image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਦਸ਼ਰਥ ਦਾ ਬੇਟਾ ਰਾਮਚੰਦਰ ਨਹੀਂ ਹੈ

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਉ ਵਾਇਰਲ ਹੁੰਦੀ ਰਹੀ । ਇਸ ਵੀਡੀਉ ਵਿੱਚ ਆਰ।ਐੱਸ।ਐੱਸ। ਦਾ ਇਕ ਸਿੱਖ ਦਿੱਖ ਵਾਲਾ ਅਖੌਤੀ ਪ੍ਰਚਾਰਕ ਇਕ ਦੀਵਾਨ ਵਿੱਚ ਇਹ ਪ੍ਰਚਾਰ ਕਰ ਰਿਹਾ ਹੈ ਕਿ ਜਿਹੜੇ ਸਿੱਖ ਵਿਦਵਾਨ ਇਹ ਅਰਥ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਰਾਮ ਦਾ ਅਰਥ ਸਰਬ ਵਿਆਪੀ ਰਮਿਆ ਹੋਇਆ ਰਾਮ ਹੈ, ਇਹ ਅਰਥ ਗਲਤ ਹਨ ਤੇ ਉਹ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਦੇ ਬੇਟੇ ਰਘੂਵੰਸ਼ੀ ਰਾਮਚੰਦਰ ਦਾ ਹੀ ਨਾਂਅ ਆਉਂਦਾ ਹੈ ਜਿਸ ਦੇ ਦੋ ਪੁੱਤਰ ਲਵ ਤੇ ਕੁਸ਼ ਹੋਏ ਹਨ ਅਤੇ ਸਿੱਖ ਗੁਰੂ ਬੇਦੀ ਅਤੇ ਸੋਢੀ ਲਵ ਅਤੇ ਕੁਸ਼ ਦੀ ਔਲਾਦ ਹਨ ।
ਇਹ ਵੀਡੀਉ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਅਧੀਨ ਰਿਕਾਰਡ ਕਰਵਾਈ ਗਈ ਹੈ ਤਾਂ ਕਿ ਸਿੱਧ ਕੀਤਾ ਜਾ ਸਕੇ ਕਿ ਸਿੱਖ ਗੁਰੂਆਂ ਦੇ ਵੱਡੇ-ਵਡੇਰੇ ਹਿੰਦੂ ਸਨ, ਇਸ ਕਰਕੇ ਸਿੱਖ ਧਰਮ ਸੁਤੰਤਰ ਧਰਮ ਨਹੀਂ ਹੈ, ਸਗੋਂ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਹੈ । ਸਿਖ ਧਰਮ ਤੇ ਹਿੰਦੂ ਮਤ ਵਿੱਚ ਵਾਹੀ ਹੋਈ ਲਕੀਰ ਕੋਈ ਪਾਣੀ ਵਿੱਚ ਵਾਹੀ ਹੋਈ ਲਕੀਰ ਨਹੀਂ ਹੈ । ਇਹ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ ਦੱਸ ਗੁਰੂ ਸਾਹਿਬਾਨ ਨੇ ਵਾਹੀ ਹੈ ਅਤੇ ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਨੇ ਲਹੂ ਡੋਲ ਕੇ ਸਿੱਖ ਧਰਮ ਦੀ ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਦਾਇਮ ਰੱਖਿਆ ਹੈ । ਅਸੀਂ ਹਿੰਦੂ ਧਰਮ ਗ੍ਰੰਥਾਂ &lsquoਤੇ ਕਦੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ, ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ-ਪ੍ਰੰਤੂ ਕਰੇਗਾ ਤਾਂ ਉਸ ਨੂੰ ਮੂੰਹ ਤੋੜਵਾਂ ਜੁਆਬ ਜ਼ਰੂਰ ਦੇਵਾਂਗੇ । ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਅਕਾਲ ਅਜੂਨੀ ਤੇ ਸੈਭੰ ਹੈ ਭਾਵ ਕਾਲ ਰਹਿਤ ਹੈ, ਜਨਮ ਤੋਂ ਰਹਿਤ ਹੈ ਅਤੇ ਪ੍ਰਮਾਤਮਾਂ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਸ ਨੂੰ ਹੋਂਦ ਵਿੱਚ ਲਿਆਉਣ ਵਾਲਾ ਹੋਰ ਕੋਈ ਨਹੀਂ ਹੈ ਭਾਵ ਪ੍ਰਮਾਤਮਾਂ ਨਾ ਜੰਮਦਾ ਹੈ ਨਾ ਮਰਦਾ ਹੈ ।
ਇਥੇ ਵਿਚਾਰਨਯੋਗ ਤੱਥ ਹੈ ਕਿ ਦਸ਼ਰਥ ਦਾ ਬੇਟਾ ਰਾਮਚੰਦਰ ਮਿਥਿਹਾਸ ਅਨੁਸਾਰ ਜੰਮਿਆ ਵੀ ਤੇ ਮਰਿਆ ਵੀ । ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ &lsquoਤੇ ਮੋਹਰ ਲਾਉਂਦੇ ਹਨ ਕਿ ਸਰਬ-ਸ਼ਕਤੀਮਾਨ ਨਿਰੰਕਾਰ ਦੇ ਮੁਕਾਬਲੇ ਤੇ ਹੋਰ ਕੋਈ ਰੱਬ ਨਹੀਂ ਹੈ । ਹੋਰ ਸਾਰੇ ਧਰਮ ਖਾਕ ਸਮਾਨ ਹਨ । ਅਰਥਾਤ - ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ (ਆਸਾ ਮਹਲਾ 1 ਅੰਗ 464)
ਸਰਦਾਰ ਪ੍ਰਿਤਪਾਲ ਸਿੰਘ ਤੁਲੀ ਜੀ ਨੇ ਗੁਰਮਤਿ ਪ੍ਰਕਾਸ਼, ਸਤੰਬਰ 2000 ਦੇ ਅੰਕ ਦੇ ਪੰਨਾ 72,73 ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦੇ ਸਿਰਲੇਖ ਹੇਠ ਇਕ ਲੇਖ ਲਿਖਿਆ ਸੀ । (ਨੋਟ-ਇਹ ਉਹੀ ਸਰਦਾਰ ਪ੍ਰਿਤਪਾਲ ਸਿੰਘ ਤੁਲੀ ਜੀ ਹਨ ਜਿਨ੍ਹਾਂ ਨੇ ਸਿੱਖਾਂ ਦੀਆਂ ਉਪਲਬਧੀਆਂ ਦਾ ਇਕ ਇਤਿਹਾਸਕ ਦਸਤਾਵੇਜ਼, ਪੁਸਤਕ ਲਿਖੀ ਹੈ ਵਿਲੱਖਣ ਸਿੱਖ ਜਿਨ੍ਹਾਂ ਨੇ ਵਗਦੇ ਦਰਿਆਵਾਂ ਦੇ ਰੁੱਖ ਮੋੜ ਦਿੱਤੇ ਇਹ ਪੁਸਤਕ ਅੰਗ੍ਰੇਜ਼ੀ ਵਿੱਚ ਵੀ ਉਪਲਬਧ ਹੈ ।)
ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦੇ ਸਿਰਲੇਖ ਹੇਠ ਸ। ਪ੍ਰਿਤਪਾਲ ਸਿੰਘ ਤੁਲੀ ਜੀ ਨੇ ਲਿਖਿਆ ਕਿ ਅੱਜ (ਸਤੰਬਰ 2000) ਤੋਂ ਲਗਪਗ ਦੋ ਸਾਲ ਪਹਿਲਾਂ ਰਮਾਇਣ ਦੇ ਮਸ਼ਹੂਰ ਕਥਾਕਾਰ ਮੁਰਾਰੀ ਬਾਪੂ ਅੰਮ੍ਰਿਤਸਰ ਵਿੱਚ ਰਾਮ ਕਥਾ ਕਰ ਰਹੇ ਸਨ, ਉਨ੍ਹਾਂ ਦੀ ਕਥਾ ਦੇ ਕੁਝ ਅੰਸ਼ ਅਖ਼ਬਾਰ ਵਿੱਚ ਪੜ੍ਹੇ ਕਿ ਗੁਰਬਾਣੀ ਵਿੱਚੋਂ ਰਾਮ (ਦਸ਼ਰਥ ਦਾ ਬੇਟਾ) ਕੱਢ ਦੇਈਏ ਤਾਂ ਬਾਕੀ ਕੀ ਬਚਦਾ ਹੈ ? ਇਸੇ ਤਰ੍ਹਾਂ ਸ਼੍ਰੀਨਗਰ (ਗੜਵਾਲ) ਦੇ ਇਕ ਚੋਣ ਜਲਸੇ ਵਿੱਚ (1988-1989) ਨੂੰ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਹੇਮਵਤੀ ਨੰਦਨ ਬਹੁਗੁਣਾ ਨੇ ਵੀ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਜੇ ਰਾਮ (ਦਸ਼ਰਥ ਦਾ ਬੇਟਾ) ਕੱਢ ਦੇਈਏ ਤਾਂ ਕੀ ਬਚਦਾ ਹੈ ? ਸ। ਪ੍ਰਿਤਪਾਲ ਸਿੰਘ ਤੁਲੀ ਜੀ ਅੱਗੇ ਲਿਖਦੇ ਹਨ ਕਿ 16 ਜੂਨ 2000 ਦੇ ਪੰਜਾਬ ਕੇਸਰੀ ਦੇ ਪੰਨਾ 14 ਤੇ ਵਿਧਾਇਕਾ ਲਕਸ਼ਮੀ ਕਾਂਤਾ ਚਾਵਲਾ ਦਾ ਬਿਆਨ ਹੈ ਕਿ ਸਿੱਖ ਧਰਮ ਦਾ ਜਨਮ ਵਾਸਤਵ ਮੇਂ ਹਿੰਦੂ ਧਰਮ ਸੇ ਹੀ ਹੂਆ ਥਾ । ਗੁਰੂ ਗ੍ਰੰਥ ਸਾਹਿਬ ਮੇਂ ਭਗਵਾਨ ਰਾਮ ਦਾ ਨਾਮ ਅਸੰਖ ਬਾਰ ਆਤਾ ਹੈ । ਇਹੀ ਨਹੀਂ, ਆਮ ਹਿੰਦੂ ਵੀ ਇਹੀ ਸਮਝਦਾ ਤੇ ਕਹਿੰਦਾ ਆਇਆ ਹੈ ਕਿ ਗੁਰਬਾਣੀ ਵਿੱਚ ਹਜ਼ਾਰਾਂ ਵਾਰ ਆਇਆ ਰਾਮ ਦਸ਼ਰਥ ਦਾ ਬੇਟਾ ਰਾਮ ਹੀ ਹੈ ?
ਹਿੰਦੂਆਂ ਦਾ ਭਗਵਾਨ ਰਾਮ, ਦਸ਼ਰਥ ਦਾ ਬੇਟਾ ਕੌਣ ਸੀ ? ਗੱਲ ਚੱਲ ਹੀ ਪਈ ਹੈ ਤਾਂ ਆਉ ਰਾਮ (ਦਸ਼ਰਥ ਦੇ ਬੇਟੇ) ਦੀ ਹੋਂਦ ਅਤੇ ਅਵਤਾਰੀ ਹੋਣ ਬਾਰੇ ਵੀ ਲੱਗਦੇ ਹੱਥ ਵਿਚਾਰ ਕਰ ਲਈਏ । ਸੰਸਾਰ ਦੇ ਮਹਾਨ ਫਿਲਾਸਫਰ, ਚਿੰਤਕ ਅਤੇ ਵਿਦਵਾਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ। ਰਾਧਾ ਕ੍ਰਿਸ਼ਨਨ ਆਪਣੀ ਪੁਸਤਕ ਭਾਰਤੀ ਦਰਸ਼ਨ (ਹਿੰਦੀ) ਭਾਗ ਪਹਿਲਾ ਦੇ ਪੰਨਾ 7 ਉੱਤੇ ਲਿਖਦੇ ਹਨ ਕਿ ਰਮਾਇਣ ਤੇ ਪੁਰਾਣ (ਮਹਾਂਭਾਰਤ ਵੀ ਇਕ ਪੁਰਾਣ ਹੈ) ਝੂਠੀਆਂ ਕਲਪਨਾ ਚਮਤਕਾਰਿਤ ਪੁਸਤਕਾਂ ਹਨ । ਜ਼ਾਹਿਰ ਹੈ ਕਿ ਡਾਕਟਰ ਰਾਧਾ ਕ੍ਰਿਸ਼ਨਨ ਵਰਗਾ ਹਿੰਦੂ ਧਰਮ ਦਾ ਵਿਦਵਾਨ ਝੂਠ ਨਹੀਂ ਲਿਖ ਸਕਦਾ । ਜੇ ਰਮਾਇਣ ਝੂਠੀ ਹੈ ਤੇ ਕਲਪਨਾ ਹੈ ਤਾਂ ਇਸ ਦੇ ਨਾਇਕ ਭਗਵਾਨ ਰਾਮ ਵੀ ਮਨੋਕਲਪਿਤ ਪਾਤਰ ਹੀ ਹਨ ।
ਵਿਸ਼ਵ ਵਿਦਿਆਲੇ ਪ੍ਰਕਾਸ਼ਨ ਵਾਰਾਨਸੀ ਦੀ ਪ੍ਰਕਾਸ਼ਿਤ ਪੁਸਤਕ ਵਿਸ਼ਵ ਕੀ ਪ੍ਰਾਚੀਨ ਸਭਿਆਤਾਏਂ 323 ਈ: ਪੂਰਵ ਜਿਸ ਦੇ ਲੇਖਕ ਸ਼੍ਰੀ ਰਾਮ ਗੋਇਲ ਐੱਮ।ਏ।, ਪੀ।ਐੱਚ।ਡੀ। ਰੀਡਰ ਇਤਿਹਾਸ ਵਿਭਾਗ ਜੋਧਪੁਰ ਯੂਨੀਵਰਸਿਟੀ ਹਨ, ਵਿੱਚ ਲਿਖਿਆ ਹੈ ਕਿ ਅਯੁੱਧਿਆ ਦੇ ਰਾਮਚੰਦਰ ਦਾ ਮੁੱਖ ਨਾਮ ਪੁਸ਼ਪਮਿੱਤਰ ਸੁੰਗ ਚੀਨੀ ਬ੍ਰਾਹਮਣ 186 ਈ: ਪੂ: ਸੀ । ਇਹ ਮੋਰੀਆ ਸਮਰਾਟ ਅਸ਼ੋਕ ਦੇ ਪੋਤਰੇ ਦਾ ਪੋਤਰਾ ਰਾਜਾ ਬਹਾਦਰਥ ਦਾ ਮੁੱਖ ਸੈਨਾਪਤੀ ਸੀ । ਇਹ ਪਟਨਾ ਵਿੱਚ ਹੋਏ ਇਕ ਸੈਨਿਕ ਪ੍ਰਦਰਸ਼ਨ ਸਮੇਂ ਆਪਣੇ ਸੁਆਮੀ ਦਾ ਕਤਲ ਕਰਕੇ ਆਪ ਰਾਜਾ ਬਣ ਬੈਠਾ । ਇਸੇ ਪੁਸ਼ਪਮਿੱਤਰ ਸੁੰਗ (ਅਯੁੱਧਿਆ ਦਾ ਰਾਜਾ ਰਾਮਚੰਦਰ) ਚੀਨੀ ਸੈਨਾਪਤੀ ਨੂੰ ਕਵੀ ਬਾਲਮੀਕੀ ਦੇ ਨਾਂ ਨਾਲ ਬ੍ਰਾਹਮਣਾਂ ਨੇ ਝੂਠੀ (ਕਲਪਿਤ) ਰਮਾਇਣ ਲਿਖ ਕੇ ਰਾਜਾ ਦਸ਼ਰਥ ਦਾ ਪੁੱਤਰ ਰਾਮਚੰਦਰ ਬਣਾ ਦਿੱਤਾ । ਇਹ ਕਥਾ ਬਾਅਦ ਦੇ ਹਰਸ ਚਰਿਤ ਵਿੱਚ ਦੁਹਰਾਈ ਗਈ ਹੈ ।
ਪਾਠਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਹਾਨ ਹਿੰਦੂ ਵਿਚਾਰਵਾਨਾਂ ਜਿਵੇਂ ਡਾ। ਸਰਵਪੱਲੀ ਰਾਧਾ ਕ੍ਰਿਸ਼ਨਨ, ਡਾ। ਸਰੂਪਣਾਨੰਦ, ਡਾ। ਸ਼੍ਰੀ ਰਾਮਗੋਇਲ ਤੇ ਹੋਰ ਅਨੇਕਾਂ ਵਿਦਵਾਨਾਂ ਜਿਨ੍ਹਾਂ ਨੇ ਖੁਦਾਈ ਵਿੱਚ ਮਿਲੇ ਸਿੱਕੇ ਤੇ ਮੋਹਰਾਂ ਤੇ ਸ਼ਿਲਾਲੇਖਾਂ (ਜਿਹੜੀਆਂ ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ ਵਿਖੇ ਤੇ ਹੋਰ ਥਾਵਾਂ &lsquoਤੇ ਸੁਰੱਖਿਅਤ ਪਈਆਂ ਹਨ) ਦੇ ਆਧਾਰ &lsquoਤੇ ਨਿਚੋੜ ਕੱਢਿਆ ਕਿ ਸਾਡੇ (ਹਿੰਦੂਆਂ ਦੇ) ਪੁਰਾਣੇ ਧਾਰਮਿਕ ਗ੍ਰੰਥਾਂ ਵਿੱਚ ਆਈਆਂ ਕਥਾਵਾਂ ਸੱਚਾਈ ਤੋਂ ਕੋਹਾਂ ਦੂਰ ਅਰਥਾਤ ਕਾਲਪਨਿਕ ਹਨ ਅਤੇ ਉਨ੍ਹਾਂ ਦੇ ਨਾਇਕ ਵੀ ਕਾਲਪਨਿਕ ਹਨ ਤੇ ਇਸ ਸਾਰੇ ਗੋਰਖਧੰਦੇ ਦੇ ਕਰਤਾ-ਧਰਤਾ ਬ੍ਰਾਹਮਣ ਸਨ, ਜਿਹੜੇ ਲੋਭੀ, ਲਾਲਚੀ, ਕਾਮੀ ਤੇ ਪਰਲੇ ਦਰਜੇ ਦੇ ਦੁਰਾਚਾਰੀ ਤੇ ਵਿਭਚਾਰੀ ਸਨ । ਇਹ ਮਾਸ, ਮਦਿਰਾ ਤੇ ਇਸਤਰੀਆਂ ਦੇ ਬਹੁਤ ਸ਼ੌਕੀਨ ਸਨ । ਇਹ ਭਾਰਤ ਦੀ ਪਵਿੱਤਰ ਧਰਤੀ ਦੇ ਆਦਿ ਵਾਸੀ ਵਸਨੀਕ ਨਹੀਂ ਸਗੋਂ ਇਹ ਵਿਦੇਸ਼ੀ ਲੋਕ ਆਰੀਅਨ ਹਨ । ਇਨ੍ਹਾਂ ਦਾ ਇਕੋ ਇਕ ਨਿਸ਼ਾਨਾ ਸੀ ਕਿ ਝੂਠੀਆਂ ਕਥਾਵਾਂ ਦੇ ਭਰਮ-ਜਾਲ ਵਿੱਚ ਫਸਾ ਕੇ ਆਮ ਜਨਤਾ ਨੂੰ ਠੱਗਣਾ, ਲੁੱਟਣਾ ਤੇ ਆਪ ਐਸ਼ਪ੍ਰਸਤੀ ਤੇ ਵਿਲਾਸਤਾ ਪੂਰਨ ਜ਼ਿੰਦਗੀ ਬਸਰ ਕਰਨੀ, ਅਜਿਹੀਆਂ ਮਿਥਿਹਾਸਕ ਕਥਾਵਾਂ ਦਾ ਪਾਤਰ ਰਾਮਚੰਦਰ, ਦਸ਼ਰਥ ਦਾ ਪੁੱਤਰ, ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਾਮ ਕਦਈ ਨਹੀਂ ਹੋ ਸਕਦਾ ।
(ਹਵਾਲਾ- ਗੁਰਮਤਿ ਪ੍ਰਕਾਸ਼ ਸਤੰਬਰ 2000 ਪੰਨਾ 72-73)
ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਂ 1 ਸਤੰਬਰ 2004 ਨੂੰ ਗੋਬਿੰਦ ਸਦਨ ਨਵੀਂ ਦਿੱਲੀ ਵੱਲੋਂ ਇਕ ਇਸ਼ਤਿਹਾਰ ਛੱਪਵਾ ਕੇ ਵੰਡਿਆ ਗਿਆ । ਉਸ ਇਸ਼ਤਿਹਾਰ ਦੀ ਕਾਪੀ ਦਾਸ ਪਾਸ ਸੰਭਾਲ ਕੇ ਰੱਖੀ ਹੋਈ ਹੈ । ਇਸ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਮ ਦਾ ਭਾਵ ਜੋ ਸਰਵਵਿਆਪੀ ਰਮਿਆ ਹੋਇਆ ਰਾਮ ਹੈ, ਪਰ ਜਦੋਂ ਬਾਣੀ ਵਿੱਚ ਪ੍ਰਤੱਖ ਰਾਮ ਅਤੇ ਜੋ ਰਾਮ ਰਘੂਵੰਸ਼ ਵਿੱਚ ਹੋਇਆ ਅਤੇ ਜਿਸ ਦਾ ਜਨਮ ਰਾਜਾ ਦਸ਼ਰਥ ਦੇ ਘਰ ਹੋਇਆ, ਜਿਸ ਦੇ ਅੰਦਰ ਉਹ ਰਮੀ ਹੋਈ ਤਾਕਤ ਪ੍ਰਵੇਸ਼ ਹੋ ਚੁੱਕੀ ਸੀ, ਉਸ ਦਾ ਵਰਨਣ ਗੁਰੂ ਸਾਹਿਬਾ ਨਿਧੜਕ ਹੋ ਕੇ ਕਰਦੇ ਹਨ ਤਾਂ ਸਾਨੂੰ (ਗੋਬਿੰਦ ਸਦਨ ਵਾਲਿਆਂ ਨੂੰ) ਉਸ ਰਾਮ ਨੂੰ ਮੰਨਣ ਤੋਂ ਕਿਉਂ ਸੰਕੋਚ ਹੈ ਜਿਸ ਰਾਮ ਬਾਰੇ ਨੌਵੇਂ ਪਾਤਸ਼ਾਹ ਆਪਣੇ ਸ਼ਲੋਕਾਂ ਵਿੱਚ ਫੁਰਮਾਉਂਦੇ ਹਨ ਕਿ ਜਦੋਂ ਰਾਵਣ ਵਿੱਚੋਂ (ਸਰਵ ਵਿਆਪੀ) ਰਾਮ ਦੀ ਤਾਕਤ ਚਲੀ ਗਈ, ਜਿਸ ਦਾ ਵੱਡਾ ਪਰਿਵਾਰ ਸੀ, ਰਾਮੁ ਗਇE ਰਾਵਨੁ ਗਇE ਜਾ ਕਉ ਥਹੁ ਪਰਵਾਰੁ (ਇਨ੍ਹਾਂ ਗੁਰਬਾਣੀ ਦੀਆਂ ਪੰਗਤੀਆਂ ਦੇ ਅਰਥ ਬੜੇ ਸਪੱਸ਼ਟ ਹਨ ਕਿ ਇਸ ਫਾਨੀ ਦੁਨੀਆਂ ਵਿੱਚ ਨਾ ਰਾਮ ਰਿਹਾ ਨਾ ਰਾਵਣ ਰਿਹਾ) ਪਰ ਇਸ਼ਤਿਹਾਰਕਾਰ ਉਕਤ ਪੰਗਤੀਆਂ ਦੇ ਬੜੇ ਹਾਸੋਹੀਣੇ ਅਰਥ ਕਰਦਾ ਹੋਇਆ ਲਿਖਦਾ ਹੈ ਕਿ ਰਾਵਣ ਵਿੱਚੋਂ ਰਾਮ ਦੀ ਤਾਕਤ ਚਲੀ ਗਈ । ਅੱਗੇ ਜਾ ਕੇ ਇਸੇ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਇਹ ਉਹੀ ਰਾਮ ਹੈ ਜਿਸ ਦਾ ਜਨਮ ਰਘੂਕੁਲ ਵਿੱਚ ਹੋਇਆ ਹੈ ਤੇ ਉਹ ਤ੍ਰੇਤੇ ਦਾ ਅਵਤਾਰ ਕਹਾਇਆ । ਇਸੇ ਰਾਮਚੰਦਰ ਜੀ ਦਾ ਅਨਿਨ ਭਗਤ ਹਨੂਮਾਨ ਜੀ ਸੀ । ਜਦੋਂ ਰਾਵਨ ਸੀਤਾ ਨੂੰ ਚੁੱਕ ਕੇ ਲੰਕਾ ਲੈ ਗਿਆ ਤਾਂ ਹਨੂਮਾਨ ਜੀ ਹੀ ਆਪਣਾ ਅਕਾਰ ਅਨੀਮਾ ਕਰਕੇ ਲਿਆਏ ਸਨ । ਜਿਨ੍ਹਾਂ ਆਪਣੀ ਪੂਛ ਨੂੰ ਅੱਗ ਲਾ ਕੇ ਸਾਰੀ ਲੰਕਾ ਸਾੜ ਦਿੱਤੀ, ਉਹਦੇ ਬਾਗ ਉਜਾੜ ਦਿੱਤੇ । ਇਸ਼ਤਿਹਾਰਕਾਰ ਆਪਣੀ ਉਕਤ ਗੱਲ ਨੂੰ ਸਿੱਧ ਕਰਨ ਲਈ ਹੇਠ ਲਿਖੀਆਂ ਗੁਰਬਾਣੀ ਦੀਆਂ ਪੰਗਤੀਆਂ ਦੀ ਉਦਾਹਰਣ ਦਿੰਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 695 ਅਤੇ ਅੰਗ 1412 ਉੱਤੇ ਦਰਜ ਹਨ ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ਅਤੇ ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣੁ ਜੋਗੁ ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਗੋਬਿੰਦ ਸਦਨ ਨਵੀਂ ਦਿੱਲੀ ਵਾਲਿਆਂ ਨੇ ਆਪਣੇ ਇਸ਼ਤਿਹਾਰ ਵਿੱਚ ਇਹ ਮੰਨਿਆ ਹੈ ਕਿ ਜਦੋਂ ਦਸ਼ਰਥ ਦੇ ਪੁੱਤਰ ਰਾਮਚੰਦਰ ਦੀ ਪਤਨੀ ਰਾਵਣ ਚੁੱਕ ਕੇ ਲੈ ਗਿਆ ਤਾਂ ਰਾਮਚੰਦਰ ਨੇ ਹਨੂਮਾਨ ਨੂੰ ਅਰਾਧਿਆ ਤੇ ਉਹ ਉਸ ਦੀ ਪਤਨੀ ਨੂੰ ਰਾਵਣ ਕੋਲੋਂ ਛੁਡਵਾਉਣ ਲਈ ਉਸ ਦੀ ਮਦਦ ਕਰੇ, ਜੇ ਰਾਮਚੰਦਰ ਖੁਦ ਭਗਵਾਨ ਸੀ ਤਾਂ ਉਸ ਨੂੰ ਪੂਛ ਵਾਲੇ ਹਨੂਮਾਨ ਕੋਲੋਂ ਮਦਦ ਮੰਗਣ ਦੀ ਕੀ ਲੋੜ ਸੀ ? ਭਗਤ ਨਾਮਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 874 ਉੱਤੇ ਜਿਸ ਰਾਮਚੰਦਰ ਦੀ ਖਿੱਲੀ ਉਡਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਾਮ ਕਿਵੇਂ ਹੋ ਸਕਦਾ ਹੈ ? ਅਰਥਾਤ :
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਭਾਵ ਭਗਤ ਨਾਮਦੇਵ ਜੀ ਫੁਰਮਾਉਂਦੇ ਹਨ ਕਿ ਹੇ ਪੰਡਿਤ ਮੈਂ ਤੇਰੇ ਰਾਮਚੰਦਰ ਨੂੰ ਵੀ ਆਉਂਦੇ ਵੇਖਿਆ ਜਿਸ ਨੇ ਆਪਣੀ ਪਤਨੀ ਨੂੰ ਗੁਆ ਕੇ ਰਾਵਣ ਨਾਲ ਲੜਾਈ ਕੀਤੀ ਸੀ ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ 5893 ਸ਼ਬਦ ਹਨ । ਇਨ੍ਹਾਂ ਸ਼ਬਦਾਂ ਵਿੱਚੋਂ ਕੇਵਲ 101 ਦੇ ਕਰੀਬ ਅਜਿਹੇ ਸ਼ਬਦ ਹਨ ਜਿਨ੍ਹਾਂ ਵਿੱਚ ਪੁਰਾਣਿਕ ਕਥਾਵਾਂ ਦੇ ਪਾਤਰਾਂ ਦੇ ਜੀਵਨ ਨੂੰ ਆਪਣਾ ਪੱਖ ਉਜਾਗਰ ਕਰਨ ਲਈ ਵਰਤਿਆ ਗਿਆ ਹੈ । ਗੁਰੂ ਸਾਹਿਬਾਨ ਨੇ ਵੀ ਇਸੇ ਵਿਧਾਨ ਤਹਿਤ ਹਿੰਦੂ ਮਿਥਿਹਾਸ ਵਿੱਚੋਂ ਕਈ ਮਿਸਾਲਾਂ ਦਿੱਤੀਆਂ ਹਨ, ਕਿਉਂਕਿ ਹਿੰਦੂ ਮਿਥਿਹਾਸ ਬਾਰੇ ਸਾਰੇ ਪਹਿਲਾਂ ਹੀ ਜਾਣਦੇ ਸਨ । ਗੁਰੂ ਨਾਨਕ ਸਾਹਿਬ ਨੇ ਹੇਠ ਲਿਖੇ ਇਸ ਸ਼ਬਦ ਵਿੱਚ ਹਿੰਦੂ ਮਿਥਿਹਾਸ ਦੀਆਂ ਮਿਸਾਲਾਂ ਦੇ ਕੇ ਦੱਸਿਆ ਹੈ ਕਿ ਕੇਵਲ ਅਕਾਲ ਪੁਰਖ ਦਾ ਨਾਂ ਜਪਣ ਨਾਲ ਮਨੁੱਖ ਇਸ ਸੰਸਾਰ ਨੂੰ ਜਿੱਤ ਸਕਦਾ ਹੈ, ਅਰਥਾਤ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ ਗੁਰੂ ਨਾਨਕ ਸਾਹਿਬ ਨੇ ਹਿੰਦੂ ਮਿਥਿਹਾਸ ਵਿੱਚੋਂ ਕੁਝ ਹਵਾਲੇ ਦਿੱਤੇ ਹਨ :
ਸਹੰਸਰ ਦਾਨ ਦੇ ਇੰਦੂ ਰੋਆਇਆ ॥ ਪਰਮ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ 
(ਸਲੋਕ ਮਹਲਾ 1, ਅੰਗ 953)
ਹੱਥਲੇ ਲੇਖ ਵਿੱਚ ਆਏ ਮਿਥਿਹਾਸਕ ਨਾਵਾਂ ਦੀ ਪ੍ਰੋੜਤਾ ਹਿੰਦੂ ਗ੍ਰੰਥਾਂ ਵਿੱਚ ਇਸ ਪ੍ਰਕਾਰ ਕੀਤੀ ਗਈ ਹੈ । ਸੁਆਲ, ਸੀਤਾ ਜੀ ਦਾ ਜਨਮ ਕਿਵੇਂ ਹੋਇਆ ? ਤਾਂ ਹਿੰਦੂ ਗ੍ਰੰਥਾਂ ਵਿੱਚੋਂ ਜਵਾਬ ਮਿਲਦਾ ਹੈ ਕਿ ਸੀਤਾ ਦਾ ਜਨਮ ਘੜੇ ਵਿੱਚੋਂ ਹੋਇਆ । ਦੂਸਰਾ ਸਵਾਲ ਕਿ ਰਾਮ ਜੀ ਵੱਲੋਂ ਸੀਤਾ ਨੂੰ ਛੱਡ ਦਿੱਤਾ ਗਿਆ ਸੀ ਤਾਂ ਫਿਰ ਕਈ ਸਾਲਾਂ ਬਾਅਦ ਸੀਤਾ ਜੀ ਦੇ ਘਰ ਦੋ ਪੁੱਤਰ ਲਵ ਤੇ ਕੁਸ਼ ਕਿਵੇਂ ਪੈਦਾ ਹੋ ਗਏ ? ਇਸ ਸਵਾਲ ਦਾ ਜਵਾਬ ਹਿੰਦੂ ਗ੍ਰੰਥਾਂ ਵਿੱਚੋਂ ਮਿਲਦਾ ਹੈ ਕਿ ਸੀਤਾ ਜੀ ਨੇ ਕੱਖ ਇਕੱਠੇ ਕਰਕੇ ਪੁੱਤਰ ਬਣਾ ਲਏ । ਇਸ ਤਰ੍ਹਾਂ ਹਿੰਦੂ ਗ੍ਰੰਥਾਂ ਕੋਲੋਂ ਜਦੋਂ ਪੁੱਛੀਏ ਹਨੂਮਾਨ ਜੀ ਦਾ ਜਨਮ ਕਿਵੇਂ ਹੋਇਆ ? ਤਾਂ ਜਵਾਬ ਮਿਲਦਾ ਹੈ ਕਿ ਹਵਾ ਨਾਲ (ਪਵਨ ਪੁੱਤਰ) । ਹਿੰਦੂ ਗ੍ਰੰਥਾਂ ਵਿੱਚ ਹੋਰ ਵੀ ਬਹੁਤ ਕੁਝ ਐਸਾ ਹੈ ਜਿਸ ਨੂੰ ਪੜਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ । ਫਿਰ ਵੀ ਅਸੀਂ ਹਿੰਦੂ ਧਰਮ ਗ੍ਰੰਥਾਂ &lsquoਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਕੇਵਲ ਵਿਸ਼ੇ ਨਾਲ ਸੰਬੰਧਿਤ ਹਵਾਲੇ ਦਿੱਤੇ ਹਨ । ਪ੍ਰਮਾਤਮਾਂ ਦੇ ਨਾਮ ਅਨੇਕ ਤੇ ਅਸੰਖ ਹਨ । ਜੇ ਉਸ ਨੂੰ ਕੋਈ ਬ੍ਰਹਮਾ ਵਿਸ਼ਨੂ ਜਾਂ ਸ਼ਿਵ ਦੇ ਨਾਂਅ ਨਾਲ ਯਾਦ ਕਰਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਸ਼ਰਤ ਇਹ ਹੈ ਕਿ ਅਜਿਹੇ ਨਾਮ ਦੇ ਪਿਛੋਕੜ ਵਿੱਚ ਸੰਕਲਪ ਕਿਸੇ ਸਮੇਂ ਸਥਾਨ ਦੀ ਸੀਮਾ ਵਿੱਚ ਬੱਝੇ ਬਿਨਸਹਾਰ ਸੀਮਤ ਸਮਰੱਥਾ ਤੇ ਗੁਣਾਂ ਦੇ ਧਾਰਨੀ ਕਿਸੇ ਕਲਪਤਿ ਦੇਵੀ ਦੇਵਤੇ ਦਾ ਨਹੀਂ ਹੋਣਾ ਚਾਹੀਦਾ ਸਗੋਂ ਅਜਿਹਾ ਨਾਮ ਕਿਸੇ ਅਵਨਾਸ਼ੀ, ਅਕਾਲ, ਅਮਰ, ਅਜੋਨੀ, ਸਰਬ ਵਿਆਪਕ ਅਤੇ ਸਰਬ ਸ਼ਕਤੀਮਾਨ, ਸਿਰਜਣਹਾਰ, ਪਾਰਬ੍ਰਹਮ ਦਾ ਲਖਾਇਕ ਹੋਣਾ ਚਾਹੀਦਾ ਹੈ । ਸ਼੍ਰੀ ਰਾਮਚੰਦਰ ਦਸ਼ਰਥ ਦੇ ਬੇਟੇ ਨੂੰ ਪੁਰਾਣਾਂ ਦੀਆਂ ਮਿਥਿਹਾਸਕ ਕਥਾਵਾਂ ਅਨੁਸਾਰ ਤ੍ਰੇਤੇ ਯੁੱਗ ਦੇ ਵਿਸ਼ਨੂੰ ਦਾ ਅਵਤਾਰ ਕਲਪਿਆ ਜਾਂਦਾ ਹੈ । ਪੁਰਾਣਾਂ ਦੀਆਂ ਮਿਥਿਹਾਸਕ ਕਥਾਵਾਂ ਅਨੁਸਾਰ ਹੀ ਤ੍ਰੇਤੇ ਯੁੱਗ ਦਾ ਸਮਾਂ ਅੱਜ ਤੋਂ ਵੀਹ ਲੱਖ ਸਾਲ ਪਹਿਲਾਂ ਦਾ ਬਣਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ, ਦਸ਼ਰਥ ਦਾ ਬੇਟਾ ਰਾਮਚੰਦਰ ਨਹੀਂ ਹੈ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।
ਨੋਟ : ਇਹ ਲੇਖ ਮਾਰਚ 2021 ਨੂੰ ਲਿਖਿਆ ਗਿਆ ਸੀ ਅਤੇ ਉਸੇ ਸਾਲ ਪੰਜਾਬ ਟਾਈਮਜ਼ ਯੂ।ਕੇ। ਵਿੱਚ ਛੱਪ ਵੀ ਚੁੱਕਾ ਹੈ । ਸਮੇਂ ਦੀ ਮੰਗ ਅਨੁਸਾਰ ਦੁਬਾਰਾ ਛਾਪਿਆ ਜਾ ਰਿਹਾ ਹੈ ।