image caption:

ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਦਰਸਾਉਣ ਲਈ ਮਿਊਜ਼ੀਅਮ ਨੂੰ ਮਿਲੀ 2,00,000 ਪੌਂਡ ਦੀ ਗ੍ਰਾਂਟ

ਯੂਕੇ ਦੇ ਇੱਕ ਮਿਊਜ਼ੀਅਮ ਨੂੰ ਨੈਸ਼ਨਲ ਲਾਟਰੀ ਹੈਰੀਟੇਜ ਫੰਡ ਵੱਲੋਂ 2 ਲੱਖ ਪੌਂਡ ਦੀ ਗ੍ਰਾਂਟ ਦਿੱਤੀ ਗਈ ਹੈ। ਇੰਨੀ ਵੱਡੀ ਰਕਮ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਦਰਸਾਉਣ ਲਈ ਦਿੱਤੀ ਗਈ ਹੈ। ਇੱਕ ਰਿਪੋਰਟ ਅਨੁਸਾਰ ਨੋਰਫੋਕ ਦੇ ਥੈਟਫੋਰਡ ਵਿੱਚ ਪ੍ਰਾਚੀਨ ਹਾਊਸ ਮਿਊਜ਼ੀਅਮ ਨੂੰ ਇਸ ਦੀ 100ਵੀਂ ਵਰ੍ਹੇਗੰਢ &rsquoਤੇ ਇਹ ਰਕਮ ਦਿੱਤੀ ਗਈ। ਇਸ ਮਿਊਜ਼ੀਲਾਮ ਦੀ ਸਥਾਪਨਾ 1924 ਵਿੱਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਕੀਤੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1,98,059 ਪੌਂਡ (2,51,712.99 ਡਾਲਰ) ਦੀ ਗ੍ਰਾਂਟ ਦੀ ਵਰਤੋਂ ਪ੍ਰਦਰਸ਼ਨੀ ਰਾਹੀਂ ਪਰਿਵਾਰ ਦੀ ਕਹਾਣੀ ਦੱਸਣ ਲਈ ਕੀਤੀ ਜਾਵੇਗੀ। ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟੇ ਪੁੱਤਰ ਸਨ, ਜਿਨ੍ਹਾਂ ਨੇ 1799 ਵਿੱਚ ਪੰਜਾਬ ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀ।