image caption:

ਇਰਾਕ ਅਤੇ ਸੀਰੀਆ ਵਿੱਚ ਈਰਾਨੀ ਟਿਕਾਣਿਆਂ ’ਤੇ ਹਮਲਾ ਕਰੇਗਾ ਅਮਰੀਕਾ

ਵਾਸ਼ਿੰਗਟਨ  : ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ, ਸਮਾਚਾਰ ਏਜੰਸੀ ਰਾਇਟਰਸ ਨੇ ਸੀਬੀਐਸ ਨਿਊਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕਾ ਨੇ ਇਰਾਕ ਅਤੇ ਸੀਰੀਆ ਵਿੱਚ ਈਰਾਨੀ ਟਿਕਾਣਿਆਂ &rsquoਤੇ ਹਮਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੌਰਡਨ &rsquoਚ ਡਰੋਨ ਹਮਲੇ &rsquoਚ ਤਿੰਨ ਅਮਰੀਕੀ ਫੌਜੀ ਮਾਰੇ ਗਏ ਸਨ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਅਮਰੀਕਾ ਕਦੋਂ ਜਵਾਬੀ ਕਾਰਵਾਈ ਕਰੇਗਾ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਾਰਡਨ ਦੇ ਇਕ ਬੇਸ &rsquoਤੇ ਡਰੋਨ ਹਮਲੇ &rsquoਚ ਤਿੰਨ ਅਮਰੀਕੀ ਫੌਜੀ ਮਾਰੇ ਗਏ ਸਨ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਸ ਹਮਲੇ ਲਈ ਈਰਾਨ ਸਮਰਥਿਤ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਇਸ ਮਾਮਲੇ &rsquoਚ ਤੱਥ ਇਕੱਠੇ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਇਹ ਸੀਰੀਆ ਅਤੇ ਇਰਾਕ ਵਿੱਚ ਕੰਮ ਕਰ ਰਹੇ ਕੱਟੜਪੰਥੀ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਦੁਆਰਾ ਕੀਤਾ ਗਿਆ ਸੀ।

ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਰਣਨੀਤਕ ਸੰਚਾਰ ਕੋਆਰਡੀਨੇਟਰ ਜੌਨ ਕਿਰਬੀ ਨੇ ਕਿਹਾ ਸੀ ਕਿ ਹਮਲੇ &rsquoਚ 30 ਤੋਂ ਵੱਧ ਅਮਰੀਕੀ ਸੈਨਿਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ &rsquoਚ ਭਰਤੀ ਕਰਵਾਇਆ ਗਿਆ ਹੈ। ਕਿਰਬੀ ਨੇ ਕਿਹਾ, ਅਸੀਂ ਕੋਈ ਹੋਰ ਜੰਗ ਨਹੀਂ ਚਾਹੁੰਦੇ। ਅਸੀਂ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦੇ ਹਾਂ ਪਰ ਅਸੀਂ ਨਿਸ਼ਚਤ ਤੌਰ &rsquoਤੇ ਖੇਤਰ ਵਿੱਚ ਆਪਣੀ ਰੱਖਿਆ ਕਰਨ, ਇਸ ਮਿਸ਼ਨ ਨੂੰ ਜਾਰੀ ਰੱਖਣ ਅਤੇ ਇਨ੍ਹਾਂ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਲਈ ਜੋ ਵੀ ਲੋੜੀਂਦਾ ਹੋਵੇਗਾ ਉਹ ਕਰਾਂਗੇ।