image caption:

ਟੀ-20 ਵਿਸ਼ਵ ਕੱਪ ਲਈ ਟਿਕਟਾਂ ਦੀ ਵਿਕਰੀ ਹੋਈ ਸ਼ੁਰੂ, ਟਿਕਟਾਂ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼

ਦੁਨੀਆ ਦੀਆਂ ਬੇਹਤਰੀਨ 20 ਟੀਮਾਂ ਦੇ ਵਿਚਾਲੇ ਹੋਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਡੇ ਟੀ-20 ਵਿਸ਼ਵ ਕੱਪ 2024 ਦੇ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਵਿਕਰੀ ਪਬਲਿਕ ਟਿਕਟ ਬੈਲਟ ਦੇ ਤਹਿਤ ਕੀਤੀ ਜਾ ਰਹੀ ਹੈ। ਪਹਿਲਾਂ ਆਓ-ਪਹਿਲਾਂ ਪਾਓ ਨਿਯਮ ਦੇ ਆਧਾਰ &lsquoਤੇ ਨਹੀਂ। ਯਾਨੀ ਕਿ ਹੁਣ ਆਮ ਫੈਨਜ਼ ਨੂੰ ਵੀ ਟਿਕਟ ਮਿਲਣ ਦੀ ਪੂਰੀ ਗੁੰਜਾਇਸ਼ ਹੈ।

ਇਸ ਸਾਲ ਅਮਰੀਕਾ ਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਨੂੰ ਲੈ ਕੇ ਟਿਕਟਾਂ ਦੀ ਬੁਕਿੰਗ 7 ਫਰਵਰੀ ਤੱਕ ਜਾਰੀ ਰਹੇਗੀ। ਵਿਸ਼ਵ ਕੱਪ 1 1 ਤੋਂ 29 ਜੂਨ ਦੇ ਵਿਚਾਲੇ ਖੇਡਿਆ ਜਾਵੇਗਾ। ਗਰੁੱਪ ਸਟੇਜ, ਸੁਪਰ-8 ਤੇ ਸੈਮੀਫਾਈਨਲ ਤੱਕ ਦੇ 2.60 ਲੱਖ ਤੋਂ ਜ਼ਿਆਦਾ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਹਰ ਟਿਕਟ ਦੀ ਕੀਮਤ ਵੱਖ-ਵੱਖ ਕੈਟੇਗਰੀ ਦੇ ਮੁਤਾਬਕ ਅਲੱਗ-ਅਲੱਗ ਹੈ।

ICC ਦੇ ਨਿਯਮਾਂ ਮੁਤਾਬਕ ਇੱਕ ਵਿਅਕਤੀ ਇੱਕ ਮੈਚ ਦੀਆਂ ਵੱਧ ਤੋਂ ਵੱਧ 6 ਟਿਕਟਾਂ ਖਰੀਦ ਸਕਦਾ ਹੈ। ਇਸ ਤਰ੍ਹਾਂ ਉਹ ਕਿੰਨੇ ਵੀ ਮੈਚਾਂ ਦੀਆਂ ਟਿਕਟਾਂ ਬੁੱਕ ਕਰ ਸਕਦਾ ਹੈ। ਸਭ ਤੋਂ ਘੱਟ ਕੀਮਤ ਦੀਆਂ ਟਿਕਟਾਂ ਦੀ ਕੀਮਤ ਘੱਟ ਤੋਂ ਘੱਟ 6 ਡਾਲਰ(ਕਰੀਬ 500 ਰੁਪਏ) ਰੱਖੀ ਗਈ ਹੈ। ਗਰੁੱਪ ਸਟੇਜ, ਸੁਪਰ-8 ਤੇ ਸੈਮੀਫਾਈਨਲ ਤੱਕ ਦੇ 2.60 ਲੱਖ ਤੋਂ ਜ਼ਿਆਦਾ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।

ਦੱਸ ਦੇਈਏ ਕਿ ਹੁਣ ਤੱਕ ਦੇ ਇਸ ਸਭ ਤੋਂ ਵੱਡੇ ਟੀ-20 ਵਿਸ਼ਵ ਕੱਪ ਵਿੱਚ ਕੁੱਲ 55 ਮੁਕਾਬਲੇ ਖੇਡੇ ਜਾਣੇ ਹਨ। ਇਹ ਸਾਰੇ ਮੈਚ ਕੁੱਲ 9 ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਅਮਰੀਕਾ ਦੇ ਤਿੰਨ ਤੇ ਵੈਸਟਇੰਡੀਜ਼ ਦੇ 6 ਸ਼ਹਿਰ ਸ਼ਾਮਿਲ ਹਨ। ਭਾਰਤ ਨੂੰ ਗਰੁੱਪ-A ਵਿੱਚ ਪਾਕਿਸਤਾਨ, ਅਮਰੀਕਾ, ਕੈਨੇਡਾ ਤੇ ਆਇਰਲੈਂਡ ਦੇ ਨਾਲ ਜਗ੍ਹਾ ਮਿਲੀ ਹੈ। ਭਾਰਤ ਤੇ ਪਾਕਿਸਤਾਨ ਦਾ ਮੈਚ 9 ਜੂਨ ਨੂੰ ਨਿਊਯਾਰਕ ਵਿੱਚ ਖੇਡਿਆ ਜਾਵੇਗਾ। ਭਾਰਤ ਆਪਣੇ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਦੇ ਖਿਲਾਫ਼ ਵੀ ਨਿਊਯਾਰਕ ਵਿੱਚ ਹੀ ਕਰੇਗਾ । ਭਾਰਤ, ਅਮਰੀਕਾ ਨਾਲ 12 ਜੂਨ ਜਦਕਿ ਕੈਨੇਡਾ ਨਾਲ 15 ਜੂਨ ਨੂੰ ਭਿੜੇਗਾ।