image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਾਨਕ = ਮਨ ਸਮਝਾਈਏ

ਵੱਡੀ ਦੇਹ ਵਿੱਚ ਨਿੱਕਾ ਜਿਹਾ ਪੁਰਜਾ (ਮਨ) ਫਿੱਟ ਕਰਤਾ ਸੀ ਰਚੇਤੇ ਨੇ ਜਿਹੜਾ ਸਭ ਜੀਆਂ ਨੂੰ ਸੰਸਾਰ ਉੱਪਰ ਘੁਮਾਈ ਫਿਰਦਾ ਹੈ, ਕੋਈ ਪੀਰ, ਫ਼ਕੀਰ, ਔਲ੍ਹੀਆ, ਪੈਗੰਬਰ ਇਹਦਾ ਹੱਲ ਨਹੀਂ ਕੱਢ ਸਕੇ, ਕਦੀਮ ਤੋਂ ਹੀ ਝਗੜੇ, ਜੰਗਾਂ, ਕਤਲੋਗਾਰਤ, ਈਰਖਾ, ਸਾੜਾ ਸਭ ਇਹਦੀ ਦੇਣ ਹਨ । ਧਰਮ ਗ੍ਰੰਥ ਬੜੀਆਂ ਹੀ ਫਲਾਸਫੀਆਂ ਦੇ ਗਏ ਪਰ ਇਹ ਕਿਸੇ ਤੋਂ ਭੀ ਨਹੀਂ ਸਮਝਾ ਹੋਇਆ ਸਗੋਂ ਸ਼ੈਤਾਨੀ ਰੱਬ ਨਾਲ ਭਿੜਨ ਲੱਗ ਗਈ, ਸੰਸਾਰ ਜਹੰਨਮ ਬਣਾ ਤਾ ਬੜੀ ਵੱਡੀ ਮੱਲ ਸੀ ਜਦੋਂ ਕੁਦਰਤੀ ਸੋਮਿਆਂ ਦੀ ਪੂਜਾ ਛੱਡ ਧਰਮ, ਮਜ਼੍ਹਬ ਨੂੰ ਮੂਹਰੇ ਲਿਆਂਦਾ, ਮੰਨਦੇ ਹਾਂ ਕਿ ਸਭ ਤੋਂ ਪਹਿਲੇ ਗ੍ਰੰਥ ਜੋ ਭੀ ਉਸ ਸਮੇਂ ਗੀਤਾ ਆਦਿ ਨਉਂ ਦਿੱਤੇ ਦੇਣ ਤਾਂ ਸੀ, ਕਾਗਜ਼ ਸਿਆਹੀ ਕਲਮ ਦਵਾਤ ਆਦਿ ਫੇਰ ਮਨੁੱਖੀ ਵਿਦਵਤਾ ਨਾਲ ਉਕਰਿਆ, ਮਗਰੋਂ ਤਾਂ ਚਲੋ ਰੀਤ ਨਾਲ ਇਕ ਦੂਜੇ ਤੋਂ ਪੜ੍ਹ ਸੁਣ ਕੇ ਦੂਜੇ ਹੋਂਦ ਵਿੱਚ ਆਏ, ਸਭ ਮਨੁੱਖੀ ਮੁਕਾਬਲੇ ਸੀ ਚਲੋ ਬੜਾ ਕੁਝ ਗ੍ਰਹਿਣ ਕੀਤਾ ਪਰ ਮਨ ਸ਼ੈਤਾਨੀ ਹੀ ਰਿਹਾ  ਪੁਰਾਤਨ ਵੇਦ, ਪੁਰਾਨ, ਬਾਈਬਲ, ਕੁਰਾਨ ਦੁਨੀਆਂ ਦੇ ਚਾਰ ਵੱਡੇ ਧਰਮ ਹੋਏ ਹਨ ਸਨਾਤਨ, ਯਹੂਦੀ, ਈਸਾਈ ਤੇ ਇਸਲਾਮ ਪਰ ਝਗੜੇ ਝਮੇਲੇ ਹਰ ਵਿੱਚ ਲੱਭ ਲਵੋ ਭਾਵੇਂ ਇਨਕਾਰੀ ਹਨ ਗਿਣਤੀ ਵਿੱਚ ਤਾਂ ਇਸਲਾਮ ਦੇ ਵੱਧ ਦੇਸ਼ ਹਨ, ਹਿੰਦੂਆਂ ਕੋਲ ਇਸ ਤਰ੍ਹਾਂ ਨਹੀਂ, ਈਸਾਈ ਭੀ ਪਿੱਛੇ ਹੀ ਹਨ, ਸਿੱਖਾਂ ਕੋਲ ਤਾਂ ਭਾਵੇਂ ਖਿੱਤਾ ਭੀ ਨਹੀਂ ਪਰ ਹੁੱਭ ਉੱਚੀ ਹੈ ਸਭ ਧਰਮ ਹਲੇਮੀ, ਨਿਮਰਤਾ, ਸਰਬੱਤ ਦੇ ਭਲੇ ਦੀ ਮੰਗ ਹੀ ਕਰੀ ਜਾਂਦੇ ਹਨ ਪਰ ਘਾਣ ਪ੍ਰਭੂ ਦੀ ਔਲਾਦ ਦਾ ਸਭ ਕੋਈ ਕਰਦਾ ਹੈ, ਇਹ ਧਰਮ ਗ੍ਰੰਥਾਂ ਦੀ ਸਿੱਖਿਆ ਤਾਂ ਨਹੀਂ, ਮੈਂ ਇਕ ਚੈਨਲ &lsquoਤੇ ਹਿੰਦੂ ਪੀ।ਐੱਚ।ਡੀ। ਹਿੰਦੂ ਪੰਡਿਤ ਨੂੰ ਸਵਾਲ ਕੀਤਾ ਸੀ ਮੂਰਤੀ ਪੂਜਾ ਕਿਉਂ ਜਦੋਂ ਇਕ ੳਮ ਦੇ ਧਾਰਨੀ ਹੋ, ਉੱਤਰ ਸੀ ਮਨ ਨੂੰ ਟਿਕਾਉਣ ਲਈ ਤੇ ਕਿਸੇ ਧੁਰੇ ਵਿੱਚ ਖੋਭਣ ਲਈ, ਥੋੜ੍ਹਾ ਡੂੰਘਾ ਸੋਚੀਏ ਤਾਂ ਮਿੱਟੀ ਦੀ ਤਾਂ ਪੂਜਾ, ਧਰਤ ਮਹੱਤ ਹੈ, ਫੇਰ ਉਸੇ ਮਿੱਟੀ ਦੀ ਬਣੀ ਮੂਰਤੀ ਦੀ ਆਪਾਂ ਨਿੰਦਾ ਕਿਉਂ ਕਰੀਏ, ਧਰਤੀ ਨੂੰ ਤਾਂ ਕਈ ਢੰਗਾਂ ਨਾਲ ਪੂਜਿਆ ਜਾਂਦਾ ਹੈ, ਮੇਰੀ ਰੁਚੀ ਹੈ ਕਿ ਮੈਂ ਹਰ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਾਂ, ਮੇਰੀ ਸਹੇਲੀ ਮੁਸਲਿਮ ਬੱਚਿਆਂ ਨੂੰ ਕੁਰਾਨ ਪੜ੍ਹਾਉਂਦੀ ਸੀ, ਮੈਂ ਪੁੱਛਿਆ ਕਿ ਇਹ ਅਰਬੀ ਵਿੱਚ ਹੈ ਸਮਝ ਤਾਂ ਆਉਂਦੀ ਨਹੀਂ, ਪਰ ਇਹ ਹੁਕਮ ਹੈ ਮਜ਼੍ਹਬ ਦਾ, ਸਾਡੇ ਗੁਰੂ ਗ੍ਰੰਥ ਸਾਰਾ ਪਾਠ ਸਮਝ ਤੋਂ ਬਾਹਰ ਹੀ ਹੈ ਫੇਰ ਭੀ ਕੁਝ ਸਮਝ ਆ ਹੀ ਜਾਂਦਾ ਹੈ, ਅੱਗੋਂ ਵੰਡ ਤੋਂ ਪਹਿਲਾਂ ਤਿੰਨ ਚਾਰ ਪਰਿਵਾਰ ਪਾਕਿਸਤਾਨੀ ਸਾਡੇ ਪਿੰਡਾਂ ਦੇ ਪਿਛੋਕੜ ਦੇ ਹਨ, ਮੇਰੇ ਨਾਲ ਸਬੰਧ ਐਸੇ ਬਣੇ ਕਿ ਉਹ ਪਿੰਡ ਲਾਗਲੇ ਹੀ ਸਨ ਤੇ ਬਜ਼ੁਰਗਾਂ ਨੂੰ ਜਦੋਂ ਦਾ ਪਤਾ ਲੱਗਿਆ ਤਾਂ ਮੈਨੂੰ ਆਪਣੀ ਕੁੜੀ ਆਖਦੇ ਸਨ, ਛੋਟਾ ਭਰਾ ਬਾਬੂ ਜਦੋਂ ਆਇਆ ਤਾਂ ਭੀ ਮਿਲ ਕੇ ਬੜਾ ਖੁਸ਼, ਅੰਮੀ ਅੱਬਾ ਤਾਂ ਹੁਣ ਫੌਤ ਹੋ ਗਏ, ਦੂਜੇ ਦੋ ਤਾਂ ਪਰਿਵਾਰ ਅੰਟੀ ਅੰਕਲ ਇਥੇ ਹੀ ਸਨ, ਜਦੋਂ ਬੜੇ ਭਾਈ ਸਾਹਿਬ ਜੋ ਦੋ ਤਿੰਨ ਮਿਡਲ ਈਸਟ ਯੂਨੀਵਰਸਿਟੀ ਤੋਂ ਖੋਜੀ ਸਨ ਤੇ ਇਥੇ ਪੀ।ਐੱਚ।ਡੀ। ਲਈ ਆਏ, ਭੈਣ ਕਹਿੰਦੀ ਭਾਈ ਜਾਨ ਭੈਣ ਜੀ ਨੂੰ ਮਿਲਕੇ ਫੇਰ ਜਾਇਊ ਯੂਨੀ ਨੂੰ, ਭੈਣ ਜੀ ਦਾ ਸਾਡੇ ਨਾਲ ਭੀ ਬਹੁਤ ਹੈ ਤੇ ਬੱਚੇ ਭੀ ਅੰਟੀ ਅੰਟੀ ਕਰਦੇ ਹਨ, ਭਾਈ ਸਾਹਿਬ ਨਾਲ ਲੰਮਾਂ ਵਟਾਂਦਰਾ ਕੀਤਾ, ਸਾਰ-ਅੰਸ਼ ਉਹ ਕਹਿੰਦੇ ਜੋ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਇਨ੍ਹਾਂ ਜਹਾਦੀਆਂ ਨੂੰ ਤਾਂ ਪਤਾ ਹੀ ਨਹੀਂ ਆਪਣੀ ਮਰਜ਼ੀ ਦੇ ਮਾਅਨੇ ਕੱਢਦੇ ਨੇ ਤੇ ਕਹਿੰਦੇ ਦੇਖੋ ਮੁਸਲਮਾਨ ਨੂੰ ਪੰਜ ਵਕਤ ਨਮਾਜ਼ ਪੜ੍ਹਨ ਦਾ ਆਦੇਸ਼ ਹੈ, ਪਰ ਮਸੀਤ ਜਾਣਾ ਜਰੂਰੀ ਨਹੀਂ ਜਿਥੇ ਸਮਾਂ ਹੈ ਧਰਤੀ &lsquoਤੇ ਨਿਉਂ ਜਾਵੋ ਤਾਂ ਕਿਵੇਂ ਆਖ ਸਕਦੇ ਹੋ ਕਤਲੇਆਮ ਮਚਾਵੋ, ਉਨ੍ਹਾਂ ਦੱਸਿਆ ਕਿ ਇਕ ਸਕਾਲਰ ਨੇ ਸੱਤ ਸਾਲ ਲਾਏ ਹਨ ਅੰਗ੍ਰੇਜ਼ੀ ਵਿੱਚ ਉਲਥਾ ਕਰਨ ਨੂੰ, ਪਰ ਹੁਣ ਪ੍ਰਚਾਰ ਮੁੱਲਾਂ ਨੇ ਪੁਜਾਰੀਆਂ ਨੇ ਆਪਣੇ ਹੱਕਾਂ ਵਿੱਚ ਏਨਾ ਕਰ ਲਿਆ ਕਿ ਕੋਈ ਸਹੀ ਭਾਸ਼ਾ-ਜਾਣਕਾਰੀ ਲਈ ਧਿਆਨ ਹੀ ਨਹੀਂ ਦੇਣ ਦਿੰਦਾ, ਮੈਂ ਹੱਸ ਕੇ ਕਿਹਾ ਭਰਾ ਸਾਡਾ ਭੀ ਇਹੀ ਹਾਲ ਹੈ, ਲੱਗਦਾ ਸਾਰੇ ਧਰਮਾਂ ਦਾ ਹੀ ਹੈ ਮਨੁੱਖਾ ਵਿਰਤੀ ਹੁਣ ਪ੍ਰੇਤ ਹੈ, ਪਹਿਲਾਂ ਪ੍ਰੇਤ ਥੋੜ੍ਹੇ ਸਨ ਹੁਣ ਚੁਫੇਰੇ ਹਨ ਹੀ ਉਹ ਨਾਲ ਹੀ ਅਸੀਂ ਇਕ ਪਹਿਲੂ ਵਿਚਾਰਿਆ ਕਿ ਕੀ ਅੱਲ੍ਹਾ ਨੇ ਹੁਣ ਅਵਲ ਨੂਰ ਵਿੱਚ ਕੋਈ ਤਬਦੀਲੀ ਕਰ ਲਈ ਜਾਂ ਪੀਰ, ਫ਼ਕੀਰ, ਔਲ੍ਹੀਏ, ਭਗਤ, ਦੇਵਤੇ ਰੱਬ ਨੇ ਪੈਦਾ ਕਰਨੋ ਬੰਦ ਕਰ ਦਿੱਤੇ, ਪਰ ਸਾਡਾ ਨਚੋੜ ਇਹ ਸੀ ਕਿ ਨਹੀਂ ਰੱਬ ਤਾਂ ਭੇਜਦਾ ਹੈ ਪਰ ਸੰਸਾਰ &lsquoਤੇ ਪਸਾਰਾ ਦੈਂਤ ਦਾ ਇੰਨਾ ਹੈ ਕਿ ਕਦੀ ਪਛਾਣ ਨਹੀਂ ਹੁੰਦੀ, ਨਾਲ ਹੀ ਨਾਲ ਧਰਮ ਦੇ ਠੇਕੇਦਾਰਾਂ ਵਿਵਰਜਤ ਜੋ ਕਰਤਾ ਕਿ ਹੋਰ ਕਿਸੇ ਨੂੰ ਮੰਨਣਾ ਨਹੀਂ, ਅੱਜ ਸੜਕ ਕਿਨਾਰੇ ਬੈਠਾ ਭਗਤ ਫਰੀਦ ਜਾਂ ਕਬੀਰ, ਰਵਿਦਾਸ ਦਿੱਸ ਭੀ ਜਾਵੇ ਆਪਾਂ ਉਧਰ ਨੂੰ ਮੂੰਹ ਨੀ ਕਰਨਾ, ਆਹ ਅੱਜ-ਕੱਲ੍ਹ ਮੈਂ ਗੁੱਗਾ ਮਾੜੀ ਸੁਣ ਕੇ (ਗੁਗਾ ਪੀਰ) ਮੁਸਲਮਾਨਾਂ ਦਾ ਮਨਾਉਤੀ ਸੀ, ਮਾੜੀਆਂ ਹੁੰਦੀਆਂ ਸਨ, ਮੈਨੂੰ ਆਪਣੇ ਬਚਪਨ ਦੀ ਤਵਾਰੀਖ ਚੇਤੇ ਆ ਗਈ, ਮੇਰੇ ਨਾਨਕੇ ਗੜ੍ਹਾ ਸਾਹਿਬ ਦਰਾਹੇ ਕੋਲ ਸਨ, ਆਲੇ ਦੁਆਲੇ ਦਰਜਨ ਕੁ ਝੱਜਾਂ ਦੇ ਪਿੰਡ ਸਨ ਤੇ ਉਹ ਗੁੱਗਾ ਮਾੜੀ ਜੋ ਮੇਰੇ ਨਾਨਕੀ ਪਿੰਡ ਦੇ ਕੋਈ ਪੌਣੇ ਮੀਲ ਬਾਹਰ ਬਾਹਰ ਤੋੜ ਛੱਪੜ ਹਲਟੀ ਸੀ ਭਰਨ ਲਈ, ਮਾੜੀ &lsquoਤੇ ਹਰ ਸਾਲ ਭਾਰੀ ਮੇਲਾ ਲੱਗਦਾ ਸੀ, ਸਾਰੇ ਪਿੰਡ ਆ ਕੇ ਚੌਕੀ ਭਰਕੇ ਜਾਂਦੇ ਸਨ, ਕਹਿੰਦੇ ਸਨ ਝੱਜਾਂ ਨੂੰ ਤਾਂ ਹਦਾਇਤ ਹੈ ਡੰਗਰਾਂ ਨੂੰ ਭੀ ਚੌਕੀ ਭਰਨ ਲਿਆਉਂਦੇ ਸਨ, ਮਾੜੀ ਦਾ ਭਗਤ ਚੌਕੀ ਸਮੇਂ ਲੋਹੇ ਦਾ ਮੁੱਠਾ ਨਾਲ ਛੜੀਆਂ ਤੇ ਉਹ ਨੰਗੇ ਪਿੰਡੇ ਮੌਰਾਂ ਵਿੱਚ ਮਾਰ ਮਾਰ ਕੇ ਭਜਿਆ ਫਿਰਦਾ ਹੁੰਦਾ ਸੀ, ਦਿਨੇ ਭਾਰੀ ਮੇਲਾ ਹੁੰਦਾ ਸੀ, ਹੁਣ ਰਾਜਸਥਾਨ ਵਿੱਚ ਗੁੱਗਾ ਮਾੜੀ ਦੇ ਭਗਤ ਦਾ ਕਤਲ ਸੁਣਕੇ ਵਾਰਤਾ ਯਾਦ ਆ ਗਈ, ਪੁਰਾਣੇ ਸਮਿਆਂ ਵਿੱਚ ਜੋ ਰਸਮ-ਰੀਤ ਰਵਾਜ ਸਨ ਲੋਕਾਂ ਦਾ ਵਿਸ਼ਵਾਸ਼ ਭੀ ਹੁੰਦਾ ਸੀ ਅਤੇ ਮੇਲ ਮਿਲਾਪ ਦੇ ਸਾਧਨ ਰੱਲ੍ਹ ਮਿਲ ਖੁਸ਼ੀਆਂ ਸਾਂਝੀਆਂ ਕਰ ਲੈਂਦੇ ਸਨ, ਰੁਝੇਵੇਂ ਬੜੇ ਸਨ ਸਮਾਂ ਘੱਟ ਪਰ ਫੇਰ ਭੀ ਲੋਕੀ ਹੁਣ ਨਾਲੋਂ ਖੁਸ਼ ਸਨ, ਪਾਧਾ ਗਿਰੀ ਸਾਡੇ ਭੀ ਪ੍ਰਚਾਕਰਾਂ ਨੇ ਆਪਣੇ ਹਿੱਤਾਂ ਲਈ, ਜੀ ਮੜੀ ਮਸਾਣੀ ਨੀ ਪੂਜਣੀ, ਫੇਰ ਡੇਰਿਆਂ &lsquoਤੇ ਨੀ ਜਾਣਾ ਭਾਵੇਂ ਡੇਰੇ ਭੀ ਗੁਰੂ ਗ੍ਰੰਥ ਹੀ ਮੰਨਦੇ ਹਨ, ਐਸੀਆਂ ਵਹਿਵਤਾਂ ਕਰਕੇ ਕੌਮੀ ਏਕਤਾ ਜਾਂਦੀ ਲੱਗੀ, ਭਰੱਪਣ ਖੁੱਸ ਗਏ, ਵੈਰ ਵੱਧ ਗਏ, ਹੁਣ ਬੱਸ ਹਰ ਵਿਹਾਰ ਗੁਰੂ ਘਰ ਹੀ ਕਰੋ, ਭਾਵੇਂ ਕਿੰਨੀ ਅਵੱਗਿਆ ਹੈ ਕਿ ਲੰਗਰ ਸਭ ਲਈ ਸੀ ਅੱਜ ਕੱਲ੍ਹ ਸਾਡੇ ਗੁਰੂ ਘਰ ਉਸੇ ਹਾਲ ਵਿੱਚ ਇਕ ਪਾਸੇ ਪਾਰਟੀ, ਵਿਆਹ, ਜਨਮ ਦਿਨ ਆਦਿ ਪਰ ਲੰਗਰ ਉਸੇ ਹਾਲ ਵਿੱਚ ਮੈਂ ਇਤਰਾਜ਼ ਕੀਤਾ ਸੀ ਕਿ ਫੇਰ ਬਾਹਰ ਲੰਗਰ ਹਾਲ ਨਾ ਲਿਖੋ ਲੰਗਰ ਤਾਂ ਇਕ ਹੀ ਹੋਵੇ ਪਰ ਟਟੀਰੀ ਦੀ ਕੌਣ ਸੁਣੇ, ਹੁਣ ਹਰ ਰੋਜ਼ ਜੀ ਬੇਅਦਬੀ ਦੀ ਘਟਨਾ, ਸਭ ਆਹ ਕੁਰਹਿਤਾਂ ਤੇ ਅਵੱਗਿਆ ਦੇ ਨਤੀਜੇ ਹਨ, ਪ੍ਰਮਾਤਮਾਂ ਸੁਨੇਹੇ ਦਿੰਦਾ ਹੈ ਪੈਸੇ ਲਈ ਹਰ ਦਮ ਗੁਰੂ ਗ੍ਰੰਥ ਦੀ ਪੂਜਾ ਨਉਂ ਲਈ ਜਾਣਾ ਫੇਰ ਜੀ ਗੁਰੂ ਤੋਂ ਸਭ ਕੁਝ ਹੀ ਮਿਲਦਾ ਹੈ, ਪਰ ਪਾਠ ਕਰਨ ਨੀ ਦੇਣਾ ਤੇਰੇ ਜਰਾਬਾਂ ਪਾਈਆਂ ਨੇ ਤੇਰੇ ਕਕਾਰ ਨੀ, ਪਾਂਡਿਆਂ ਦੀ ਤਰ੍ਹਾਂ ਪਾਠ ਜਾਂ ਗੁਰੂ ਗ੍ਰੰਥ ਸੇਵਾ ਅੰਮ੍ਰਿਤਧਾਰੀ ਹੀ ਕਰਨ, ਬੇਅਦਬੀਆਂ ਦੇ ਕਾਰਨ ਆਹ ਹਨ ਲੋਕੀ ਦੁਖੀ ਹੋ ਜਾਂਦੇ ਨੇ, ਹੁਣ ਸਾਡੇ ਜਥੇਦਾਰਾਂ ਦਾ ਧਿਆਨ ਸਧਾਰ ਵੱਲ ਧਰਮ ਵੱਲ ਹੈ ਹੀ ਨਹੀਂ ਬੱਸ ਸਿਆਸੀ ਬਿਆਨਾਂ &lsquoਤੇ ਨੇ ਸਿੱਖ ਸਿਆਸਤ ਧਰਮ &lsquoਤੇ ਹੁੰਦੇ ਹਮਲੇ ਲਈ ਸੀ ਨਾ ਕਿ ਸਰਕਾਰੀ ਹਕੂਮਤਾਂ ਦੇ ਬਿਆਨਾਂ ਲਈ । 
ਆਉ ਹੁਣ ਪੰਜਾਬ ਦੀ ਅਜੋਕੀ ਸਥਿਤੀ ਵੱਲ ਝਾਤ ਪਾਈਏ, ਕਾਨੂੰਨ ਦੀ ਦਸ਼ਾ ਵਿਗੜੀ ਬੁਰਾ ਨਾ ਮੰਨਿਉ ਕੇਵਲ ਭਗਵੰਤ ਮਾਨ ਸਰਕਾਰ ਦਾ ਕਸੂਰ ਨਹੀਂ ਹੈ ਲੋਕਾਂ ਨੂੰ ਕਿਸਾਨ ਆਗੂ ਇਕ ਪਾਸੇ ਜੀ ਸਾਡੇ &lsquoਤੇ ਪਰਚਾ ਦਰਜ ਨੀ ਹੋ ਸਕਦਾ ਰੱਦ ਕਰੋ, ਉਧਰ ਆਹ ਜਥੇਬੰਦੀਆਂ ਪਹਿਲਾਂ ਤਾਂ ਜੀ ਸਖਤ ਸਜ਼ਾਵਾਂ ਦੇਵੋ ਫੇਰ ਰਿਹਾਅ ਕਰੋ, ਸਜ਼ਾਵਾਂ ਮੁਆਫ ਕਰੋ, ਕੀ ਅੰਮ੍ਰਿਤਪਾਲ ਅੰਮ੍ਰਿਤ ਸੜਕਾਂ &lsquoਤੇ ਹੀ ਛਕਾ ਕੇ ਨਸ਼ੇ ਮੁਕਤ ਕਰ ਸਕਦਾ ਸੀ, ਫੇਰ ਨਾਲ ਪਸਤੌਲ ਬੰਦੂਕਾਂ ਗੁਰਦੁਆਰਿਆਂ ਵਿੱਚ ਕੁਰਸੀਆਂ ਮੇਜ ਭੰਨਕੇ, ਅੰਤ ਬੰਦਾ ਰਿਹਾਅ ਲਈ ਠਾਣੇ &lsquoਤੇ ਧਾਵਾ, ਗੁਰੂ ਗ੍ਰੰਥ ਢਾਲ ਵਜੋਂ ਅੰਦਰ ਲੈ ਕੇ ਗਿਆ ਆਹ ਪੈਰੋਕਾਰਾਂ ਨੂੰ ਤੇ ਜਥੇਦਾਰਾਂ ਨੂੰ ਪੁੱਛੋ ਕਿ ਕੀ ਠਾਣੇ ਅੰਦਰ ਬੇਅਦਬੀ ਨੀ ਸੀ, ਉਥੇ ਸਭ ਕਲਈ ਕਰਵਾ ਕੇ ਗਿਆ ਸੀ, ਹੁਣ ਕਹਿੰਦੇ ਡਬਰੂਗੜ੍ਹ ਖਾਲੀ ਕਰਵਾਉ ਸਾਡੇ ਬੰਦੇ ਬਾਹਰ ਕੱਢੋ ਫੇਰ ਕਾਨੂੰਨ ਅਵਸਥਾ ਕਿਹੜੀ ? ਪੰਜਾਬ ਨੂੰ ਬੰਜਰ ਕਰਕੇ ਹਟਣਗੇ, ਹੁਣ ਫੇਰ ਯੂਨੀਅਨ ਆਗੂ ਭੂਤਰ ਗਏ ਮੋਰਚਾ ਲੱਗੂ ਮਜ਼ਦੂਰਾਂ ਨੂੰ ਤਾਂ ਚਲੋ ਦਿਹਾੜੀ ਚਾਹੀਦੀ ਹੈ ਮਿਲ ਜਾਊ ਪਰ ਜੋ ਸੂਬੇ ਦੀ ਹਾਲਤ ਬਣ ਰਹੀ ਹੈ ਕੋਈ ਭੀ ਵਸ਼ਿੰਦਾ ਸੁੱਖ ਦਾ ਸਾਹ ਨਹੀਂ ਲੈ ਰਿਹਾ, ਕਿੜਾਂ, ਪਰਚੇ, ਅੰਦਰ ਸੁੱਟ ਲਈ ਭਗਵੰਤ ਮਾਨ ਦੀ ਨੀਤੀ ਮਾੜੀ ਹੈ, ਆਪਸੀ ਦੁਸ਼ਮਣੀ ਵੱਧ ਰਹੀ ਹੈ, ਨਿੱਜੀ ਦੂਸ਼ਣਬਾਜੀ ਕਰਕੇ ਭਗਵੰਤ ਮਾਨ ਦੀ ਪਹਿਲੇ ਵਿਆਹ ਦੀ ਬੇਟੀ ਵੀਡੀਉ ਨਸ਼ਰ ਕਰਕੇ ਪਿਤਾ ਦੇ ਵਿਰੁੱਧ ਬੋਲੀ ਕਾਰਨ ਕੋਈ ਵਿਰੋਧੀ ਭੀ ਭਾਗੀ ਹੋ ਸਕਦਾ ਹੈ ਪਰ ਨਾਲ ਹੀ ਭਗਵੰਤ ਮਾਨ ਦੀ ਜੋ ਵਿਰੋਧੀਆਂ &lsquoਤੇ ਹਮਲੇ ਹਨ ਤਾਂ ਸੋਸ਼ਲ ਮੀਡੀਏ &lsquoਤੇ ਬੇਟੀ ਨੂੰ ਬੁਰਾ ਭਲਾ ਭੀ ਆਖਿਆ ਜਾ ਰਿਹਾ ਸੀ ਹੋ ਸਕਦਾ ਇਹ ਸਟੈਪ ਉਹਨੇ ਇਹ ਕਹਿ ਕੇ ਕਿ ਸਾਡਾ ਕੋਈ ਨਾਤਾ ਨਹੀਂ ਭਾਵੇਂ ਇਹ ਬੜਾ ਅਫਸੋਸ ਵਾਲਾ ਘਟਨਾਕ੍ਰਮ ਹੈ ਮੁੱਖ ਮੰਤਰੀ ਲਈ ਇਹ ਕੋਈ ਮਾਨਮੱਤੀ ਨਹੀਂ, ਉਹੀ ਬੱਚੇ ਮੁੱਖ ਮੰਤਰੀ ਬਨਣ ਵੇਲੇ ਆ ਕੇ ਖੁਸ਼ੀ ਵਿੱਚ ਸ਼ਾਮਿਲ ਹੋਏ ਪਰ ਭਗਵੰਤ ਮਾਨ ਦੀ ਪਤਾ ਨਹੀਂ ਕਿਵੇਂ ਮੱਤ ਮਾਰੀ ਪਈ ਹੈ ਕਿ ਪੰਜਾਬੋਂ ਪਰਤੇ ਨੌਜਵਾਨ ਨੇ ਦੱਸਿਆ ਕਿ ਅਫਸਰਸ਼ਾਹੀ, ਦਫਤਰੀ ਕਰਮਚਾਰੀ ਤੇ ਸਰਕਾਰੂ ਅਦਾਰੇ ਭੀ ਦਹਿਸ਼ਤ ਵਿੱਚ ਨੇ ਤੇ ਕਹਿੰਦਾ ਕਿ ਕਿਸੇ ਨੇ ਨਉਂ ਨਾ ਦੱਸਣ ਕਹਿ ਕੇ ਦੱਸਿਆ ਕਿ ਯੂਨੀਅਨ ਆਪ ਧਰਨੇ ਤੇ ਫੇਰ ਜਾ ਕੇ ਸਰਕਾਰ ਨਾਲ ਗੱਲਬਾਤ ਕਰਦੇ ਨੇ ਤੇ ਬਾਕੀ ਸਭ ਕੰਮਕਾਰ ਠੱਪ ਕਰਨ ਲਈ ਵਾਤਾਵਰਣ ਲਾਗੂ ਕੋਈ ਪੱਤਰਕਾਰ ਭੀ ਬਹੁਤਾ ਖੁੱਲ ਕੇ ਬੋਲਣ ਲਿਖਣ ਲਈ ਹੀਆ ਨੀ ਕਰ ਸਕਦਾ ।
ਪੰਜਾਬੀ ਭਾਸ਼ਾ, ਬੋਲੀ ਤੇ ਸਿਆਸਤ, ਲੱਖਾ ਸਿਧਾਣਾ ਠੀਕ ਹੈ ਪੰਜਾਬੀ ਲਈ ਤੱਤਪਰ ਹੈ ਪਰ ਇਹ ਮਿਲਗੋਭਾ ਕਰ ਰਿਹਾ ਹੈ, ਸਰਕਾਰੂ ਸਕੂਲਾਂ ਵਿੱਚ ਲਾਗੂ ਕਰਵਾਉ ਪਰ ਸਿਧਾਣਾ ਤਾਂ ਪ੍ਰਾਈਵੇਟ ਅੰਗ੍ਰੇਜੀ ਮੀਡੀਅਮ ਵਾਲੇ ਸਕੂਲਾਂ ਦੇ ਦੁਆਲੇ ਹੋ ਗਿਆ ਹੈ, ਗਲਤ ਹੈ, ਸੁਣੋ ਜੀ ਸਾਡੇ ਚੈਨਲਾਂ ਤੇ ਗੁਰੂ ਘਰਾਂ ਵਿੱਚ ਬੋਲੀ ਸੁਣੋ, ਸਹਿਯੋਗ ਨੂੰ ਸੇਜੋਗ ਅਤੇ ਸਸਕਾਰ ਨੂੰ ਸੰਸਕਾਰ ਇਹ ਹਨ ਸਾਡੇ ਪ੍ਰਤੀਨਿੱਧ ਪੰਜਾਬੀ ਬੋਲੀ ਤੇ ਭਾਸ਼ਾ ਦਾ ਘਾਣ ਆਪ ਕਰਦੇ ਨੇ ਪਰ ਦੁਆਲੇ ਦੂਜਿਆਂ ਦੇ, ਆਪ ਇਹ ਅੱਖਰ ਸੁਣਿਆ ਕਰੋ, ਦੋਨਾਂ ਦੇ ਅਰਥ ਵੱਖਰੇ ਹਨ ਸਹਿਯੋਗ ਹੁੰਦਾ ਹੈ ਸਹਾਇਤਾ ਸੰਜੋਗ ਰਿਸ਼ਤੇ ਨਾਤੇ, ਸੰਸਕਾਰ ਅੰਤਰੀਵ ਹਾਵ-ਭਾਵ ਸਸਕਾਰ ਅੰਤਮ ਰਸਮ ਪਰ ਇਹ ਗ੍ਰੰਥੀ ਭੀ ਬੋਲੀ ਜਾਂਦੇ ਨੇ ਕੋਈ ਪ੍ਰਚਾਰਕ ਨੀ ਕੁਸਕਦਾ, ਚੈਨਲਾਂ &lsquoਤੇ ਪ੍ਰੋਗਰਾਮ ਦੇਣੇ ਭੀ ਬੱਸ ਆਪਣੀ ਸ਼ਿਫਟ ਲਾਈ ਉਡੰਤਰ ਬੋਲੀ ਭਾਸ਼ਾ ਦੀ ਪੜਚੋਲ ਕੋਈ ਕਰਦਾ ਹੀ ਨਹੀਂ, ਬੱਸ ਜੀ ਤੁਸੀਂ ਜਥੇਦਾਰ ਇਤਿਹਾਸਕਾਰ, ਅੱਛਾ ਜੀ ਤੁਸੀਂ ਸਭ ਤੋਂ ਮਹਾਨ ਫਲਾਣਾ ਸਿੰਘ ਜੀ ਬਿਲਕੁੱਲ, ਉਘਾ ਵਿਸ਼ਾ ਹੈ ਮੇਰੀ ਦਲੀਲ ਹੈ ਅਖ਼ਬਾਰ ਭੀ ਚੁੱਕੇ ਹੁਣ ਆਈਏ ਸਿੱਖ ਮਾਨਸਿਕਤਾ ਭਾਵੇਂ ਰੋਗੀ ਹੋ ਚੁੱਕੀ ਹੈ ਪਰ ਦਾਰੂ ਬੂਟੀ ਦਿਉ ਐਨੀ ਦਿਨੀਂ ਬਰਤਾਨਵੀ ਸਰਕਾਰ ਨੇ ਵੱਧ ਰਹੀ ਆਮਦ ਨੂੰ ਰੋਕਣ ਦੇ ਯਤਨਾਂ ਵਿੱਚ ਰੋਆਡਾਂ ਭੇਜਣਾ ਜੀਹਦੀ ਲੇਬਰ ਪਾਰਟੀ ਵਿਰੋਧੀ ਕੁਝ ਮਾਰਜਨ ਸੀਟੀ ਤੇ ਬੈਕ ਬੈਂਚਰ ਟੋਰੀ ਭੀ ਪਰ ਬਿੱਲ ਪਾਸ ਤਾਂ ਹੋ ਗਿਆ, ਦੂਜਾ ਹੈ ਦੂਜੇ ਦੇਸ਼ਾਂ ਤੋਂ ਆ ਰਹੀ ਜੋ ਜਨਤਾ ਸਾਨੂੰ ਪੰਜਾਬ ਤੱਕ ਸੀਮਤ ਹੀ ਠੀਕ ਹੈ, ਵਿੱਦਿਆਰਥੀਆਂ ਦੀ ਆੜ ਵਿੱਚ ਜੋ ਸਕੈਂਡਲ ਚੱਲੇ ਭੁੱਲੇ ਨੀ, ਇਕ ਬਨਾਉਟੀ ਵਿੱਦਿਆਰਥੀ ਨਾਲ ਸਾਥੀ ਨਾਲ ਬੱਚੇ ਫੇਰ ਨਾਨਾ ਨਾਨੀ ਦਾਦਾ ਦਾਦੀ ਜੀ ਵਗੈਰਾ ਗਏੇ ਜੀਅ ਨੀ ਲੱਗਦਾ ਸੱਦ ਕੇ ਆਦੰਬੋ ਬਲਾ ਤੀ ਹੁਣ ਸ਼ਿਕੰਜੇ ਕੱਸੇ ਬਿਨਾਂ ਚਾਰਾ ਹੀ ਕੋਈ ਨਹੀਂ ਸੀ, ਉਧਰ ਕੇਅਰ ਹੋਮ ਸਕੈਂਡਲ ਵੱਖਰਾ, ਫੀਸਾਂ ਵਿੱਚ ਦੂਣਾ ਵਾਧਾ ਸਾਥੀ ਲਈ ਬੈਂਕ ਖਾਤਾ ਦੁੱਗਣਾ, ਤਨਖਾਹ ਦਿਖਾਉ ਆਦਿ, ਚੰਗੀ ਸਕੀਮ ਹੈ ਪੰਜਾਬ ਖਾਲੀ ਹੋਣ ਨਾਲੋਂ ਤੇ ਇਥੇ ਖੇਹ ਖਰਾਬੀ ਅੱਡ ਤੇ ਘਰਾਂ ਦੀ ਕਿੱਲਤ, ਭਾਵੇਂ ਲੋਕੀ ਕਹਿੰਦੇ ਜੀ ਧੱਕੇ ਹਨ ਨਹੀਂ ਜੀ ਉਥੇ ਕਿਸੇ ਨਾਲ ਧੱਕਾ ਧੋਖਾ ਨਹੀਂ ਸਭ ਪਤਾ ਹੁੰਦਿਆਂ ਹੋਇਆਂ ਮਗਰੋਂ ਦੁਹਾਈ । ਗੱਲ ਕਰੋ ਜੋ ਇਥੇ ਖਾਲਿਸਤਾਨੀ ਹਨ ਹੁਕਮ ਕਰਦੇ ਹਨ ਕਿ ਐੱਮ।ਪੀਆਂ ਨੂੰ ਖੱਤ ਲਿਖੋ ਕਿ ਇਹ ਮਨੁੱਖਾਂ ਨਾਲ ਧੱਕਾ ਹੈ, ਕਿੱਡੀ ਹਮਾਕਤ ਦੀ ਗੱਲ ਪਹਿਲਾਂ ਤਾਂ ਇਨ੍ਹਾਂ ਕਤਲੇਆਮ ਦੀ ਆੜ ਵਿੱਚ ਲੋਕੀ ਬਾਹਰ ਕੱਢੇ, ਮਾਨ ਸਾਹਬ ਨੇ ਤਾਂ ਚਿੱਠੀਆਂ ਦੇ ਦੇ ਕੰਡੇ ਕੱਢ ਤੇ ਸੀ, ਹਾਲੇ ਖਾਲਿਸਤਾਨ ਮੰਗਦੇ ਨੇ, ਹੁਣ ਕਹਿੰਦੇ ਐਥੇ ਅਉਣੋ ਨਾ ਰੋਕੋ, ਕੱਲ੍ਹ ਰਾਮੇਵਾਲ ਪ੍ਰੋਗਰਾਮ ਚੈਨਲ ਇਕ ਪੁਰਾਣਾ ਕਾਂਗਰਸੀ ਭਾਵੇਂ ਮਗਰੋਂ ਥਿੜਕਿਆ ਭੀ ਢਿੱਲੋਂ ਨੇ ਜੋ ਬੋਲਿਆ ਗਿਆਨੀਆਂ ਨੇ ਤੇ ਰਾਮੇਵਾਲ ਨੇ ਸੌ ਫੀਸਦੀ ਸਹੀ ਕਿ ਆ ਕੇ 25 ਲੱਖ ਤਾਂ ਦੇ ਆਏ ਕਮਾਉਣਾ ਕਿਥੋਂ, ਫੇਰ ਸੜਕਾਂ &lsquoਤੇ ਬੂ ਦੁਹਾਈ ਪਰ ਇਹ ਫੈਡਰੇਸ਼ਨ ਤੇ ਗੁਰਦੁਆਰਾ ਜੋ ਖਾਲਿਸਤਾਨੀ ਹੈ ਹਰ ਵੇਲੇ ਪੁੱਠੇ ਗੇੜੇ &lsquoਤੇ ਹੀ ਹੈ, ਮਾਨ ਦਲ ਦੀ ਤੇ ਕਈ ਹੋਰ ਦਾਖੇ ਹੱਥ ਨਾ ਅਪੜੇ ਵਾਲੇ ਜੀ ਸੁਖਬੀਰ ਬਾਦਲ ਅਕਾਲੀ ਦਲ ਤੋਂ ਲਾਂਭੇ ਹੋਵੇ ਤਾਂ ਇਕੱਠ ਹੋ ਜੂ, ਭਲਿਉ ਤੁਸੀਂ ਤਾਂ ਕਾਹਨ ਸਿੰਘ ਭੀ ਕੱਢ ਮਾਰਿਆ ਤੇ ਸਿਮਰਨਜੀਤ ਸਿੰਘ ਮਾਨ ਨੂੰ ਚਾਲੀ ਸਾਲ ਹੋ ਗਏ ਪ੍ਰਧਾਨਗੀ ਮੱਲੀ ਨੂੰ, ਬਾਦਲ ਤਾਂ ਹਾਲੇ ਕੱਲ੍ਹ ਦੀ ਗੱਲ ਹੈ, ਤੁਹਾਡੀ ਪੀਪਨੀ ਵਿੱਚ ਇਹ ਪੁਰਜਾ ਫਿੱਟ ਹੈ ਬੱਸ ਬਜਾਉ, ਲੋਕੀ ਸਭ ਜਾਣਦੇ ਹਨ ਅਕਾਲੀ ਦਲ ਕਰਕੇ ਹੀ ਤੁਸੀਂ ਬੁੜਕਦੇ ਹੋ ਜੋ ਮੱਲਾਂ ਇਸ ਵਰਗ ਨੇ ਮਾਰੀਆਂ ਸਨ ਨਹੀਂ ਤਾਂ ਤੁਹਾਨੂੰ ਕਊਏ ਘੜੀਸੀ ਫਿਰਦੇ ਤੁਸੀਂ ਪ੍ਰਤੀਤ ਵਾਲੀ ਧਿਰ ਨਹੀਂ ਤੁਹਾਡੇ ਨਾਲ ਸਭ ਊਤ ਲਾਣਾ ਹੈ, ਕੌਮ ਦੀ ਅਧੋਗਤੀ ਕਰਵਾਈ ਜਾਂਦੇ ਹੋ, ਦੰਭੀ ਹੋ ਤੁਸੀਂ, ਪੰਜਾਬ ਖਾਲੀ ਹੋ ਜਾਵੇ ਤਾਂ ਖਾਲਿਸਤਾਨ ਕੌਣ ਮੰਗੂ ਤੇ ਦੇਊ, ਕਸਰ ਯੂਨੀਅਨਾਂ ਕੱਢੀ ਜਾਂਦੀਆਂ ਹਨ ਧਰਮ ਤੋਂ ਤਾਂ ਕੀ ਰੱਬ ਦਾ ਭੀ ਖੌਫ ਨਹੀਂ, ਖੈਰ ਕਾਮਰੇਡ ਤਾਂ ਮੰਨਦੇ ਹੀ ਨਹੀਂ ਭਾਰੂ ਹਨ, ਸੱਚ ਤਾਂ ਇਹ ਹੈ ਕਿ ਸਿੱਖ ਭੀ ਨਾ ਧਰਮੀ ਕਰਮੀ ਅਤੇ ਨਾ ਕੌਮੀ, ਦੇਖੋ ਕਿ ਕਿਵੇਂ ਭਿੰਡਰਾਂਵਾਲੇ ਦੇ ਭਤੀਜੇ ਜਸਵੀਰ ਸਿੰਘ ਰੋਡੇ (ਭਿੰਡਰਾਂ ਨਾਲ ਇਨ੍ਹਾਂ ਦਾ ਤਾਂ ਨਾਤਾ ਕੋਈ ਨਹੀਂ) ਕੀ ਕਰਨ ਦਿੱਲੀ ਬੰਦੀ ਸਿੰਘਾਂ ਲਈ ਅੱਡ ਪਹਿਲਾਂ ਲੋਕ ਲੈ ਕੇ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਸੀ ਜਾ ਸਕਦਾ, ਪਰ ਫੁੱਟ ਦੱਸਣੀ ਸੀ ਏਜੰਸੀਆਂ ਖੁਸ਼ ਹੋਣ ਕਿ ਸਿੱਖ ਆਪਣਾ ਜਲੂਸ ਕੱਢਦੇ ਨੇ, ਟੱਬਰ ਨੇ ਹੀ ਝੁਰਮਟ ਪਾਇਆ ਪਿਆ ਹੈ, ਉਧਰ ਇਨਸਾਫ ਮੋਰਚਾ, ਅੰਮ੍ਰਿਤਪਾਲੀਏ, ਮਾਂ ਪਿਉ ਯਾਨੀ ਇਕ ਦੂਜੇ ਤੋਂ ਮੂਹਰੇ ਇਹ ਕੌਮੀ ਹਨ ਪੰਜਾਂ ਤਖ਼ਤਾਂ ਦੀ ਯਾਤਰਾ ਇਸ਼ਟ ਨਾਲ ਹੈ ਜਾਂ ਲਾਲਚ ਖਰਚਾ ਸ਼੍ਰੋਮਣੀ ਕਮੇਟੀ ਦਾ ਵਕੀਲ ਭੀ ਪਰ ਚੌਧ੍ਹਰ ਇਨ੍ਹਾਂ ਦੀ, ਖੱਖੜੀ ਕਰੇਲੇ ਕੌਮਾਂ ਇਨ੍ਹਾਂ ਨੂੰ ਹੀ ਕਹਿੰਦੇ ਹੁੰਦੇ ਹਨ, ਫੇਰ ਦੁਹਾਈ ਅਸੀਂ ਗੁਲਾਮ ਹਾਂ ਤੁਸੀਂ ਤਾਂ ਰੱਬ ਦੇ ਗੁਲਾਮ ਨਹੀਂ ਰਹਿ ਸਕਦੇ ਸਰਕਾਰਾਂ ਦੇ ਕਿਥੇ, ਆਉ ਆਪਾਂ ਆਪਣੇ ਜੀਵਨ, ਦੇਸ਼, ਸਿਆਸਤ ਤੇ ਸਿਹਤ ਦੀ ਜੋਤ ਜਗਾਈਏ, ਸਾਵਧਾਨ ਹੋਈਏ, ਭਮਾਰਾ ਫੇਰ ਭੀ ਮਾਰ ਕਰ ਸਕਦਾ ਹੈ, ਆਪਣੀ ਖੁਰਾਕ ਦੇਸੀ ਜੜੀ ਬੂਟੀ ਦੀ ਵਰਤੋਂ ਕਰੋ, ਘਰ ਦੀ ਦਾਲ ਰੋਟੀ ਖਾਉ, ਬਾਹਰਲੇ ਖਾਣੇ ਨੂੰ ਤਰਜੀਹ ਨਾ ਦਿਉ, ਬੱਚਿਆਂ ਨੂੰ ਭੀ ਵਰਜੋ, ਦੂਰੀ ਬਣਾਉ, ਗੁਰੂ ਘਰਾਂ ਵਿੱਚ ਘੁੱਸੜ ਕੇ ਨਾ ਬੈਠੇ, ਪ੍ਰਬੰਧਕ ਭੀ ਧਿਆਨ ਦੇਣ, ਲੰਗਰ ਥਾਂ ਦੀ ਘਾਟ ਕਰਕੇ ਡੱਬੀ ਵਿੱਚ ਪਾ ਲਵੋ, ਬਚਾਅ ਜਿੰਨਾ ਹੋ ਸਕੇ ਕਰੋ, ਭਾਵੇਂ ਪ੍ਰਮੇਸ਼ਰ ਦੀ ਦਯਾ ਤੇ ਆਸਰਾ ਹੈ, ਰਹਿਮਤ ਦੇਖੋ ਕਿਸੇ ਭੀ ਹੋਰ ਧਰਮ ਕੋਲ ਲੰਗਰ ਇੰਨਾ ਵੰਡਣ ਦੀ ਸਮਰੱਥਾ ਜਾਂ ਰੁਚੀ ਨਹੀਂ ਕੇਵਲ ਆਪਣੇ ਹੀ ਮਿਹਰ ਹੈ, ਕਦੀ ਕਿਸੇ ਭੀ ਵਿਅਕਤੀ ਨੂੰ ਨਾਹ ਨਹੀਂ ਤੇ ਕਦੀ ਭੰਡਾਰਾ ਮੁੱਕਦਾ ਨੀ, ਬਾਕੀ ਕਈ ਅਦਾਰੇ ਬੱਸ ਕੁਝ ਸਮੇਂ ਲਈ ਤੇ ਥੋੜ੍ਹਾ ਹੀ ਵਰਤਾਉਂਦੇ ਹਨ, ਪਰ ਚਲੋ ਸਾਨੂੰ ਬਖ਼ਸ਼ਿਸ਼ ਹੈ ਦਾਤਾ ਦੇਈ ਜਾਵੇ, ਅਸੀਂ ਸੇਵਾ ਕਰੀ ਜਾਈਏ, ਪਰ ਸਿੱਖਾਂ ਨੂੰ ਸੁਮੱਤ ਦੀ ਸੋਝੀ ਦੀ ਅਰਦਾਸ ਕਰਿਆ ਕਰੀਏ, ਨੇਤਾ ਭਲੇ ਨਹੀਂ ਲੋਕ ਤਾਂ ਸੁਹਿਰਦ ਹਨ, ਸਿਆਸਤਾਂ ਦੀ ਭਰਮਾਰ ਨੇ ਸਿੱਖੀ ਧੁਰਾ ਉਲੱਥ ਪੁਲੱਥ ਕੀਤਾ ਪਿਆ ਹੈ ਗੁਰੂ ਘਰਾਂ ਦੇ ਪ੍ਰਬੰਧਕ ਬੱਸ ਆਪਣੇ ਹਿੱਤਾਂ ਲਈ ਹਰ ਸਮਾਗਮ &lsquoਤੇ ਸਰਕਾਰੂ ਬੰਦੇ ਢੋਅ ਕੇ ਸਨਮਾਨਦੇ ਹਨ, ਪਰ ਪੁਰਾਣੇ ਅੰਗ੍ਰੇਜਾਂ ਨੂੰ ਨਿੰਦਦੇ ਨੇ ਪਰ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਕਮੇਟੀ ਦੇ ਪੁਰਾਣੇ ਧੁਰਿਆਂ ਨੂੰ ਹੀ ਕਿ ਜੀ ਅੰਗ੍ਰੇਜਾਂ ਤੋਂ ਜਗੀਰਾਂ ਲਈਆਂ, ਗੱਦਾਰ ਸਨ ਡਾਇਰ ਨੂੰ ਰੋਟੀ ਖੁਆਈ ਆਦਿ, ਚੇਤੇ ਆਈ ਪੁਰਾਣੀ ਕਹਾਵਤ : ਜਵਾਈ ਸੁਣ ਰੀ ਬੁੜੀਆ ਮਾਈ, ਘਰ ਸੀ ਮੇਰਾ ਲੱਖ ਹਜਾਰੀ ਖਾ ਗੁਆਇਆ ਧੀ ਤੁਮਾਰੀ, ਸੱਸ ਅੱਗੋਂ ਸੁਣ ਵੇ ਮੇਰੇ ਜੁਆਈ ਘਰ ਨਾ ਵੱਸਦੇ ਜਿੰਨਾ ਸੁਣੀ ਪਰਾਈ, ਬੱਸ ਜੀ ਪੰਥ ਦਾ ਹਾਲ ਜਾਤਾਂ-ਪਾਤਾਂ ਰਜਰਵਾ ਨੇ ਨਾਲੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਮੈਂਬਰੀ ਲੈ ਕੇ ਖੱਟੀਆਂ ਕਰ ਲਈਆਂ ਨਾਲੇ ਮਗਰੋਂ ਚਟਕਾਰੇ, ਬੇਅਦਬੀ ਕਰਵਾ ਕੇ ਅਕਾਲੀ ਸਰਕਾਰ ਸਿਰ ਮੜ੍ਹਤੀ ਹੁਣ ਬੇਅਦਬੀਆਂ ਬੇਹੀਆਂ । ਬਿੱਛੂ ਬੂਟੀ ਲੜਦੀ ਹੈ ਭਾਅ ਦੀ ਬਣਾ ਦਿੰਦੀ ਹੈ, ਇਹ ਹਾਲ ਅੱਜ ਵਿਰੋਧੀਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੌ ਸਾਲੇ ਸਮਾਗਮ ਕਰਕੇ ਪੰਜਾਬ ਤਾਂ ਚਲੋ ਵਿਰੋਧੀ ਹਰ ਵੇਲੇ ਤਕੜੇ ਇਥੋਂ ਇਕ ਚੈਨਲ ਨਉਂ (ਅਪੀਲ ਚੈਨਲ) ਬਣਦਾ ਹੈ ਸਾਰੀ ਦਿਹਾੜੀ ਮੰਗਤੇ, ਇਕ ਦਿੱਲੀ ਵੱਲ ਕਦੇ ਤਾਂ ਦਿੱਲੀ ਕਮੇਟੀ ਵਿੱਚ ਫੁੱਟ ਕਦੀ ਵਣਜਾਰੇ ਸਿੱਖਾਂ ਲਈ ਗੁਰੂ ਘਰ ਵਧੀਆ ਵਪਾਰ ਹੈ, ਯੂ।ਕੇ। ਜਦੋਂ ਪੈਸੇ ਮੰਗਣੋ ਵਿਹਲ ਤਾਂ ਇਕ ਦਿੱਲੀ ਦਾ ਸਿੱਖ, ਇਕ ਹੋਰ ਪੰਥ ਕੀ ਅਵਾਜ਼ ਤੇ ਇਕ ਸਾਡੇ ਸਾਊਥਾਲ ਤੋਂ ਚੈਨਲੀ ਚਾਰੇ ਗੈਰ ਜੱਟ ਕੱਲ ਇਕ ਜੱਟ ਬਠਾ ਲਿਆ ਜੀ ਪੁਰਾਣਾ ਅਕਾਲੀ ਹੈ ਅਕਾਲੀ ਦਲ ਨੂੰ ਭੰਡਣ ਲਈ ਕਈ ਲਾਈ ਲੱਗ ਬੱਸ ਚੈਨਲ &lsquoਤੇ ਸਜਣ ਲਈ ਜੀ ਅਕਾਲੀ ਕੁਰਸੀ ਦੇ ਭੁੱਖੇ ਹਾਸਾ ਆਵੇ ਕਿ ਆਪ ਸਿੰਘ ਸਭਾ ਤੋਂ ਲਾਂਭੇ ਤਾਂ ਸਿੱਖ ਮਿਸ਼ਨਰੀ ਦੀ ਕੁਰਸੀ ਜਾ ਮੱਲ੍ਹੀ ਪਤਾ ਨਹੀਂ ਕੀ ਟੂਣਾ ਕੀਤਾ ਹੈ ਇੰਨਾ ਸਿੱਖਾਂ &lsquoਤੇ ਕੌਮੀ, ਖੇਤਰੀ ਤੇ ਪੰਥ ਦਾ ਨਮੂਜ਼ ਕੱਢਣ ਲਈ ਗੁਰਸਿੱਖ ? ਆਹ ਹੋਰ ਜਾਤਾਂ ਵਾਲੇ ਤਾਂ ਚਲੋ ਜੱਟ ਵਿਰੋਧੀ ਹਨ ਹੀ, ਇਹ ਭੀ ਤਹੂ ਕੀ ਸਿੱਖ ਧਰਮ ਵਿੱਚ ਮੰਗਣਾ ਪ੍ਰਵਾਣਿਤ ਹੈ ? ਦਸਵੰਧ ਆਪੇ ਕੱਢੋ ਹੈ ਹੈਰਾਨੀ ਕਿ ਜਾ ਜਾ ਚੈਨਲ &lsquoਤੇ ਸੱਜਣਗੇ ਜੀ ਗੁਰੂ ਦੀਆਂ ਖੁਸ਼ੀਆਂ ਲਵੋ ਆਹ ਅਪਾਹਜਾਂ ਲਈ ਸਾਈਕਲ, ਮਸ਼ੀਨਾਂ, ਗਰੀਬਾਂ ਦੇ ਵਿਆਹ ਹੋਰ ਸੁਣੋ ਕਿਸਾਨਾਂ ਲਈ ਕਿਲੇ ਦੇ ਮੁਆਵਜ਼ੇ ਤੇ ਭੰਡਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਜੀ ਪਰਿਵਾਰ ਦਾ ਦਲ ਬਣ ਗਿਆ, ਆਹ ਪਰਿਵਾਰ ਦੇ ਚੈਨਲ ਨੀ ਦਿਸਦੇ, ਆਹ ਨੇ ਜਾਤਾਂ ਦੇ ਨਿੰਦਕ ਸਾਰਾ ਦਿਨ ਜਾਤਾਂ ਦੀ ਸਨਮਾਨਤਾ, ਪਛਾਣ ਤਾਂ ਹੀ ਹੁੰਦੀ ਹੈ, ਉਧਰ ਕਿਸਾਨ ਮੋਦੀ ਦੇ ਦੁਆਲੇ ਸਾਲ ਧੌਣ &lsquoਤੇ ਗੋਡਾ ਸਾਰਾ ਦੇਸ਼ ਢੋਅ ਲਿਆ ਚੋਣਾਂ ਤੋਂ ਪਹਿਲਾਂ ਫੇਰ ਜਲਸਾ ਪਰ ਉਹ ਤਿੰਨ ਰਾਜ ਜੇਤੂ, ਹੁਣ ਫੇਰ ਹਰਿਆਣੇ ਦੀ ਸਰਾਭੇ ਮਹਾਂ ਪੰਚਾਇਤ ਤਾਂ ਹੀ ਪਾਣੀ ਲਈ ਨੀ ਬੋਲਦੇ, ਹਰਿਆਣਾ ਗਿਣਤੀ ਲਈ ਨਾਲ ਰੱਖਣਾ ਹੈ ਇਹ ਫੇਰ ਪੰਜਾਬ ਦੇ ਰਾਖੇ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਇਨ੍ਹਾਂ ਦੇ ਮੌਰਾਂ ਵਿੱਚ ਧਰੇ ਕੋਈ ਕਿ ਪੰਜਾਬ ਦੀ ਪਾਰਟੀ ਪੰਜਾਬੀਆਂ ਲਈ ਨਹੀਂ ਹੋਰ ਫਗਾਨੀਆਂ ਲਈ ਹੋਵੇ ਸਾਨੂੰ ਤਾਂ ਇੰਡੀਆ ਗੱਠਜੋੜ ਨਾਲ ਕੋਈ ਤੌਖਲਾ ਨਹੀਂ ਪਰ ਭਾਰਤ ਵੱਡੀਆਂ ਨਾਲ ਤਾਕਤ ਬਣਦਾ ਹੈ ਰੋਕ ਨਹੀਂ ਸਕਦੇ, ਕੈਨੇਡਾ, ਅਮਰੀਕਾ ਆਪਣੀ ਸਿਆਸਤ ਲਈ ਸਿੱਖਾਂ ਨੂੰ ਚੁੱਕ ਰਿਹਾ ਹੈ ਪੰਨੂੰ ਕੀ ਸਤਿਆਵਾਦੀ ਦਿਸਦਾ ਹੈ ਭੁੱਲੋ ਨਾ ਹੁਣ ਇਹ ਵੱਡੇ ਦੇਸ਼ ਅਵਾਸੀ ਵੱਸੋਂ ਨੂੰ ਰੋਕਣ ਲਈ ਸਭ ਇਕੱਠੇ ਭਾਪ ਗਏ ਕਿ ਇਹ ਸੁਹਿਰਦ ਨਹੀਂ ਸਾਬਤ ਹੋਣੇ ਸਾਡੀਆਂ ਪਦਵੀਆਂ ਨੂੰ ਹੱਥ ਪਾਉਣੇ ਨੇ ਵਧੀਆ ਹੈ ਪੰਜਾਬੀ ਰੁਕਣ, ਉਥੇ 25-30 ਲੱਖ ਨਾਲ ਕਾਰੋਬਾਰ ਖੋਲ੍ਹਣ, ਲੇਬਰ ਪਾਰਟੀ ਤਾਂ ਸਿਆਸਤ ਕਰਕੇ ਉਸਲਵੱਟੇ ਲੈਂਦੀ ਹੈ ਕਾਨੂੰਨ ਇਨ੍ਹਾਂ ਦੇ ਕਿਹੜਾ ਨਰਮ ਸੀ ।
ਭਵਿੱਦਿਆਰਥੀਆਂ ਨਾਲ ਹਮਦਰਦੀ, ਸਭ ਲਾਲਚ ਲਈ ਆਏ ਕੋਈ ਪੜ੍ਹਾਈ ਲਈ ਨਹੀਂ, ਵਕੀਲਾਂ ਤੇ ਏਜੰਟ ਦੇ ਘਰ ਭਰੇ ਹੁਣ ਕਹਿੰਦੇ ਜੀ ਗੁਰੂ ਘਰ ਸੰਭਾਲਣ, ਚਿੰਤਾ ਕਰੋ ਕਿ ਵਾਤਾਵਰਣ, ਘਰਾਂ ਦੀ ਕਿੱਲਤ ਬਹੁਤੀ ਵੱਸੋਂ ਸਿਹਤ &lsquoਤੇ ਭਾਰੀ ਅਸਰ, ਵਿਭਾਗ &lsquoਤੇ ਭਾਰ, ਜੀਵਨ ਪੱਧਰ ਨੀਮਾਂ ਹੋ ਗਿਆ ਤਾਂ ਜੀਉਣਾ ਕਿਵੇਂ ਸੌਖਾ, ਆਮਦ ਦੀ ਸੋਚਦੇ ਪਹਿਲਾਂ ਵੱਸੇ ਕਸ਼ਟੀ, ਤੁਸੀਂ ਪੈਸੇ ਵਾਲੇ ਜੋ ਧਨਾਢ ਹਨ ਜਾ ਕੇ ਪੰਜਾਬ ਪੂੰਜੀ ਲਾ ਕੇ ਰੁਜ਼ਗਾਰ ਦੇਵੋ, ਉਹ ਹੈ ਮਦਦ ਤੇ ਹਮਦਰਦੀ ਨਾ ਕਿ ਐਥੇ ਆਵੋ ਆਹ ਕੁਝ ਕੁ ਖਾਲਿਸਤਾਨੀ ਜਥੇਬੰਦੀਆਂ ਭਾਵੇਂ ਨੌਤੀ ਇਹ ਤਾਂ ਪੰਜਾਬ ਖਾਲੀ ਦੇ ਹੱਕ ਵਿੱਚ ਹਨ । ਰਹੀ ਗੱਲ ਧਰਮ ਦੀ ਹਰ ਦਿਨ ਹਰ ਪਲ ਇਹ ਪ੍ਰਚਾਰਕ ਨਵਾਂ ਸਮਾਗਮ ਘੜ ਕੇ ਆਪਣੀ ਆਮਦਨ ਤੇ ਅੱਗੋਂ ਪ੍ਰਬੰਧਕ ਸੋਨੇ ਦੇ ਤਗਮੇ ਭੀ ਤਾਂ ਕੇ ਪੈਸਾ ਗਿਣਿਆ ਜਾਊਗਾ, ਸੋਨਾ ਲੁਕ ਜੂ ਤੇ ਇਹ ਹੋਰ ਇਥੇ ਨੂੰ ਵਹੀਰਾਂ ਘਤਦੇ ਨੇ ਉਥੇ ਅੱਡੀ ਨੀ ਲੱਗਦੀ, ਇਹ ਭੀ ਕਾਰਨ ਹਨ ਵਿਦੇਸ਼ੀ ਭੱਜਣ ਲਈ, ਇਨ੍ਹਾਂ ਨੂੰ ਤਾਂ ਕੋਈ ਖਰਚਾ ਨਹੀਂ ਖੱਟੀ ਹੀ ਖੱਟੀ, ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਸ਼ਤਾਪ ਰੂਪੀ ਵਿੱਚ ਮੁਆਫੀ ਕਿ ਸਾਨੂੰ ਦੁੱਖ ਹੈ ਕਿ ਅਸੀਂ ਦੋਸ਼ੀ ਫੜ ਨਾ ਸਕੇ, ਭਾਵੇਂ ਫੜੇ ਤਾਂ ਸਨ ਪਰ ਫੜਨ ਨਹੀਂ ਸਨ ਦਿੱਤੇ ਗਏ, ਅੰਤ ਦੇਖਿਉ ਭਰਨਗੇ ਹਨੌਕੇ ਕਿਸੇ ਨੂੰ ਦੁੱਖ ਦੇਣਾ ਆਟਾ ਗੁੰਨਦੀ ਹਿਲਦੀ ਨੇ ਤਾਂ ਹੱਟਣਾ ਨਹੀਂ ਇਹ ਵਿਰੋਧੀ ਤਾਂ ਕਾਂਗਰਸੀ ਲਾਣਾ ਹੈ ਚੱਲੀ ਜਾਣ ਦਿੱਲੀ ਦੀ ਨਵੀਂ ਬਣਾਈ ਆਲੀਸ਼ਾਨ ਪਾਰਲੀਮੈਂਟ ਇਮਾਰਤ ਵਿੱਚ ਸਿਕਿਊਰਿਟੀ ਦਾ ਧਮਾਕਾ ਪਰ ਅੰਦਰ ਜਾਣ ਲਈ ਪਾਸ ਤਾਂ ਭਾਜਪਾ ਐੱਮ।ਪੀ। ਨੇ ਦਿਵਾਏ, ਅੱਧੀ ਜਾਂਚ ਤਾਂ ਉਹ ਹੈ ਇਹ ਸ਼ੈਤਾਨ ਤੇ ਦੈਂਤ ਬੁੱਧ ਸੰਸਾਰ &lsquoਤੇ ਹੀ ਹੈ, ਦੁਨੀਆਂ ਦਾ ਵਾਧਾ ਇਸੇ ਤਰ੍ਹਾਂ ਨਸ਼ਟ ਕਰਨਗੇ, ਪ੍ਰਮੇਸ਼ਰ ਨਾਲ ਝਗੜਾ ਹੈ ਇਹ ਖੱਬੀ ਸੋਚ ਪਸਰ ਗਈ ਹੈ, ਕਰਤੇ ਦੀ ਕਦਰ ਨਹੀਂ ਰਹੀ, ਸਿੱਖ ਸਮਾਜ ਭੀ ਪਿੱਛੇ ਨਹੀਂ ਭਾਵੇਂ ਧਰਮ ਦਾ ਵਿਖਾਵਾ ਤੇ ਕੁਝ ਗਿਣਤੀ ਪ੍ਰਭੂ ਦੀ ਦਯਾ ਵਿੱਚ ਵਿਸ਼ਵਾਸ਼ੀ ਹੈ ਪਰ ਬਹੁਗਿਣਤੀ ਤਾਂ ਭੂਤਰੀ ਫਿਰਦੀ ਹੈ, ਧਨ ਦੀ ਬਹੁਲਤਾ ਨੇ ਧਰਮ ਪਿਛਾੜਤਾ, ਹੁਣ ਤਾਂ ਹਰ ਵੇਲੇ ਕਰਤਾਰ ਦੇ ਰੰਗ ਦੇਖੋ ਤੇ ਅਰਜਾਂ ਕਰੋ ਕਿ ਸਾਡੇ &lsquoਤੇ ਹੀ ਨਹੀਂ ਸੰਸਾਰ &lsquoਤੇ ਮਿਹਰਾਂ ਕਰੇ ਸਾਜਣਹਾਰ ਰਿਣੀ ਹੋਵੋ ।
-ਬਲਵਿੰਦਰ ਕੌਰ ਚਾਹਲ
ਸਾਊਥਾਲ