image caption:

ਰਾਮ ਮੰਦਰ ‘ਚ ਚੜ੍ਹਿਆ ਰਿਕਾਰਡ ਚੜ੍ਹਾਵਾ, ਭਗਤਾਂ ਨੇ ਆਨਲਾਈਨ-ਆਫਲਾਈਨ ਦਾਨ ਕੀਤੇ ਕਰੋੜਾਂ ਰੁਪਏ


ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ &lsquoਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਗਵਾਨ ਰਾਮ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਮੰਦਰ ਵਿਚ ਖੁੱਲ੍ਹੇ ਦਿਲ ਨਾਲ ਦਾਨ ਵੀ ਕਰ ਰਹੇ ਹਨ। ਰਾਮ ਭਗਤਾਂ ਨੇ ਰਾਮਲੱਲਾ &lsquoਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ ਹੈ। ਰਾਮ ਮੰਦਰ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਚੰਦਾ ਆ ਰਿਹਾ ਹੈ। ਭਗਤਾਂ ਨੇ ਰਾਮਲੱਲਾ ਨੂੰ ਅਰਬਪਤੀ ਬਣਾ ਦਿੱਤਾ ਹੈ।ਰਾਮ ਭਗਤ ਰਾਮਲੱਲਾ ਦੇ ਦਰਬਾਰ ਵਿੱਚ ਖੁੱਲ੍ਹੇਆਮ ਦਾਨ ਕਰ ਰਹੇ ਹਨ। ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਰਾਮ ਮੰਦਰ ਲਈ ਦਾਨ ਲਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਰਾਮਲੱਲਾ ਦਰਸ਼ਨ ਦੇ ਪਹਿਲੇ ਦਿਨ 2 ਕਰੋੜ 90 ਲੱਖ ਰੁਪਏ, 24 ਜਨਵਰੀ ਨੂੰ 2 ਕਰੋੜ 43 ਲੱਖ ਰੁਪਏ, 25 ਜਨਵਰੀ ਨੂੰ 8 ਲੱਖ 50 ਹਜ਼ਾਰ ਰੁਪਏ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ 1 ਕਰੋੜ 15 ਲੱਖ ਰੁਪਏ ਦਾਨ ਕੀਤੇ ਗਏ ਸਨ। ਇਸ ਹਿਸਾਬ ਨਾਲ 4 ਦਿਨਾਂ &lsquoਚ ਕੁੱਲ 7 ਕਰੋੜ 8 ਲੱਖ ਰੁਪਏ ਦਾਨ ਮਿਲਿਆ।
ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਜਦੋਂ ਤੋਂ ਇਸ ਨੂੰ ਆਮ ਜਨਤਾ ਲਈ ਖੋਲਿ੍ਹਆ ਗਿਆ ਹੈ, ਉਦੋਂ ਤੋਂ ਹੀ ਰਾਮ ਮੰਦਰ &lsquoਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਰਾਮਪਥ ਅਤੇ ਮੰਦਰ ਦੇ ਆਲੇ-ਦੁਆਲੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੜਾਕੇ ਦੀ ਠੰਡ, ਧੁੰਦ ਅਤੇ ਸੀਤ ਲਹਿਰ ਦੇ ਵਿਚਕਾਰ ਲੋਕ ਮੰਦਰ ਦੇ ਬਾਹਰ ਕਤਾਰਾਂ ਵਿੱਚ ਖੜੇ ਦੇਖੇ ਗਏ। ਸ਼ਰਧਾਲੂ &lsquoਜੈ ਸ਼੍ਰੀ ਰਾਮ&rsquo ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। 27 ਜਨਵਰੀ ਨੂੰ ਦੁਪਹਿਰ 3 ਵਜੇ ਤੱਕ ਕਰੀਬ 75 ਹਜ਼ਾਰ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਹਨ।