image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੀਰ-ਪੀਰ = ਰਾਮਜਾਨ-ਰਾਮਦਾਨ

ਪ੍ਰਾਚੀਨ ਸਮਿਆਂ ਦੀ ਤਵਾਰੀਖ, ਹਕੂਮਤ ਮੌਰੀਆ, ਗੁਪਤਾ, ਅਸ਼ੋਕਾ ਵੰਸ਼ਾਂ ਦੀ ਇਸਲਾਮੀ ਰਾਜਿਆਂ ਦੀ ਸਮੇਂ ਸਮੇਂ ਸਿਰ ਹੋਈਆਂ ਹਰ ਰਾਜ ਦੇ ਆਪਣੇ ਕਾਨੂੰਨ ਕਾਇਦੇ ਪ੍ਰਜਾ ਨੂੰ ਮੰਨਣੇ ਪੈਂਦੇ, ਹਾਂ ਵਿਰੋਧੀ ਧੜੇ ਕਾਨੂੰਨ ਤੋੜੂ ਖਿਲਾਫ ਸਖਤ ਸਜਾਵਾਂ ਸਭ ਸਨ-ਹਨ ਫਰਕ ਉਦੋਂ ਹੁਣ ਵਾਂਗੂੰ ਲੋਕ-ਤੰਤਰ ਨਹੀਂ ਸੀ, ਪਰ ਰਾਜਿਆਂ ਨੂੰ ਭੀ ਬਗਾਵਤਾਂ ਦੇ ਭੈਅ ਹੁੰਦੇ ਸਨ ਤੇ ਉਹ ਸਭ ਧਰਮਾਂ ਨੂੰ ਰੂੰਗੇ ਦਿੰਦੇ ਸਨ, ਟੋਆ ਪੱਟਿਆਂ ਤਾਂ ਥੱਲਿਉਂ ਕੁਝ ਪ੍ਰਾਪਤੀ ਹੁੰਦੀ ਹੈ ਕਿ ਧਰਤ ਤੇ ਕੀ ਹੈ, ਕੀ ਨਫ਼ੇ ਹਨ ਆਦਿ, ਬਹੁਤਾ ਦੂਰ ਦੀ ਨਹੀਂ ਮੈਂ ਗੁਰੂ ਕਾਲ ਦੀ ਝਲਕ ਦੇਖਦੀ ਹਾਂ, ਜੋ ਉਪਰੋਕਤ ਅੱਖਰ ਹਨ, ਸਮਝੀਏ :- ਮੀਰ ਮੁਸਲਮਾਨਾਂ ਵਿੱਚ ਜਾਤ ਮਰਾਸੀ ਨੂੰ ਆਖਦੇ ਹਨ, ਪੀਰ ਆਪਾਂ ਸਾਧੂ ਮਹੰਤ ਤੇ ਉਹ ਪੀਰ ਫ਼ਕੀਰ ਇਸਲਾਮੀ ਰਾਜ ਵੇਲੇ ਦੀ ਪ੍ਰਚੱਲਤ ਬੋਲੀ ਪ੍ਰਤੀਤ ਹੁੰਦੀ ਹੈ, ਗੁਰੂ ਜੀ ਦੇ ਮੀਰੀ-ਪੀਰੀ ਸਿਧਾਂਤ ਦਾ ਭੀ ਧੁਰਾ ਵੇਲੇ ਦੀ ਸੁਰ ਨਾਲ ਹੀ ਜੁੜਦਾ ਹੈ ਸਾਈ ਮੀਆਂ ਮੀਰ ਤੋਂ ਨੀਂਹ ਪੱਥਰ ਭੀ ਮੀਰ ਨੂੰ ਰੱਬੀ ਦਰਗਾਹ ਦੇ ਮਸੀਹੇ ਮੰਨਦੇ ਸਨ, ਮੈਂ ਭੀ ਨਿੱਜੀ ਬਚਪਨ ਦੀਆਂ ਯਾਦਾਂ ਦੇ ਝਰੋਖੇ ਵਿੱਚੋਂ ਕੁਝ ਸਾਂਝ ਪਾਊਂਗੀ, ਪੰਜਾਬ ਟਾਈਮਜ਼ ਪਰਚੇ ਵਿੱਚ ਲੜੀ ਵਾਰ ਚੱਲਦੇ ਪ੍ਰਸਿੱਧ ਨਾਵਲਕਾਰ, ਲੇਖਕ ਜੋਗੀ ਕੁੱਸਾਂ ਦੇ ਨਾਵਲ ਵਿੱਚ ਪਿਛਲੇ ਦੋ ਲੇਖਾਂ ਵਿੱਚ ਮੀਰ ਚ੍ਰਤਿਰ ਦਾ ਜਿਕਰ ਹੈ ਪੜੋ੍ਹ ਮੇਰੀ ਸੁਣੋ, ਮੇਰੇ ਨਾਨਕੀ ਮੀਰ ਪਰਿਵਾਰ ਤੇ ਕਸ਼ਮੀਰੀ ਪਰਿਵਾਰ ਵੱਸਦੇ ਸਨ, ਘਰ ਤੋਂ ਕੋਈ ਪੰਜ ਮਿੰਟ ਦੀ ਦੂਰੀ ਸੀ, ਮੀਰ ਨਉਂ ਤਾਂ ਕਦੀ ਮੈਂ ਸੁਣਿਆ ਨਹੀਂ ਸੀ, ਬੱਸ ਮਾਮੇ ਮੀਰ ਹੀ ਸੱਦਦੇ ਸਨ ਖੇਤੀਬਾੜੀ ਵਿੱਚ ਨਾਲ ਕੰਮ ਕਰਦਾ ਸੀ ਅਤੇ ਉਹਦੀ ਭੈਣ ਜੰਤੇ ਭੀ ਉਥੇ ਹੀ ਰਹਿੰਦੀ ਸੀ, ਉੱਚੀ ਲੰਮੀ, ਸੁਨੱਖੀ ਮੁਟਿਆਰ ਸਾਡੇ ਘਰ ਦਾ ਸਾਰਾ ਕਾਜ਼ ਸਮੇਟ ਜਾਂਦੀ ਸੀ, ਜਦੋਂ ਭੀ ਕਦੀ ਘਰ ਵਿੱਚ ਬਹੁਤਾ ਕੰਮ ਹੋਣਾ ਮਾਮੀਆਂ ਨੇ ਖੇਤ ਕਾਮੀਆਂ ਨਾਲ ਕਪਾਹ, ਮੱਕੀ, ਗੰਨੇ ਵੇਲੇ ਬਾਹਰ ਕੰਮ ਕਰਵਾਉਣੇ ਤਾਂ ਬੇਬੇ (ਨਾਨੀ) ਕਹਿਣਾ ਜਾਹ ਜੰਤੇ ਨੂੰ ਸੱਦ ਲਿਆ, ਮੈਂ ਜਾ ਕੇ ਕਹਿਣਾ ਮਾਸੀ ਜੀ ਬੇਬੇ ਬੁਲਾਉਂਦੀ ਹੈ, ਉਹਨੇ ਝੱਟ ਆ ਕੇ ਸੰਭਾਲ ਜਾਣਾ, ਹੋਰ ਦੇਖੋ ਜਦੋਂ ਕਦੇ ਮੇਰੇ ਅੱਖ ਕੰਨ ਦੁੱਖਣਾ ਤਾਂ ਬੇਬੇ ਨੇ ਕਹਿਣਾ ਮੀਰ ਹੱਥ ਹੌਲਾ ਕਰ, ਉਹਨੇ ਦਾਤੀ ਲੈ ਸਿਰ &lsquoਤੇ ਫੇਰਨੀ ਪਤਾ ਨਹੀਂ ਕੀ ਦੁਆ ਕਰਦਾ ਹੋਊ ਮੈਨੂੰ ਤਾਂ ਏਨਾ ਯਾਦ ਹੈ ਕਿ ਉਹਨੇ ਕਹਿਣੇ ਸਾਡੇ ਲਾਣੇਦਾਰਨੀ ਨੇ ਮਸਾਂ ਰੱਬ ਤੋਂ ਮੰਗ ਕੇ ਲਈ ਹੈ, (ਦੋਨਾਂ ਹੀ ਪਰਿਵਾਰਾਂ ਵਿੱਚ ਔਲਾਦ ਦੀ ਘਾਟ ਸੀ) ਲਿਖਣ ਤੋਂ ਭਾਵ ਹੈ ਅਸੀਂ ਕਈ ਪ੍ਰਸੰਗ ਆਪਣੇ ਹਿੱਤ ਵਾਲੇ ਤਾਂ ਮੰਨਦੇ ਹਾਂ ਪਰ ਕਈਆਂ ਨੂੰ ਪਛਾਨਣ ਤੋਂ ਇਨਕਾਰੀ ਹਾਂ । ਗੁਰੂ ਕਾਲ ਵਿੱਚ ਇਸਲਾਮੀ ਰਾਜ ਸੀ ਪਰ ਪਿਤਾ ਕਾਲੂ ਮਹਿਤਾ ਸਰਕਾਰੀ ਨੌਕਰੀ ਤੇ ਬੜੀ ਵੱਡੀ ਸੀ ਪਟਵਾਰੀ ਦੀ ਪਦਵੀ ਉਦੋਂ ਫੇਰ ਕਿੰਨੀ ਜਮੀਨ ਆਦਿ ਧਰਮ-ਦੁਆਰੇ ਲਈ ਦਿੱਤੀ ਇਸੇ ਤਰ੍ਹਾਂ ਹਿੰਦੂ ਮੰਦਿਰ, ਸ਼ਿਵ-ਦੁਆਲੇ, ਧਰਮਸ਼ਾਲਾ ਮਹੰਤਾਂ ਦੇ ਬਾਵਿਆਂ ਦੇ ਡੇਰੇ ਸਨ, ਉਦੋਂ ਸਿੱਖ ਧਰਮ ਦੀ ਹੋਂਦ ਨਹੀਂ ਸੀ, ਅੱਜ ਭੀ ਕਰਤਾਰਪੁਰ, ਨਨਕਾਣਾ ਸਾਹਿਬ ਆਦਿ ਵਿੱਚ ਤਕੜੀ ਜਾਇਦਾਦ ਹੈ, ਭਾਵੇਂ ਸਿੱਖ ਰਾਜ ਵੇਲੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰ ਬਣਵਾਏ, ਦੂਜੇ ਧਰਮ ਭੀ ਪਿਛਾਂਹ ਨਹੀਂ ਕੀਤੇ, ਜਿੰਨਾ ਮਰਜ਼ੀ ਪ੍ਰਚਾਰੀ ਜਾਈਏ ਕਿ ਹਾਕਮ ਸੀਂਹ ਮੁਕੱਦਮ ਕੁੱਤੇ, ਹਰ ਵੇਲੇ ਹੀ ਹਕੂਮਤ ਭਾਵੇਂ ਅੱਜ ਸੁਤੰਤਰਤਾ ਆਖਦੇ ਹਾਂ ਪਰ ਰਾਜ-ਭਾਗ ਦੇ ਪ੍ਰਸ਼ੰਸਕ ਤੇ ਨਿੰਦਕ ਹਾਜ਼ਰ ਹਨ ਕਾਨੂੰਨ ਭੀ ਹਨ, ਮੰਨਦੇ ਭੀ ਹਾਂ, ਨਹੀਂ ਭੀ, ਦੁਰਾਚਾਰ ਭੀ ਹੈ ਤੇ ਸਦਾਚਾਰ ਭੀ, ਜਹਾਲਤ ਭੀ ਬੜੀ ਹੈ, ਬੇਰਹਿਮੀ ਤੇ ਰਹਿਮ ਦਿਲੀ ਭੀ ਕੁਦਰਤ ਦੇ ਬੰਦੇ ਵਿੱਚ ਫਿੱਟ ਕੀਤੇ ਪੁਰਜ਼ੇ ਕਈ ਤਰ੍ਹਾਂ ਹਨ, ਦਰਵੇਸ਼ ਭੀ ਹਨ ਦੈਂਤ ਭੀ, ਜੀਵਨ ਦੇ ਪੜਾਅ ਭੀ ਕੁਦਰਤ ਦੀ ਦੇਣ ਹੈ, ਸਮੇਂ ਬਦਲਦੇ ਹਨ ਸੁਭਾਅ, ਵਤੀਰੇ ਰੀਤ ਰਵਾਜ ਰਸਮਾਂ ਸਭ ਰਵਾਇਤੀ ਪਾਰਟੀਆਂ ਬੋੋਲੀ ਪਿਛਾਂਹ ਝਾਤੀ ਮਾਰੋ ਅੱਜ ਤੋਂ 60 ਕੁ ਸਾਲ ਹੀ ਹੋਏ ਪੇਂਡੂ ਰਹਿਣੀ ਬਹਿਣੀ ਸਾਰੇ ਧਰਮਾਂ ਫਿਰਕਿਆਂ ਦੀ ਖੁਰਾਕ, ਪੁਸ਼ਾਕ ਇਕੋ ਹੀ ਸੀ, ਰਿਸ਼ਤੇਦਾਰੀਆਂ ਦਾ ਰਵੱਈਆ ਨਾਨਕੇ ਭੂਆ ਤੇ ਹੋਰ ਰਿਸ਼ਤੇ ਕਿਵੇਂ ਜਾ ਕੇ ਰਹਿਣਾ, ਪਿਆਰ ਪ੍ਰੇਮ ਵੱਧਣੇ, ਵਿਆਹ-ਸ਼ਾਦੀਆਂ ਤੇ ਕਿੰਨੇ ਰੰਗ ਲੱਗਣੇ ਰੱਲ੍ਹ ਕੇ ਖੁਸ਼ੀਆਂ ਮਨਾਉਣੀਆਂ ਜੀ ਨਾਨਕੇ ਆਏ, ਭੂਆ ਆਈਆਂ, ਹੁਣ ਤਾਂ ਸਾਡੇ ਬੱਚਿਆਂ ਨੂੰ ਨਾਨਕੇ ਪਤਾ ਨਹੀਂ ਕੀ ਹੁੰਦੇ ਹਨ, ਕੋਈ ਮਾਮਾ, ਭੂਆ ਦੇ ਜਾ ਕੇ ਰਹਿਣ ਦੀ ਗੱਲ ਛੱਡੋ ਘਰ ਸੱਦਦਾ ਭੀ ਨਹੀਂ, ਆਹ ਚੁਰਾਸੀ ਦੀ ਸੰਤ ਲਹਿਰ ਨੇ ਲੋਕੀ ਟੁੱਕ ਤਾਂ ਪਾਤੇ ਪਰ ਸੱਭਿਅਤਾ ਖੋਹ ਲਈ, ਹੁਣ ਤਾਂ ਹਰ ਛੋਟਾ ਵੱਡਾ ਤਿਹਾਰ, ਸਮਾਗਮ ਵਿਆਹ, ਗਮੀ ਆਦਿ ਚਲੋ ਗੁਰਦੁਆਰੇ ਉਥੇ ਹੀ ਮਿਲਣ ਰਹਿ ਗਏ, ਭਰੱਪਣ ਅਲੋਪ ਧਰਮ ਨੂੰ ਧੜੰਮ ਕਰਕੇ ਰਵਾਜ ਬਣਾ ਲਏ, ਹਾਲੇ ਹਿੰਦੂ ਭਾਈਚਾਰੇ ਵਿੱਚ ਫੇਰ ਘਰੀਂ ਹਵਨ ਪੂਜਾ ਆਦਿ ਸ਼ੁਭ-ਸ਼ਗਨ ਮੰਨਦੇ ਹਨ, ਸਾਡੇ ਤਾਂ ਗੁਰੂ ਗ੍ਰੰਥ ਘਰੀ ਲਿਜਾਣੋ ਵਿਵਰਜਤ, ਜੀ ਬੇਅਦਬੀ ਹੁੰਦੀ ਹੈ, ਜੇ ਘਰ ਅੰਡਾ ਆਦਿ ਹੋਵੇ ਇਹ ਗੁਰਮਤ ਦੱਸਦੇ ਨੇ, ਗੁਰੂ ਜੀ ਭਾਵੇਂ ਸ਼ਿਕਾਰ ਭੀ ਖੇਡਦੇ ਸਨ, ਪਟਨਾ ਵਿੱਚ ਤਾਂ ਕਿਧਰੇ ਝਟਕਾ ਭੀ ਚੱਲਦਾ ਹੈ, ਸਭ ਮਨ-ਮਤਾਂ ਹਨ, ਬਹਾਨੇ ਗੁਰਮਤਾਂ, ਠਿੱਬੀਆਂ ਲਾਉਣ ਲਈ ਰਹਿਤ ਨਾਮੇ ਬਣਾ ਤੇ ਸਰਲ ਧਰਮ ਭੀ ਸੰਤਾਂ-ਡੇਰਿਆਂ ਨੇ ਭਰਮ ਬਣਾ ਤੇ ਹੁਣ ਗੁਰੂ ਘਰ ਸਭ ਉਨ੍ਹਾਂ ਦੀ ਨਕਲ &lsquoਤੇ ਹਨ, ਅੰਨੇ ਪੈਸੇ ਨੇ ਮੱਤ-ਮਾਰ ਧਰੀ, ਗੁਰੂ-ਘਰਾਂ ਦੇ ਪ੍ਰਬੰਧਕ ਤਾਂ ਸੁੰਦਰ ਇਮਾਰਤਾਂ &lsquoਤੇ ਜੋਰ ਕਿਉਂਕਿ ਰੱਜ ਪੱਜ ਤੇ ਚੌਧਰ ਨਾਲ ਗੋਰੇ ਅਫ਼ਸਰ ਸੱਦ ਕੇ ਸਨਮਾਨ ਨਾਲ ਮੂਰਤਾਂ ਵਾਹ ਵਾਹ ਜੀ ਸਧਾਰਣ ਸਿੱਖ ਨੂੰ ਹਦਾਇਤਾਂ, ਆਹ ਨੀ ਕਰ ਸਕਦੇ ਝਿੜਕਦੇ ਨੇ ਬਾਹਰ ਲਿਖੇ ਟੋਪੀ ਨੀ ਸਵੀਕਾਰ, ਪਰ੍ਹਾਵਾ ਸਾਡੇ ਦੱਸੇ &lsquoਤੇ ਭੁੰਜੇ ਬੈਠੋ, ਅੰਮ੍ਰਿਤਪਾਲ ਨੇ ਕੁਰਸੀਆਂ ਮੇਜ ਹੀ ਸਾੜ ਧਰੇ, ਭਾਵੇਂ ਰਣਜੀਤ ਸਿੰਘ ਨੇ ਭੀ ਜਥੇਦਾਰ ਬਣ ਕੇ ਹੁਕਮ ਦੇ ਦਿੱਤਾ ਸੀ ਤੇ ਸਿੱਟੇ ਵਜੋਂ ਕੈਨੇਡਾ ਝਗੜੇ ਵਿੱਚ ਕਤਲ ਹੋ ਗਿਆ ਸੀ, ਧਰਮ ਹੈ ਜੀ । ਜਥੇਦਾਰ ਅਕਾਲ ਤਖ਼ਤ ਭੀ ਜੋ ਹੁਕਮ ਕਰਦੇ ਨੇ ਆਹ ਧਰਮ ਦੇ ਠੇਕੇਦਾਰ ਉਹੀ ਹੁਕਮਨਾਮਾਂ ਕੱਢ ਧਰਦੇ ਨੇ ਹਾਲਾਂ ਵਿੱਚ ਨੀ ਵਿਆਹ, ਹਾਲਾਂਕਿ ਉਥੇ ਸਫਾਈ, ਅੱਡ ਕਮਰੇ ਵਿੱਚ ਧੋਬੀ ਦੀਆਂ ਧੋਤੀਆਂ ਚਾਦਰਾਂ ਹੁੰਦੀਆਂ ਸਨ, ਹੁਣ ਝਮੇਲਾ ਕਿਸੇ ਜਹਾਜ਼ ਵਿੱਚ ਵਿਆਹ ਦਾ ਦੇਗ ਕਿਉਂ ਵਰਤਾਈ, ਹਰਜਿੰਦਰ ਸਿੰਘ ਮਾਝੀ ਕਹਿੰਦਾ ਦੇਗ ਕੇਵਲ ਗੁਰੂ ਘਰ ਦੀ ਸੰਗਤ ਵਿੱਚ ਹੀ ਵਰਤਾਈ ਜਾਂਦੀ  ਹੈ, ਪਰ ਇਹ ਸੱਚ ਨਹੀਂ, ਮਾਝੀ ਦੀ ਆਪਣੀ ਪ੍ਰਚਾਰਕੀ ਹੈ ਵਿਦੇਸ਼ੀ ਫੇਰੀਆਂ ਬੀਬੀ ਜਗੀਰ ਕੌਰ ਦੇ ਨਿੱਜੀ ਮੁਹਾਂਦਰੇ &lsquoਤੇ ਨੁਕਤਾਚੀਨੀ ਖੈਰ ਸਿੱਖਾਂ ਵਿੱਚ ਤਾਂ ਖਲਬਲੀ ਮਚੀ ਪਈ ਹੈ, ਅਸਲੀਅਤ ਹੈ ਕਿ ਲਹਿਰ ਨੇ ਪ੍ਰਬੰਧਕ ਤੇ ਪ੍ਰਚਾਰਕ ਜਿਨ੍ਹਾਂ ਨੂੰ ਉਕੜ-ਦੁਕੜ ਨੀ ਆਉਣਾ ਬੱਸ ਸਾਖੀਆਂ ਸੁਣ ਕੇ ਹੋਰ ਜੋੜ ਕੇ ਆਪਣਾ ਤਵਾ ਵਜਾਉਂਦੇ ਨੇ ਲੋਕੀ ਭਮੱਤਰੇ ਦੇ ਸੁਣੀ ਜਾਂਦੇ ਨੇ, ਨਿੱਤ ਨਮਾਂ ਧਰਮ ਪ੍ਰ੍ਰਚੱਲਤ ਹੈ, ਮਹੱਤਵਪੂਰਨ ਪਹਿਲੂ ਵਿਆਹਾਂ ਤੇ ਬੰਦਿਸ਼ਾਂ, ਕਾਰਨ ਬਹੁਤੇ ਜੋੜੇ ਨਿਰਾਸ਼ ਹਨ ਨਾ ਤਾਂ ਉਹ ਚੰਗੇ ਥਾਂ ਦੇ ਵਿੱਚ ਫੋਟੋਆਂ ਖਿੱਚ ਸਕਦੇ ਨੇ, ਫੇਰ ਨੰਗੇ ਪੈਰੀ ਫੇਰ ਐਧਰ ਪਿੱਠ ਐਧਰ ਤੁਰੋ, ਭਵਿੱਖ ਦੇ ਪੈਰੋਕਾਰ ਮੂੰਹ ਮੋੜ ਗਏ ਤਾਂ ਧਰਮ ਕਿਥੇ ਖੜੂ ਕੀ ਗੁਰੂ ਘਰਾਂ ਵਿੱਚ ਮਰਿਯਾਦਾ ਹੈ ਕੇਵਲ ਦੂਜਿਆਂ ਨੂੰ ਹੁਕਮ ਨੇ ਮਾਰੂ ਹਨ ਧਰਮ ਸਿਆਸਤ ਨੇ ਮਦੌਲ ਧਰਿਆ ਹੈ ਇਹ ਸਿੱਖੀ ਨਹੀਂ ਹਰ ਬੀਮਾਰੀ ਦੇ ਸਮੱਸਿਆ ਦੇ ਚਿੰਨੇ ਹੁੰਦੇ ਹਨ, ਅੱਜ ਧਰਮ, ਸਮਾਜ ਤੇ ਭਾਈਚਾਰੇ ਦੀ ਅਧੋਗਤੀ ਦੇ ਕਾਰਨ ਹਨ ਸੋਸ਼ਲ ਮੀਡੀਆ, ਯੂ:ਟਿਊਬਾਂ ਤੇ ਪ੍ਰਚਾਰਕ, ਨਾ ਕੋਈ ਕੌਮੀ ਸੰਸਥਾ, ਅਖ਼ਬਾਰ, ਬੁਲਾਰੇ ਤੇ ਲੇਖਕ ਡਰਦੇ ਕੁਸਕਦੇ ਨੀ, ਪਰ ਜੇਕਰ ਇਸੇ ਰਫ਼ਤਾਰ ਨਾਲ ਇਹ ਬੁਖਲਾਹਟ ਚੱਲਦੀ ਤਾਂ ਸਭ ਮਲੀਆ ਮੇਟ ਕਰ ਦੇਣਗੇ, ਲੋਕੀ ਹੁਣ ਇਨ੍ਹਾਂ ਅਦਾਰਿਆਂ ਤੋਂ ਤਾਂ ਦੁਖੀ ਹੈ ਹਨ ਪਰ ਨਾਲ ਅਸੰਤੁਸ਼ਟ ਹਨ ਕਿ ਕਿਉਂ ਲਿਖਤਾਂ ਤੇ ਭਾਸ਼ਣ ਬੰਦ ਹਨ ਇਨ੍ਹਾਂ ਦੀ ਤਾਂ ਪ੍ਰਣਾਲੀ ਹੈ ਲੋਕ ਅਵਾਜ ਪਰ ਫੇਲ੍ਹ ਹਨ, ਧਰਮ ਨਾਲ ਵਿਗਿਆਨ ਦੀ ਦੌੜ ਭੀ ਭਾਗੀਦਾਰ ਹੈ, ਸਾਇੰਸ ਨੇ ਭੀ ਅਣਕੁਦਰਤੀ ਸਾਧਣ ਖੜੇ੍ਹ ਕਰਕੇ ਮਨੁੱਖਤਾ ਵਿੱਚ ਮੂਰਖਤਾ ਹੀ ਨਹੀਂ ਸਗੋਂ ਪ੍ਰੇਤ ਬੁੱਧ ਪਾ ਧਰੀ, ਅਣਹੋਣੀ ਨੂੰ ਮੰਨਣ ਤੇ ਜੋਰ ਹੈ, ਪ੍ਰਮਾਤਮਾਂ ਦੀ ਕਰਨੀ &lsquoਤੇ ਵਿਸ਼ਵਾਸ ਹੀ ਨਹੀਂ, ਬੱਸ ਗੁਰੂ ਜਪ ਲੋ, ਲੋਭ, ਲਾਲਚ, ਬੇਸਬਰੀ ਤੇ ਬੇਸੁਰੀਆਂ ਜੋਰਾਂ &lsquoਤੇ, ਪ੍ਰਭੂ &lsquoਤੇ ਭਰੋਸਾ ਤਾਂ ਜਿਮੇ ਕਿਸੇ ਸਿਲੇਬਸ ਵਿੱਚ ਹੈ ਹੀ ਨਹੀਂ, ਬੰਦੇ ਹੰਕਾਰ ਵਿੱਚ ਭਰੇ ਪਏ ਹਨ, ਆਹ ਕਿਸਾਨ ਆਗੂਆਂ ਦੀ ਦੇਖ ਲਵੋ ਧੌਣ ਤੇ ਗੋਡੇ ਰੱਖਣਿਆਂ ਦੇ ਬੰਨੇ &lsquoਤੇ ਬੰਨਾ ਰਾਜਸਥਾਨ, ਹਿਮਾਚਲ, ਮੱਧ ਪ੍ਰਦੇਸ਼, ਛੱਤੀਸਗੜ੍ਹ ਇਹ ਤਾਂ ਸਾਰੇ ਦੇਸ਼ ਵਿੱਚ ਮੋਦੀ ਦਾ ਤਖ਼ਤਾ ਪਲਟਣ ਦੇ ਦਮਗਜੇ ਨੇ ਕੀ ਅਸਰ ਹੋਇਆ, ਤਿੰਨ ਰਾਜ ਜਿੱਤੇ ਗਏ, ਸੱਚਾਈ ਹੈ ਲੋਕੀ ਸਗੋਂ ਆਏ ਦਿਨਾਂ ਦੇ ਧਰਨਿਆਂ ਤੋਂ ਬਹੁਤੇ ਦੁਖੀ ਨੇ, ਪੰਜਾਬ ਵਿੱਚ ਹਾਲ ਬੁਰਾ ਕਰਨਗੇ, ਉਧਰ ਸ਼੍ਰੋਮਣੀ ਕਮੇਟੀ ਨੂੰ ਰਾਜੋਆਣਾ ਤਾਪ ਹੀ ਟਿਕਣ ਨੀ ਦਿੰਦਾ, ਮੁੱਦਾ ਪੰਜਾਬ ਦਾ ਤਾਂ ਕੋਈ ਜਾਂ ਗਰੀਬਾਂ ਦੀ ਸਾਰ ਦਾ ਚੁੱਕਦੇ ਨੀ, ਬੱਸ ਬੰਦੀ ਸਿੰਘ ਨਵਾਂ ਪਾਠ । ਮੈਂ ਇਕ ਵਿਸ਼ਵਾਸ ਦੀ ਧਾਰਾ ਲਿਖਾਂ ਕਿ ਮੈਂ ਗੁਰਦੁਆਰੇ ਦੇ ਲੰਗਰ ਵਿੱਚ ਪੂਰਨ ਸ਼ਰਧਾ ਰੱਖਦੀ ਹਾਂ, ਜੇਕਰ ਮੈਂ ਠੀਕ ਨਾ ਹੋਵਾਂ ਤੇ ਛੱਕ ਲਵਾਂ ਅੱਧਾ ਦੁੱਖ ਦੂਰ, ਇਨ੍ਹਾਂ ਦਾ ਇਹ ਵਿਸ਼ਵਾਸ ਕਿਉਂ ਨਹੀਂ, ਲੰਗਰ ਬਣਦੇ ਤੇ ਪਾਠ ਫੇਰ ਕੋਈ ਨਾ ਕੋਈ ਸੇਵਾਦਾਰ ਕਦੀ ਅਰਦਾਸ ਕਰੇ ਕਿ ਸਰਬੱਤ ਨੂੰ ਦੇਹ ਅਰੋਗਤਾ ਬਖ਼ਸ਼ ਤੇ ਭਲਾ ਕਰ ਜਰੂਰ ਪ੍ਰਮੇਸ਼ਰ ਕਿਸੇ ਪੁੱਜੀ ਰੂਹ ਦੀ ਸੁਣਦਾ ਹੋਵੇਗਾ ਪਰ ਇਹ ਪ੍ਰਥਾ ਨੂੰ ਬੱਸ ਰਿਵਾਜ ਬਣਾ ਬੈਠੇ ਨੇ, ਫੱਲ ਤੋਂ ਵਾਂਝੇ ਹੋ ਰਹੇ ਹਨ, ਭਾਣਾ ਕਰਤਾਰ ਦਾ ਅੱਜ ਸਿੱਖ ਜਥੇਬੰਦੀਆਂ ਅਰਦਾਸ ਭੀ ਗੁਰੂ ਘਰਾਂ ਵਿੱਚ ਜੀ ਸ਼੍ਰੋਮਣੀ ਅਕਾਲੀ ਨੂੰ ਮੁਕਾਉ ਦੀ ਕਰਦੀਆਂ ਲੱਗਦੀਆਂ ਹਨ ਪਰ ਸਾਡਾ ਮੂਲ ਹੈ ਕਿ ਸਰਬੱਤ ਦਾ ਭਲਾ ਮੰਗਣਾ ਤੇ ਸ਼ੁੱਧ ਬਚਨ ਬੋਲਣੇ, ਕਿਸੇ ਦਾ ਬੁਰਾ ਨਾ ਤੱਕੋ, ਜੀਵਨ ਵਾਰ ਵਾਰ ਨੀ ਮਿਲਦਾ, ਲੇਖੇ ਲਾਈਏ, ਦੁਖਾਂਤ ਇਹ ਹੈ ਕਿ ਮਨੁੱਖ ਭੰਬੂ ਤਾਰੇ ਦਿਖਾਉਣ ਨੂੰ ਹੀ ਦੁਨੀਆਂ ਸਮਝਦੇ ਹਨ, ਸਿੱਟੇ ਵਜੋਂ ਅੱਜ ਹਰ ਵਿਅਕਤੀ ਅਮੀਰ ਗਰੀਬ ਦੁਖਾਂਤ ਦਾ ਹੈ, ਆਸ ਹੈ ਕਰਤਾਰ ਅਵੱਸ਼ ਬਦਲਾਅ ਲਿਆ ਕੇ ਕਲਯੁੱਗ ਤੋਂ ਛੁਟਕਾਰਾ ਦਿਵਾ ਦੇਵੇ ਅਤੇ ਮਨੁੱਖਤਾ ਦਾ ਯੁੱਗ ਲਿਆਵੇ, ਸੰਦਰਭ ਵਿੱਚ ਸਿਆਸੀ ਗਲਿਆਰਿਆਂ &lsquoਤੇ ਝਾਤ ਮਾਰੀਏ, ਸੰਸਾਰ ਦੀਆਂ ਵੱਡੀਆਂ ਤਾਕਤਾਂ ਅਮਰੀਕਾ, ਰਸ਼ੀਆ, ਨਾਲ ਰਲੇ ਹਮ ਨੀਤੀ, ਅਮਰੀਕਾ ਤੇ ਕੈਨੇਡਾ ਦੋਨੋਂ ਖੱਬੀ ਧਾਰਾ, ਭਾਰਤ ਤੇ ਬਰਤਾਨੀਆ ਸੱਜੇ, ਰੂਸ ਤਾਂ ਸੀ ਹੀ, ਚੀਨ ਭੀ ਵੱਖਰੇ ਹੁਣ ਅਮਰੀਕੀ ਪ੍ਰਧਾਨ ਨੂੰ ਤਾਂ ਬਿੱਛੂ ਬੂਟੀ ਲੜੀ ਪਈ ਹੈ, ਪਹਿਲਾਂ ਯੂਕਰੇਨ ਨਾਲ ਰੂਸ, ਫੇਰ ਇਜ਼ਰਾਈਲ ਫਲਸਤੀਨ ਵਿੱਚ, ਕੈਨੇਡਾ ਵਿੱਚ ਹੋ ਗਿਆ ਹਰਦੀਪ ਸਿੰਘ ਨਿੱਝਰ ਕਤਲ, ਟਰੂਡੋ ਨੇ ਭਾਰਤ ਨਾਲ ਝਿੰਗੜੀ ਛੇੜੀ ਸਬੂਤ ਹਨ ਉੱਧਰ ਹੁਣ ਸਾਹਮਣੇ ਆਇਆ ਕਿ ਸਬੂਤ ਆਹ ਸਨ ਜੋ ਸਾਜਿਸ਼ ਹੁਣ ਅਮਰੀਕਾ ਵਿੱਚ ਘੜੀ ਸਾਹਮਣੇ ਆਈ ਭਾਵੇਂ ਕਿ ਸਾਰੀ ਦੀ ਸਾਰੀ ਕਹਾਣੀ ਕਈ ਪਾਸਿਉਂ ਮਲ੍ਹਬਾ ਦੁਰਗੰਧ ਮਾਰਦਾ ਹੈ, ਭਾਰਤ ਤੇ ਅਮਰੀਕਾ ਕੈਨੇਡਾ ਦੀ । 
ਕੱਢ ਲੈ ਜਵਾਈ ਦੀਆਂ ਰੜਕਾਂ ਮੇਰੀ ਮਾਂ ਭੇਜੀ ਨਾ, ਅਮਰੀਕਾ, ਕੈਨੇਡਾ ਵਿੱਚ ਸਿੱਖ ਵੱਸੋਂ ਜਨਸੰਖਿਆ ਨਾਲੋਂ ਗੈਰਾਂ ਦੀ ਗਿਣਤੀ ਕਿਤੇ ਵੱਧ ਹੈ, ਭਾਵੇਂ ਕਿ ਭਾਰਤੀ ਭੀ ਘੱਟ ਨਹੀਂ, ਮੋਦੀ ਸਰਕਾਰ ਦੇ ਭਗਤ ਸਿੱਖਾਂ ਦਾ ਸੰਘਰਸ਼ :- ਸਿੱਖਾਂ ਨੂੰ ਕੁਝ ਪ੍ਰਾਪਤੀ ਹੋਵੇ ਜਾਂ ਨਾਂ, ਪਰ ਖਾਲਿਸਤਾਨ ਬਣਾ ਕੇ ਦੇਣਾ ਹੈ ਜਾਂ ਨਹੀਂ ਘਮਣਾਸਤਾਨ ਤਾਂ ਵੱਟ ਤੇ ਹੈ ਅਤੇ ਪਤਾ ਨਹੀਂ ਕਿਹੜਾ ਕਿਹੜੇ ਪਾਸੇ ਹਨੇਰੀ ਹੂੰਝਾਂ ਫੇਰੇ ਪਰ ਲਾਹਾ ਖੱਟਣੇ ਸਿੱਖਾਂ ਨੂੰ ਤਾਂ ਅਦਾਰੇ ਲਾਂਬੂੰ ਲਾਉਣ ਲਈ ਬੜੇ ਹਨ ਬਾਹਰ ਬੈਠੇ ਬੀਨ ਵਜਾਉ ਸਿੱਖਾਂ ਦੇ ਕਤਲ ਫੇਰ ਇਕ ਦੂਜੇ ਦੀਆਂ ਖੁੰਦਕਾਂ ਨੂੰ ਪੱਠੇ ਪਾਉਣ ਲਈ ਦੂਹੋ ਦੂਹੀ ਭਗਦੜ ਵਿੱਚੇ ਇੰਗਲੈਂਡ ਦੇ ਭੀ ਸਿੱਖ ਘੜੀਸੇ ਜਾ ਰਹੇ ਹਨ, ਹਨ ਸਭ ਹੀ ਸਾਜਿਸ਼ਾਂ ਭਾਰਤੀ ਸਰਕਾਰ ਭਲਾ ਕਿਵੇਂ ਸਿੱਖਾਂ ਨੂੰ ਸਕੇ ਮਨੂੰ ਜਦੋਂ ਹਰ ਵੇਲੇ ਵਿਰੋਧ, ਕੋਈ ਭੀ ਇਕ ਡੰਗ ਟੁੱਕ ਖਾਣਾ ਬਦਲੇ ਦੀ ਭਾਵਨਾ ਰੱਖਦਾ ਹੈ, ਉਹ ਤਾਂ ਦੇਸ਼ ਹੈ, ਮੋਦੀ ਸਰਕਾਰ ਫੇਰ ਸਾਊ ਬਣੂ ? ਇਸ ਹਫ਼ਤੇ ਭਾਰਤੀ ਸਰਕਾਰ ਦੀ ਜਿੱਤ ਦੱਸਦੀ ਹੈ ਹੁਣ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਭਾਵੇਂ ਹੈ ਤਾਂ ਗੜਬੜ੍ਹਾ ਕੋਈ ਠੋਸ ਨੀਤੀ ਤਾਂ ਹੈ ਨਹੀਂ ਬੱਸ ਵਿਰੋਧੀਆਂ ਨੂੰ ਤਾੜੋ ਖਿੱਲ੍ਹੀ ਉਡਾਉ ਨਕਲਾਂ ਲਾਉ ਤੇ ਸਮਾਂ ਸ਼ਾਦੀਆਂ ਵਾਲਾ ਲੰਘਾਉ, ਉਧਰ ਵਿਰੋਧੀ ਭੀ ਕੋਈ ਨਿਗਰ ਵਿਰੋਧ ਨਹੀਂ ਦੇ ਰਹੇ, ਆਪਸੀ ਜੋੜ ਕਰਕੇ ਇਹ ਭੀ ਸੱਚ ਹੈ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਨੇ ਸਗੋਂ ਪੁੱਠਾ ਅਸਰ ਕਰਤਾ ਕਿ ਇਹ ਤਾਂ ਸੱਤਾ ਹਥਿਆਉਣ ਲਈ ਨੱਥੂ ਖੈਰੇ ਨਾਲ ਸਮਝੌਤੇ ਕਰਨ ਵਾਲੇ ਨੇ, ਸ਼ਾਇਦ ਤਾਂ ਹੀ ਅਕਾਲੀ ਦਲ ਕਿਸੇ ਅਜਿਹੇ ਮਿੱਸੇ ਸਮਝੌਤੇ ਲਈ ਤਹੂ ਨਹੀਂ ਪਰ ਵਾਤਾਵਰਣ ਮਾਹੌਲ ਧੁੰਦਲਾ ਕਰਨ ਲਈ ਦੇਖੋ ਬਾਬਾ ਰਾਮ ਸਿੰਘ ਪਹਿਲਾਂ ਤਾਂ ਦਮਦਮੀ ਟਕਸਾਲ ਤੋਂ ਟੱੁਟ ਕੇ ਨਵੀਂ ਟਕਸਾਲ ਹੁਣ ਵਹੀਰ ਵੱਲ ਪਹਿਲਾਂ ਕਹਿੰਦੇ ਪੁਲਸ ਨੇ ਨਜ਼ਰਬੰਦ ਕਰਕੇ ਰੋਕ ਤਾ ਹੁਣ ਪੁਲਸ ਛੁੱਟੀ ਤੇ ਹੈ ਉਧਰ ਅੰਮ੍ਰਿਤਪਾਲ ਦਾ ਪਰਿਵਾਰ ਹੁਣ ਪਟਨੇ ਚੱਲਿਆ ਹੋਰ ਪਤਾ ਨਹੀਂ ਕੀ ਈਦ ਦੇ ਚੰਦ ਚੜਨੇ ਨੇ ਹੋਰ, ਬਾਬਾ ਬਖ਼ਸ਼ੀਸ਼ ਸਿੰਘ ਨੂੰ ਅੰਬਰੀ ਚੈਨਲ ਦਾ ਧੂਤੂ ਚੱਕੀ ਫਿਰਦਾ ਰਹਿੰਦਾ ਹੋਰ ਕੋਈ ਖ਼ਾਲਸਾ ਕੋਈ ਪ੍ਰੋਫੈਸਰ ਫੁੱਟ ਪਾ ਕੇ ਝਾਟਮ ਝੀਟੇ, ਕੌਮ ਦੇ ਭਾਗ ਮੰਦੇ ।
ਮੁੰਡਾ ਰੋਵੇ ਅੰਬੀਆਂ ਨੂੰ ਨਾ ਰੋ ਸਰਨ ਸਿਆਂ ਤੇਰੇ ਮਾਮਿਆਂ ਦੇ ਬਾਗ ਬਥੇਰੇ, ਬਾਗ ਤਾਂ ਮਾਮਿਆਂ ਦੇ ਹੀ ਰਹਿਣੇ ਹਨ ਬੱਸ ਅੰਬੀਆਂ ਚੂਪ ਲਵੋ, ਮੇਰੀ ਪਸ਼ੀਨਗੋਈ ਹੈ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਚੁਰਾਸੀ ਲਿਆਂਦੀ ਸੀ ਹੁਣ ਬੁੱਲੇ ਆ ਰਹੇ ਹਨ, ਵਿਦੇਸ਼ੀ ਜਗੀਰਾਂ ਲੈਣ ਵਾਲੇ ਤਾਂ ਕਹਿੰਦੇ ਅਸੀਂ ਤਾਂ ਖਾਲਿਸਤਾਨ ਲੈ ਕੇ ਹੀ ਦੇਣਾ ਹੈ, ਪਰ ਸੁਹਿਰਦਤਾ ਨੇੜੇ ਨਹੀਂ, ਜਿਮੇ ਇਨ੍ਹਾਂ ਨੇ ਅਕਾਲ ਤਖ਼ਤ &lsquoਤੇ ਡੇਰੇ ਲਾ ਕੇ ਖਲਕਤ ਦਾ ਹੀ ਨਹੀਂ ਧਰਮ-ਧੁਰੇ ਤੇ ਭਾਈਚਾਰੇ ਦਾ ਘਾਣ ਕਰਵਾਇਆ ਸੀ, ਸੂਬੇ ਨੇ ਤਰੱਕੀ ਕੀ ਖੇਹ ਕਰਨੀ ਹੈ ਜਦੋਂ ਸਾਰਾ ਸਮਾਂ ਭਗਦੜ ਆਹ ਦੇਖ ਲਵੋ ਕੀ ਹਾਲ ਹੋ ਗਿਆ ਗਾਜਾ ਵਿੱਚੋਂ ਉਜਾੜੇ ਕਰਕੇ, ਸਰਕਾਰ ਤਾਂ ਪੱਬਾਂ ਭਾਰ ਬਣੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਹੀ ਫੱਟੀ ਪੋਚਨੇ ਨੇ ਅਸੀਂ ਤਾਂ ਸੁੱਖ ਨੀਂਦੇ ਹਾਲੇ ਪੰਥ ਨੇ ਅਕਾਲ ਤਖ਼ਤ ਮਹਾਨ ਹੈ, ਪਹਿਲੀ ਗੱਲ ਤਾਂ ਜਥੇਦਾਰ ਆਪ ਹੀ ਇਹਨੂੰ ਆਮ ਬਣਾਈ ਜਾਂਦੇ ਨੇ ਹਰ ਥਾਂ, ਹਰ ਵਿਸ਼ੇ &lsquoਤੇ ਬੋਲਣਾ, ਕੀ ਉੱਚ ਅਦਾਲਤ ਦੇ ਜੱਜ ਇਸ ਤਰ੍ਹਾਂ ਵਿਚਰਦੇ ਨੇ ? ਕੀ ਹੁਣ ਰਾਜੋਆਣੇ ਨੇ ਹੁਕਮ, ਬੇਨਤੀ ਮੰਨ ਲਈ ? ਭੈਣ ਦੀ ਆਪਣੀ ਸਿਆਸਤ ਹੈ, ਭਰਾ ਹੰਕਾਰ, ਅਭਿਮਾਨੀ, ਜਿਹੜੇ ਕਹਿੰਦੇ ਨੇ ਕਿ ਅਸੀਂ ਰਾਜੋਆਣੇ ਦੇ ਰਿਣੀ ਹਾਂ ਭਾਈ ਸੁਹਿਰਦ ਸਿੱਖ ਤਾਂ ਕੀ ਕੋਈ ਪੰਜਾਬੀ ਭੀ ਰਿਣੀ ਨਹੀਂ, ਕਾਤਲਾਂ ਦੇ ਰਿਣੀ ਨਹੀਂ ਹੁੰਦੇ, ਸਿਆਸਤ ਕਰਕੇ ਜਾਂ ਫੈਡਰੇਸ਼ਨ ਪੈਰੋਕਾਰ ਵੱਖਰੀ ਧਾਰਾ ਵਿੱਚੋਂ ਹਨ, ਰਵਨੀਤ ਬਿੱਟੂ ਕਿਉਂ ਨਾ ਬੋਲੇ ਦਾਦਾ ਨੀ ਕਤਲ ਕੀਤਾ, ਮੈਂ ਵਾਅਦੇ ਅਨੁਸਾਰ ਬੇਅੰਤ ਸਿੰਘ ਦਾ ਪਿਛੋਕੜ ਲਿਖਦੀ ਹਾਂ, ਪਿੰਡ ਬਲਾਸਪੁਰ ਰਾੜੇ ਨੇੜੇ ਦਾ ਜੱਦੀ ਪਿੰਡ ਜਮੀਨ ਕੋਟਲੀ ਹਲਕਾ ਪਾਇਲ ਵਿੱਚ, ਮੇਰੇ ਨਾਨਕਿਆਂ ਦੇ ਘਰਾਣੇ ਵਿੱਚੋਂ ਛੋਟਾ ਮਾਮਾ ਨੌਜਵਾਨ ਕਰਕੇ ਮੁੰਡਿਆਂ ਨਾਲ ਡਰੋਲੀ ਜਥੇ ਸੀ ਬਾਕੀ ਸਾਰਾ ਘਰਾਣਾ, ਪਰਿਵਾਰ ਪੰਥਕ ਕਾਰਨ ਮਹਾਰਾਜੇ ਪਟਿਆਲੇ ਨੇ ਜਮੀਨ ਖੋਹ ਕੇ ਜੋ ਕਿਤੇ ਸੁਲਤਾਨ ਦੇ ਵੇਲੇ ਦੀ ਮਿਲੀ ਹੋਈ ਸੀ ਕਾਂਗਰਸੀ ਆਗੂ ਗਿਆਨ ਸਿੰਘ ਰਾੜੇ੍ਹਵਾਲੇ ਨੂੰ ਸੌਂਪ ਤੀ, ਜਮੀਨ ਅਤਿ ਦਰਜੇ ਦੀ ਉਪਜਾਊ ਸੀ, ਕਸ਼ਟ ਤਾਂ ਸੀ ਪਰ ਮੇਰੇ ਵੱਡੇ ਮਾਮਾ ਜੀ ਨੇ ਮੈਨੂੰ ਦੱਸਿਆ ਸੀ, ਮੈਂ ਚੋਣ ਵੇਲੇ ਪੰਜਾਬ ਸੀ ਤਾਂ ਬੇਅੰਤ ਸਿੰਘ ਛੋਟੇ ਮਾਮੇ ਨੂੰ ਕਹਿੰਦਾ ਬੀਬਾ ਹੋਰ ਜਿਥੇ ਮਰਜ਼ੀ ਪ੍ਰਚਾਰ ਕਰ ਲਵੇ ਅਕਾਲੀਆਂ ਦਾ ਆਪਣੇ ਹਲਕੇ ਵਿੱਚ ਅਸਰ ਪਊ ਮਾਮੇ ਨੇ ਮੈਨੂੰ ਆਖ ਦਿੱਤਾ ਮੈਂ ਲੜ ਕੇ ਚਲੇ ਗਈ, ਟੱਬਰ ਸਾਰਾ ਆਖੇ ਪਿਆ ਬੋਲੇ ਅਸੀਂ ਤਾਂ ਪੰਥ ਹਾਂ ਵੱਡੇ ਮਾਮੇ ਨੇ ਕਿਹਾ ਇਹ ਨੇ ਹਾਰਨਾ ਨੀ, ਨਰਮ ਸੁਭਾ ਕਿਸੇ ਨੂੰ ਹਾਂ ਨੀ ਕਹਿੰਦਾ ਤੇ ਫੇਰ ਕੰਮ ਕਰਦਾ ਹੈ ਜਦੋਂ ਭੀ ਕੋਈ ਜਾਵੇ, ਨੌਜਵਾਨਾਂ ਨੂੰ ਨੌਕਰੀਆਂ ਦਿਵਾਉਂਦਾ ਹੈ । 
ਭੁੱਲਾ ਸਿਆਂ ਭੁੰਜੇ ਨਾ ਬਹਿ ਵੇ ਸਾਨੂੰ ਹੀਣਤ ਆਵੇ, ਪਰ ਅਫਸੋਸ ਅੱਜ ਸਿੱਖ, ਪੰਜਾਬੀ ਸੱਭਿਅਤਾ ਵਿੱਚੋਂ ਹੀਣਤ ਹਿਆ ਮਦ ਗੁੰਮ ਹੈ, ਚਤੋ ਪਹਿਰ ਅਸ਼ਲੀਲ ਅੱਖਰ ਦੀ ਵਰਤੋਂ, ਸਿਰਸੇ ਡੇਰੇ ਵਾਲੇ ਲਈ ਭਲੇਮਾਣਸਾਂ ਨੂੰ ਡੋਬਦੇ ਨੇ ਮੈਂ ਤਾਂ ਨਉਂ ਭੀ ਨਹੀਂ ਲੈਣਾ ਚਾਹੁੰਦੀ ਪਰ ਆਹ ਸੁਣੋ ਹੁਣ ਡਾਕਟਰ ਅਖਵਾਉਂਦਾ ਬੰਦਾ ਪਰਚੇ ਵਿੱਚ ਪੱਤਰਕਾਰ ਛੱਤਰਪਤੀ ਦੇ ਸੰਦਰਭ ਵਿੱਚ ਫੇਰ ਕਿਸੇ ਹੋਰ ਨੂੰ ਭੇਚ੍ਹਲਣਾ ਹੋਣਾ ਏ, ਇਹ ਲੋਕ ਪਹਿਲਾਂ ਡੇਰੇ ਦੇ ਪਸਰ ਵਿੱਚ ਸਨ, ਲਾਭ ਘੱਟ ਤੇ ਲੱਗੇ ਦਬਕਾਉਣ ਉਹ ਪੱਤਣਾਂ ਦਾ ਤਾਰੂ ਜੀਹਦੀ ਏਨੀ ਜਾਇਦਾਦ ਖੈਰ ਛੱਤਰਪਤੀ ਦੀ ਭੈਣ ਭੀ ਉਥੇ ਸਾਧਣੀ ਸੀ, ਡਾਕਟਰ ਦਾ ਕੇਸ ਭੀ ਚੱਲਿਆ ਸੀ, ਸੌਦਾ ਕਹਿੰਦਾ ਸੀ ਇਹ ਡਾਕਟਰ ਨਹੀਂ ਹੈ ਭਾਵੇਂ ਡਾਕਟਰ ਤਾਂ ਅੱਜ ਕੱਲ੍ਹ ਸੁੰਢ ਜਮੈਣ ਵੇਚਣੇ ਤਾਰਾਂ ਜੋੜਨੇ ਕੰਨਾਂ ਵਿੱਚੋਂ ਮੈਲ੍ਹ ਕੱਢਵਾ ਲਉ ਭੀ ਨੇ 30 ਕੁ ਵਰੇ੍ਹ ਪਹਿਲਾਂ ਐਧਰੋਂ ਉਧਰੋਂ ਕੁਝ ਲਿਖਤਾਂ ਤੋੜ ਮੋੜ ਕੇ ਰੂਸ ਤੋਂ ਭੀ ਡਾਕਟਰੀ ਲੈ ਲੈਂਦੇ ਸੀ, ਅੱਜ ਭੀ ਕੋਈ ਲਿਖਤਾਂ ਚੱਕ ਕੇ ਕੱਨੇ ਮਾਤਰਾਂ ਜੋੜ ਕੇ ਦਿਖਾ ਕੇ ਜੀ ਆਹ ਮੈਨੂੰ ਡਾਕਟਰੀ ਦੀ ਡਿਗਰੀ ਦੇ ਦਿਉ ਬੱਸ ਡਾਕਟਰ, ਚਲੋ ਮੈਂ ਬੁਰਾ ਮਨਾਉਂਦੀ ਹਾਂ ਜਦੋਂ ਚੱਤੋ ਪਹਿਰ ਹੀ ਸਿਰਸੇ ਵਾਲੇ ਦਾ ਜਪਦੇ ਨੇ ਧੀਆਂ ਭੈਣਾਂ ਦੀ ਸ਼ਰਮ ਨੀ ਕਰਦੇ ਆਵਾ ਊਤ ਗਿਆ ਹੈ ਹਾਲੇ ਸਿੱਖ ਨੇ, ਨਹੀਂ ਭਾਈ ਇਹ ਧਰਮ ਨੂੰ ਮੰਨਣ ਵਾਲੇ ਭੀ ਨਹੀਂ ਪੰਥਕ ਕਿਥੋਂ ? ਤਾਂ ਹੀ ਤਾਂ ਧਰਮ ਦਾ ਧੁਰਾ ਹੀ ਪੁੱਠਾ ਕਰਤਾ, ਦੁਖੀ ਖ਼ਬਰ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਲਖਵੀਰ ਸਿੰਘ, ਜਸਵੀਰ ਸਿੰਘ ਰੋਡੇ ਦੇ ਵੱਡੇ ਭਰਾ ਜੋ ਵਤਨ ਸਧਾਰ ਤਾਂ ਪਹਿਲਾਂ ਹੀ ਪਾਕਿਸਤਾਨ ਵਿੱਚ ਸਨ, ਹੁਣ ਪਰਲੋਕ ਸਧਾਰ ਗਏ, ਉਹ ਸੰਤਾਂ ਦੇ ਵੱਡੇ ਭਰਾ ਜੋ ਪਿਤਾ ਦੇ ਪਹਿਲੇ ਵਿਆਹ ਵਿੱਚੋਂ ਸਨ, ਕੌਮੀ ਦੁਖਾਂਤ ਲਹਿਰ ਦਾ ਪਰਿਵਾਰ ਤੋਂ ਵਿਛੋੜੇ ਵਿੱਚ ਸਨ, ਇਨ੍ਹਾਂ ਦੀ ਭੈਣ ਮੇਰੇ ਪਤੀ ਦੇ ਪਿੰਡ ਵਿਆਹੀ ਹੋਈ ਸੀ, ਬੰਦਾ ਮੈਨੂੰ ਮਿਲਣ ਆਇਆ ਭਲਾਮਾਣਾਸ ਸੀ ਪੁੱਤਰ ਪੈਸਾ ਬਨਾਉਣ ਦੇ ਚੱਕਰੀਂ ਪੈ ਗਿਆ ਜੇਲ੍ਹ ਹੋ ਗਈ, ਮੈਂ ਫੇਰ ਗਈ ਪੁੱਛਿਆ ਰੇਸ਼ਮ ਸਿੰਘ ਮਿਲਣ ਨੀ ਆਇਆ ਕਹਿੰਦੇ ਕਿ ਚੜ੍ਹਾਈ ਕਰ ਗਿਆ, ਪੰਜਾਬ ਵਿੱਚ ਤਾਂ ਹੜ੍ਹ ਆਇਆ ਰਹਿੰਦਾ ਆਪਸੀ ਯੁੱਧਾਂ ਦਾ, ਸੁਮੱਤ ਦੇਵੇ, ਆਉ ਹੁਣ ਆਪਣੇ ਦੇਸ਼ ਤੇ ਵਾਸੀਆਂ ਦੀਆਂ ਔਕੜਾਂ ਵੱਲ ਝਾਕੀਏ, ਕੋਵਿਡ ਇਨਕੁਆਰੀ &lsquoਤੇ ਕਿੰਨਾ ਧਨ ਲਾਭ ਕੀ ? ਸਿਆਸੀ ਬਿਆਨਬਾਜੀਆਂ, ਆਮਦ &lsquoਤੇ ਰੋਕਾਂ, ਪਹਿਲਾਂ ਕਿਉਂ ਇਜਾਜ਼ਤ ਦਿੱਤੀ ਕਿ ਵਿੱਦਿਆਰਥੀ ਉੜਮਾਂ ਕੋੜਮਾਂ ਲੈ ਆਉਣ ਹੁਣ ਸ਼ਰਨਾਰਥੀ ਨੂੰ ਰੋਆਂਡਾ ਭੇਜਣ ਤੇ ਊਂਜਾ ਲੇਬਰ ਪਾਰਟੀ ਵਿਰੋਧ ਵਿੱਚ, ਬੜੀ ਅਹਿਮ ਜਾਣਕਾਰੀ ਸਮੱਸਿਆ ਦੇਸ਼ ਵਿੱਚ ਕਿ ਕੌਂਸਲਰ ਪਹਿਲਾਂ ਤਾਂ ਭਾਈਚਾਰੇ ਦੀਆਂ ਹੱਲ ਲਈ ਕੌਂਸਲ ਅਫਸਰਾਂ ਨਾਲ ਝਗੜਦੇ ਸੀ, ਹੁਣ ਸਗੋਂ ਕੌਂਸਲ ਦੀਆਂ ਨੀਤੀਆਂ ਲਾਗੂ ਕਰਨ ਲਈ ਲੋਕਾਂ ਨਾਲ ਖਹਿੰਦੇ ਨੇ ਕਿਉਂਕਿ ਹੁਣ ਕੌਂਸਲਰ ਭੀ ਤਨਖਾਹਾਂ &lsquoਤੇ ਹਨ, ਤਖ਼ਤਾ ਉਲਟਾ ਹੈ, ਭਾਵੇਂ ਵੋਟਾਂ ਨਾਲ ਨੌਕਰੀਆਂ ਹਨ ਗੋਰੇ ਸਮਝਦੇ ਹਨ ਇਹ ਸਭ ਕੁਝ ਅਸੀਂ ਤਾਂ ਹੁੱਬਦੇ ਹਾਂ ਸਾਡੇ ਬਣੇ ਹਨ ਬੱਸ ਭਾਵੇਂ ਪਾਸੇ ਹੀ ਭੰਨਣ, ਰਾਮ ਹੀ ਰਾਖਾ ਹੈ ਜਨਤਾ ਦਾ ਕਰਤਾਰ ਨੂੰ ਧਿਆਉ, ਨੇਕੀ ਦੇਵੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ