image caption:

ਇਟਲੀ ਵਿਚ ਪੰਜਾਬੀ ਨੌਜਵਾਨ ਦੀ ਮੌਤ

ਜਲੰਧਰ- ਇਟਲੀ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਟਲੀ ਵਿਚ 38 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਲੰਧਰ ਵਿਚ ਕਸਬਾ ਫਿਲੌਰ ਦੇ ਰਹਿਣ ਵਾਲੇ ਵਿਅਕਤੀ ਦੀ ਇਟਲੀ &rsquoਚ ਸ਼ੱਕੀ ਹਾਲਾਤਾਂ &rsquoਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਰਾਜ (38) ਵਾਸੀ ਫਿਲੌਰ ਦੇ ਪਿੰਡ ਅਕਾਲਪੁਰ ਵਜੋਂ ਹੋਈ ਹੈ। ਬਲਦੇਵ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਿਛਲੇ 15 ਸਾਲਾਂ ਤੋਂ ਇਟਲੀ ਵਿੱਚ ਸੈਟਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਬਲਦੇਵ ਦਾ ਇਕ ਦੋਸਤ ਉਸ ਨੂੰ ਮਿਲਣ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਮੌਤ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਦੇਵ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਬੱਚੇ ਏਕਮ ਹੀਰ ਅਤੇ ਫਤਿਹ ਹੀਰ ਛੱਡ ਗਿਆ ਹੈ। ਜਦੋਂ ਪਰਿਵਾਰ ਨੂੰ ਬਲਦੇਵ ਦੀ ਮੌਤ ਦਾ ਪਤਾ ਲੱਗਾ ਤਾਂ ਘਰ ਵਿੱਚ ਪਾਠ ਰਖਵਾਇਆ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।