image caption:

ਸਾਬਕਾ ਕਾਰੋਬਾਰੀ ਭਾਈਵਾਲਾਂ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਵਿਚਾਰਯੋਗ ਨਹੀਂ: ਧੋਨੀ


ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਉਨ੍ਹਾਂ ਦੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਵਲੋਂ ਉਨ੍ਹਾਂ ਵਿਰੁਧ ਦਾਇਰ ਮਾਣਹਾਨੀ ਪਟੀਸ਼ਨ ਵਿਚਾਰਯੋਗ ਨਹੀਂ ਹੈ।
ਹਾਈ ਕੋਰਟ ਨੇ ਫਿਲਹਾਲ ਧੋਨੀ, ਕਈ ਮੀਡੀਆ ਘਰਾਣਿਆਂ ਅਤੇ ਸੋਸ਼ਲ ਮੀਡੀਆ ਮੰਚਾਂ ਵਿਰੁਧ ਕੋਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿਤਾ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਮੰਚ &rsquoਤੇ ਸ਼ਿਕਾਇਤਕਰਤਾ ਵਿਰੁਧ ਕੋਈ ਕਥਿਤ ਝੂਠੀ ਬਦਨਾਮੀ ਵਾਲੀ ਸਮੱਗਰੀ ਪੋਸਟ ਕਰਨ ਜਾਂ ਪ੍ਰਕਾਸ਼ਤ ਕਰਨ ਤੋਂ ਰੋਕਿਆ ਜਾ ਸਕੇ ਜੋ ਉਸ ਦੀ ਭਰੋਸੇਯੋਗਤਾ ਅਤੇ ਸਾਖ ਨੂੰ ਖਰਾਬ ਕਰ ਸਕਦੀ ਹੈ।
ਸ਼ਿਕਾਇਤਕਰਤਾ ਅਤੇ ਸਾਬਕਾ ਕਾਰੋਬਾਰੀ ਭਾਈਵਾਲ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ ਧੋਨੀ, ਕਈ ਸੋਸ਼ਲ ਮੀਡੀਆ ਮੰਚਾਂ ਅਤੇ ਮੀਡੀਆ ਘਰਾਣਿਆਂ ਵਿਰੁਧ ਸਥਾਈ ਰੋਕ ਅਤੇ ਮੁਆਵਜ਼ੇ ਦੀ ਮੰਗ ਕਰਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਬਦਨਾਮ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਬਣਾਉਣ ਅਤੇ ਪ੍ਰਕਾਸ਼ਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ।