image caption:

ਭਾਨਾ ਸਿੱਧੂ ‘ਤੇ ਹੁਣ ਮੋਹਾਲੀ ‘ਚ ਪਰਚਾ ਦਰਜ

ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਉਸ ਖਿਲਾਫ ਏਜੰਟ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਤੇ ਜਦੋਂ ਹੀ ਉਸ ਦੀ ਜ਼ਮਾਨਤ ਹੋਈ ਤਾਂ ਚੇਨੀ ਚੋਰ ਦਾ ਇਲਜ਼ਾਮ ਲਗਾ ਕੇ ਇਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ। ਅੱਜ ਭਾਨਾ ਸਿੱਧੂ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਤੇ ਇਸ ਵਿਚ ਕਈ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਪਰ ਦੂਜੇ ਪਾਸੇ ਅੱਜ ਭਾਨਾ ਸਿੱਧੂ ਖਿਲਾਫ ਚੌਥਾ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਖਿਲਾਫ ਮੋਹਾਲੀ ਵਿਚ ਢੀ੍ਰ ਦਰਜ ਕਰਵਾਈ ਗਈ ਹੈ। ਭਾਨਾ ਸਿੱਧੂ ਨੂੰ ਹੁਣ ਪਟਿਆਲਾ ਤੋਂ ਮੁਹਾਲੀ ਲਿਆਂਦਾ ਜਾ ਰਿਹਾ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਇਹ ਪਰਚਾ ਇਮੀਗ੍ਰੇਸ਼ਨ ਏਜੇਂਟ ਵੱਲੋਂ ਬਲੈਕਮੇਲਿੰਗ ਦਾ ਦਰਜ ਕਰਵਾਇਆ ਗਿਆ ਹੈ।ਭਾਨਾ ਸਿੱਧੂ &lsquoਤੇ 297, 287 ਤੇ 506 ਧਾਰਾ ਤਹਿਤ ਮੋਹਾਲੀ ਦੇ ਇਕ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ। ਉਸ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਉੁਨ੍ਹਾਂ ਨੂੰ 2 ਦੋ ਦਿਨ ਦੀ ਪੁਲਿਸ ਰਿਮਾਂਡ &lsquoਤੇ ਲੈ ਲਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਨਾ ਸਿੱਧੂ ਨੂੰ ਇਕ ਹੋਰ ਮਾਮਲੇ ਵਿਚ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ।