image caption:

ਮੇਰੀਆਂ 5 ਮੰਗਾਂ ਪੂਰੀਆਂ ਕਰੋ, ਮੈਂ ਸਿਆਸਤ ਛੱਡ ਦਿਆਂਗਾ : ਕੇਜਰੀਵਾਲ


ਜੀਂਦ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਜੀਂਦ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ &lsquoਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਇਸ ਜਨ ਸਭਾ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੀਆਂ ਪੰਜ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਹ ਰਾਜਨੀਤੀ ਵੀ ਛੱਡ ਦੇਣਗੇ। ਅਰਵਿੰਦ ਕੇਜਰੀਵਾਲ ਨੇ ਇੱਥੇ ਭਾਜਪਾ &lsquoਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਭਾਜਪਾ ਨੂੰ ਸਭ ਤੋਂ ਵੱਡਾ ਖ਼ਤਰਾ ਆਮ ਆਦਮੀ ਪਾਰਟੀ ਅਤੇ ਮੇਰੇ ਤੋਂ ਹੈ।
ਕੇਜਰੀਵਾਲ ਨੇ ਕਿਹਾ, &lsquoਮੈਂ ਇੱਥੇ ਸੱਤਾ ਲਈ ਨਹੀਂ ਹਾਂ&hellip ਮੈਂ ਇੱਥੇ ਪੈਸਾ ਕਮਾਉਣ ਨਹੀਂ ਆਇਆ ਅਤੇ ਨਾ ਹੀ ਮੰਤਰੀ ਜਾਂ ਮੁੱਖ ਮੰਤਰੀ ਬਣਨ ਆਇਆ ਹਾਂ।&rsquo ਕੇਜਰੀਵਾਲ ਨੇ ਕਿਹਾ ਕਿ 140 ਕਰੋੜ ਲੋਕਾਂ ਦੀ ਤਰਫੋਂ ਮੇਰੀ ਪਹਿਲੀ ਮੰਗ ਇਸ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ ਹੈ। ਸਾਰਿਆਂ ਲਈ ਬਰਾਬਰ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਅਮੀਰ-ਗਰੀਬ ਸਭ ਨੂੰ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ।ਦੂਸਰੀ ਮੰਗ ਇਹ ਹੈ ਕਿ ਪੂਰੇ ਦੇਸ਼ ਵਿੱਚ ਹਰ ਕਿਸੇ ਨੂੰ ਚੰਗਾ ਇਲਾਜ਼ ਮਿਲਣਾ ਚਾਹੀਦਾ ਹੈ, ਚਾਹੇ ਉਹ ਗਰੀਬ ਹੋਵੇ ਜਾਂ ਅਮੀਰ। ਦੇਸ਼ ਭਰ ਦੇ ਹਸਪਤਾਲ ਠੀਕ ਕਰੋ।ਆਪਣੀ ਤੀਜੀ ਮੰਗ ਦੱਸਦਿਆਂ ਕੇਜਰੀਵਾਲ ਨੇ ਕਿਹਾ, &lsquoਮਹਿੰਗਾਈ ਘਟਾਓ। ਇਹ ਅਸੀਂ ਦਿੱਲੀ ਅਤੇ ਪੰਜਾਬ ਵਿੱਚ ਮਹਿੰਗਾਈ ਘਟਾ ਕੇ ਦਿਖਾਇਆ ਹੈ। ਦੇਸ਼ ਵਿੱਚ ਮਹਿੰਗਾਈ ਨੂੰ ਲੈ ਕੇ ਇੱਕ ਸਾਜ਼ਿਸ਼ ਚੱਲ ਰਹੀ ਹੈ।
ਚੌਥੀ ਮੰਗ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ &lsquoਹਰ ਹੱਥ ਨੂੰ ਰੁਜ਼ਗਾਰ ਦਿਓ&rsquo ਅਤੇ ਪੰਜਵੀਂ ਮੰਗ ਬਾਰੇ ਕੇਜਰੀਵਾਲ ਨੇ ਕਿਹਾ ਕਿ ਦੇਸ਼ &lsquoਚ ਬਿਜਲੀ ਬਹੁਤ ਮਹਿੰਗੀ ਹੈ। ਜੇਕਰ ਤੁਸੀਂ ਗਰੀਬਾਂ ਨੂੰ ਬਿਜਲੀ ਮੁਫਤ ਦਿੰਦੇ ਹੋ ਅਤੇ ਪੂਰੇ ਦੇਸ਼ &lsquoਚ ਹਰ ਕਿਸੇ ਨੂੰ 24 ਘੰਟੇ ਬਿਜਲੀ ਦਿੰਦੇ ਹੋ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।