image caption:

ਰਣਬੀਰ ਕਪੂਰ ਦੀ 'ਐਨਮਲ' 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ

 ਰਣਬੀਰ ਕਪੂਰ ਦੀ ਮੋਸਟ ਵੇਟਿਡ ਫਿਲਮ 'ਐਨਮਲ'' 1 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ &lsquoਏ&rsquo ਸਰਟੀਫ਼ਿਕੇਸ਼ਨ ਮਿਲ ਚੁੱਕਾ ਹੈ। ਇਸ ਨਾਲ ਹੁਣ ਐਨੀਮਲ ਨੂੰ ਆਪਣੀ ਰਿਲੀਜ਼ ਤੋਂ ਪਹਿਲਾਂ ਕੁਝ ਬਦਲਾਅ ਕਰਨੇ ਪੈਣਗੇ। ਦਰਅਸਲ, 'ਐਨੀਮਲ' ਨੂੰ ਦਿੱਤਾ ਗਿਆ ਸੀਬੀਐਫਸੀ ਸਰਟੀਫਿਕੇਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੋਰਡ ਨੇ 'ਐਨੀਮਲ' ਵਿੱਚ 5 ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।

ਵਾਇਰਲ ਸਰਟੀਫਿਕੇਟ ਦੇ ਮੁਤਾਬਕ, 'ਐਨੀਮਲ' ਦੇ ਨਿਰਮਾਤਾਵਾਂ ਨੂੰ ਵਿਜੇ ਅਤੇ ਜ਼ੋਇਆ ਦੇ ਇੰਟੀਮੇਟ ਅਤੇ ਕਲੋਜ਼-ਅੱਪ ਸ਼ਾਟਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ 'ਚ ਲੱਗਦਾ ਹੈ ਕਿ ਰਣਬੀਰ ਕਪੂਰ ਨੇ ਵਿਜੇ ਦਾ ਕਿਰਦਾਰ ਨਿਭਾਇਆ ਹੈ ਅਤੇ ਰਸ਼ਮਿਕਾ ਮੰਡਾਨਾ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ। ਇੰਟੀਮੇਟ ਸੀਨਜ਼ ਤੋਂ ਬਾਅਦ ਸੈਂਸਰ ਬੋਰਡ ਨੇ ਮੇਕਰਸ ਨੂੰ ਫਿਲਮ 'ਚੋਂ 'ਵਸਤਰ' ਸ਼ਬਦ ਨੂੰ 'ਪੋਸ਼ਾਕ' ਨਾਲ ਬਦਲਣ ਦਾ ਸੁਝਾਅ ਦਿੱਤਾ ਹੈ।

CBFC ਨੇ ਨਿਰਮਾਤਾਵਾਂ ਨੂੰ ਫਿਲਮ ਦੀਆਂ ਕੁਝ ਹੋਰ ਲਾਈਨਾਂ ਅਤੇ ਡਾਇਲੌਗ ਨੂੰ ਬਦਲਣ ਲਈ ਵੀ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਸਮ ਖਾਣ ਵਾਲੇ ਸ਼ਬਦਾਂ ਨੂੰ ਵੀ ਹਟਾਉਣ ਦੀ ਗੱਲ ਕਹੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਐਨੀਮਲ' ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ 'ਦਿ ਹਿੰਦੂ' ਨੂੰ ਦਿੱਤੇ ਇੰਟਰਵਿਊ 'ਚ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਫਿਲਮ ਬਾਲਗਾਂ ਲਈ ਹੈ ਅਤੇ ਇਸ ਲਈ ਉਹ ਆਪਣੇ ਬੇਟੇ ਨੂੰ 'ਐਨੀਮਲ' ਦੇਖਣ ਨਹੀਂ ਲੈ ਕੇ ਜਾਣਗੇ।