਦੇ ਵਿਰੋਧੀ ਮੂੰਹੋ ਸੁਣੇ ਲਿਖੂੰਗੀ, ਮੈਂ ਉਹਦੀ ਸਮਰਥੱਕ ਨਹੀਂ, ਪਰ ਝੂਠ ਦੀ ਕੱਟੜ ਵਿਰੋਧੀ ਹਾਂ, ਫੇਰ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕਿਹੜੇ ਮੁੰਡੇ ਮਾਰੇ ਸਨ ? ਨਿੱਜੀ ਕਿੜਾਂ ਸਨ ਤੇ ਹੋਰ ਸੁਣੋ ਇਸੇ ਰਾਜੋਆਣੇ ਤੇ ਸਾਥੀਆਂ ਨੇ ਬੇਅੰਤ ਸਿੰਘ ਤੋਂ ਹੀ ਪੁਲਸ ਵਿੱਚ ਨੌਕਰੀਆਂ ਲਈਆਂ ਸਨ, ਫਰਿਸ਼ਤਿਆਂ ਨੂੰ ਭੀ ਨਹੀਂ ਸੀ ਪਤਾ ਕਿ ਸਾਨੂੰ ਫਾਂਸੀ ਜਾਂ ਉਮਰ ਕੈਦਾਂ ਭੀ ਹੋਣਗੀਆਂ, ਇਹ ਤਾਂ ਸੋਚਦੇ ਸੀ ਸਿੱਖ ਤਾਂ ਅੱਖਾਂ &lsquoਤੇ ਵਿਛਾਉਣਗੇ ਪਰ ਕਾਨੂੰਨ ਨੇ ਦਬੋਚੇ ਨੇ ਕਤਲ ਕਰਨੇ ਸਿੱਖੀ ਦਾ ਧੁਰਾ ਨਹੀਂ, ਮੈਂ ਇਨ੍ਹਾਂ ਨਾਲ ਕੋਈ ਭੀ ਹਮਦਰਦੀ ਨਹੀਂ ਰੱਖਦੀ ਨਾ ਹੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੀ ਇਸ ਨੀਤੀ ਦੀ ਪ੍ਰੋੜਤਾ ਕਰੂੰਗੀ, ਬੰਦੀ ਸਿੰਘ ਇਕ ਸਿਆਸੀ ਖੂੰਡੀ ਹੈ, ਡੰਗੋਰੀ ਹੈ ਸਭ ਦੰਭੀ ਤੇ ਪਖੰਡੀ ਇਸ ਨੂੰ ਵਰਤ ਰਹੇ ਹਨ, ਵਿਸ਼ਾ ਭਾਵੇਂ ਗੰਭੀਰ ਭੀ ਹੈ ਪਰ ਨੁਕਤਾਚੀਨੀ ਭੀ ਆਖੀ ਜਾਵੇਗੀ, ਪਰ ਹੈ ਸੱਚ ਕਲੰਡਰ ਦੀ ਗੱਲ ਮੁੱਕਣ ਨੀ ਦਿੰਦੇ ਇਸ ਕਰਕੇ ਕਿ ਹਰ ਕੋਈ ਆਪਣੀ ਗੱਲ ਨੂੰ ਮੰਨਣ &lsquoਤੇ ਜੋਰ ਦਿੰਦਾ ਹੈ ਤੇ ਆਪਸ ਵਿੱਚ ਖੁੰਦਕਾਂ, ਘਨੁੱਤਰਾਂ ਕੱਢੀ ਹੀ ਜਾਂਦੇ ਨੇ, ਸਰਵਜੀਤ ਸਿੰਘ ਸੈਕਰਾਮੋਟੇ ਚੰਦ, ਸੂਰਜ, ਤਾਰੇ ਹੀ ਗਿਣੀ ਜਾਂਦਾ ਹੈ, ਭਲਾ ਦੱਸੋ ਇਹ ਹਿੰਦੂ ਧਰਮ ਦੇ ਤਿੱਥਾਂ, ਤਰੀਕਾਂ ਦੇ ਹਵਾਲੇ ਦੇਈ ਹੀ ਜਾਂਦੇ ਹਨ, ਪਰ ਦੱਸੋ ਕਿਹੜੇ ਲੇਖਕ ਨੇ ਕੋਈ ਸਬੂਤ ਸਾਹਮਣੇ ਰੱਖੇ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਪਲ ਕਿਵੇਂ ਹੋਈ, ਉਨ੍ਹਾਂ ਦੀਆਂ ਉਸ ਵੇਲੇ ਪਤਨੀਆਂ ਕਿਥੇ ਸਨ, ਸਸਕਾਰ ਵੇਲੇ ਕੌਣ ਸੀ, ਅਸਤ ਕਿਥੇ ? ਬੱਸ ਸੌਦਾ ਵੇਚਣੇ ਨੇ ਇਹ ਸਾਰੇ ਇਨ੍ਹਾਂ ਦੀਆਂ ਆਹ ਪੰਜਾਬੀ ਦੀਆਂ ਕਿਤਾਬਾਂ ਸਲੇਬਸਾਂ ਜਾਂ ਜਬਰਦਸਤੀਆਂ ਠੋਸਣ ਤੋਂ ਸਿਵਾ ਕੱਖ ਨਹੀਂ, ਸਾਡੇ ਵਿਦੇਸ਼ੀ ਨੌਜਵਾਨ ਤਾਂ ਪੜ੍ਹਨਾ ਕੀ ਸੁਣਕੇ ਦੇਖੋ ਅੱਖਰ (ਾਂਭਸ਼Eੜਧ, ਭਾਂਸ਼ੲਟੲਸ਼ਸ਼) ਆਦਿ ਯਾਨੀ ਨਿਰਅਧਾਰ ਹਨ ਦੱਸੋ ਕੀਹਨੂੰ ਸਿੱਖ ਇਤਿਹਾਸ ਦੱਸੋਗੇ, ਜਦੋਂ ਕਿ ਇਹ ਇਤਿਹਾਸ ਦੇ ਤੋਲ ਤੁਲਦਾ ਹੀ ਨਹੀਂ, ਇਹ ਕਥਾਵਾਚਕ ਪ੍ਰਚੰਡੀ ਹੈ, ਬੜਾ ਦੁੱਖ ਲੱਗਦਾ ਹੈ ਜਦੋਂ ਪੰਜਾਬ ਦੀ ਅਜੋਕੀ ਦਸ਼ਾ ਦੀ ਚੈਨਲ ਤੇ ਦੇਖ ਸੁਣ ਹੁੰਦੀ ਹੈ, ਕਾਨੂੰਨ ਦੀ ਤਾਂ ਜਿਮੇ ਕੋਈ ਧਾਰਾ ਹੀ ਨਹੀਂ, ਸਰਕਾਰ ਚਾਹੁੰਦੀ ਹੈ ਲੋਕੀ ਬੇਦਿਲ ਹੋ ਜਾਣ ਕੋਈ ਡਰਦਾ ਵਿਰੋਧੀ ਨਾ ਬਣੇ, ਪੁਲਸ ਭੀ ਸੁਰੱਖਿਅਤ ਨਹੀਂ ਤਾਂ ਲੋਕ ਕਿਥੋਂ, ਅਫੋਸਸ ਕਿ ਸਾਡੇ ਸਿਆਸੀ ਤਾਂ ਬੰਦੀ ਸਿੰਘ ਹੀ ਜਪਦੇ ਨੇ ਦਿੱਲੀ ਦੇ ਜੀ।ਕੇ ਭੀ ਚੌਪਈ, ਅਰਦਾਸ ਕਰਨ ਗਏ ਦੱਸੋ ਕਿ ਹੋਰ ਕੋਈ ਮੁੱਦਾ ਨਹੀਂ ਰਹਿ ਗਿਆ, ਮੁਹਾਲੀ ਮੋਰਚਾ ਜਿਮੇ ਪੱਕਾ ਹੀ ਕਲੋਨੀ ਬਣ ਗਿਆ, ਪਾਲ ਸਿੰਘ ਫਰਾਂਸ ਯੂਰਪ ਵਿੱਚੋਂ ਗਏ ਪਰ ਸੋਚ ਪੇਂਡੂ ਭੀ ਹੁਣ ਬਦਲੀ ਹੈ ਇਨ੍ਹਾਂ ਦੀ ਨਹੀਂ, ਕੀ ਲੋਕ ਹਿੱਤ ਹੈ, ਕੋਈ ਉਸਾਰੂ ਕੰਮ ਅਰੰਭੋ ਤੇ ਲੋਕ ਭਲਾਈ ਦੀ ਸਕੀਮ ਲਿਆਵੋ, ਸ਼੍ਰੋਮਣੀ ਅਕਾਲੀ ਦਲ ਭੀ ਉਨੀ ਹੀ ਬੋਲੀ ਤੇ ਤੋਤਾ ਬਣ ਗਿਆ ਹੈ, ਹੁਣ ਤੱਕ ਕੋਈ ਪਰਾਲੀ ਦੀ ਫੈਕਟਰੀ ਲਾ ਲੈਂਦੇ ਕੋਈ ਫਰਨੀਚਰ ਬਣਾ ਦਿੰਦੇ, ਲੋਕਾਂ ਨੂੰ ਕੰਮਕਾਰ ਦਿੰਦੇ, ਬੱਸ ਇਕ ਦੂਜੇ ਦੇ ਪੋਤੜੇ ਫਰੋਲਣ ਨੂੰ ਹੀ ਸਿਆਸਤ ਮੰਨੀ ਬੈਠੇ ਹਨ, ਮੇਰਾ ਸੁਝਾਅ ਹੈ ਕਿ ਸਾਰਥਕ ਕੰਮ ਕਰੋ, ਸਰਕਾਰ ਬਦਲੀ ਤੇ ਇਨ੍ਹਾਂ ਨੂੰ ਦੁਬੱਲਿਉ ਹੁਣ ਕੁਝ ਨੀ ਬਨਣਾ, ਕਿਸੇ ਮਨਿਸਟਰ ਦਾ ਵਾਲ ਵਿੰਗਾ ਨੀ ਹੋਣਾ ਜੋ ਮਰਜ਼ੀ ਆਡੀਉ ਦਿਖਾਉ ਭਾਵੇਂ ਸਾਹਮਣੇ ਦਿਖਾਉ, ਆਹ ਕੁੰਵਰ ਪ੍ਰਤਾਪ ਨੇ ਕਦੋਂ ਦਾ ਆਪਣੀ ਚੜਤ ਲਈ ਵਿਦਰੋਹ ਖੜ੍ਹਾ ਕੀਤਾ ਹੈ ਕਦੇ ਕਿਸੇ ਵੱਲ ਹੋ ਕੇ ਕਦੇ ਕਿਸੇ ਧਰਨੇਕਾਰੀ ਦਾ ਹਿੱਤਕਾਰੀ, ਹੁਣ ਟੱੁਟੂਗੀ ਤੇ ਹੋਰ ਰਾਹ ਫੜ ਲਿਆ ਇਹਨੇ ਹੁਣ ਪਾਰਟੀ ਬਦਲਣੀ ਹੈ ਅੱਗੇ ਨੂੰ ਮੇਰੀ ਤਾਂ ਦਲੀਲ ਹੈ ਸ਼੍ਰੋਮਣੀ ਕਮੇਟੀ ਲਈ ਵੋਟਾਂ ਵਿਰੋਧ ਕਰਕੇ ਨਾ ਸਗੋਂ ਆਪਣੀ ਪਾਰਲੀਮੈਂਟ ਸਥਿਰ ਕਰਨ ਲਈ ਬਣਾਉ, ਆਹ ਜਾਤਪਾਤ ਵਾਲੇ ਤਾਂ ਨਾਲੇ ਤਾਂ ਭੱਤੇ ਲਈ ਜਾਂਦੇ ਨੇ ਨਾਲੇ ਜੀ ਹਟਾਵੇ ਸ਼੍ਰੋਮਣੀ ਕਮੇਟੀ ਇਸ ਪੱਤਰਕਾਰ ਨੂੰ ਇੰਨਾ ਭੀ ਪਤਾ ਨਹੀਂ ਕਿ ਇਹ ਕੇਂਦਰ ਦਾ ਮੁੱਦਾ ਹੈ, ਕਾਂਗਰਸ ਤੇ ਡਾਕਟਰ ਭੀਮ ਰਾਉ ਦੀ ਸੁਗਾਤ ਹੈ, ਮੋਦੀ ਸਾਹਬ ਤਾਂ ਬਦਲਣਾ ਸੀ ਪੇਸ਼ ਨਹੀਂ ਗਈ, ਰਹੀ ਗੱਲ ਭਾਰਤ-ਕੈਨੇਡਾ ਦੇ ਰਿਸ਼ਤੇ ਦੀ, ਕੈਨੇਡਾ ਸਬੂਤ ਜਨਤਕ ਕਰ ਦੇਵੇ ਜੇਕਰ ਉਹਨੇ ਦਿੱਤੇ ਹੋਏ ਨੇ ਪਹਿਲਾਂ ਤੇ ਭਾਰਤ ਮੁਨਕਰ ਹੈ ਐਮੇ ਦਮਗਜੇ ਮਾਰ ਮਾਰ ਲੋਕ ਦੁਖੀ ਕਰਨ ਲੱਗਿਆ ਪਿਆ ਹੈ, ਅਮਰੀਕਾ ਦੇਖੋ ਕੀ ਪੰਨੂੰ ਨੂੰ ਕੋਈ ਵਰਜ ਰਿਹਾ ਹੈ, ਬਸ ਸਭ ਆਪਣੀਆਂ ਚੋਣਾਂ ਲਈ ਹੀ ਤੌਖਲੇ ਹਨ, ਕੈਨੇਡਾ ਵਿੱਚ ਨੌਜਵਾਨਾਂ ਦੇ ਦਿਲ ਫੇਲ੍ਹ ਕਿਉਂ ਹੋ ਰਹੇ ਹਨ, ਇਹ ਮੁੱਦਾ ਟਰੂਡੋ ਨੇ ਕਿਉਂ ਅਣਗੌਲਿਆ ਰੱਖਿਆ ਹੈ, ਫੁੱਟ ਕਦੇ ਕਾਰਗਰ ਨੀ ਹੁੰਦੀ ਤਬਾਹੀ ਦਾ ਰਾਹ, ਚਲੋ ਵਿਸ਼ਵਾਸ ਰੱਖੀਏ ਪ੍ਰਮਾਤਮਾਂ ਉੱਪਰ ਮਾਣਸ ਕਿਆ ਵਿਚਾਰਾ ਰਾਮ ਮਿਹਰ ਕਰੀ ਪ੍ਰਵਦਗਾਰ ।
-ਬਲਵਿੰਦਰ ਕੌਰ ਚਾਹਲ ਸਾਊਥਾਲ